Sat, Aug 16, 2025
Whatsapp

IND vs PAK Match Cancel : ਖੇਡਾਂ ’ਤੇ ਪਿਆ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਾ ਅਸਰ; ਭਾਰਤ-ਪਾਕਿ ਦਾ ਕ੍ਰਿਕਟ ਮੈਚ ਰੱਦ,

ਇਹ ਮੈਚ ਸ਼ਿਖਰ ਧਵਨ, ਹਰਭਜਨ ਸਿੰਘ ਵਰਗੇ ਤਜਰਬੇਕਾਰ ਭਾਰਤੀ ਖਿਡਾਰੀਆਂ ਦੁਆਰਾ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਪਾਕਿਸਤਾਨ ਵਿਰੁੱਧ ਮੈਚ ਦਾ ਬਾਈਕਾਟ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। WCL ਨੇ ਇਸ ਮੈਚ ਨੂੰ ਰੱਦ ਕਰ ਦਿੱਤਾ ਹੈ।

Reported by:  PTC News Desk  Edited by:  Aarti -- July 20th 2025 10:43 AM
IND vs PAK Match Cancel : ਖੇਡਾਂ ’ਤੇ ਪਿਆ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਾ ਅਸਰ; ਭਾਰਤ-ਪਾਕਿ ਦਾ ਕ੍ਰਿਕਟ ਮੈਚ ਰੱਦ,

IND vs PAK Match Cancel : ਖੇਡਾਂ ’ਤੇ ਪਿਆ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਾ ਅਸਰ; ਭਾਰਤ-ਪਾਕਿ ਦਾ ਕ੍ਰਿਕਟ ਮੈਚ ਰੱਦ,

IND vs PAK Match Cancel :  ਸ਼ਿਖਰ ਧਵਨ, ਹਰਭਜਨ ਸਿੰਘ ਵਰਗੇ ਤਜਰਬੇਕਾਰ ਭਾਰਤੀ ਖਿਡਾਰੀਆਂ ਵੱਲੋਂ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਪਾਕਿਸਤਾਨ ਖ਼ਿਲਾਫ਼ ਮੈਚ ਦਾ ਬਾਈਕਾਟ ਕਰਨ ਤੋਂ ਬਾਅਦ, ਇਹ ਮੈਚ ਰੱਦ ਕਰ ਦਿੱਤਾ ਗਿਆ ਹੈ। ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਆਪਣਾ ਅਧਿਕਾਰਤ ਐਲਾਨ ਕੀਤਾ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਮੈਚ ਅੱਜ ਯਾਨੀ ਐਤਵਾਰ, 20 ਜੁਲਾਈ ਨੂੰ ਖੇਡਿਆ ਜਾਣਾ ਸੀ। ਅਪ੍ਰੈਲ ਵਿੱਚ ਪਹਿਲਗਾਮ ਹਮਲੇ ਤੋਂ ਬਾਅਦਭਾਰਤ ਨੇ ਪਾਕਿਸਤਾਨ ਖ਼ਿਲਾਫ਼ ਕਿਸੇ ਵੀ ਪੱਧਰ 'ਤੇ ਕ੍ਰਿਕਟ ਨਾ ਖੇਡਣ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਇਸ ਲਈ ਭਾਰਤੀ ਖਿਡਾਰੀਆਂ ਨੇ ਇਸ ਮੈਚ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।


ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼  ਨੇ ਆਪਣੇ ਅਧਿਕਾਰਤ ਬਿਆਨ ਵਿੱਚ ਲਿਖਿਆ ਕਿ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਅਸੀਂ ਹਮੇਸ਼ਾ ਕ੍ਰਿਕਟ ਦੀ ਕਦਰ ਕਰਦੇ ਹਾਂ ਅਤੇ ਪਿਆਰ ਕਰਦੇ ਹਾਂ, ਅਤੇ ਸਾਡਾ ਇੱਕੋ-ਇੱਕ ਉਦੇਸ਼ ਪ੍ਰਸ਼ੰਸਕਾਂ ਨੂੰ ਕੁਝ ਚੰਗੇ, ਖੁਸ਼ਹਾਲ ਪਲ ਦੇਣਾ ਹੈ। ਇਹ ਖ਼ਬਰ ਸੁਣਨ ਤੋਂ ਬਾਅਦ ਕਿ ਪਾਕਿਸਤਾਨ ਹਾਕੀ ਟੀਮ ਇਸ ਸਾਲ ਭਾਰਤ ਦਾ ਦੌਰਾ ਕਰ ਰਹੀ ਹੈ, ਅਤੇ ਹਾਲ ਹੀ ਵਿੱਚ ਭਾਰਤ ਬਨਾਮ ਪਾਕਿਸਤਾਨ ਵਾਲੀਬਾਲ ਮੈਚ ਅਤੇ ਦੋਵਾਂ ਦੇਸ਼ਾਂ ਵਿਚਕਾਰ ਵੱਖ-ਵੱਖ ਖੇਡਾਂ ਦੇ ਕੁਝ ਹੋਰ ਮੈਚ ਦੇਖਣ ਤੋਂ ਬਾਅਦ, ਅਸੀਂ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚਾਂ ਨੂੰ ਜਾਰੀ ਰੱਖਣ ਬਾਰੇ ਸੋਚਿਆ - ਤਾਂ ਜੋ ਦੁਨੀਆ ਭਰ ਦੇ ਲੋਕਾਂ ਲਈ ਕੁਝ ਖੁਸ਼ੀਆਂ ਭਰੀਆਂ ਯਾਦਾਂ ਬਣਾਈਆਂ ਜਾ ਸਕਣ।

