ਹੜ੍ਹਾਂ ਦੀ ਮਾਰ ਝੱਲ ਰਹੇ ਇਸ ਕਿਸਾਨ ਦਾ ਹਾਲ-ਏ-ਦਰਦ ਸੁਣ ਤੁਹਾਡੀਆਂ ਵੀ ਅੱਖਾ ਹੋ ਜਾਣਗੀਆਂ ਨਮ...
Sultanpur Lodhi: ਕੁਦਰਤ ਦੀ ਮਾਰ ਪੰਜਾਬ 'ਚ ਦੇਖਣ ਨੂੰ ਮਿਲ ਰਹੀ ਹੈ। ਭਾਖੜਾ ਅਤੇ ਪੌਂਗ ਡੈਮ 'ਚੋਂ ਪਾਣੀ ਛੱਡਿਆ ਗਿਆ ਤੇ ਨੇੜੇ- ਤੇੜੇ ਦੇ ਕਈ ਪਿੰਡਾਂ 'ਚ ਹੜ੍ਹ ਦੀ ਸਥਿਤੀ ਬਣ ਗਈ। ਜਿਸ ਤੋਂ ਬਾਅਦ ਪਿੰਡ ਦੇ ਲੋਕ ਆਫ਼ਤ ਨਾਲ ਨਿਪਟਣ ਲਈ ਖ਼ੁਦ ਹੀ ਕੰਮ ਵਿੱਚ ਲੱਗ ਗਏ। ਇਨ੍ਹਾਂ ਹੀ ਨਹੀਂ, ਇਨ੍ਹਾਂ ਹਾਲਾਤਾਂ ਦੇ ਦਰਮਿਆਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਨੁਕਸਾਨ ਦੀ ਮਾਰ ਹੇਠਾਂ ਆਏ ਇੱਕ ਗ਼ਰੀਬ ਪਰਿਵਾਰ ਦੀ ਦਾਸਤਾਨ ਸੁਣ ਕੇ ਸ਼ਾਇਦ ਤੁਹਾਡੀਆਂ ਵੀ ਅੱਖਾ ਭਿੱਜ ਜਾਣ। ਕਿਉਂਕਿ ਸੁਲਤਾਨਪੁਰ ਲੋਧੀ ਦੇ ਮੰਡ ਬਾਉਪ ਦੇ ਇੱਕ ਕਿਸਾਨ ਦਾ ਸਾਰਾ ਮਕਾਨ ਪਾਣੀ ਦੀ ਚਪੇਟ 'ਚ ਆਉਣ ਕਾਰਨ ਢਹਿ ਢੇਰੀ ਹੋ ਗਿਆ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਹੋ ਗਿਆ। ਕਿਸਾਨ ਪਰਿਵਾਰ ਦੀ ਇਹ ਹਾਲਤ ਤੁਹਾਨੂੰ ਖ਼ੁਦ ਰੋਣ ਲਈ ਮਜਬੂਰ ਕਰ ਦੇਵੇਗੀ।
ਪੀ.ਟੀ.ਸੀ. ਰਿਪੋਟਰ ਨਾਲ ਗੱਲਬਾਤ ਕਰਦਿਆਂ ਇੱਕ ਸਥਾਨਕ ਵਾਸੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਔਖਾ ਵੇਲਾ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਇਸ ਔਖੀ ਘੜੀ ਵਿੱਚ ਸਾਨੂੰ ਕਿਸੇ ਕਿਸਮ ਦੀ ਕੋਈ ਮਦਦ ਦੀ ਉਮੀਦ ਨਹੀਂ ਹੈ।
- PTC NEWS