Punjab ’ਚ ਮਹਿੰਗੀ ਹੋਈ ਮੈਡੀਕਲ ਦੀ ਪੜਾਈ ! ਟਿਊਸ਼ਨ ਫੀਸ ਵਿੱਚ 8.5 ਫੀਸਦ ਦਾ ਵਾਧਾ; MP ਹਰਸਿਮਰਤ ਕੌਰ ਬਾਦਲ ਨੇ ਸਾਧੇ ਨਿਸ਼ਾਨੇ
ਪੰਜਾਬ ’ਚ ਐਮਬੀਬੀਐਸ ਟਿਊਸ਼ਨ ਫੀਸ ’ਚ ਭਾਰੀ ਵਾਧਾ ਹੋਇਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਟਿਊਸ਼ਨ ਫੀਸ ਵਿੱਚ 8.5 ਫੀਸਦ ਦਾ ਵਾਧਾ ਕੀਤਾ ਗਿਆ ਹੈ। ਜਿਸ ਨਾਲ ਸਾਢੇ 5 ਸਾਲ ਦੇ ਐਮਬੀਬੀਐਸ ਕੋਰਸ ਦੀ ਕੁੱਲ ਫੀਸ ’ਚ ਲਗਭਗ 85,000 ਰੁਪਏ ਦਾ ਵਾਧਾ ਹੋਇਆ ਹੈ। ਕੋਰਸ ਦੀ ਫੀਸ ਜੋ ਕਿ ਪਹਿਲਾਂ 9.98 ਲੱਖ ਰੁਪਏ ਸੀ ਜੋ ਕਿ ਹੁਣ 10.83 ਲੱਖ ਰੁਪਏ ਹੋ ਗਈ ਹੈ।
MP ਹਰਸਿਮਰਤ ਕੌਰ ਬਾਦਲ ਨੇ ਸਿੱਖਿਆ ਤੇ ਸਿਹਤ ਕ੍ਰਾਂਤੀ ’ਤੇ ਪੰਜਾਬ ਸਰਕਾਰ ਨੂੰ ਘੇਰਿਆ
ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸਿੱਖਿਆ ਅਤੇ ਸਿਹਤ ਕ੍ਰਾਂਤੀ ’ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਗੁਰੂ ਦੋਖੀ ਭਗਵੰਤ ਮਾਨ ਨੇ ਮੈਡੀਕਲ ਦੀ ਸਿੱਖਿਆ ਨੂੰ ਹੋਰ ਵੀ ਮਹਿੰਗੀ ਕਰ ਦਿੱਤੀ ਹੈ। ਇਹ ਪੰਜਾਬ ਦੀ ਸਿਹਤ ਤੇ ਸਿੱਖਿਆ ਕ੍ਰਾਂਤੀ ਦਾ ਪਰਦਾਫਾਸ਼ ਹੈ। ਆਮ ਆਦਮੀ ਪਾਰਟੀ ਪੰਜਾਬ ਨੇ ਸਰਕਾਰੀ ਮੈਡੀਕਲ ਕਾਲਜ਼ਾਂ ’ਚ ਐਮਬੀਬੀਐਸ ਟਿਊਸ਼ਨ ਫੀਸਾਂ ’ਚ 8.5% ਵਾਧਾ ਕੀਤਾ ਹੈ। ਜਿਸ ਨਾਲ ਕੁੱਲ ਲਾਗਤ 10.83 ਲੱਖ ਹੋ ਗਈ ਹੈ। ਪਹਿਲਾਂ ਹੀ ਉਨ੍ਹਾਂ ਵੱਲੋਂ ਕੀਤਾ ਗਿਆ 16 ਮੈਡੀਕਲ ਕਾਲਜਾਂ ਬਣਾਉਣ ਦਾ ਦਾਅਵਾ ਫੇਲ੍ਹ ਸਾਬਿਤ ਹੋਇਆ।
ਗੁਰੂ ਦੋਖੀ ਭਗਵੰਤ ਮਾਨ ਨੇ ਹੋਰ ਮਹਿੰਗੀ ਕੀਤੀ ਮੈਡੀਕਲ ਸਿੱਖਿਆ - ਹਰਸਿਮਰਤ ਕੌਰ ਬਾਦਲ
ਉਨ੍ਹਾਂ ਨੇ ਅੱਗੇ ਕਿਹਾ ਕਿ ਡਾਕਟਰੀ ਸਿੱਖਿਆ ਨੂੰ ਪਹੁੰਚਯੋਗ ਬਣਾਉਣ ਦੀ ਬਜਾਏ ਗੁਰੂ ਦੋਖੀ ਭਗਵੰਤ ਮਾਨ ਨੇ ਇਸ ਨੂੰ ਹੋਰ ਵੀ ਜਿਆਦਾ ਮਹਿੰਗਾ ਅਤੇ ਆਮ ਪੰਜਾਬੀ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਇਹ ਪੰਜਾਬੀ ਨੌਜਵਾਨਾਂ ਲਈ ਇੱਕ ਹੋਰ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ : Ludhiana ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ; ਕਾਰ ਸਵਾਰ ਬਦਮਾਸ਼ਾਂ ਨੇ ਕੀਤੀ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ
- PTC NEWS