Jalandhar News : ਜਲੰਧਰ ਕਤਲ ਮਾਮਲੇ ’ਚ ਲੋੜੀਂਦੇ ਗੈਂਗਸਟਰ ਪੁਲਿਸ ਨੇ ਜ਼ੀਰਕਪੁਰ ਤੋਂ ਕੀਤੇ ਕਾਬੂ, ਜਾਣੋ ਪੂਰਾ ਮਾਮਲਾ
ਜਲੰਧਰ ਵਿਖੇ 10 ਮਈ ਨੂੰ ਹੋਏ ਇੱਕ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਲੋੜੀਂਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਦੋਵੇਂ ਗੈਂਗਸਟਰ ਜ਼ੀਰਕਪੁਰ ਪੀਰ ਮੁੱਛਲਾ ਖੇਤਰ ਵਿੱਚ ਸਥਿਤ ਮੈਟਰੋ ਟਾਊਨ ਸੁਸਾਇਟੀ ਦੇ ਇਕ ਫਲੈਟ ਵਿੱਚ ਲੁਕੇ ਹੋਏ ਸੀ। ਪੁਲਿਸ ਦੀ ਆਮਦ ਨੂੰ ਦੇਖ ਕੇ ਦੋਵੇਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ’ਚ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ।
ਦੱਸ ਦਈਏ ਕਿ ਜਲੰਧਰ ਵਿਖੇ 10 ਮਈ ਨੂੰ ਇੱਕ ਕਤਲ ਹੋ ਗਿਆ ਸੀ। ਜਲੰਧਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਤਲ ਦੇ ਦੋ ਲੋੜੀਂਦੇ ਦੋਸ਼ੀ ਦੇ ਪੀਰ ਮੁਛਲਾ ਖੇਤਰ ਵਿੱਚ ਪੈਂਦੀ ਮੈਟਰੋ ਟਾਊਨ ਸੁਸਾਇਟੀ ਦੇ ਇੱਕ ਫਲੈਟ ਵਿੱਚ ਰਹਿ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਹਾਲੇ ਸੁਸਾਇਟੀ ਦੀ ਘੇਰਾਬੰਦੀ ਕੀਤੀ ਹੀ ਸੀ ਪਰ ਮੁਲਜ਼ਮਾਂ ਨੂੰ ਇਸ ਦਾ ਪਤਾ ਲੱਗ ਗਿਆ। ਇਸ ਦੌਰਾਨ ਗੈਂਗਸਟਰਾਂ ਨੇ ਛੱਤ ਚੜਕੇ ਪੁਲਿਸ ਨੂੰ ਦੇਖਦੇ ਹੀ ਟੀਮ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ।
ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਦੀ ਗੌਰਵ ਕਪਿਲਾ ਦੇ ਰੂਪ ਵਿੱਚ ਹੋਈ ਹੈ।ਜਾਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀ ਗੋਲੀਬਾਰੀ ਦੌਰਾਨ ਆਕਾਸ਼ਦੀਪ ਦੀ ਲੱਤ ਤੇ ਗੋਲੀ ਵੱਜੀ ਹੈ ਜਦਕਿ ਗੌਰਵ ਕਪਿਲਾ ਦੀ ਬਾਂਹ ਤੇ ਗੋਲੀ ਵੱਜੀ ਹੈ। ਪੁਲਿਸ ਨੇ ਦੋਵਾਂ ਤੋਂ .32 ਬੋਰ ਦੋ ਪਿਸਤਲਾਂ ਬਰਾਮਦ ਕੀਤੀ ਹਨ।
ਮੌਕੇ ’ਤੇ ਪੁਲਿਸ ਨੂੰ ਛੇ ਸੱਤ ਚਲੇ ਹੋਏ ਕਾਰਤੂਸ ਬਰਾਮਦ ਹੋਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀਆਂ ਨੇ ਇੱਥੇ ਫਲੈਟ ਕਿਵੇਂ ਲਿਆ ਅਤੇ ਕਿੰਨੇ ਦਿਨ ਤੋਂ ਇਥੇ ਲੁਕੇ ਹੋਏ ਸੀ। ਪੁਲਿਸ ਪੁਲਿਸ ਨੇ ਦੋਵੇਂ ਗੈਂਗਸਟਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਗੈਂਗਸਟਰਾਂ ਖ਼ਿਲਾਫ਼ ਪਹਿਲਾਂ ਵੀ 10-10 ਅਪਰਾਧਿਕ ਕੇਸ ਦਰਜ ਹਨ।
- PTC NEWS