Hiroshima Day 2024 : ਅੱਜ ਮਨਾਇਆ ਜਾ ਰਿਹੈ ਹੀਰੋਸ਼ੀਮਾ ਦਿਵਸ, ਜਾਣੋ ਇਸ ਦਿਨ ਇਤਿਹਾਸ, ਮਹੱਤਤਾ ਤੇ ਇਸ ਨਾਲ ਜੁੜੇ ਦਿਲਚਸਪ ਤੱਥ
Hiroshima Day 2024 : ਹਰ ਸਾਲ 6 ਅਗਸਤ ਨੂੰ ਹੀਰੋਸ਼ੀਮਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਿਉਂਕਿ ਇਸ ਦਿਨ 1945 'ਚ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ਉੱਤੇ “ਲਿਟਲ ਬੁਆਏ” ਨਾਂ ਦਾ ਪਰਮਾਣੂ ਬੰਬ ਸੁੱਟਿਆ ਸੀ। ਜੋ ਮਨੁੱਖੀ ਇਤਿਹਾਸ 'ਚ ਪਹਿਲੀ ਵਾਰ ਸੀ ਕਿ ਕਿਸੇ ਸ਼ਹਿਰ 'ਤੇ ਪਰਮਾਣੂ ਬੰਬ ਦੀ ਵਰਤੋਂ ਕੀਤੀ ਗਈ। ਇਸ ਦਿਨ ਨੂੰ ਪੂਰੀ ਦੁਨੀਆਂ 'ਚ ਸ਼ਾਂਤੀ ਅਤੇ ਮਾਨਵਤਾ ਦੇ ਸਤਿਕਾਰ ਦੇ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦਿਨ ਦਾ ਇਤਿਹਾਸ, ਮਹੱਤਤਾ।
ਹੀਰੋਸ਼ੀਮਾ ਦਿਵਸ ਦਾ ਇਤਿਹਾਸ
6 ਅਗਸਤ, 1945 ਨੂੰ ਸਵੇਰੇ 8:15 ਵਜੇ ਅਮਰੀਕੀ ਬੰਬਾਰ ਜਹਾਜ਼ 'ਐਨੋਲਾ ਗੇ' ਦੁਆਰਾ "ਲਿਟਲ ਬੁਆਏ" ਨਾਮ ਦਾ ਪਰਮਾਣੂ ਬੰਬ ਹੀਰੋਸ਼ੀਮਾ 'ਤੇ ਸੁੱਟਿਆ ਗਿਆ ਸੀ। ਬੰਬ 600 ਮੀਟਰ ਦੀ ਉਚਾਈ 'ਤੇ ਫਟਿਆ ਅਤੇ ਨਤੀਜੇ ਵਜੋਂ ਲਗਭਗ 70,000 ਲੋਕਾਂ ਦੀ ਤੁਰੰਤ ਮੌਤ ਹੋ ਗਈ। ਧਮਾਕੇ ਨੇ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਤਬਾਹ ਕਰ ਦਿੱਤਾ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ। ਬੰਬ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਆਉਣ ਵਾਲੇ ਸਾਲਾਂ 'ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਰੇਡੀਏਸ਼ਨ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਰਹੇ।
ਹੀਰੋਸ਼ੀਮਾ ਦਿਵਸ ਦੀ ਮਹੱਤਤਾ
ਹੀਰੋਸ਼ੀਮਾ ਦਿਵਸ ਦੀ ਮਹੱਤਤਾ ਸਿਰਫ ਉਸ ਦਿਨ ਦੀ ਘਟਨਾ ਤੱਕ ਸੀਮਤ ਨਹੀਂ ਹੈ, ਸਗੋਂ ਇਹ ਦਿਨ ਮਨੁੱਖਤਾ ਨੂੰ ਸ਼ਾਂਤੀ, ਸਹਿਣਸ਼ੀਲਤਾ ਅਤੇ ਪ੍ਰਮਾਣੂ ਨਿਸ਼ਸਤਰੀਕਰਨ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ। ਪਰਮਾਣੂ ਹਥਿਆਰਾਂ ਦੇ ਖਤਰੇ ਅਤੇ ਇਸ ਦੇ ਵਿਨਾਸ਼ਕਾਰੀ ਨਤੀਜਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।
ਹੀਰੋਸ਼ੀਮਾ ਦੇ ਪੁਨਰ ਨਿਰਮਾਣ ਦੀ ਕਹਾਣੀ
ਹੀਰੋਸ਼ੀਮਾ ਨੇ ਆਪਣੀ ਤਬਾਹੀ ਤੋਂ ਬਾਅਦ ਪੁਨਰ ਨਿਰਮਾਣ ਦੀ ਪ੍ਰੇਰਣਾਦਾਇਕ ਉਦਾਹਰਣ ਪ੍ਰਦਾਨ ਕੀਤੀ ਹੈ। ਵਿਸਫੋਟ ਤੋਂ ਬਾਅਦ ਦੇ ਸਾਲਾਂ 'ਚ, ਸ਼ਹਿਰ ਨੇ ਨਾ ਸਿਰਫ਼ ਆਪਣੀ ਭੌਤਿਕ ਬਣਤਰ ਨੂੰ ਦੁਬਾਰਾ ਬਣਾਇਆ ਸਗੋਂ ਸ਼ਾਂਤੀ ਅਤੇ ਸਿੱਖਿਆ ਦੁਆਰਾ ਇੱਕ ਨਵੀਂ ਪਛਾਣ ਵੀ ਬਣਾਈ। ਅੱਜ ਹੀਰੋਸ਼ੀਮਾ ਨੂੰ 'ਸ਼ਾਂਤੀ ਦੇ ਸ਼ਹਿਰ' ਵਜੋਂ ਜਾਣਿਆ ਜਾਂਦਾ ਹੈ ਅਤੇ ਪੀਸ ਪਾਰਕ ਅਤੇ ਪੀਸ ਮੈਮੋਰੀਅਲ ਮਿਊਜ਼ੀਅਮ ਦਾ ਘਰ ਹੈ, ਜੋ ਇਸ ਘਟਨਾ ਦੀ ਯਾਦ ਦਿਵਾਉਂਦਾ ਹੈ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਂਦਾ ਹੈ।
ਹੀਰੋਸ਼ੀਮਾ ਦਿਵਸ ਬਾਰੇ ਦਿਲਚਸਪ ਤੱਥ
- PTC NEWS