Amritpal Singh: 'ਆਪਰੇਸ਼ਨ ਅੰਮ੍ਰਿਤਪਾਲ' ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਈਏ ਆਪਰੇਸ਼ਨ ਅੰਮ੍ਰਿਤਪਾਲ ਨੂੰ ਲੈ ਕੇ ਅੰਮ੍ਰਿਤਸਰ ਤੇ ਤਲਵੰਡੀ ਸਾਬੋ 'ਚ ਅਚਾਨਕ ਹਲਚਲ ਵਧ ਗਈ ਹੈ। ਸ੍ਰੀ ਦਰਬਾਰ ਸਾਹਿਬ ਨੇੜੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ ਤੇ ਦਰਬਾਰ ਸਾਹਿਬ ਦੇ ਵੱਲ ਜਾਣ ਵਾਲੀਆਂ ਸੜਕਾਂ 'ਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ਸਰੰਡਰ ਦੇ ਚਰਚੇ ਨੂੰ ਲੈ ਕੇ ਇਹ ਸੁਰੱਖਿਆ ਵਧਾਈ ਗਈ ਹੈ। ਉਥੇ ਹੀ ਤਲਵੰਡੀ ਸਾਬੋ 'ਚ ਵੀ ਪੁਲਿਸ ਦੀ ਟੀਮ ਪਹੁੰਚ ਚੁੱਕੀ ਹੈ। ਤਲਵੰਡੀ ਸਾਬੋ ਦੇ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਵੱਡੀ ਸੰਖਿਆ 'ਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।ਇਹ ਵੀ ਪੜ੍ਹੋ : Gurpreet Singh Kangar: ਵਿਜੀਲੈਂਸ ਅੱਗੇ ਮੁੜ ਪੇਸ਼ ਹੋਏ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