Kangana Ranaut Defamation Case : ਬੇਬੇ ਮਹਿੰਦਰ ਕੌਰ ਦੇ ਵਕੀਲ ਨੇ ਅਦਾਲਤ ’ਚ ਕੀਤੀ ਨਵੀਂ ਮੰਗ, ਕਿਹਾ- ਕੰਗਣਾ ਦਾ ਪਾਸਪੋਰਟ ਕੀਤਾ ਜਾਵੇ ਜ਼ਬਤ
Kangana Ranaut Defamation Case : ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ। ਦੋਵਾਂ ਧਿਰਾਂ ਨੇ ਦਲੀਲਾਂ ਦਿੱਤੀਆਂ। ਇਸ ਸੁਣਵਾਈ ਦੌਰਾਨ ਵੀ ਕੰਗਣਾ ਰਣੌਤ ਨਿੱਜੀ ਤੌਰ ’ਤੇ ਪੇਸ਼ ਨਹੀਂ ਹੋਈ ਹੈ। ਇਸ ਵਾਰ ਵੀ ਉਹ ਪ੍ਰੈਸ ਕਾਨਫਰੰਸਿੰਗ ਰਾਹੀਂ ਪੇਸ਼ ਹੋਈ ਹੈ। ਦੱਸ ਦਈਏ ਕਿ ਕੰਗਣਾ ਰਣੌਤ ਨੇ ਨਿੱਜੀ ਤੌਰ ’ਤੇ ਪੇਸ਼ ਨਾ ਹੋਣ ’ਤੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਦਾ ਖਤਰਾ ਹੈ।
ਦੱਸ ਦਈਏ ਕਿ ਬੇਬੇ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਹੈ ਕਿ ਅਸੀਂ ਅਦਾਲਤ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਬੇਨਤੀ ਕੀਤੀ ਗਈ ਹੈ ਕਿ ਕੰਗਨਾ ਰਣੌਤ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਤਾਂ ਜੋ ਉਸਨੂੰ ਫਿਲਮਾਂਕਣ ਦੇ ਬਹਾਨੇ ਵਿਦੇਸ਼ ਜਾਣ ਤੋਂ ਰੋਕਿਆ ਜਾ ਸਕੇ। ਦੱਸ ਦਈਏ ਕਿ ਬੇਬੇ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਕਿ ਫਿਲਮ ਦੇ ਬਹਾਨੇ ਕੰਗਣਾ ਰਣੌਤ ਵਿਦੇਸ਼ ਭੱਜ ਸਕਦੀ ਹੈ।
ਦਰਅਸਲ, ਕੰਗਣਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਬੇਬੇ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕਰਦੇ ਹੋਏ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਸਦਾ ਮਜ਼ਾਕ ਉਡਾਇਆ ਸੀ, ਜਿਸ ਤੋਂ ਬਾਅਦ ਬੇਬੇ ਨੇ ਉਸ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ।
ਇਹ ਵੀ ਪੜ੍ਹੋ : Jalandhar ਅਦਾਲਤ ਨੇ ਆਤਿਸ਼ੀ ਦੀ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਦਿੱਤੇ ਆਦੇਸ਼ , ਕਿਹਾ - ਵੀਡੀਓ ਨਾਲ ਹੋਈ ਛੇੜਛਾੜ
- PTC NEWS