Ludhiana News : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਜੀਆਰਪੀ ਪੁਲਿਸ ਨੇ 16 ਕਿਲੋ ਅਫੀਮ ਸਮੇਤ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ
Ludhiana News : ਲੁਧਿਆਣਾ ਵਿੱਚ ਜੀਆਰਪੀ ਪੁਲਿਸ ਨਸ਼ਾ ਤਸਕਰਾਂ 'ਤੇ ਲਗਾਤਾਰ ਕਾਰਵਾਈ ਕਰ ਰਹੀ ਹੈ। ਸੂਬੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਪੁਲਿਸ ਟੀਮਾਂ ਰੇਲਗੱਡੀਆਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਇਸ ਵਾਰ ਲੁਧਿਆਣਾ ਜੀਆਰਪੀ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 16 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਖੇਪ ਝਾਰਖੰਡ ਤੋਂ ਲਿਆਇਆ ਸੀ।
ਇਸ ਤੋਂ ਪਹਿਲਾਂ ਜੀਆਰਪੀ ਪੁਲਿਸ ਨੇ 2022 ਵਿੱਚ 10 ਕਿਲੋ, 2023 ਵਿੱਚ 12 ਕਿਲੋ, 2024 ਵਿੱਚ 15 ਕਿਲੋ ਅਤੇ ਹੁਣ 2025 ਵਿੱਚ 16 ਕਿਲੋ ਅਫੀਮ ਜ਼ਬਤ ਕਰਕੇ ਵੱਡੀ ਬਰਾਮਦਗੀ ਕੀਤੀ ਹੈ। ਆਰੋਪੀ ਦੀ ਪਛਾਣ ਸੰਤੋਸ਼ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਚਾਇਆ, ਥਾਣਾ ਕੁੰਡਾ, ਜ਼ਿਲ੍ਹਾ ਚਤਰਾ (ਝਾਰਖੰਡ) ਦਾ ਰਹਿਣ ਵਾਲਾ ਹੈ।
ਆਰੋਪੀ ਨੂੰ ਪਲੇਟਫਾਰਮ ਨੰਬਰ 4-5 ਤੋਂ ਕੀਤਾ ਗ੍ਰਿਫ਼ਤਾਰ
ਆਰੋਪੀ ਨੂੰ ਪੁਲਿਸ ਨੇ ਪਲੇਟਫਾਰਮ ਨੰਬਰ 4-5 ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਟੀਮ ਨੇ ਨਸ਼ਾ ਤਸਕਰ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਆਰੋਪੀ ਸੰਤੋਸ਼ ਨੇ ਰਿਮਾਂਡ ਦੌਰਾਨ ਪੁਲਿਸ ਨੂੰ ਖੁਲਾਸਾ ਕੀਤਾ ਕਿ ਉਹ 1 ਲੱਖ ਰੁਪਏ ਤੋਂ ਵੱਧ ਦੀ ਅਫੀਮ ਲਿਆ ਰਿਹਾ ਸੀ, ਜੋ ਉਸਨੇ ਦੁੱਗਣੀ ਕੀਮਤ 'ਤੇ ਵੇਚਣੀ ਸੀ। ਸੰਤੋਸ਼ ਨੇ ਕਿਹਾ ਕਿ ਉਸਨੇ ਜਲੰਧਰ ਦੇ ਆਦਮਪੁਰ ਅਤੇ ਭੋਗਪੁਰ ਇਲਾਕਿਆਂ ਦੇ ਢਾਬਿਆਂ 'ਤੇ ਵੀ ਕੰਮ ਕੀਤਾ ਹੈ।
- PTC NEWS