ਇੰਦਰਜੀਤ ਨਿੱਕੂ ਨੇ ਨਵਾਂ ਗੀਤ ਕੀਤਾ ਰਿਲੀਜ਼, ਕਿਹਾ - 'ਮੈਨੂੰ ਮਾੜਾ ਕਹਿਣ ਵਾਲੇ ਤੁਸੀਂ ਆਪ ਕਿੰਨੇ ਚੰਗੇ ਹੋ?'
Inderjit Nikku New Song: ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਆਪਣਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ। ਗੀਤ 'ਚ ਉਸਨੇ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ 'ਚ ਜਾਣ ਅਤੇ ਪੰਡਿਤ ਧੀਰੇਂਦਰ ਸ਼ਾਸਤਰੀ ਦੇ ਨੇੜੇ ਹੋਣ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਪੱਸ਼ਟੀਕਰਨ ਦਿੰਦਿਆਂ ਆਪਣੇ ਗੀਤ ਦੇ ਅਲਫਾਜ਼ਾਂ ਨਾਲ ਟ੍ਰੋਲਰਸ 'ਤੇ ਪੁੱਠਾ ਨਿਸ਼ਾਨਾ ਵੀ ਸਾਧਿਆ ਹੈ।
ਇਹ ਵੀ ਪੜ੍ਹੋ: ਫੈਨ ਦੀ ਇਸ ਹਰਕਤ ਕਾਰਨ ਸਟੇਜ ਤੋਂ ਭੱਜੇ ਵਿਜੇ ਦੇਵਰਕੋਂਡਾ, ਵੀਡੀਓ ਹੋਇਆ ਵਾਇਰਲ !
ਨਿੱਕੂ ਨੇ ਇਹ ਗੀਤ ਗਾ ਸਪੱਸ਼ਟ ਕਿਹਾ ਕਿ ਉਸ ਦੇ ਬੱਚੇ ਉਸ ਤੋਂ ਪੁੱਛਦੇ ਨੇ ਕਿ ਤੁਸੀਂ ਅਜਿਹਾ ਕਿਹੜਾ ਅਪਰਾਧ ਕੀਤਾ ਹੈ ਕਿ ਲੋਕ ਤੁਹਾਨੂੰ ਗੱਦਾਰ ਸਮਝ ਰਹੇ ਹਨ। ਕੱਲ ਤੱਕ ਜੋ ਲੋਕ ਤੁਹਾਡੀ ਪੱਗ ਦੇ ਪ੍ਰਸ਼ੰਸਕ ਸਨ, ਅੱਜ ਉਹੀ ਲੋਕ ਤੁਹਾਡੀ ਪੱਗ ਦਾ ਅਪਮਾਨ ਕਿਉਂ ਕਰ ਰਹੇ ਹਨ।
ਇਹ ਵੀ ਪੜ੍ਹੋ: ਉਰਫੀ ਜਾਵੇਦ ਦੀ ਨਵੀਂ ਲੁੱਕ, ਟਮਾਟਰਾਂ ਦੇ ਬਣੇ ਝੁਮਕੇ, ਕਿਹਾ...
ਆਪਣੇ ਗਾਣੇ ਦੇ ਬੋਲਾਂ ਰਹਿਣ ਨਿੱਕੂ ਨੇ ਪੁੱਛਿਆ ਕਿ ਕੀ ਉਸ ਨੇ ਕਿਸੇ ਦਾ ਕਤਲ ਕੀਤਾ ਹੈ? ਝੂਠ ਬੋਲਿਆ ਹੈ? ਜਾਂ ਲੀਡਰਾਂ ਵਾਂਗ ਕਿਸੀ ਦੀ ਇੱਜ਼ਤ ਲੁੱਟੀ ਹੈ? ਨਿੱਕੂ ਨੇ ਕਿਹਾ ਕਿ ਜੋ ਉਸ ਨੂੰ ਇਸ ਤਰ੍ਹਾਂ ਦੋਸ਼ੀ ਕਰਾਰ ਰਹੇ ਨੇ, ਤਾਂ ਦੁੱਖ ਦੇ ਸਮੇਂ ਮਨੁੱਖ ਹਰ ਥਾਂ ਆਸ ਦੀ ਕਿਰਨ ਲੈ ਕੇ ਜਾਉਂਦਾ ਹੈ। ਉਨ੍ਹੇ ਕਿਹਾ ਕਿ 80 ਫੀਸਦੀ ਲੋਕ ਅਜਿਹੇ ਹਨ ਜੋ ਬਾਬਿਆਂ ਦੇ ਕੋਲ ਜਾਂਦੇ ਨੇ, ਤੇ ਮੀਟ-ਮੁਰਗਾ ਵੀ ਖਾਂਦੇ ਹਨ। ਇਸ ਲਈ ਜੋ ਮੈਨੂੰ ਮਾੜਾ ਕਹਿ ਰਹੇ ਹੋ, ਤੁਸੀਂ ਆਪ ਕਿੰਨੇ ਚੰਗੇ ਹੋ?, ਨਿੱਕੂ ਨੇ ਟ੍ਰੋਲਰਸ ਨੂੰ ਇਹ ਸਵਾਲ ਪੁੱਛਿਆ ਹੈ।