ਦੱਸ ਦਈਏ ਕਿ ਸ਼ਿਖਰ ਧਵਨ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਖਿਲਾਫ ਮੈਚ ਨਹੀਂ ਖੇਡੇਗਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ ਮੈਂ ਅਜੇ ਵੀ 11 ਮਈ ਨੂੰ ਚੁੱਕੇ ਗਏ ਕਦਮ 'ਤੇ ਕਾਇਮ ਹਾਂ। ਮੇਰਾ ਦੇਸ਼ ਮੇਰੇ ਲਈ ਸਭ ਕੁਝ ਹੈ, ਅਤੇ ਮੇਰੇ ਦੇਸ਼ ਤੋਂ ਵੱਡਾ ਕੁਝ ਵੀ ਨਹੀਂ ਹੈ।"

ਅਜਿਹੀਆਂ ਰਿਪੋਰਟਾਂ ਹਨ ਕਿ ਸ਼ਿਖਰ ਧਵਨ ਤੋਂ ਇਲਾਵਾ, ਹਰਭਜਨ ਸਿੰਘ, ਇਰਫਾਨ ਪਠਾਨ, ਸੁਰੇਸ਼ ਰੈਨਾ ਅਤੇ ਯੂਸਫ਼ ਪਠਾਨ ਵੀ ਇਸ ਮੈਚ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ।

ਦੱਸ ਦਈਏ ਕਿ ਸ਼ਾਹਿਦ ਅਫਰੀਦੀ ਪਾਕਿਸਤਾਨ ਚੈਂਪੀਅਨਜ਼ ਟੀਮ ਵੱਲੋਂ ਭਾਰਤ ਬਨਾਮ ਪਾਕਿਸਤਾਨ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਮੈਚ ਵਿੱਚ ਹਿੱਸਾ ਲੈਣ ਜਾ ਰਹੇ ਸਨ, ਜਿਨ੍ਹਾਂ ਨੇ ਹਾਲ ਹੀ ਦੇ ਸਮੇਂ ਵਿੱਚ ਭਾਰਤ ਬਾਰੇ ਕਈ ਵਿਵਾਦਪੂਰਨ ਬਿਆਨ ਦਿੱਤੇ ਹਨ। ਅਫਰੀਦੀ ਦੀ ਸੋਸ਼ਲ ਮੀਡੀਆ 'ਤੇ ਆਪਣੇ ਗੁਆਂਢੀ ਦੇਸ਼ ਵਿਰੁੱਧ ਨਫ਼ਰਤ ਫੈਲਾਉਣ ਲਈ ਕਈ ਵਾਰ ਆਲੋਚਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼ਿਖਰ ਧਵਨ ਨੇ ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਇਹ ਵੀ ਕਿਹਾ ਹੈ ਕਿ ਉਨ੍ਹਾਂ ਲਈ ਦੇਸ਼ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। 

ਇਹ ਵੀ ਪੜ੍ਹੋ :  Wrestler Divya Kakran divorce : ਅੰਤਰਰਾਸ਼ਟਰੀ ਪਹਿਲਵਾਨ ਦਿਵਿਆ ਕਾਕਰਾਨ ਨੇ ਪਤੀ ਨੂੰ ਦਿੱਤਾ ਤਲਾਕ ,ਲਿਖਿਆ ਭਾਵੁਕ ਮੈਸੇਜ

- PTC NEWS

Top News view more...

Latest News view more...

PTC NETWORK
PTC NETWORK