Sat, Jun 21, 2025
Whatsapp

Amritsar News : ਟਕਸਾਲੀ ਅਕਾਲੀ ਆਗੂ ਮਾਸਟਰ ਕਿਸ਼ਨ ਸਿੰਘ ਨੀਲਾ ਨਰੋਆ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

Amritsar News :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਟਕਸਾਲੀ ਅਕਾਲੀ ਆਗੂ ਅਤੇ ਸਮਰਪਿਤ ਪੰਥਕ ਸ਼ਖਸੀਅਤ ਮਾਸਟਰ ਕਿਸ਼ਨ ਸਿੰਘ ਨੀਲਾ ਨਰੋਆ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ

Reported by:  PTC News Desk  Edited by:  Shanker Badra -- June 02nd 2025 06:15 PM
Amritsar News : ਟਕਸਾਲੀ ਅਕਾਲੀ ਆਗੂ ਮਾਸਟਰ ਕਿਸ਼ਨ ਸਿੰਘ ਨੀਲਾ ਨਰੋਆ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

Amritsar News : ਟਕਸਾਲੀ ਅਕਾਲੀ ਆਗੂ ਮਾਸਟਰ ਕਿਸ਼ਨ ਸਿੰਘ ਨੀਲਾ ਨਰੋਆ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

Amritsar News :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਟਕਸਾਲੀ ਅਕਾਲੀ ਆਗੂ ਅਤੇ ਸਮਰਪਿਤ ਪੰਥਕ ਸ਼ਖਸੀਅਤ ਮਾਸਟਰ ਕਿਸ਼ਨ ਸਿੰਘ ਨੀਲਾ ਨਰੋਆ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਐਡਵੋਕੇਟ ਧਾਮੀ ਨੇ ਮਾਸਟਰ ਕਿਸ਼ਨ ਸਿੰਘ ਨੀਲਾ ਨਰੋਆ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜਿਹੀ ਸ਼ਖਸੀਅਤ ਦੇ ਮਾਲਕ ਸਨ, ਜਿਸ ਨੇ ਆਪਣੀ ਸਾਰੀ ਜ਼ਿੰਦਗੀ ਪੰਥਕ ਸੇਵਾਵਾਂ ਅਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਸਮਰਪਿਤ ਕਰ ਦਿੱਤੀ।


ਐਡਵੋਕੇਟ ਧਾਮੀ ਨੇ ਮਾਸਟਰ ਕਿਸ਼ਨ ਸਿੰਘ ਨੀਲਾ ਨਰੋਆ ਦੀਆਂ ਅਣਮੁੱਲੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਨਾ ਸਿਰਫ਼ ਇੱਕ ਨੇਕਦਿਲ ਅਤੇ ਤਿਆਗੀ ਸੁਭਾਅ ਵਾਲੇ ਇਨਸਾਨ ਸਨ, ਸਗੋਂ ਇੱਕ ਅਜਿਹੀ ਪੰਥਕ ਸ਼ਖਸੀਅਤ ਸਨ, ਜਿਨ੍ਹਾਂ ਦੀ ਜੀਵਨ ਯਾਤਰਾ ਸਿੱਖ ਕੌਮ ਦੀ ਸੇਵਾ ਅਤੇ ਸੰਘਰਸ਼ ਦੀ ਮਿਸਾਲ ਸੀ। ਉਨ੍ਹਾਂ ਦੀ ਅਣਥੱਕ ਮਿਹਨਤ, ਸਮਰਪਣ ਅਤੇ ਸਿੱਖ ਸਿਧਾਂਤਾਂ ਪ੍ਰਤੀ ਅਟੁੱਟ ਵਫ਼ਾਦਾਰੀ ਨੇ ਅਕਾਲੀ ਦਲ ਦੀ ਚੜ੍ਹਦੀ ਕਲਾ ਨੂੰ ਨਵੀਂ ਉਚਾਈਆਂ ’ਤੇ ਪਹੁੰਚਾਇਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

- PTC NEWS

Top News view more...

Latest News view more...

PTC NETWORK
PTC NETWORK