ਇਹ ਵੀ ਪੜ੍ਹੋ: ਸੁਖਵਿੰਦਰ ਸਿੰਘ ਨੇ ਇੰਝ ਬਣਾਈ ਬਾਲੀਵੁੱਡ 'ਚ ਖ਼ਾਸ ਜਗ੍ਹਾ
ਉਨ੍ਹੇ ਕਿਹਾ ਕਿ ਮੇਰਾ ਸਿਰਫ ਇੱਕ ਹੀ ਕਸੂਰ ਹੈ ਕਿ ਮੈਂ ਲੋਕਾਂ ਵਿੱਚ ਥੋੜ੍ਹਾ ਮਸ਼ਹੂਰ ਹਾਂ। ਬਾਗੇਸ਼ਵਰ ਧਾਮ ਦਾ ਮੇਰਾ ਵੀਡੀਓ ਸਿਰਫ ਹਾਸੇ ਲਈ ਸ਼ੇਅਰ ਕੀਤਾ ਗਿਆ ਸੀ। ਨਿੱਕੂ ਨੇ ਦੱਸਿਆ ਕਿ ਕਈਆਂ ਨੇ ਤਰਸ ਖਾ ਕੇ ਉਸਨੂੰ ਹਲਾ ਸ਼ੇਰੀ ਵੀ ਦਿੱਤੀ। ਇਸ ਤੋਂ ਇਲਾਵਾ ਕੁਝ ਸ਼ੋਅ ਵੀ ਬੁੱਕ ਕੀਤੇ ਪਰ ਕਈਆਂ ਨੇ ਈਰਖਾ ਕੀਤੀ ਅਤੇ ਮਦਦ ਕਰਨ ਦੇ ਨਾਂਅ 'ਤੇ ਪ੍ਰਸਿੱਧੀ ਖੱਟ ਕਈਆਂ ਨੇ ਸ਼ੋਅ ਰੱਦ ਵੀ ਕਰ ਦਿੱਤੇ। ਕੁਝ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਸ਼ੋਅ ਕਰਵਾਉਣ ਦਾ ਵਾਅਦਾ ਕਰਨ ਮਗਰੋਂ ਵੀ ਸ਼ੋਅ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਬ੍ਰਾਈਡਲ ਲੁੱਕ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ; ਪ੍ਰਸ਼ੰਸਕਾਂ ਨੇ ਕੀਤੀ ਤਾਰੀਫ, ਤੁਸੀਂ ਵੀ ਦੇਖੋ ਤਸਵੀਰਾਂ
ਨਿੱਕੂ ਨੇ ਕਿਹਾ ਕਿ ਉਹ ਲੋਕਾਂ ਦੀ ਨਫ਼ਰਤ ਦਾ ਭਾਰ ਚੁੱਕਣ ਲਈ ਤਿਆਰ ਹੈ। ਉਹ ਹਰ ਧਰਮ ਦਾ ਸਤਿਕਾਰ ਕਰਦਾ ਹੈ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਹੈ। ਅੰਤ ਵਿੱਚ ਨਿੱਕੂ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਕੱਲ੍ਹ ਤੱਕ ਜਿਹੜੇ ਮੇਰੇ ਗੀਤਾਂ 'ਤੇ ਨੱਚਦੇ ਸੀ ਅੱਜ ਉਹ ਉਸ ਨੂੰ ਨਫ਼ਰਤ ਕਰਦੇ ਨੇ, ਪਰ ਜਿਹੜੇ ਲੋਕ ਕਿਸੇ ਦੀ ਮਾਂ-ਭੈਣ ਨੂੰ ਗਾਲ੍ਹਾਂ ਕੱਢਦੇ ਨੇ, ਉਹ ਕਿੰਨੇ ਸਹੀ ਨੇ ਇਹ ਆਪ ਸੋਚ ਲੈਣ।
ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਜਾਨ ਜੋਖ਼ਮ 'ਚ ਪਾ ਹੜ੍ਹ ਪੀੜਤਾਂ ਦੀ ਇੰਝ ਕੀਤੀ ਮਦਦ, ਦੇਖੋ ਵੀਡੀਓ
- PTC NEWS