Thu, May 16, 2024
Whatsapp

IPL Auction 2024 Highlights: ਆਈਪੀਐਲ ਨਿਲਾਮੀ 'ਚ ਟੁੱਟੇ ਸਾਰੇ ਪੁਰਾਣੇ ਰਿਕਾਰਡ, KKR ਨੇ ਮਿਸ਼ੇਲ ਸਟਾਰਕ ਨੂੰ 24.75 ਕਰੋੜ 'ਚ ਖਰੀਦਿਆ View in English

Written by  Jasmeet Singh -- December 19th 2023 12:32 PM -- Updated: December 19th 2023 09:11 PM
IPL Auction 2024 Highlights: ਆਈਪੀਐਲ ਨਿਲਾਮੀ 'ਚ ਟੁੱਟੇ ਸਾਰੇ ਪੁਰਾਣੇ ਰਿਕਾਰਡ, KKR ਨੇ ਮਿਸ਼ੇਲ ਸਟਾਰਕ ਨੂੰ 24.75 ਕਰੋੜ 'ਚ ਖਰੀਦਿਆ

IPL Auction 2024 Highlights: ਆਈਪੀਐਲ ਨਿਲਾਮੀ 'ਚ ਟੁੱਟੇ ਸਾਰੇ ਪੁਰਾਣੇ ਰਿਕਾਰਡ, KKR ਨੇ ਮਿਸ਼ੇਲ ਸਟਾਰਕ ਨੂੰ 24.75 ਕਰੋੜ 'ਚ ਖਰੀਦਿਆ

Dec 19, 2023 09:11 PM

ਕੇਕੇਆਰ ਨੇ ਮੁਜੀਬ ਨੂੰ ਖਰੀਦਿਆ

ਅਫਗਾਨਿਸਤਾਨ ਦੇ ਸਪਿਨਰ ਮੁਜੀਬ ਉਰ ਰਹਿਮਾਨ ਨੂੰ ਕੋਲਕਾਤਾ ਨੇ 2 ਕਰੋੜ ਰੁਪਏ ਦੀ ਮੂਲ ਕੀਮਤ 'ਤੇ ਖਰੀਦਿਆ।

Dec 19, 2023 08:53 PM

ਰਿਲੇ ਰੂਸੋ ਨੂੰ ਪੰਜਾਬ ਨੇ ਖਰੀਦਿਆ

ਦੱਖਣੀ ਅਫਰੀਕਾ ਦੇ ਬੱਲੇਬਾਜ਼ ਰਿਲੇ ਰੂਸੋ ਨੂੰ ਪੰਜਾਬ ਕਿੰਗਜ਼ ਨੇ 8 ਕਰੋੜ ਰੁਪਏ 'ਚ ਖਰੀਦਿਆ ਹੈ। ਰੂਸੋ ਨੂੰ ਪਹਿਲੀ ਵਾਰ ਕੋਈ ਖਰੀਦਦਾਰ ਨਹੀਂ ਮਿਲਿਆ।

Dec 19, 2023 08:33 PM

ਪ੍ਰਿੰਸ ਚੌਧਰੀ ਪੰਜਾਬ ਵਿੱਚ ਹੋਏ ਸ਼ਾਮਲ

ਪ੍ਰਿੰਸ ਚੌਧਰੀ ਨੂੰ ਪੰਜਾਬ ਕਿੰਗਜ਼ ਨੇ 20 ਲੱਖ ਰੁਪਏ ਦੀ ਮੂਲ ਕੀਮਤ 'ਤੇ ਖਰੀਦਿਆ।

ਹੈਦਰਾਬਾਦ ਨੇ ਜੇ ਸੁਬਰਾਮਨੀਅਮ ਨੂੰ 20 ਲੱਖ 'ਚ ਖਰੀਦਿਆ

Dec 19, 2023 07:27 PM

ਆਰਸੀਬੀ ਨੇ ਟੌਮ ਕਰਨ ਨੂੰ ਖਰੀਦਿਆ

ਇੰਗਲੈਂਡ ਦੇ ਆਲਰਾਊਂਡਰ ਟੌਮ ਕਰਨ ਨੂੰ ਆਰਸੀਬੀ ਨੇ 1.50 ਕਰੋੜ ਰੁਪਏ ਵਿੱਚ ਖਰੀਦਿਆ ਹੈ।

Dec 19, 2023 07:25 PM

ਕੇਕੇਆਰ ਨੇ ਰਦਰਫੋਰਡ ਨੂੰ ਖਰੀਦਿਆ

ਕੇਕੇਆਰ ਨੇ ਵੈਸਟਇੰਡੀਜ਼ ਦੇ ਸ਼ੇਰਫੇਨ ਰਦਰਫੋਰਡ ਨੂੰ 1.50 ਕਰੋੜ ਰੁਪਏ ਦੀ ਮੂਲ ਕੀਮਤ 'ਤੇ ਖਰੀਦਿਆ।

Dec 19, 2023 06:34 PM

ਗੁਜਰਾਤ ਨੇ ਕਾਰਤਿਕ ਤਿਆਗੀ ਨੂੰ ਖਰੀਦਿਆ

ਗੁਜਰਾਤ ਟਾਈਟਨਸ ਨੇ ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਨੂੰ 60 ਲੱਖ ਰੁਪਏ ਵਿੱਚ ਖਰੀਦਿਆ।

Dec 19, 2023 06:34 PM

ਆਕਾਸ਼ ਨੂੰ SRH ਨੇ ਖਰੀਦਿਆ

ਤੇਜ਼ ਗੇਂਦਬਾਜ਼ ਆਕਾਸ਼ ਸਿੰਘ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ ਦੀ ਬੇਸ ਕੀਮਤ 'ਤੇ ਖਰੀਦਿਆ।

Dec 19, 2023 06:28 PM

ਗੁਜਰਾਤ ਨੇ ਸੁਸ਼ਾਂਤ ਨੂੰ ਖਰੀਦਿਆ

ਝਾਰਖੰਡ ਦੇ 22 ਸਾਲਾ ਗੇਂਦਬਾਜ਼ ਸੁਸ਼ਾਂਤ ਮਿਸ਼ਰਾ ਨੂੰ ਗੁਜਰਾਤ ਟਾਈਟਨਸ ਨੇ 2.20 ਕਰੋੜ ਰੁਪਏ ਵਿੱਚ ਖਰੀਦਿਆ।

Dec 19, 2023 06:18 PM

ਯਸ਼ ਦਿਆਲ 5 ਕਰੋੜ ਰੁਪਏ 'ਚ ਵਿਕਿਆ

ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ, ਜੋ ਕਿ ਗੁਜਰਾਤ ਟਾਈਟਨਸ ਲਈ ਪਿਛਲੇ ਸੀਜ਼ਨ ਵਿੱਚ ਖੇਡਦੇ ਸਨ, ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 5 ਕਰੋੜ ਰੁਪਏ ਵਿੱਚ ਖਰੀਦਿਆ ਸੀ। ਯਸ਼ ਦਿਆਲ ਕੇਕੇਆਰ ਦੇ ਰਿੰਕੂ ਸਿੰਘ ਦੇ ਖਿਲਾਫ ਆਖਰੀ ਓਵਰ ਵਿੱਚ ਪੰਜ ਛੱਕੇ ਲਗਾ ਕੇ ਸੁਰਖੀਆਂ ਵਿੱਚ ਆਏ।


Dec 19, 2023 06:16 PM

ਕੁਮਾਰ ਕੁਸ਼ਾਗਰਾ ਨੂੰ 7.20 ਕਰੋੜ ਮਿਲੇ

ਕੁਮਾਰ ਕੁਸ਼ਾਗਰਾ ਨੂੰ ਵੀ ਚੰਗੀ ਰਕਮ ਮਿਲੀ ਹੈ। ਵਿਕਟਕੀਪਰ ਬੱਲੇਬਾਜ਼ ਕੁਸ਼ਾਗਰਾ ਨੂੰ ਦਿੱਲੀ ਕੈਪੀਟਲਸ ਨੇ 7.40 ਕਰੋੜ ਰੁਪਏ ਵਿੱਚ ਖਰੀਦਿਆ ਹੈ। ਕੁਸ਼ਗਰਾ ਦੀ ਮੂਲ ਕੀਮਤ 20 ਲੱਖ ਰੁਪਏ ਸੀ।

