Fri, Dec 19, 2025
Whatsapp

Oscar Award 2023: ਇੱਕ ਵਾਰ ਫਿਰ ਆਸਕਰ 'ਚ ਭਾਰਤ ਦਾ ਨਾਂ ਰੌਸ਼ਨ, 'The Eelephant Whisperers' ਨੇ ਜਿੱਤਿਆ ਐਵਾਰਡ

The Eelephant Whisperers ਨੇ ਸ਼ਾਰਟ ਫਿਲਮ ਡਾਕੂਮੈਂਟਰੀ ਕੈਟੇਗਿਰੀ 'ਚ ਆਸਕਰ ਐਵਾਰਡ ਹਾਸਲ ਕੀਤਾ ਹੈ।‘ਦ ਐਲੀਫੈਂਟ ਵਿਸਪਰਸ’ ਨੂੰ ਇਸ ਸਾਲ ‘ਬੈਸਟ ਡਾਕੂਮੈਂਟਰੀ ਸ਼ਾਰਟ’ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਨੈੱਟਫਲਿਕਸ 'ਤੇ ਉਪਲਬਧ ਇਸ ਲਘੂ ਫਿਲਮ ਨੇ ਇਸ ਸਾਲ ਭਾਰਤ ਲਈ ਪਹਿਲਾ ਆਸਕਰ ਜਿੱਤਿਆ ਹੈ।

Reported by:  PTC News Desk  Edited by:  Ramandeep Kaur -- March 13th 2023 10:57 AM -- Updated: March 13th 2023 12:42 PM
Oscar Award 2023: ਇੱਕ ਵਾਰ ਫਿਰ ਆਸਕਰ 'ਚ ਭਾਰਤ ਦਾ ਨਾਂ ਰੌਸ਼ਨ, 'The Eelephant Whisperers' ਨੇ ਜਿੱਤਿਆ ਐਵਾਰਡ

Oscar Award 2023: ਇੱਕ ਵਾਰ ਫਿਰ ਆਸਕਰ 'ਚ ਭਾਰਤ ਦਾ ਨਾਂ ਰੌਸ਼ਨ, 'The Eelephant Whisperers' ਨੇ ਜਿੱਤਿਆ ਐਵਾਰਡ

Oscar Award 2023: The Eelephant Whisperers ਨੇ ਸ਼ਾਰਟ ਫਿਲਮ ਡਾਕੂਮੈਂਟਰੀ ਕੈਟੇਗਿਰੀ 'ਚ ਆਸਕਰ ਐਵਾਰਡ ਹਾਸਲ ਕੀਤਾ ਹੈ।‘ਦ ਐਲੀਫੈਂਟ ਵਿਸਪਰਸ’ ਨੂੰ ਇਸ ਸਾਲ ‘ਬੈਸਟ ਡਾਕੂਮੈਂਟਰੀ ਸ਼ਾਰਟ’ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਨੈੱਟਫਲਿਕਸ 'ਤੇ ਉਪਲਬਧ ਇਸ ਲਘੂ ਫਿਲਮ  ਨੇ ਇਸ ਸਾਲ ਭਾਰਤ ਲਈ ਪਹਿਲਾ ਆਸਕਰ ਜਿੱਤਿਆ ਹੈ।

ਇਸ ਫਿਲਮ ਨੇ ਪੂਰੇ ਵਿਸ਼ਵ 'ਚ ਦੇਸ਼ ਦਾ ਮਾਣ ਵਧਾਇਆ ਹੈ। ਇਹ ਭਾਰਤ ਲਈ ਇੱਕ ਇਤਿਹਾਸਿਕ ਮੌਕਾ ਹੈ। ਫਿਲਮ ਦੇ ਆਸਕਰ ਐਵਾਰਡ ਦੀ ਜਿੱਤ 'ਤੇ ਨਿਰਮਾਤਾ ਗੁਨੀਤ ਮੋਂਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਐਵਾਰਡ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ।  


ਗੁਨੀਤ ਮੋਂਗਾ ਨੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ - ਰਾਤ ਇਤਿਹਾਸਿਕ ਹੈ ਕਿਉਂਕਿ ਇਹ ਕਿਸੇ ਭਾਰਤੀ ਪ੍ਰੋਡਕਸ਼ਨ ਲਈ ਹੁਣ ਤੱਕ ਦਾ ਪਹਿਲਾ ਆਸਕਰ ਹੈ।  ਥੈਂਕ ਯੂ ਮਾਮ ਡੈਡ ਗੁਰੂਜੀ ਸ਼ੁਕਰਾਨਾ ਮੇਰੇ ਕੋ - ਪ੍ਰੋਡਿਊਸਰ ਅਚਿਨ ਜੈਨ , ਟੀਮ ਸਿੱਖਿਆ, ਨੈਟਫਲਿਕਸ, ਆਲੋਕ, ਸਰਾਫੀਨਾ, ਡਬਲਿਊਐਮਈ ਬੈਸ਼ ਸੰਜਨਾ। ਮੇਰੇ ਪਿਆਰੇ ਪਤੀ ਸਨੀ। ਤਿੰਨ ਮਹੀਨੇ ਦੀ ਵਰ੍ਹੇਗੰਢ ਮੁਬਾਰਕ ਹੋ ਬੇਬੀ ! 

ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ 'ਆਰਆਰਆਰ' ਟੀਮ ਨੂੰ ‘ਨਾਟੂ ਨਾਟੂ’ ਅਤੇ ‘The Eelephant Whisperers’ ਨੂੰ ਆਸਕਰ ਜਿੱਤਣ ਲਈ ਵਧਾਈ ਦਿੱਤੀ ਹੈ।  ਪੀਐਮ ਨੇ ਲਿਖਿਆ -  ‘ਨਾਟੂ ਨਾਟੂ’ਦੀ ਲੋਕਪ੍ਰਿਅਤਾ ਸੰਸਾਰਿਕ ਹੈ।  ਇਹ ਇੱਕ ਅਜਿਹਾ ਗੀਤ ਹੋਵੇਗਾ ਜਿਸਨੂੰ ਆਉਣ ਵਾਲੇ ਸਾਲਾਂ 'ਚ ਯਾਦ ਕੀਤਾ ਜਾਵੇਗਾ।  @ mmkeeravaani,   @boselyricist ਅਤੇ ਪੂਰੀ ਟੀਮ ਨੂੰ ਇਸ ਸਨਮਾਨ ਲਈ ਵਧਾਈ।

ਇਹ ਵੀ ਪੜ੍ਹੋ: Oscars 2023: 'RRR' ਦੇ ਗੀਤ 'ਨਾਟੂ-ਨਾਟੂ' ਨੇ ਰਚਿਆ ਇਤਿਹਾਸ, ਜਿੱਤਿਆ ਆਸਕਰ

- PTC NEWS

Top News view more...

Latest News view more...

PTC NETWORK
PTC NETWORK