Wed, Apr 22, 2026
Whatsapp

India Bound Ship Seized : ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ

India Bound Ship Seized : ਮੰਨਿਆ ਜਾ ਰਿਹਾ ਹੈ ਕਿ ਹੋਰਮੁਜ਼ ਦੀ ਨਾਕਾਬੰਦੀ ਤੋਂ ਬਾਅਦ ਅਮਰੀਕਾ ਨੇ ਇੱਕ ਈਰਾਨੀ ਜਹਾਜ਼ ਨੂੰ ਜ਼ਬਤ ਕਰ ਲਿਆ ਸੀ, ਜਿਸ ਤੋਂ ਗੁੱਸੇ ਵਿੱਚ ਈਰਾਨ ਹੁਣ ਸਾਰੇ ਜਹਾਜ਼ਾਂ ਨੂੰ ਹੋਰਮੁਜ਼ ਵਿੱਚੋਂ ਲੰਘਣ ਤੋਂ ਪਹਿਲਾਂ ਹੀ ਤਬਾਹ ਕਰ ਰਿਹਾ ਹੈ ਜਾਂ ਜ਼ਬਤ ਕਰ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- April 22nd 2026 05:55 PM -- Updated: April 22nd 2026 06:05 PM
India Bound Ship Seized : ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ

India Bound Ship Seized : ਵੱਧ ਸਕਦਾ ਹੈ ਤੇਲ ਸੰਕਟ ! ਈਰਾਨ ਨੇ ਭਾਰਤ ਆ ਰਹੇ ਦੋ ਜਹਾਜ਼ਾਂ 'ਤੇ ਕੀਤੀ ਗੋਲੀਬਾਰੀ, ਕਬਜ਼ੇ 'ਚ ਲਿਆ

India Bound Ship Seized : ਈਰਾਨ ਦੀ ਫੌਜੀ ਇਕਾਈ IRGC ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਘੱਟੋ-ਘੱਟ ਦੋ ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗਬੰਦੀ (US Iran Ceasefire) ਨੂੰ ਵਧਾਉਣ ਦੇ ਹਾਲ ਹੀ ਦੇ ਐਲਾਨ ਦੇ ਬਾਵਜੂਦ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਇਹ ਵੀ ਜਾਣਕਾਰੀ ਹੈ ਕਿ ਇਹ ਵੀ ਦੋਵੇਂ ਜਹਾਜ਼ ਭਾਰਤ ਆ ਰਹੇ ਸਨ, ਜਿਸ ਨਾਲ ਹੁਣ ਭਾਰਤ 'ਚ ਤੇਲ ਸੰਕਟ (Oil Crisis in india) ਨੂੰ ਲੈ ਕੇ ਖਦਸ਼ਾ ਪੈਦਾ ਹੋ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਹੋਰਮੁਜ਼ ਦੀ ਨਾਕਾਬੰਦੀ ਤੋਂ ਬਾਅਦ ਅਮਰੀਕਾ ਨੇ ਇੱਕ ਈਰਾਨੀ ਜਹਾਜ਼ ਨੂੰ ਜ਼ਬਤ ਕਰ ਲਿਆ ਸੀ, ਜਿਸ ਤੋਂ ਗੁੱਸੇ ਵਿੱਚ ਈਰਾਨ ਹੁਣ ਸਾਰੇ ਜਹਾਜ਼ਾਂ ਨੂੰ ਹੋਰਮੁਜ਼ ਵਿੱਚੋਂ ਲੰਘਣ ਤੋਂ ਪਹਿਲਾਂ ਹੀ ਤਬਾਹ ਕਰ ਰਿਹਾ ਹੈ ਜਾਂ ਜ਼ਬਤ ਕਰ ਰਿਹਾ ਹੈ। ਇਸ ਨਾਲ ਵਿਸ਼ਵ ਪੱਧਰ 'ਤੇ ਤੇਲ ਅਤੇ ਗੈਸ ਦੀਆਂ ਕੀਮਤਾਂ (Oil and Gas Price) ਅਸਮਾਨ ਛੂਹ ਸਕਦੀਆਂ ਹਨ।