Dec 19, 2023 05:58 PM

ਕੋਲਕਾਤਾ ਨੇ ਰਮਨਦੀਪ ਨੂੰ ਖਰੀਦਿਆ

ਆਲਰਾਊਂਡਰ ਰਮਨਦੀਪ ਸਿੰਘ ਨੂੰ ਕੋਲਕਾਤਾ ਨੇ 20 ਲੱਖ ਰੁਪਏ ਦੀ ਬੇਸ ਕੀਮਤ 'ਤੇ ਖਰੀਦਿਆ।

Dec 19, 2023 05:48 PM

ਸ਼ਾਹਰੂ ਖਾਨ ਵੀ ਵਿਕਿਆ

ਸ਼ਾਹਰੁਖ ਖਾਨ ਨੂੰ ਗੁਜਰਾਤ ਟਾਇਟਨਸ ਨੇ 7.40 ਕਰੋੜ ਰੁਪਏ 'ਚ ਖਰੀਦਿਆ ਹੈ। ਸ਼ਾਹਰੁਖ ਦੀ ਬੇਸ ਪ੍ਰਾਈਸ 40 ਲੱਖ ਰੁਪਏ ਸੀ। ਦੂਜੇ ਪਾਸੇ ਰਮਨਦੀਪ ਸਿੰਘ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 20 ਲੱਖ ਰੁਪਏ ਦੀ ਮੂਲ ਕੀਮਤ 'ਤੇ ਖਰੀਦਿਆ।

Dec 19, 2023 05:40 PM

ਅਰਸ਼ੀਨ ਕੁਲਕਰਨੀ ਨੂੰ ਐਲਐਸਜੀ ਨੇ ਖਰੀਦਿਆ

ਅੰਡਰ-19 ਟੀਮ ਦੇ ਖਿਡਾਰੀ ਅਰਸ਼ੀਨ ਕੁਲਕਰਨੀ ਨੂੰ ਲਖਨਊ ਨੇ 20 ਲੱਖ ਰੁਪਏ ਦੀ ਮੂਲ ਕੀਮਤ 'ਤੇ ਖਰੀਦਿਆ।

Dec 19, 2023 05:40 PM

ਨਹੀਂ ਵਿਕਿਆ ਸਰਫਰਾਜ਼ ਖਾਨ

ਸਰਫਰਾਜ਼ ਖਾਨ ਨੂੰ ਕਿਸੇ ਟੀਮ ਨੇ ਨਹੀਂ ਖਰੀਦਿਆ। ਆਧਾਰ ਕੀਮਤ 20 ਲੱਖ ਰੁਪਏ ਸੀ।

ਰਾਜ ਅੰਗਦ ਬਾਵਾ ਨੂੰ ਵੀ ਕੋਈ ਖਰੀਦਦਾਰ ਨਹੀਂ ਮਿਲਿਆ।

Dec 19, 2023 05:39 PM

ਕੇਕੇਆਰ ਨੇ ਰਘੂਵੰਸ਼ੀ ਨੂੰ ਖਰੀਦਿਆ

ਨੌਜਵਾਨ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ ਨੂੰ ਕੋਲਕਾਤਾ ਨੇ 20 ਲੱਖ ਰੁਪਏ ਦੀ ਮੂਲ ਕੀਮਤ 'ਤੇ ਖਰੀਦਿਆ


Dec 19, 2023 05:33 PM

ਸਮੀਰ ਰਿਜ਼ਵੀ ਸੀਐਸਕੇ ਦਾ ਹਿੱਸਾ

ਰਿਜ਼ਵੀ ਨੂੰ 20 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ ਖਰੀਦਣ ਲਈ ਚੇਨਈ ਅਤੇ ਗੁਜਰਾਤ ਵਿਚਾਲੇ ਦੌੜ ਲੱਗੀ ਹੋਈ ਸੀ, ਅੰਤ ਵਿੱਚ ਚੇਨਈ ਸੁਪਰ ਕਿੰਗਜ਼ ਨੇ ਇਸ ਟੀਮ ਨੂੰ 8.4 ਕਰੋੜ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਇਸ ਦੀ ਬੇਸ ਪ੍ਰਾਈਸ ਤੋਂ 42 ਗੁਣਾ ਜ਼ਿਆਦਾ 'ਤੇ ਵਿਕਿਆ।

Dec 19, 2023 05:25 PM

ਰਾਜਸਥਾਨ ਨੇ ਸ਼ੁਭਮ ਨੂੰ ਖਰੀਦਿਆ

ਸੈਟ ਨੰਬਰ ਛੇ ਸ਼ੁਰੂ ਹੋ ਗਿਆ ਹੈ। ਪਹਿਲੀ ਬੋਲੀ ਸ਼ੁਭਮ ਦੂਬੇ ਨੇ ਲਗਾਈ ਹੈ। ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਸ ਨੇ ਸ਼ੁਭਮ ਨੂੰ ਖਰੀਦਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਆਖਿਰਕਾਰ ਸ਼ੁਭਮ ਦੂਬੇ ਨੂੰ ਰਾਜਸਥਾਨ ਰਾਇਲਸ ਨੇ 5.80 ਕਰੋੜ ਰੁਪਏ ਵਿੱਚ ਖਰੀਦ ਲਿਆ।

Dec 19, 2023 05:18 PM

ਬ੍ਰੇਕ ਤੋਂ ਬਾਅਦ ਫਿਰ ਸ਼ੁਰੂ ਹੋਈ ਨਿਲਾਮੀ, ਸ਼ੁਭਮ ਦੂਬੇ 'ਤੇ ਲੱਗ ਰਹੀ ਹੈ ਬੋਲੀ

ਨਿਲਾਮੀ ਦਾ ਅਗਲਾ ਦੌਰ ਸ਼ੁਰੂ ਹੋ ਗਿਆ ਹੈ, ਬ੍ਰੇਕ ਤੋਂ ਬਾਅਦ ਪਹਿਲੀ ਬੋਲੀ ਭਾਰਤੀ ਖਿਡਾਰੀ ਸ਼ੁਭਮ ਦੂਬੇ 'ਤੇ ਲੱਗੀ। ਸ਼ੁਭਮ ਦੀ ਬੇਸ ਪ੍ਰਾਈਸ 20 ਲੱਖ ਰੁਪਏ ਹੈ।

Dec 19, 2023 04:11 PM

ਸਪਿਨਰਾਂ ਲਈ ਬੋਲੀ 'ਚ ਬਹੁਤੇ ਅਣਵਿਕੇ ਰਹੇ

ਅਫਗਾਨਿਸਤਾਨ ਦੇ ਸਪਿਨਰ ਮੁਹੰਮਦ ਵਕਾਰ ਸਲਾਮਖਿਲ 50 ਲੱਖ ਰੁਪਏ ਦੀ ਬੇਸ ਪ੍ਰਾਈਸ ਦੇ ਨਾਲ ਅਣਵਿਕੇ ਰਹੇ। ਇੰਗਲੈਂਡ ਦੇ ਅਕੀਲ ਹੁਸੈਨ 50 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ ਨਹੀਂ ਵਿਕੇ। ਨਿਊਜ਼ੀਲੈਂਡ ਦੇ ਈਸ਼ ਸੋਢੀ 75 ਲੱਖ ਰੁਪਏ ਦੇ ਬੇਸ ਪ੍ਰਾਈਸ ਦੇ ਨਾਲ ਅਣਵਿਕੇ ਰਹੇ। ਦੱਖਣ ਅਫਰੀਕਾ ਦੇ ਤਬਰੇਜ਼ ਸ਼ਮਸੀ 50 ਲੱਖ ਰੁਪਏ ਦੀ ਬੇਸ ਪ੍ਰਾਈਸ ਨਾਲ ਅਣਵਿਕੇ। ਅਫਗਾਨਿਸਤਾਨ ਦੇ ਮੁਜੀਬ ਰਹਿਮਾਨ 2 ਕਰੋੜ ਰੁਪਏ ਦੇ ਬੇਸ ਪ੍ਰਾਈਸ ਨਾਲ ਅਣਵਿਕੇ।

Dec 19, 2023 04:09 PM

ਸਪਿਨਰਾਂ ਲਈ ਬੋਲੀ ਸ਼ੁਰੂ

ਸਪਿਨਰ ਰਾਸ਼ਿਦ, ਅਕਿਲ, ਸੋਢੀ, ਸ਼ਮਸੀ ਅਤੇ ਮੁਜੀਬ ਚੌਥੇ ਸੈੱਟ ਵਿੱਚ ਅਣਵਿਕੇ ਰਹੇ।

Dec 19, 2023 04:08 PM

ਰਹੇ ਅਣਵਿਕੇ ਹੇਜ਼ਲਵੁੱਡ

ਜੋਸ਼ ਹੇਜ਼ਲਵੁੱਡ 2 ਕਰੋੜ ਰੁਪਏ ਦੀ ਬੇਸ ਪ੍ਰਾਈਸ ਦੇ ਨਾਲ ਵਿਕ ਨਹੀਂ ਪਾਏ 

Dec 19, 2023 04:04 PM

ਵਿਸ਼ਵ ਕੱਪ ਦੀ ਸਨਸਨੀ ਰਹੇ ਦਿਲਸ਼ਾਨ ਮੁੰਬਈ ਇੰਡੀਅਨਜ਼ ਦੀ ਝੋਲੀ ਪਏ

ਸ਼੍ਰੀਲੰਕਾ ਦੇ ਦਿਲਸ਼ਾਨ ਮਧੂਸ਼ੰਕਾ ਨੂੰ ਮੁੰਬਈ ਇੰਡੀਅਨਜ਼ ਨੇ 4.6 ਕਰੋੜ ਰੁਪਏ ਦੀ ਨਿਲਾਮੀ 'ਤੇ ਖ਼ਰੀਦਿਆ

Dec 19, 2023 04:02 PM

ਸਨਰਾਈਜ਼ਰਸ ਹੈਦਰਾਬਾਦ ਦੀ ਇੱਕ ਹੋਰ ਖ਼ਰੀਦ

ਜੈਦੇਵ ਉਨਾਦਕਟ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1.1 ਕਰੋੜ ਰੁਪਏ 'ਚ ਖਰੀਦਿਆ।

Dec 19, 2023 03:53 PM

ਅੱਠ ਸਾਲਾਂ ਬਾਅਦ ਆਈਪੀਐਲ ਵਿੱਚ ਵਾਪਸੀ ਮਗਰੋਂ ਮਿਸ਼ੇਲ ਸਟਾਰਕ ਵੱਲੋਂ ਧਮਾਕਾ

ਨਿਲਾਮੀ 'ਚ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਨਾਂ ਸਾਹਮਣੇ ਆਇਆ ਹੈ। ਇਸ ਗੇਂਦਬਾਜ਼ 'ਤੇ ਵੱਡੀ ਬੋਲੀ ਦੀ ਉਮੀਦ ਸੀ। ਜਿਸ 'ਤੇ ਬੋਲੀ ਲਈ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਆਹਮੋ-ਸਾਹਮਣੇ ਸਨ। ਸਟਾਰਕ ਅੱਠ ਸਾਲਾਂ ਬਾਅਦ ਆਈਪੀਐਲ ਵਿੱਚ ਵਾਪਸੀ ਕਰ ਰਿਹਾ ਹੈ ਅਤੇ ਟੀਮਾਂ ਉਸ ਨੂੰ ਲੈਣ ਲਈ ਬੇਤਾਬ ਸਨ। 

ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਬਿਡਿੰਗ ਸ਼ੁਰੂ ਹੋਈ। ਇਸ ਤੋਂ ਬਾਅਦ ਮੁੰਬਈ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਅਤੇ ਫਿਰ ਕੋਲਕਾਤਾ ਦਾਖਲ ਹੋ ਗਿਆ। ਕੋਲਕਾਤਾ ਤੋਂ ਬਾਅਦ ਗੁਜਰਾਤ ਨੇ ਵੀ ਬੋਲੀ ਲਗਾਈ। ਇਸ ਤੋਂ ਬਾਅਦ ਗੁਜਰਾਤ ਅਤੇ ਕੋਲਕਾਤਾ ਵਿਚਾਲੇ ਸਟਾਰਕ ਲਈ ਵੱਡੀ ਬੋਲੀ ਲੱਗੀ ਅਤੇ ਇਹ ਪੈਟ ਕਮਿੰਸ ਜੋ ਹੁਣ ਤੱਕ 20.50 ਕਰੋੜ ਦੀ ਬੋਲੀ ਨਾਲ ਸਭਤੋਂ ਮਹਿੰਗੇ ਖਿਡਾਰੀ ਸਨ ਸਟਾਰਕ ਉਨ੍ਹਾਂ ਤੋਂ ਵੀ ਅੱਗੇ ਨਿਕਲ ਗਏ। 

ਹੁਣ ਮਿਸ਼ੇਲ ਸਟਾਰਕ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਉੱਭਰੇ ਹਨ। ਕੋਲਕਾਤਾ ਨਾਈਟ ਰਾਈਡਰਜ਼ ਨੇ ਮਿਸ਼ੇਲ ਸਟਾਰਕ ਨੂੰ 24.75 ਕਰੋੜ ਰੁਪਏ ਵਿੱਚ ਆਪਣੀ ਝੋਲੀ ਪਾਇਆ।

Dec 19, 2023 03:39 PM

ਲਖਨਊ ਨੇ ਸ਼ਿਵਮ ਮਾਵੀ 'ਤੇ ਲਗਾਈ 50 ਲੱਖ ਰੁਪਏ ਦੀ ਸ਼ੁਰੂਆਤੀ ਬੋਲੀ

ਲਖਨਊ ਨੇ ਸ਼ਿਵਮ ਮਾਵੀ 'ਤੇ 50 ਲੱਖ ਰੁਪਏ ਦੀ ਬੇਸ ਕੀਮਤ 'ਤੇ ਪਹਿਲੀ ਬੋਲੀ ਲਗਾਈ। ਇਸ ਤੋਂ ਬਾਅਦ ਬੰਗਲੌਰ ਅਤੇ ਲਖਨਊ ਵਿਚਾਲੇ ਬੋਲੀ ਲੱਗੀ। 50 ਲੱਖ ਰੁਪਏ ਤੋਂ ਸ਼ੁਰੂ ਹੋਈ ਬੋਲੀ 5 ਕਰੋੜ ਰੁਪਏ ਤੱਕ ਗਈ। ਆਖਿਰਕਾਰ ਲਖਨਊ ਨੇ ਇਸ ਗੇਂਦਬਾਜ਼ ਨੂੰ 6 ਕਰੋੜ 40 ਲੱਖ ਰੁਪਏ 'ਚ ਆਪਣੀ ਟੀਮ 'ਚ ਸ਼ਾਮਲ ਕਰ ਲਿਆ।

Dec 19, 2023 03:34 PM

ਭਾਰਤੀ ਗੇਂਦਬਾਜ਼ ਉਮੇਸ਼ ਯਾਦਵ 'ਤੇ 5.80 ਕਰੋੜ ਦੀ ਆਖਰੀ ਬੋਲੀ

ਉਮੇਸ਼ ਯਾਦਵ ਜੋ ਕਿ ਰੁਪਏ ਦੇ ਅਧਾਰ ਮੁੱਲ ਨਾਲ ਨਿਲਾਮੀ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਲੈ ਕੇ ਗੁਜਰਾਤ ਅਤੇ ਹੈਦਰਾਬਾਦ ਵਿਚਾਲੇ ਬੋਲੀ ਸ਼ੁਰੂ ਹੋਈ। ਇਸ ਤੋਂ ਬਾਅਦ ਗੁਜਰਾਤ 5 ਕਰੋੜ ਰੁਪਏ ਤੱਕ ਦੀ ਬੋਲੀ ਤੱਕ ਰਿਹਾ। ਇਸ ਤੋਂ ਬਾਅਦ ਦਿੱਲੀ ਨੇ ਇਸ ਗੇਂਦਬਾਜ਼ 'ਤੇ ਜੂਆ ਖੇਡਿਆ ਅਤੇ 5 ਕਰੋੜ 20 ਲੱਖ ਰੁਪਏ ਦੀ ਬੋਲੀ ਲਗਾਈ। ਆਖਿਰਕਾਰ ਉਮੇਸ਼ ਨੂੰ ਗੁਜਰਾਤ ਟਾਈਟਨਸ ਨੇ 5 ਕਰੋੜ 80 ਲੱਖ ਰੁਪਏ 'ਚ ਆਪਣੀ ਝੋਲੀ ਪਾ ਲਿਆ। 

Dec 19, 2023 03:29 PM

RCB ਲਈ ਅਲਜ਼ਾਰੀ ਲਈ ਖੇਡਣਗੇ ਜੋਸੇਫ

ਦਿੱਲੀ ਅਤੇ ਚੈਨਈ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ ਅਲਜ਼ਾਰੀ ਜੋਸੇਫ 'ਤੇ 1 ਕਰੋੜ ਰੁਪਏ ਦੀ ਬੇਸ ਕੀਮਤ ਨਾਲ ਸ਼ੁਰੂਆਤੀ ਬੋਲੀ ਲਗਾਈ। ਇਸ ਤੋਂ ਬਾਅਦ ਦਿੱਲੀ ਅਤੇ ਲਖਨਊ ਵਿਚਕਾਰ ਬੋਲੀ ਜਾਰੀ ਰਹੀ। ਇਸ ਤੋਂ ਬਾਅਦ ਗੇਂਦਬਾਜ਼ ਨੂੰ ਲੈ ਕੇ ਲਖਨਊ ਅਤੇ ਰਾਇਲ ਚੈਲੇਂਜਰਸ ਬੰਗਲੌਰ (RCB) ਵਿਚਾਲੇ ਬੋਲੀ ਜਾਰੀ ਰਹੀ। ਇਸ ਗੇਂਦਬਾਜ਼ ਲਈ 1 ਕਰੋੜ ਤੋਂ ਸ਼ੁਰੂ ਹੋ ਕੇ 11 ਕਰੋੜ ਰੁਪਏ ਤੱਕ ਬੋਲੀ ਰਹੀ। ਅੰਤ ਅਲਜ਼ਾਰੀ ਜੋਸੇਫ ਨੂੰ ਆਰਸੀਬੀ ਨੇ 11.50 ਕਰੋੜ ਰੁਪਏ ਵਿੱਚ ਖਰੀਦ ਲਿਆ।

Dec 19, 2023 03:20 PM

ਕੇਕੇਆਰ ਦੀ ਦੂਜੀ ਖ਼ਰੀਦ ਮੁਕੰਮਲ

ਚੇਤਨ ਸਾਕਾਰੀਆ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 50 ਲੱਖ ਰੁਪਏ ਦੀ ਮੂਲ ਕੀਮਤ 'ਤੇ ਖਰੀਦਿਆ

Dec 19, 2023 03:19 PM

ਤੇਜ਼ ਗੇਂਦਬਾਜ਼ਾਂ ਦਾ ਸੈੱਟ ਹੋਇਆ ਸ਼ੁਰੂ

ਤੇਜ਼ ਗੇਂਦਬਾਜ਼ ਲਈ ਚੌਥਾ ਸੈੱਟ ਸ਼ੁਰੂ ਹੋ ਗਿਆ ਹੈ। ਲੌਕੀ ਫਰਗੂਸਨ ਬਿਨਾਂ ਵਿਕੇ ਰਹਿ।

Dec 19, 2023 03:17 PM

ਕੋਲਕਾਤਾ ਨਾਈਟ ਰਾਈਡਰਸ ਨੂੰ ਮਿਲਿਆ ਆਪਣਾ ਪਹਿਲਾ ਖਿਡਾਰੀ

ਕੋਲਕਾਤਾ ਨਾਈਟ ਰਾਈਡਰਸ (KKR) ਨੇ 50 ਲੱਖ ਰੁਪਏ ਵਿੱਚ ਵਿਕਟਕੀਪਰ ਕੇਐਸ ਭਰਤ ਨਾਲ ਦਿਨ ਦੇ ਆਪਣੇ ਪਹਿਲੇ ਖਿਡਾਰੀ ਦੀ ਕੀਤੀ ਚੋਣ। 

Dec 19, 2023 03:15 PM

ਸਟੱਬਸ ਦਿੱਲੀ ਲਈ ਖੇਡਣਗੇ

ਟ੍ਰਿਸਟਨ ਸਟੱਬਸ ਨੂੰ ਦਿੱਲੀ ਕੈਪੀਟਲਜ਼ ਨੇ 50 ਲੱਖ ਰੁਪਏ ਦੀ ਬੇਸ ਕੀਮਤ 'ਤੇ ਆਪਣੀ ਟੀਮ 'ਚ ਸ਼ਾਮਲ ਕੀਤਾ।

Dec 19, 2023 03:13 PM

ਤੀਜੇ ਸੈੱਟ ਵਿੱਚ ਕੈਪਡ ਵਿਕਟਕੀਪਰਾਂ ਦੀ ਬੋਲੀ

ਤੀਜੇ ਸੈੱਟ ਵਿੱਚ ਕੈਪਡ ਵਿਕਟਕੀਪਰਾਂ ਦੀ ਬੋਲੀ ਜਾਰੀ ਹੈ। ਸਭ ਤੋਂ ਪਹਿਲਾਂ ਨਾਂ ਇੰਗਲੈਂਡ ਦੇ ਫਿਲ ਸਾਲਟ ਦਾ ਸੀ, ਜੋ ਬਿਨਾਂ ਵਿਕੇ ਰਹੇ।


Dec 19, 2023 03:09 PM

ਦੂਜੇ ਸੈੱਟ 'ਚ ਵਿਕੇ ਇਹ ਖਿਡਾਰੀ

  • ਪੈਟ ਕਮਿੰਸ - ਸਨਰਾਈਜ਼ਰਸ ਹੈਦਰਾਬਾਦ (20.50 ਕਰੋੜ ਰੁਪਏ)
  • ਹਰਸ਼ਲ ਪਟੇਲ - ਪੰਜਾਬ ਕਿੰਗਜ਼ (11.75 ਕਰੋੜ ਰੁਪਏ)
  • ਕ੍ਰਿਸ ਵੋਕਸ - ਪੰਜਾਬ ਕਿੰਗਜ਼ (4.20 ਕਰੋੜ ਰੁਪਏ)
  • ਗੇਰਾਲਡ ਕੋਇਟਜ਼ - ਮੁੰਬਈ ਇੰਡੀਅਨਜ਼ (5 ਕਰੋੜ ਰੁਪਏ)
  • ਡੇਰਿਲ ਮਿਸ਼ੇਲ - ਚੈਨਈ ਸੁਪਰ ਕਿੰਗਜ਼ (14 ਕਰੋੜ ਰੁਪਏ)
  • ਸ਼ਾਰਦੁਲ ਠਾਕੁਰ - ਚੈਨਈ ਸੁਪਰ ਕਿੰਗਜ਼ (4 ਕਰੋੜ ਰੁਪਏ)
  • ਰਚਿਨ ਰਵਿੰਦਰਾ - ਚੈਨਈ ਸੁਪਰ ਕਿੰਗਜ਼ (1.8 ਕਰੋੜ ਰੁਪਏ)
  • ਵਾਨਿਦੂ ਹਸਾਰੰਗਾ - ਸਨਰਾਈਜ਼ਰਜ਼ ਹੈਦਰਾਬਾਦ (1.5 ਕਰੋੜ ਲੱਖ ਰੁਪਏ) 
  • ਅਜ਼ਮਤੁੱਲਾ ਓਮਰਜ਼ਈ - ਗੁਜਰਾਤ ਟਾਈਟਨਜ਼ (50 ਲੱਖ ਰੁਪਏ)

Dec 19, 2023 02:50 PM

ਪੰਜਾਬ ਦੀ ਝੋਲੀ ਆਏ ਇੰਗਲੈਂਡ ਦੇ ਹਰਫਨਮੌਲਾ ਕ੍ਰਿਸ ਵੋਕਸ

ਇੰਗਲੈਂਡ ਦੇ ਹਰਫਨਮੌਲਾ ਕ੍ਰਿਸ ਵੋਕਸ ਲਈ ਪੰਜਾਬ ਨੇ ਬੋਲੀ ਲਗਾਈ। ਉਨ੍ਹਾਂ ਬੇਸ ਕੀਮਤ 2 ਕਰੋੜ ਰੁਪਏ ਸੀ। ਕ੍ਰਿਸ ਵੋਕਸ ਨੂੰ 4.20 ਕਰੋੜ ਰੁਪਏ ਵਿੱਚ ਖ਼ਰੀਦ ਪੰਜਾਬ ਕਿੰਗਜ਼ ਨੇ ਅੱਜ ਦੀ ਆਪਣੀ ਦੂਜੀ ਖ਼ਰੀਦ ਮੁਕੱਮਲ ਕਰ ਲਈ। 

Dec 19, 2023 02:42 PM

ਡੇਰਿਲ ਮਿਸ਼ੇਲ ਲਈ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖਰੀਦਾਰੀ ਦੀ ਜੰਗ

ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਦੀ ਬੇਸ ਪ੍ਰਾਈਸ 1 ਕਰੋੜ ਰੁਪਏ ਸੀ। ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਡੇਰਿਲ ਨੂੰ ਖਰੀਦਣ ਲਈ ਕੜਾ ਮੁਕਾਬਲਾ ਚੱਲਿਆ। ਮਿਸ਼ੇਲ ਨੇ ਵਨਡੇ ਵਿਸ਼ਵ ਕੱਪ 'ਚ ਭਾਰਤ ਖ਼ਿਲਾਫ਼ ਦੋ ਵਾਰ ਸੈਂਕੜੇ ਜੜੇ ਸਨ। ਮਿਸ਼ੇਲ ਨੇ ਆਪਣੇ ਟੀ-20 ਕਰੀਅਰ 'ਚ 186 ਮੈਚਾਂ 'ਚ 4003 ਦੌੜਾਂ ਬਣਾਈਆਂ ਹਨ। 11 ਕਰੋੜ ਤੋਂ ਬਾਅਦ ਚੈੱਨਈ ਸੁਪਰ ਕਿੰਗਜ਼ ਨੇ ਐਂਟਰੀ ਮਾਰੀ ਅਤੇ ਪੰਜਾਬ ਅਤੇ ਚੈੱਨਈ ਆਹਮੋ-ਸਾਹਮਣੇ ਹੋ ਗਏ। ਜਿਸ ਤੋਂ ਬਾਅਦ ਚੈੱਨਈ ਨੇ ਡੇਰਿਲ ਨੂੰ 14 ਕਰੋੜ ਖ਼ਰਚ ਆਪਣੀ ਝੋਲੀ ਪਾ ਲਿਆ।

Dec 19, 2023 02:34 PM

ਮੁੰਬਈ ਇੰਡੀਅਨਜ਼ ਨੇ ਵੀ ਕੀਤੀ ਆਪਣੀ ਪਹਿਲੀ ਖਰੀਦਦਾਰੀ

ਸਾਊਥ ਅਫ਼ਰੀਕਾ ਦੇ ਗੇਰਾਲਡ ਕੋਏਟਜ਼ੀ ਨੂੰ ਮੁੰਬਈ ਇੰਡੀਅਨਜ਼ ਨੇ 5 ਕਰੋੜ ਵਿੱਚ ਖ਼ਰੀਦ ਲਿਆ ਹੈ।

Dec 19, 2023 02:32 PM

ਪੰਜਾਬ ਕਿੰਗਜ਼ ਨੇ ਕੀਤੀ ਆਪਣੀ ਪਹਿਲੀ ਖ਼ਰੀਦ

ਭਾਰਤ ਦੇ ਹਰਸ਼ਲ ਪਟੇਲ ਅੱਜ ਦੀ ਨਿਲਾਮੀ ਦੇ ਸਭ ਤੋਂ ਮਹਿੰਗੇ ਖ਼ਰੀਦ ਵਾਲੇ ਦੇਸੀ ਖਿਡਾਰੀ ਬਣ ਉੱਭਰੇ ਹਨ। ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਨੇ 11.75 ਕਰੋੜ ਵਿੱਚ ਖ਼ਰੀਦ ਲਿਆ ਹੈ। ਹੁਣ ਵੇਖਣਾ ਹੋਵੇਗਾ ਕਿ ਹੋਰ ਕਿਹੜਾ ਭਾਰਤੀ ਖਿਡਾਰੀ ਹਰਸ਼ਲ ਪਟੇਲ ਤੋਂ ਮਹਿੰਗਾ ਵਿਕੇਗਾ।

Dec 19, 2023 02:29 PM

ਹਰਸ਼ਲ ਪਟੇਲ ਲਈ ਸਖ਼ਤ ਮੁਕਾਬਲਾ

ਹਰਸ਼ਲ ਪਟੇਲ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਿਲੀਜ਼ ਕੀਤਾ ਸੀ। ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ਼ ਵਿਚਾਲੇ ਹਰਸ਼ਲ ਲਈ ਸਖ਼ਤ ਮੁਕਾਬਲਾ ਹੈ।

Dec 19, 2023 02:25 PM

ਪੈਟ ਕਮਿੰਸ ਹੁਣ ਤੱਕ ਦੇ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣੇ

ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਲਈ ਚੈੱਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਨਿਲਾਮੀ ਦੀ ਜੰਗ ਵੇਖਣ ਨੂੰ ਮਿਲੀ। ਕਮਿੰਸ ਦੀ ਮੂਲ ਕੀਮਤ 2 ਕਰੋੜ ਰੁਪਏ ਸੀ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਨ੍ਹਾਂ ਲਈ 4.80 ਕਰੋੜ ਰੁਪਏ ਤੋਂ ਬਾਅਦ ਬੋਲੀ ਲਗਾਉਣੀ ਸ਼ੁਰੂ ਕੀਤੀ ਸੀ। ਕਮਿੰਸ ਨੇ 128 ਟੀ-20 ਮੈਚਾਂ 'ਚ 143 ਵਿਕਟਾਂ ਲਈਆਂ ਹਨ। ਉਹ ਬੱਲੇ ਨਾਲ ਵੀ ਵੱਡਾ ਯੋਗਦਾਨ ਪਾਉਂਦੇ ਹਨ। ਚੈੱਨਈ ਨੇ ਵੀ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੇ ਹਟਣ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੇ ਬੋਲੀ ਲਗਾਈ ਅਤੇ ਪੈਟ ਕਮਿੰਸ ਨੂੰ 20.50 ਕਰੋੜ ਰੁਪਏ 'ਚ ਖਰੀਦ ਲਿਆ। ਇਸ ਦੇ ਨਾਲ ਹੀ ਪੈਟ ਕਮਿੰਸ  20.50 ਕਰੋੜ ਰੁਪਏ 'ਚ ਵਿਕਣ ਦੇ ਨਾਲ ਹੀ IPL ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਆਈਪੀਐਲ ਖਿਡਾਰੀ ਬਣ ਚੁਕੇ ਹਨ।

Dec 19, 2023 02:22 PM

5 ਕਰੋੜ 'ਚ ਵਿਕੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਗੇਰਾਲਡ ਕੋਇਟਜ਼

ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਗੇਰਾਲਡ ਕੋਇਟਜ਼ ਲਈ ਬੋਲੀ ਲਗਾਈ। ਜਿਨ੍ਹਾਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਕੋਇਟਜ਼ ਨੂੰ ਮੁੰਬਈ ਇੰਡੀਅਨਜ਼ ਨੇ 5 ਕਰੋੜ ਰੁਪਏ 'ਚ ਖਰੀਦਿਆ।

Dec 19, 2023 02:19 PM

ਆਸਟ੍ਰੇਲੀਆਈ ਕਪਤਾਨ ਲਈ ਨਿਲਾਮੀ 'ਚ ਤੀਬਰ ਲੜਾਈ; IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ

ਆਸਟ੍ਰੇਲੀਆਈ ਕਪਤਾਨ ਲਈ ਬੋਲੀ 13 ਕਰੋੜ ਰੁਪਏ ਤੋਂ ਪਾਰ ਚਲੀ ਗਈ। ਦੋ ਦਿੱਗਜ ਚੈੱਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਨੇ ਪੈਟ ਕਮਿੰਸ ਲਈ ਭਿਆਨਕ ਨਿਲਾਮੀ ਦੀ ਜੰਗ ਲੜੀ। ਪੈਟ ਕਮਿੰਸ IPL ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਆਈਪੀਐਲ ਖਿਡਾਰੀ ਬਣ ਚੁਕੇ ਹਨ। ਅੰਤ 'ਚ ਉਨ੍ਹਾਂ ਨੂੰ 20.50 ਕਰੋੜ ਰੁਪਏ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਆਪਣੀ ਝੋਲੀ 'ਚ ਪਾ ਲਿਆ।

Dec 19, 2023 02:13 PM

ਗੁਜਰਾਤ ਟਾਈਟਨਸ ਦੀ ਪਹਿਲੀ ਖਰੀਦ

50 ਲੱਖ 'ਚ ਵਿਕੇ ਅਫ਼ਗ਼ਾਨਿਸਤਾਨ ਦੇ ਅਜ਼ਮਤੁੱਲਾ ਉਮਰਜ਼ਈ 

Dec 19, 2023 02:07 PM

ਸ਼ਾਰਦੁਲ ਠਾਕੁਰ ਨੂੰ ਚੈੱਨਈ ਸੁਪਰ ਕਿੰਗਜ਼ ਨੇ ਖਰੀਦਿਆ

ਭਾਰਤੀ ਆਲਰਾਊਂਡਰ ਸ਼ਾਰਦੁਲ ਠਾਕੁਰ ਨੂੰ ਚੇਨਈ ਸੁਪਰ ਕਿੰਗਜ਼ ਨੇ 4 ਕਰੋੜ ਰੁਪਏ 'ਚ ਖਰੀਦ ਲਿਆ ਹੈ। ਸ਼ਾਰਦੁਲ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ।

Dec 19, 2023 02:00 PM

1.80 ਕਰੋੜ ਰੁਪਏ 'ਚ ਵਿਕੇ ਰਚਿਨ ਰਵਿੰਦਰਾ

ਚੈੱਨਈ ਸੁਪਰ ਕਿੰਗਜ਼ ਨੇ 1.80 ਕਰੋੜ ਰੁਪਏ 'ਚ ਨਿਊਜ਼ੀਲੈਂਡ ਨੇ ਹਰਫਨਮੌਲਾ ਰਚਿਨ ਰਵਿੰਦਰਾ ਨੂੰ ਖ਼ਰੀਦਿਆ 

Dec 19, 2023 01:57 PM

1.50 'ਚ ਵਿਕਿਆ ਦੂਜੇ ਸੈੱਟ ਦਾ ਪਹਿਲਾ ਖਿਡਾਰੀ

ਸ਼੍ਰੀਲੰਕਾ ਦੇ ਹਰਫਨਮੌਲਾ ਵਨਿੰਦੂ ਹਸਾਰੰਗਾ 1.50 ਕਰੋੜ ਰੁਪਏ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਖ਼ਰੀਦ ਲਏ ਹਨ।

Dec 19, 2023 01:53 PM

ਆਲਰਾਊਂਡਰ ਦੀ ਵਿਕਰੀ ਸ਼ੁਰੂ

ਅਗਲਾ ਸੈੱਟ ਵਿਸ਼ਾਲ ਹੋਣ ਵਾਲਾ ਹੈ। ਗੇਰਾਲਡ ਕੋਏਟਜ਼ੀ, ਪੈਟ ਕਮਿੰਸ, ਵਨਿੰਦੂ ਹਸਾਰੰਗਾ, ਡੇਰਿਲ ਮਿਸ਼ੇਲ, ਅਜ਼ਮਤੁੱਲਾ ਓਮਰਜ਼ਈ, ਹਰਸ਼ਲ ਪਟੇਲ, ਸ਼ਾਰਦੁਲ ਠਾਕੁਰ, ਰਚਿਨ ਰਵਿੰਦਰਾ ਅਤੇ ਕ੍ਰਿਸ ਵੋਕਸ ਇਸ ਦਾ ਹਿੱਸਾ ਹੋਣ ਵਾਲੇ ਹਨ।

Dec 19, 2023 01:48 PM

ਪਹਿਲੇ ਸੈੱਟ ਦੇ ਅੰਤ 'ਚ 3 ਵਿਦੇਸ਼ੀ ਖਿਡਾਰੀਆਂ ਦੀ ਬੱਲੇ-ਬੱਲੇ

ਭਾਰਤੀ ਬੱਲੇਬਾਜ਼ ਮਨੀਸ਼ ਪਾਂਡੇ ਨੂੰ ਵੀ ਕੋਈ ਖਰੀਦਦਾਰ ਨਹੀਂ ਮਿਲਿਆ। ਉਨ੍ਹਾਂ ਦੀ ਮੂਲ ਕੀਮਤ 50 ਲੱਖ ਸੀ। ਇਸ ਤਰ੍ਹਾਂ ਪਹਿਲੇ ਸੈੱਟ ਤੋਂ ਚਾਰ ਖਿਡਾਰੀ ਅਣਵਿਕੇ ਰਹੇ ਅਤੇ ਤਿੰਨ ਵਿਦੇਸ਼ੀ ਖਿਡਾਰੀਆਂ ਦੀ ਬੱਲੇ-ਬੱਲੇ ਹੋ ਗਈ।

Dec 19, 2023 01:46 PM

ਬੇਸ ਕੀਮਤ 'ਤੇ ਵੀ ਨਹੀਂ ਵਿਕੇ ਇਹ ਖਿਡਾਰੀ

ਭਾਰਤ ਦੇ ਕਰੁਣ ਨਾਇਰ 50 ਲੱਖ ਰੁਪਏ ਦੀ ਬੇਸ ਕੀਮਤ 'ਤੇ ਨਾ ਵਿਕਣ ਵਾਲੇ ਰਹੇ ਅਤੇ ਸਟੀਵ ਸਮਿਥ 2 ਕਰੋੜ ਰੁਪਏ ਦੀ ਬੇਸ ਕੀਮਤ 'ਤੇ ਵੀ ਨਹੀਂ ਵਿਕੇ।

Dec 19, 2023 01:44 PM

ਨਾ ਵਿਕਣ ਵਾਲੇ ਖਿਡਾਰੀ

ਹੁਣ ਤੱਕ ਨਾ ਵਿਕਣ ਵਾਲੇ ਖਿਡਾਰੀਆਂ ਦੀ ਸੂਚੀ, ਬਾਅਦ ਵਿੱਚ ਮੁੜ ਲੱਗ ਸਕਦੀ ਇਨ੍ਹਾਂ ਖਿਡਾਰੀਆਂ ਦੀ ਬੋਲੀ 

  1. ਰਿਲੀ ਰੋਸੋਵ
  2. ਕਰੁਣ ਨਾਇਰ
  3. ਸਟੀਵਨ ਸਮਿਥ
  4. ਮਨੀਸ਼ ਪਾਂਡੇ

Dec 19, 2023 01:40 PM

ਟ੍ਰੈਵਿਸ ਹੈੱਡ ਲਈ Chennai Super Kings ਅਤੇ Sunrisers Hyderabad ਵਿਚਕਾਰ ਬੋਲੀ ਦੀ ਜੰਗ

CSK ਨੇ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਲਈ ਸਭ ਤੋਂ ਪਹਿਲਾਂ 4.60 ਕਰੋੜ ਰੁਪਏ ਦੀ ਬੋਲੀ ਲਗਾਈ। ਟ੍ਰੈਵਿਸ ਹੈੱਡ ਨੇ ਆਸਟ੍ਰੇਲੀਆ ਨੂੰ ਵਿਸ਼ਵ ਕੱਪ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਹੈੱਡ ਦੀ ਬੋਲੀ 6 ਕਰੋੜ ਰੁਪਏ ਨੂੰ ਛੂਹ ਗਈ, ਜਿਸ ਮਗਰੋਂ CSK ਨੇ 6.20 ਕਰੋੜ ਰੁਪਏ ਦੀ ਬੋਲੀ ਲਾਈ ਫਿਰ SRH ਨੇ CSK ਨੂੰ ਪਛਾੜ ਆਖਰੀ ਬੋਲੀ ਨਾਲ 6.80 'ਚ ਹੈੱਡ ਨੂੰ ਖਰੀਦ ਲਿਆ।

Dec 19, 2023 01:32 PM

ਦਿੱਲੀ ਕੈਪੀਟਲਜ਼ ਦੀ ਪਹਿਲੀ ਖਰੀਦ

ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੂਕ ਵੀ ਪਹਿਲੇ ਸੈੱਟ 'ਚ 2 ਕਰੋੜ ਰੁਪਏ ਦੀ ਬੇਸ ਕੀਮਤ 'ਤੇ ਉਪਲਬਧ ਸਨ। ਦਿੱਲੀ ਕੈਪੀਟਲਜ਼ ਨੇ ਬੋਲੀ ਸ਼ੁਰੂ ਕੀਤੀ ਅਤੇ ਜਲਦੀ ਹੀ ਰਾਜਸਥਾਨ ਰਾਇਲਜ਼ ਵਿਚ ਕੁੱਦ ਪਿਆ। ਹਾਲਾਂਕਿ ਦਿੱਲੀ ਕੈਪੀਟਲਜ਼ ਨੇ ਬਰੂਕ ਨੂੰ 4 ਕਰੋੜ ਰੁਪਏ 'ਚ ਖਰੀਦ ਲਿਆ। ਬਰੂਕ ਨੇ ਪਿਛਲੇ ਸੀਜ਼ਨ ਵਿੱਚ SRH ਲਈ ਖੇਡੇ ਅਤੇ ਸੈਂਕੜਾ ਲਗਾਇਆ, ਪਰ ਬਾਕੀ ਮੈਚਾਂ ਵਿੱਚ ਫਲਾਪ ਰਹੇ।

Dec 19, 2023 01:29 PM

ਇੰਗਲੈਂਡ ਦਾ ਹੈਰੀ ਬਰੂਕ 4 ਕਰੋੜ ਰੁਪਏ 'ਚ ਵਿਕਿਆ

ਤੀਸਰੇ ਖਿਡਾਰੀ ਇੰਗਲੈਂਡ ਦੇ ਹੈਰੀ ਬਰੂਕ ਨੂੰ ਦਿੱਲੀ ਕੈਪੀਟਲਸ ਨੇ 4 ਕਰੋੜ ਰੁਪਏ 'ਚ ਖ਼ਰੀਦਿਆ।

Dec 19, 2023 01:27 PM

ਨਹੀਂ ਵਿਕੇ ਰਿਲੇ ਰੂਸੋ

ਦੱਖਣੀ ਅਫਰੀਕੀ ਬੱਲੇਬਾਜ਼ ਰਿਲੇ ਰੂਸੋ ਨਹੀਂ ਵਿਕ ਪਾਏ। ਉਨ੍ਹਾਂ ਦੀ ਮੂਲ ਕੀਮਤ ਦੋ ਕਰੋੜ ਰੁਪਏ ਸੀ।

Dec 19, 2023 01:22 PM

ਰਾਜਸਥਾਨ ਨੇ 7.40 ਕਰੋੜ 'ਚ ਖਰੀਦਿਆ ਪਹਿਲਾ ਖਿਡਾਰੀ

ਰਾਜਸਥਾਨ ਰਾਇਲ ਨੇ 7.40 ਕਰੋੜ 'ਚ ਖਰੀਦਿਆ ਵੇਸਟ ਇੰਡੀਜ਼ ਦਾ ਰੋਵਮੈਨ ਪਾਵੇਲ

Dec 19, 2023 01:16 PM

ਆਈਪੀਐੱਲ ਨਿਲਾਮੀ 2024 ਦਾ ਹੋਇਆ ਆਗਾਜ਼

ਆਈਪੀਐੱਲ ਨਿਲਾਮੀ 2024 ਦਾ ਆਗਾਜ਼ ਹੋ ਗਿਆ ਹੈ, ਸਭ ਤੋਂ ਪਹਿਲਾਂ ਜਿਸਦੀ ਨਿਲਾਮੀ ਕੀਤੀ ਜਾ ਰਹੀ ਹੈ ਉਹ ਖਿਡਾਰੀ ਹੈ ਰੋਵਮੈਨ ਪਾਵੇਲ ਜਿਸਦੀ ਨਿਲਾਮੀ 1 ਕਰੋੜ ਰੁਪਏ ਤੋਂ ਸ਼ੁਰੂ ਕੀਤੀ ਗਈ ਹੈ। 

Dec 19, 2023 01:02 PM

ਕਿਹੜਾ ਖਿਡਾਰੀ ਸਭ ਤੋਂ ਮਹਿੰਗਾ ਵਿਕੇਗਾ ?

ਸਭ ਤੋਂ ਅਹਿਮ ਗੱਲ ਇਹ ਹੋਵੇਗੀ ਕਿ ਇਸ ਵਾਰ ਕਿਹੜਾ ਖਿਡਾਰੀ ਸਭ ਤੋਂ ਮਹਿੰਗਾ ਵਿਕੇਗਾ। ਪ੍ਰਸ਼ੰਸਕ ਇਸ ਆਈਪੀਐਲ ਨਿਲਾਮੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

Dec 19, 2023 12:58 PM

ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ

  1. ਸ਼ਾਹਰੁਖ ਖਾਨ - 10 ਤੋਂ 14 ਕਰੋੜ
  2. ਰਚਿਨ ਰਵਿੰਦਰ - 4 ਤੋਂ 7 ਕਰੋੜ
  3. ਹਰਸ਼ਲ ਪਟੇਲ - 7 ਤੋਂ 10 ਕਰੋੜ
  4. ਰੋਵਮੈਨ ਪਾਵੇਲ - 4 ਤੋਂ 7 ਕਰੋੜ
  5. ਗੇਰਾਲਡ ਕੋਏਟਜ਼ੀ - 7 ਤੋਂ 10 ਕਰੋੜ
  6. ਟ੍ਰੈਵਿਸ ਹੈੱਡ - 2 ਤੋਂ 4 ਕਰੋੜ ਰੁਪਏ
  7. ਉਮੇਸ਼ ਯਾਦਵ - 4 ਤੋਂ 7 ਕਰੋੜ
  8. ਪੈਟ ਕਮਿੰਸ - 14 ਕਰੋੜ
  9. ਮਿਸ਼ੇਲ ਸਟਾਰਕ - 14 ਕਰੋੜ
  10.  ਵਨਿੰਦੂ ਹਸਾਰੰਗਾ - 10 ਤੋਂ 14 ਕਰੋੜ

Dec 19, 2023 12:56 PM

ਸਟਾਰ ਸਪੋਰਟਸ ਨੈੱਟਵਰਕ 'ਤੇ ਲਾਈਵ ਪ੍ਰਸਾਰਣ

ਨਿਲਾਮੀ ਦੁਪਹਿਰ 1 ਵਜੇ ਸ਼ੁਰੂ ਹੋਵੇਗੀ। ਸਾਰੀਆਂ 10 ਟੀਮਾਂ ਦੇ ਮਾਲਕ ਅਤੇ ਨੁਮਾਇੰਦੇ ਮੇਜ਼ 'ਤੇ ਹੋਣਗੇ। ਤੁਸੀਂ ਸਟਾਰ ਸਪੋਰਟਸ ਨੈੱਟਵਰਕ 'ਤੇ ਇਸਦਾ ਪ੍ਰਸਾਰਣ ਦੇਖ ਸਕਦੇ ਹੋ, ਜਦੋਂ ਕਿ ਲਾਈਵ ਸਟ੍ਰੀਮਿੰਗ ਲਈ ਤੁਸੀਂ ਜੀਓ ਸਿਨੇਮਾ 'ਤੇ ਲੌਗਇਨ ਕਰ ਸਕਦੇ ਹੋ।

Dec 19, 2023 12:55 PM

ਪਹਿਲੀ ਵਾਰ ਵਿਦੇਸ਼ੀ ਧਰਤੀ 'ਤੇ ਨਿਲਾਮੀ

ਬੀਸੀਸੀਆਈ ਨੇ ਨਿਲਾਮੀ ਦੀ ਤਿਆਰੀ ਕਰ ਲਈ ਹੈ। ਨਿਲਾਮੀ ਕੋਕਾ-ਕੋਲਾ ਅਰੇਨਾ ਵਿਖੇ ਹੋਵੇਗੀ। ਪਹਿਲੀ ਵਾਰ ਇਹ ਨਿਲਾਮੀ ਵਿਦੇਸ਼ੀ ਧਰਤੀ 'ਤੇ ਹੋਣੀ ਹੈ।

Dec 19, 2023 12:49 PM

1 ਵਜੇ ਤੋਂ ਸ਼ੁਰੂ ਹੋਵੇਗੀ ਨਿਲਾਮੀ ਦੀ ਪ੍ਰਕਿਰਿਆ

ਟੂਰਨਾਮੈਂਟ ਦੀ ਨਿਲਾਮੀ ਦੀ ਕਵਰੇਜ ਸ਼ੁਰੂ ਹੋ ਗਈ ਹੈ। ਨਿਲਾਮੀ ਦੀ ਪ੍ਰਕਿਰਿਆ 1 ਵਜੇ ਤੋਂ ਸ਼ੁਰੂ ਹੋਵੇਗੀ ਪਰ ਇਸ ਤੋਂ ਪਹਿਲਾਂ ਆਈਪੀਐਲ ਚੇਅਰਮੈਨ ਸਮੇਤ ਬੀਸੀਸੀਆਈ ਅਧਿਕਾਰੀਆਂ ਦੇ ਭਾਸ਼ਣ ਵੀ ਸੁਣੇ ਜਾਣਗੇ।

Dec 19, 2023 12:47 PM

ਕੀ-ਕੀ ਹੋ ਰਿਹਾ ਪਹਲੀ ਵਾਰ?

ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਖਿਡਾਰਣ ਦੀ ਨਿਲਾਮੀ ਹੋਵੇਗੀ, ਜਦੋਂ ਕਿ ਪਹਿਲੀ ਵਾਰ ਵਿਦੇਸ਼ ਵਿੱਚ ਨਿਲਾਮੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਰਸ਼ਕਾਂ ਨੂੰ ਨਿਲਾਮੀ ਦੇਖਣ ਨੂੰ ਮਿਲੇਗੀ।

Dec 19, 2023 12:45 PM

3 ਖਿਡਾਰੀਆਂ ਨੇ ਨਾਂਅ ਵਾਪਸ ਲਏ

ਨਿਲਾਮੀ ਤੋਂ ਠੀਕ ਪਹਿਲਾਂ 3 ਖਿਡਾਰੀਆਂ ਨੇ ਆਪਣੇ ਨਾਂ ਵਾਪਸ ਲੈ ਲਏ ਹਨ। ਇਨ੍ਹਾਂ ਵਿੱਚ ਇੰਗਲੈਂਡ ਦਾ ਇੱਕ ਅਤੇ ਬੰਗਲਾਦੇਸ਼ ਦੇ ਦੋ ਕ੍ਰਿਕਟਰ ਸ਼ਾਮਲ ਹਨ।

Dec 19, 2023 12:44 PM

ਫ਼ੋਨ ਜਾਂ ਲੈਪਟਾਪ 'ਤੇ ਲਾਈਵ ਸਟ੍ਰੀਮਿੰਗ

ਜੇਕਰ ਤੁਸੀਂ ਨਿਲਾਮੀ ਨੂੰ ਆਪਣੇ ਫ਼ੋਨ ਜਾਂ ਲੈਪਟਾਪ 'ਤੇ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਜੀਓ ਸਿਨੇਮਾ ਐਪ 'ਤੇ ਸਟ੍ਰੀਮ ਕਰ ਸਕਦੇ ਹੋ। 

Dec 19, 2023 12:43 PM

TV 'ਤੇ ਇੱਥੇ ਵੇਖ ਸਕਦੇ ਹੋ ਲਾਈਵ ਟੈਲੀਕਾਸਟ

ਆਈਪੀਐਲ ਨਿਲਾਮੀ 2024 ਸਟਾਰ ਸਪੋਰਟਸ ਨੈੱਟਵਰਕ 'ਤੇ ਟੈਲੀਕਾਸਟ ਕੀਤੀ ਜਾਵੇਗੀ। ਹਾਲਾਂਕਿ ਸਟਾਰ ਸਪੋਰਟਸ ਦਾ OTT ਪਲੇਟਫਾਰਮ (ਡਿਜ਼ਨੀ ਹੌਟਸਟਾਰ) ਨਿਲਾਮੀ ਨੂੰ ਲਾਈਵ ਸਟ੍ਰੀਮ ਨਹੀਂ ਕਰੇਗਾ

Dec 19, 2023 12:42 PM

ਭਾਰਤ ਤੋਂ ਬਾਹਰ ਆਈਪੀਐਲ ਦੀ ਨਿਲਾਮੀ

ਆਈਪੀਐਲ ਦੀ ਨਿਲਾਮੀ ਦੁਬਈ ਦੇ ਕੋਕਾ ਕੋਲਾ ਅਰੇਨਾ ਵਿੱਚ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਆਈਪੀਐਲ ਦੀ ਨਿਲਾਮੀ ਭਾਰਤ ਤੋਂ ਬਾਹਰ ਹੋ ਰਹੀ ਹੈ।

IPL Auction 2024 Highlights: ਇੰਡੀਅਨ ਪ੍ਰੀਮੀਅਰ ਲੀਗ IPL 2024 ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਅੱਜ ਦੁਬਈ ਵਿੱਚ ਹੋਵੇਗੀ। ਬੀਸੀਸੀਆਈ ਦੀ ਪ੍ਰੈਸ ਰਿਲੀਜ਼ ਅਨੁਸਾਰ, ਆਈਪੀਐਲ ਮਿੰਨੀ ਨਿਲਾਮੀ ਲਈ ਕੁੱਲ 1166 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ, ਜਿਨ੍ਹਾਂ ਵਿੱਚੋਂ 333 ਨਾਮ ਸ਼ਾਰਟਲਿਸਟ ਕੀਤੇ ਗਏ ਹਨ। ਇਸ ਵਿੱਚ 214 ਭਾਰਤੀ ਅਤੇ 119 ਵਿਦੇਸ਼ੀ ਖਿਡਾਰੀ ਹਨ। 116 ਅਜਿਹੇ ਖਿਡਾਰੀ ਹਨ ਜੋ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੇ ਹਨ ਜਦਕਿ 215 ਖਿਡਾਰੀ ਅਨਕੈਪਡ ਹਨ। ਦੋ ਖਿਡਾਰੀ ਐਸੋਸੀਏਟ ਦੇਸ਼ਾਂ ਦੇ ਵੀ ਹਨ।


- With inputs from agencies

Top News view more...

Latest News view more...

LIVE CHANNELS