ਪੈਸੇ ਨਾ ਹੋਣ ਦੇ ਬਾਵਜੂਦ ਆਨਲਾਈਨ ਮੰਗਵਾਇਆ Iphone, ਡਿਲਵਿਰੀ ਬੁਆਏ ਨੂੰ ਮੌਤ ਦੇ ਘਾਟ ਉਤਾਰਿਆ
ਕਰਨਾਟਕ : ਐਪਲ ਕੰਪਨੀ ਦੇ ਮੋਬਾਈਲ ਆਈਫੋਨ ਦਾ ਕ੍ਰੇਜ਼ ਵਿਸ਼ਵ ਭਰ ਵਿਚ ਹੈ। ਕਈ ਲੋਕ ਆਈਫੋਨ ਲਈ ਲੋਕ ਸੋਸ਼ਲ ਮੀਡੀਆ 'ਤੇ ਆਪਣੇ ਗੁਰਦੇ ਵੇਚਣ ਬਾਰੇ ਗੱਲ ਕਰਦੇ ਹਨ ਪਰ ਇਕ ਘਟਨਾ ਕਰਨਾਟਕ ਵਿਚ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨੌਜਵਾਨ ਨੇ ਆਈਫੋਨ ਲਈ ਪੂਰੀ ਸਾਜ਼ਿਸ਼ ਤਹਿਤ ਡਿਲਵਿਰੀ ਬੁਆਏ ਨੂੰ ਕਥਿਤ ਤੌਰ ਉਤੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਰੇਲਵੇ ਸਟੇਸ਼ਨ ਦੀ ਸਾਈਡ ਲਾਸ਼ ਨੂੰ ਸਾੜ ਕੇ ਸਬੂਤ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਮਾਮਲੇ ਦਾ ਖੁਲਾਸਾ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਚਰਚਾ ਹੈ ਕਿ 20 ਸਾਲਾ ਫਲਿੱਪਕਾਰਟ ਏਜੰਟ ਆਈਫੋਨ ਡਿਲੀਵਰ ਕਰਨ ਲਈ ਡਿਊਟੀ ਉਪਰ ਗਿਆ ਸੀ। ਆਰਡਰ ਕਰਨ ਵਾਲੇ ਵਿਅਕਤੀ ਕੋਲ ਲੋੜੀਂਦੇ ਪੈਸੇ ਨਹੀਂ ਸਨ, ਜਿਸ ਕਾਰਨ ਦੋਵਾਂ ਵਿਚਕਾਰ ਬਹਿਸ ਹੋ ਗਈ। ਮੁਲਜ਼ਮ ਦੀ ਪਛਾਣ ਅਰਸੇਕੇਰੇ ਤਾਲੁਕਾ ਦੇ ਲਕਸ਼ਮੀਪੁਰਮ ਇਲਾਕੇ ਦੇ ਰਹਿਣ ਵਾਲੇ ਹੇਮੰਤ ਦੱਤਾ ਵਜੋਂ ਹੋਈ ਹੈ।
ਸਬੂਤਾਂ ਨੂੰ ਨਸ਼ਟ ਕਰਨ ਲਈ ਲਾਸ਼ ਨੂੰ ਅੱਗ ਲਗਾਈ
ਦਰਅਸਲ ਆਈਫੋਨ ਦੀ ਡਿਲਵਿਰੀ ਕਰਦੇ ਸਮੇਂ ਪੈਸਿਆਂ ਦੀ ਅਦਾਇਗੀ ਤੇ ਪਾਰਸਲ ਨੂੰ ਅਨਬਾਕਸ ਕਰਨ ਨੂੰ ਲੈ ਕੇ ਦੋਵਾਂ 'ਚ ਬਹਿਸ ਹੋ ਗਈ ਸੀ। ਗੁੱਸੇ 'ਚ ਆ ਕੇ ਮੁਲਜ਼ਮ ਦੱਤਾ ਨੇ ਡਿਲਵਿਰੀ ਏਜੰਟ ਨਾਇਕ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਨੂੰ ਬੋਰੀ 'ਚ ਪਾ ਕੇ ਤਿੰਨ ਦਿਨਾਂ ਬਾਅਦ ਐਨਚੇਕੋਪਲੂ ਨੇੜੇ ਸੁੱਟ ਦਿੱਤਾ। ਇੰਨਾ ਹੀ ਨਹੀਂ, ਸਬੂਤਾਂ ਨੂੰ ਨਸ਼ਟ ਕਰਨ ਲਈ ਦੋਸ਼ੀ ਨੇ ਡਿਲਵਿਰੀ ਏਜੰਟ ਦੀ ਲਾਸ਼ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਜਦੋਂ ਪੀੜਤ ਕਾਫੀ ਦੇਰ ਤੱਕ ਘਰ ਨਹੀਂ ਪਰਤਿਆ ਤੇ ਉਸ ਦਾ ਫੋਨ ਵੀ ਬੰਦ ਹੋ ਗਿਆ ਤਾਂ ਉਸ ਦੇ ਭਰਾ ਨੇ ਪੁਲਿਸ ਕੋਲ ਗੁਮਸ਼ੁੰਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਫਿਰ ਕਾਰਵਾਈ ਕੀਤੀ ਤੇ ਡਿਲੀਵਰੀ ਏਜੰਟ ਦੀ ਲਾਸ਼ ਅਰਸੀਕੇਰੇ ਤਾਲੁਕ ਦੇ ਅੰਚੇਕੋਪਲੂ ਵਿਖੇ ਰੇਲਵੇ ਟਰੈਕ ਦੇ ਨੇੜਿਓਂ ਬਰਾਮਦ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਦੀ ਸ਼ਨਾਖਤ ਲਈ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ। ਪੁਲਿਸ ਨੇ ਲਾਸ਼ ਦੀ ਪਛਾਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਿੰਨ ਮਗਰੋਂ ਲਾਸ਼ ਸਾੜਨ ਲਈ ਨਿਕਲਿਆ
ਪੁਲਿਸ ਘੋਖ ਦੌਰਾਨ ਪਤਾ ਚੱਲਿਆ ਕਿ ਤਿੰਨ ਦਿਨਾਂ ਬਾਅਦ ਮੌਕਾ ਮਿਲਣ 'ਤੇ ਮੁਲਜ਼ਮ ਨੇ ਲਾਸ਼ ਨੂੰ ਬੋਰੀ ਵਿਚ ਪਾ ਕੇ ਅਤੇ ਸਕੂਟੀ 'ਤੇ ਲੱਦ ਕੇ ਸਵੇਰੇ 4.50 ਵਜੇ ਦੇ ਕਰੀਬ ਉਸ ਨੂੰ ਛੁਪਾਉਣ ਲਈ ਨਿਕਲਿਆ। ਇੱਥੋਂ ਦੱਤਾ ਨਾਇਕ ਦੀ ਲਾਸ਼ ਨੂੰ ਸਿੱਧਾ ਰੇਲਵੇ ਸਟੇਸ਼ਨ ਨੇੜੇ ਸੁੰਨਸਾਨ ਖੇਤਰ ਵਿਚ ਲੈ ਗਿਆ। ਥਾਂ ਤੈਅ ਕਰਕੇ ਉਸ ਨੇ ਲਾਸ਼ ਨੂੰ ਆਪਣੀ ਸਕੂਟੀ ਤੋਂ ਉਤਾਰ ਕੇ ਅੱਗ ਦੇ ਹਵਾਲੇ ਕਰ ਦਿੱਤਾ।
ਪੁਲਿਸ ਪੁੱਛਗਿੱਛ 'ਚ ਹੇਮੰਤ ਦੱਤਾ ਨੇ ਦੱਸਿਆ ਕਿ ਉਸ ਕੋਲ ਡਿਲਵਿਰੀ ਬੁਆਏ ਹੇਮੰਤ ਨਾਇਕ ਨੂੰ ਦੇਣ ਲਈ 46,000 ਰੁਪਏ ਨਹੀਂ ਸਨ ਅਤੇ ਇਕ ਆਈਫੋਨ ਵੀ ਚਾਹੁੰਦਾ ਸੀ, ਇਸ ਲਈ ਉਸ ਨੇ ਡਿਲਵਿਰੀ ਬੁਆਏ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਨੇੜੇ ਸੜੀ ਹੋਈ ਲਾਸ਼ ਮਿਲੀ ਤਾਂ ਉਨ੍ਹਾਂ ਨੇ ਇਸ ਦਾ ਪਤਾ ਲਗਾਉਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਚ ਦੋਸ਼ੀ ਆਪਣੀ ਸਕੂਟੀ 'ਤੇ ਲਾਸ਼ ਨੂੰ ਲਿਜਾਂਦਾ ਦੇਖਿਆ ਗਿਆ।
ਇਹ ਵੀ ਪੜ੍ਹੋ : ਪਹਾੜੀ ਇਲਾਕਿਆਂ 'ਚ ਵਧਣ ਲੱਗਾ ਤਾਪਮਾਨ, ਮੈਦਾਨੀ ਇਲਾਕਿਆਂ 'ਚ ਵੀ ਗਰਮੀ ਦਾ ਅਹਿਸਾਸ
ਜਾਂਚ ਦੌਰਾਨ ਪੁਲਿਸ ਨੇ ਮ੍ਰਿਤਕ ਦੇ ਫ਼ੋਨ ਕਾਲਾਂ ਨੂੰ ਟਰੇਸ ਕਰਕੇ ਮੁਲਜ਼ਮ ਨੂੰ ਟਰੇਸ ਕਰਨ 'ਚ ਸਫ਼ਲ ਹੋ ਗਈ। ਇਸ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS