Sun, Dec 14, 2025
Whatsapp

Gurashman Singh Bhatia: ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਜੀ.ਐਸ. ਭਾਟੀਆ ਦੀ ਹੋਈ ਮੌਤ, ਘਰ ’ਚ ਪਸਰਿਆ ਮਾਤਮ

Reported by:  PTC News Desk  Edited by:  Aarti -- December 19th 2023 12:08 PM -- Updated: December 19th 2023 04:35 PM
Gurashman Singh Bhatia: ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਜੀ.ਐਸ. ਭਾਟੀਆ ਦੀ ਹੋਈ ਮੌਤ, ਘਰ ’ਚ ਪਸਰਿਆ ਮਾਤਮ

Gurashman Singh Bhatia: ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਜੀ.ਐਸ. ਭਾਟੀਆ ਦੀ ਹੋਈ ਮੌਤ, ਘਰ ’ਚ ਪਸਰਿਆ ਮਾਤਮ

Gurshaman Singh Bhatia: ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਗੁਰਆਸ਼ਮਨ ਭਾਟੀਆ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੀ.ਐਸ ਭਾਟੀਆ ਦਾ ਪੂਰਾ ਗੁਰਅਸ਼ਮਨ ਭਾਟੀਆ ਹੈ ਜੋ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। 15 ਦਸੰਬਰ ਤੋਂ ਹੀ ਉਹ ਲਾਪਤਾ ਚੱਲ ਰਿਹਾ ਸੀ ਜਿਸ ਦੀ ਭਾਲ ਵੀ ਕੀਤੀ ਜਾ ਰਹੀ ਸੀ।  

ਪਰਿਵਾਰ ਦੇ ਕਰੀਬੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀਐਸ ਭਾਟੀਆ ਦੀ ਲੰਡਨ ਦੀ ਨਹਿਰ ’ਚੋਂ ਲਾਸ਼ ਮਿਲੀ ਹੈ। ਉਸਦੇ ਪਿਤਾ ਬੀਤੇ ਦਿਨ ਹੀ ਲੰਡਨ ਦੇ ਲਈ ਰਵਾਨਾ ਹੋ ਗਏ ਹਨ। ਫਿਲਹਾਲ ਪਰਿਵਾਰ ਵੱਲੋਂ ਇਸ ਮਾਮਲੇ ’ਚ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ। ਇਹ ਦੁਖਦਾਈ ਖਬਰ ਹਾਸਿਲ ਹੋਣ ਤੋਂ ਬਾਅਦ ਘਰ ’ਚ ਸੋਗ ਦਾ ਮਾਹੌਲ ਛਾ ਗਿਆ ਹੈ।  


ਮਿਲੀ ਜਾਣਕਾਰੀ ਮੁਤਾਬਿਕ ਗੁਰਅਸ਼ਮਨ ਦਾ ਜਨਮ ਦਿਨ 15 ਦਸੰਬਰ ਨੂੰ ਸੀ। ਜਨਮ ਦਿਨ ਮਨਾ ਕੇ ਸਾਰੇ ਦੋਸਤ 15 ਦਸੰਬਰ ਦੀ ਰਾਤ ਨੂੰ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਜਿਸ ਤੋਂ ਬਾਅਦ ਗੁਰਸ਼ਮਨ ਲਾਪਤਾ ਸੀ। ਗੁਰਸ਼ਮਨ ਦੀ ਮੌਤ ਦੀ ਸੂਚਨਾ ਸੋਮਵਾਰ ਰਾਤ ਨੂੰ ਮਿਲੀ। 

ਕਾਬਿਲੇਗੌਰ ਹੈ ਕਿ ਜੀਐਸ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਏ ਸਨ। ਉਸਨੇ ਲੰਡਨ ਵਿੱਚ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਭਾਟੀਆ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਪੜ੍ਹੋ: CM Mann Wife Security: CM ਮਾਨ ਦੀ ਪਤਨੀ ਦੇ ਸੁਰੱਖਿਆ ਕਾਫ਼ਲੇ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਅਕਾਲੀ ਆਗੂ ਬੰਟੀ ਰੋਮਾਣਾ ਨੇ ਚੁੱਕੇ ਸਵਾਲ

- PTC NEWS

Top News view more...

Latest News view more...

PTC NETWORK
PTC NETWORK