ਜਹਾਜ਼ਾਂ ਦੇ ਬਿਨਾਂ ਮਨਜੂਰੀ ਲੰਘਣ ਦਾ ਲਾਇਆ ਦੋਸ਼

IRGC ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੀ ਜਲ ਸੈਨਾ ਨੇ MSC ਫ੍ਰਾਂਸਿਸਕਾ ਅਤੇ ਏਪਾਮਿਨੋਂਡਾਸ ਜਹਾਜ਼ਾਂ ਨੂੰ ਰੋਕਿਆ। ਈਰਾਨ ਦਾ ਦੋਸ਼ ਹੈ ਕਿ ਇਹ ਜਹਾਜ਼ ਬਿਨਾਂ ਜ਼ਰੂਰੀ ਮਨਜੂਰੀ ਤੋਂ ਚੱਲ ਰਹੇ ਸਨ ਅਤੇ ਨੇਵੀਗੇਸ਼ਨ ਪ੍ਰਣਾਲੀਆਂ ਨਾਲ ਛੇੜਛਾੜ ਕੀਤੀ ਸੀ, ਜਿਸ ਨਾਲ ਸਮੁੰਦਰੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਸੀ। ਉਪਰੰਤ, ਇਨ੍ਹਾਂ ਜਹਾਜ਼ਾਂ ਨੂੰ ਈਰਾਨ ਦੇ ਤੱਟ ਵੱਲ ਭੇਜ ਦਿੱਤਾ ਗਿਆ। IRGC ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਹੋਰਮੁਜ਼ ਜਲਡਮਰੂ ਵਿੱਚ ਸੁਰੱਖਿਆ ਅਤੇ ਵਿਵਸਥਾ ਵਿੱਚ ਕੋਈ ਵੀ ਵਿਘਨ ਉਨ੍ਹਾਂ ਲਈ ਇੱਕ ਲਾਲ ਲਕੀਰ ਹੈ। ਖ਼ਬਰਾਂ ਹਨ ਕਿ ਬੁੱਧਵਾਰ ਸਵੇਰੇ ਇੱਕ ਕੰਟੇਨਰ ਜਹਾਜ਼ ਦੇ ਕੰਟਰੋਲ ਰੂਮ ਨੂੰ ਗੋਲੀਬਾਰੀ ਨਾਲ ਤਬਾਹ ਕਰ ਦਿੱਤਾ ਗਿਆ।

ਭਾਰਤ ਲਈ ਕਿਉਂ ਹੈ ਚਿੰਤਾ ਦੀ ਗੱਲ ?

ਰਿਪੋਰਟਾਂ ਦੇ ਅਨੁਸਾਰ, IRGC ਨੇ ਹੋਰਮੁਜ਼ ਜਲਡਮਰੂ ਵਿੱਚ ਤਿੰਨ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਵਿੱਚੋਂ ਇੱਕ ਗੁਜਰਾਤ ਜਾ ਰਿਹਾ ਹੈ। UKMTO ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕਾ ਨੇ ਹਾਲ ਹੀ ਵਿੱਚ ਈਰਾਨ ਨਾਲ ਜੰਗਬੰਦੀ ਵਧਾਉਣ ਦਾ ਐਲਾਨ ਕੀਤਾ ਹੈ, ਫਿਰ ਵੀ ਖੇਤਰ ਵਿੱਚ ਤਣਾਅ ਉੱਚਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ ਵਿੱਚੋਂ ਇੱਕ ਕਾਰਗੋ ਜਹਾਜ਼ ਏਪਾਮਿਨੋਂਡਾਸ ਸੀ, ਜੋ ਗੁਜਰਾਤ, ਭਾਰਤ ਜਾ ਰਿਹਾ ਸੀ। ਜਹਾਜ਼ ਲਾਇਬੇਰੀਅਨ ਝੰਡੇ ਹੇਠ ਰਜਿਸਟਰਡ ਹੈ ਪਰ ਇੱਕ ਯੂਨਾਨੀ ਕੰਪਨੀ ਦੀ ਮਲਕੀਅਤ ਹੈ। ਇਹ ਦੁਬਈ ਦੇ ਜੇਬਲ ਅਲੀ ਬੰਦਰਗਾਹ ਤੋਂ ਰਵਾਨਾ ਹੋਇਆ ਅਤੇ ਭਾਰਤ ਵੱਲ ਜਾ ਰਿਹਾ ਸੀ। ਜੇਕਰ ਈਰਾਨ ਇਸ ਤਰ੍ਹਾਂ ਜਹਾਜ਼ਾਂ ਨੂੰ ਰੋਕਦਾ ਰਿਹਾ, ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ।

- PTC NEWS

Top News view more...

Latest News view more...

PTC NETWORK
PTC NETWORK