Wed, Oct 28, 2026
Whatsapp

Karwa Chauth Holiday : ਕਰਵਾ ਚੌਥ 'ਤੇ ਹੁਣ ਮਰਦਾਂ ਨੂੰ ਵੀ ਹੋਵੇਗੀ ਛੁੱਟੀ ! ਇਸ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫ਼ਾ

Karwa Chauth Holiday : ਸੁਖਵਿੰਦਰ ਸਿੰਘ ਸੁੱਖੂ ਨੇ ਕਰਵਾ ਚੌਥ ਦੇ ਸ਼ੁਭ ਮੌਕੇ 'ਤੇ ਰਾਜ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਤੋਹਫ਼ਾ ਦਿੱਤਾ ਹੈ। ਇੱਕ ਮਹੱਤਵਪੂਰਨ ਫੈਸਲੇ ਵਿੱਚ, ਰਾਜ ਸਰਕਾਰ ਨੇ ਕਰਵਾ ਚੌਥ 'ਤੇ ਪਹਿਲਾਂ ਸਿਰਫ਼ ਔਰਤਾਂ ਲਈ ਉਪਲਬਧ ਛੁੱਟੀ ਦੇ ਦਾਇਰੇ ਦਾ ਵਿਸਥਾਰ ਕਰ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- October 28th 2026 03:26 PM -- Updated: October 28th 2026 03:35 PM
Karwa Chauth Holiday : ਕਰਵਾ ਚੌਥ 'ਤੇ ਹੁਣ ਮਰਦਾਂ ਨੂੰ ਵੀ ਹੋਵੇਗੀ ਛੁੱਟੀ ! ਇਸ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫ਼ਾ

Karwa Chauth Holiday : ਕਰਵਾ ਚੌਥ 'ਤੇ ਹੁਣ ਮਰਦਾਂ ਨੂੰ ਵੀ ਹੋਵੇਗੀ ਛੁੱਟੀ ! ਇਸ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਤੋਹਫ਼ਾ

Karwa Chauth Holiday : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਰਵਾ ਚੌਥ ਦੇ ਸ਼ੁਭ ਮੌਕੇ 'ਤੇ ਰਾਜ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਤੋਹਫ਼ਾ ਦਿੱਤਾ ਹੈ। ਇੱਕ ਮਹੱਤਵਪੂਰਨ ਫੈਸਲੇ ਵਿੱਚ, ਰਾਜ ਸਰਕਾਰ ਨੇ ਕਰਵਾ ਚੌਥ 'ਤੇ ਪਹਿਲਾਂ ਸਿਰਫ਼ ਔਰਤਾਂ ਲਈ ਉਪਲਬਧ ਛੁੱਟੀ ਦੇ ਦਾਇਰੇ ਦਾ ਵਿਸਥਾਰ ਕਰ ਦਿੱਤਾ ਹੈ। ਹੁਣ, ਔਰਤਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਇਸ ਦਿਨ ਛੁੱਟੀ ਦਾ ਲਾਭ ਮਿਲੇਗਾ।

'29 ਨੂੰ ਔਰਤਾਂ ਤੇ ਮਰਦ ਇਕੱਠੇ ਘਰ 'ਚ ਰਹਿ ਕੇ ਮਨਾਉਣਗੇ ਕਰਵਾ ਚੌਥ'

ਮੁੱਖ ਮੰਤਰੀ ਦੇ ਇਸ ਨਵੇਂ ਐਲਾਨ ਤੋਂ ਬਾਅਦ, 29 ਅਕਤੂਬਰ ਨੂੰ ਕਰਵਾ ਚੌਥ 'ਤੇ ਰਾਜ ਭਰ ਵਿੱਚ ਜਨਤਕ ਛੁੱਟੀ ਹੋਵੇਗੀ। ਪਹਿਲਾਂ, ਇਸ ਤਿਉਹਾਰ 'ਤੇ ਸਿਰਫ਼ ਮਹਿਲਾ ਕਰਮਚਾਰੀਆਂ ਨੂੰ ਛੁੱਟੀ ਦਿੱਤੀ ਜਾਂਦੀ ਸੀ, ਪਰ ਹੁਣ, ਇਸ ਸਰਕਾਰੀ ਕਦਮ ਨਾਲ, ਪਤੀ-ਪਤਨੀ ਦੋਵੇਂ ਘਰ ਵਿੱਚ ਇਕੱਠੇ ਤਿਉਹਾਰ ਮਨਾ ਸਕਣਗੇ।

ਇਸ ਸਰਕਾਰੀ ਐਲਾਨ ਦੇ ਅਨੁਸਾਰ, 29 ਅਕਤੂਬਰ ਨੂੰ ਕਰਵਾ ਚੌਥ ਲਈ ਰਾਜ ਦੇ ਸਾਰੇ ਸਰਕਾਰੀ ਦਫ਼ਤਰ ਪੂਰੀ ਤਰ੍ਹਾਂ ਬੰਦ ਰਹਿਣਗੇ। ਇਸ ਤੋਂ ਇਲਾਵਾ, ਸੂਬੇ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਸਾਰਿਆਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਐਲਾਨ ਨੇ ਹਿਮਚਲ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਵੱਡੀ ਖੁਸ਼ੀ ਦਿੱਤੀ ਹੈ, ਜਿਥੇ ਪੰਜਾਬ ਵਿੱਚ ਸਰਕਾਰ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਡੀਏ ਜਾਰੀ ਕਰਨ ਤੋਂ ਹੀ ਭੱਜ ਰਹੀ ਹੈ ਤਾਂ ਗੁਆਂਢੀ ਰਾਜ ਵੱਲੋਂ ਮੁਲਾਜ਼ਮਾਂ ਨੂੰ ਸਹੂਲਤਾਂ ਦੀ ਚਰਚਾ ਤਾਂ ਹੋਣੀ ਬਣਦੀ ਹੈ।

ਇਹ ਵੀ ਪੜ੍ਹੋ...

ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ

ਵੀਡੀਓ ਰਾਹੀਂ ਨਸ਼ੇ ਦਾ ਵਿਰੋਧ ਕਰਨ ਵਾਲੇ CRPF ਜਵਾਨ 'ਤੇ ਪੰਜਾਬ ਪੁਲਿਸ ਨੇ ਕੀਤੀ FIR, ਦੇਖੋ ਵਾਇਰਲ Video

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK