10 Minute Delivery : ਹੁਣ 10 ਮਿੰਟਾਂ 'ਚ ਨਹੀਂ ਹੋਵੇਗੀ ਡਿਲੀਵਰੀ, ਕੇਂਦਰ ਸਰਕਾਰ ਦਾ ਸਮਾਂ ਹੱਦ ਦੀ ਸ਼ਰਤ ਹਟਾਈ, ਜਾਣੋ ਕੀ ਹੈ ਕਾਰਨ
10 Minute Delivery : ਦੇਸ਼ ਵਿਆਪੀ ਗਿਗ ਵਰਕਰਾਂ ਦੀ ਹੜਤਾਲ ਅੱਜ ਸਫਲ ਰਹੀ। ਸਰਕਾਰ ਨੇ ਡਿਲੀਵਰੀ ਲੜਕਿਆਂ ਦੀ ਸੁਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਦੇ ਦਖਲ ਤੋਂ ਬਾਅਦ, ਔਨਲਾਈਨ ਆਰਡਰ ਲਈ 10-ਮਿੰਟ ਦੀ ਡਿਲੀਵਰੀ ਨਿਯਮ ਹਟਾ ਦਿੱਤਾ ਗਿਆ ਹੈ। ਕਿਰਤ ਮੰਤਰੀ ਮਨਸੁਖ ਮੰਡਾਵੀਆ ਦੇ ਦਖਲ ਤੋਂ ਬਾਅਦ, ਬਲਿੰਕਿਟ ਨੇ ਆਪਣੇ ਸਾਰੇ ਬ੍ਰਾਂਡਾਂ ਤੋਂ 10-ਮਿੰਟ ਦੀ ਡਿਲੀਵਰੀ ਦਾ ਦਾਅਵਾ ਹਟਾ ਦਿੱਤਾ ਹੈ।
ਕੇਂਦਰੀ ਮੰਤਰੀ ਨੇ ਇਸ ਮੁੱਦੇ 'ਤੇ ਬਲਿੰਕਿਟ, ਜ਼ੈਪਟੋ, ਸਵਿਗੀ ਅਤੇ ਜ਼ੋਮੈਟੋ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਡਿਲੀਵਰੀ ਪਾਰਟਨਰਾਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਸਮਾਂ ਸੀਮਾਵਾਂ ਨੂੰ ਹਟਾਉਣ 'ਤੇ ਕੇਂਦ੍ਰਿਤ ਸੀ।
"ਡਿਲੀਵਰੀ ਪਾਰਟਨਰ ਦੀਆਂ ਜਾਨਾਂ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੀਦਾ।"
ਸਰਕਾਰ ਨੇ ਕੰਪਨੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਜਲਦੀ ਡਿਲੀਵਰੀ ਕਰਨ ਦੇ ਦਬਾਅ ਨਾਲ ਡਿਲੀਵਰੀ ਪਾਰਟਨਰ ਦੀਆਂ ਜਾਨਾਂ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੀਦਾ।
ਕਿਉਂ ਲਿਆ ਗਿਆ ਫੈਸਲਾ ?
10 ਮਿੰਟ ਦੀ ਸਮਾਂ ਸੀਮਾ ਡਿਲੀਵਰੀ ਪਾਰਟਨਰ 'ਤੇ ਜਲਦੀ ਡਿਲੀਵਰੀ ਕਰਨ ਦਾ ਦਬਾਅ ਵਧਾ ਰਹੀ ਸੀ। ਸੜਕ ਹਾਦਸਿਆਂ ਅਤੇ ਸੁਰੱਖਿਆ ਜੋਖਮਾਂ ਦਾ ਖ਼ਤਰਾ ਸੀ। ਇਸ ਮੁੱਦੇ 'ਤੇ ਗਿਗ ਵਰਕਰਾਂ ਨੇ 31 ਦਸੰਬਰ ਦੀ ਰਾਤ ਨੂੰ ਹੜਤਾਲ ਵੀ ਕਰ ਦਿੱਤੀ। ਡਿਲੀਵਰੀ ਪਾਰਟਨਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ।
- PTC NEWS