Tue, Dec 23, 2025
Whatsapp

High Voltage Drama In Amritsar: ਕੁੜੀ ਵੱਲੋਂ ਮੈਸੇਜ ਕਰਕੇ ਮੁੰਡੇ ਨੂੰ ਮਿਲਣ ਲਈ ਬੁਲਾਉਣ ’ਤੇ ਹੋਇਆ ਹੰਗਾਮਾ, ਦੇਖੋ ਵੀਡੀਓ

ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਲੜਕੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਇੱਕ ਲੜਕੇ ਨੂੰ ਲੜਕੀ ਦੇ ਨਾਲ ਆਏ ਨੌਜਵਾਨਾਂ ਨੇ ਫੜ ਲਿਆ ਅਤੇ ਉਸਦਾ ਮੋਬਾਈਲ ਤੱਕ ਖੋਹ ਲਿਆ।

Reported by:  PTC News Desk  Edited by:  Aarti -- April 14th 2023 06:18 PM
High Voltage Drama In Amritsar: ਕੁੜੀ ਵੱਲੋਂ ਮੈਸੇਜ ਕਰਕੇ ਮੁੰਡੇ ਨੂੰ ਮਿਲਣ ਲਈ ਬੁਲਾਉਣ ’ਤੇ ਹੋਇਆ ਹੰਗਾਮਾ, ਦੇਖੋ ਵੀਡੀਓ

High Voltage Drama In Amritsar: ਕੁੜੀ ਵੱਲੋਂ ਮੈਸੇਜ ਕਰਕੇ ਮੁੰਡੇ ਨੂੰ ਮਿਲਣ ਲਈ ਬੁਲਾਉਣ ’ਤੇ ਹੋਇਆ ਹੰਗਾਮਾ, ਦੇਖੋ ਵੀਡੀਓ

ਮਨਿੰਦਰ ਮੋਂਗਾ (ਅੰਮ੍ਰਿਤਸਰ, 14 ਅਪ੍ਰੈਲ): ਅੰਮ੍ਰਿਤਸਰ ਦੇ ਲਾਰੈਂਸ ਰੋਡ 'ਤੇ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਕ ਲੜਕੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਇੱਕ ਲੜਕੇ ਨੂੰ ਲੜਕੀ ਦੇ ਨਾਲ ਆਏ ਨੌਜਵਾਨਾਂ ਨੇ ਫੜ ਲਿਆ ਅਤੇ ਉਸਦਾ ਮੋਬਾਈਲ ਤੱਕ ਖੋਹ ਲਿਆ। ਜਿਸ ਤੋਂ ਬਾਅਦ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਹਾਲਾਂਕਿ ਮੋਬਾਈਲ ਵਾਪਿਸ ਕਰਕੇ ਨੌਜਵਾਨ ਉੱਥੋ ਫਰਾਰ ਹੋ ਗਏ। 


ਨੌਜਵਾਨ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਕਿਸੇ ਅਣਪਛਾਤੀ ਲੜਕੀ ਨੇ ਉਸ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕੀਤਾ ਅਤੇ ਉਸ ਤੋਂ ਬਾਅਦ ਉਸ ਨੇ ਉਸ ਨੂੰ ਮਿਲਣ ਲਈ ਬੁਲਾਇਆ। ਜਿਵੇਂ ਹੀ ਲੜਕਾ ਲੜਕੀ ਨੂੰ ਮਿਲਣ ਦੇ ਲਈ ਪਹੁੰਚਿਆਂ ਤਾਂ ਉਸ ਦੇ ਨਾਲ ਆਏ ਦੋ ਨੌਜਵਾਨ ਉਸ ਕੋਲ ਪਹੁੰਚ ਗਏ ਅਤੇ ਉਸਦਾ ਮੋਬਾਈਲ ਖੋਹ ਲਿਆ ਅਤੇ ਲੜਕੀ ਉਸੀ ਸਮੇਂ ਲੜਕੇ ਦੀ ਗੱਡੀ ਚ ਬੈਠ ਗਈ। 

ਨੌਜਵਾਨ ਨੇ ਅੱਗੇ ਦੱਸਿਆ ਕਿ ਉਸ ਨੂੰ ਹੁਣ ਪਤਾ ਲੱਗਾ ਕਿ ਇਹ ਕੋਈ ਗੈਂਗ ਹੈ। ਕੁੜੀਆਂ ਪਹਿਲਾਂ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਫਸਾਉਂਦੀਆਂ ਹਨ। ਜਿਸ ਤੋਂ ਬਾਅਦ ਉਕਤ ਨੌਜਵਾਨ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਲੱਗਦੇ ਹਨ। ਹੁਣ ਉਕਤ ਨੌਜਵਾਨ ਲੜਕੀਆਂ ਨੂੰ ਲੈ ਕੇ ਫਰਾਰ ਹੋ ਗਏ ਹਨ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Ludhiana Traffic Policeman: ਕਾਰ ਚਾਲਕ ਨੇ ਕਈ ਕਿਲੋਮੀਟਰ ਤੱਕ ਘੜੀਸਿਆ ਟ੍ਰੈਫਿਕ ਪੁਲਿਸ ਮੁਲਾਜ਼ਮ, ਇਹ ਸੀ ਪੂਰਾ ਮਾਮਲਾ

- PTC NEWS

Top News view more...

Latest News view more...

PTC NETWORK
PTC NETWORK