Sun, May 12, 2024
Whatsapp

ਕਲਯੁੱਗ ਦਾ ਕਹਿਰ : ਵਕੀਲ ਨੇ ਆਪਣੀ ਵਿਧਵਾ ਮਾਂ 'ਤੇ ਢਾਹਿਆ ਅਣਮਨੁੱਖੀ ਤਸ਼ੱਦਦ, ਗ੍ਰਿਫ਼ਤਾਰੀ ਮਗਰੋਂ ਪੁਲਿਸ ਰਿਮਾਂਡ 'ਤੇ ਭੇਜਿਆ

ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਪੁਲਿਸ ਨੂੰ ਕੀਤੀ ਸ਼ਿਕਾਇਤ ਮਗਰੋਂ ਦੋਸ਼ੀ ਵਕੀਲ ਅੰਕੁਰ ਵਰਮਾ ਨੂੰ ਕੀਤਾ ਗਿਆ ਗ੍ਰਿਫਤਾਰ।

Written by  Shameela Khan -- October 28th 2023 11:07 AM -- Updated: October 28th 2023 02:55 PM
ਕਲਯੁੱਗ ਦਾ ਕਹਿਰ : ਵਕੀਲ ਨੇ ਆਪਣੀ ਵਿਧਵਾ ਮਾਂ 'ਤੇ ਢਾਹਿਆ ਅਣਮਨੁੱਖੀ ਤਸ਼ੱਦਦ,  ਗ੍ਰਿਫ਼ਤਾਰੀ ਮਗਰੋਂ ਪੁਲਿਸ ਰਿਮਾਂਡ 'ਤੇ ਭੇਜਿਆ

ਕਲਯੁੱਗ ਦਾ ਕਹਿਰ : ਵਕੀਲ ਨੇ ਆਪਣੀ ਵਿਧਵਾ ਮਾਂ 'ਤੇ ਢਾਹਿਆ ਅਣਮਨੁੱਖੀ ਤਸ਼ੱਦਦ, ਗ੍ਰਿਫ਼ਤਾਰੀ ਮਗਰੋਂ ਪੁਲਿਸ ਰਿਮਾਂਡ 'ਤੇ ਭੇਜਿਆ

ਰੋਪੜ: ਪੰਜਾਬ ਦੇ ਰੋਪੜ 'ਚ ਇੱਕ ਵਕੀਲ ਨੇ ਆਪਣੀ ਪਤਨੀ ਅਤੇ ਨਾਬਾਲਿਗ ਪੁੱਤਰ ਨਾਲ ਮਿਲ ਕੇ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਗਿਆਨੀ ਜ਼ੈਲ ਸਿੰਘ ਨਗਰ 'ਚ ਆਪਣੀ ਮਾਂ ਨੂੰ ਮਿਲਣ ਆਈ ਬੇਟੀ ਨੇ ਸੀਸੀਟੀਵੀ ਫੁਟੇਜ ਦੇਖੀ। ਬੇਟੀ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਕੀਲ ਅੰਕੁਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ।


ਸੀਸੀਟੀਵੀ ਫੁਟੇਜ ਰਾਹੀਂ ਹੋਇਆ ਖੁਲਾਸਾ:
ਦਰਅਸਲ ਕੁਝ ਦਿਨ ਪਹਿਲਾਂ ਮਹਿਲਾ ਦੀ ਬੇਟੀ ਉਸ ਨੂੰ ਮਿਲਣ ਆਈ ਸੀ। ਮਾਂ ਨੇ ਬੇਟੀ ਨੂੰ ਦੱਸਿਆ ਕਿ ਉਸ ਦਾ ਬੇਟਾ, ਨੂੰਹ ਅਤੇ ਪੋਤਾ ਉਸ ਨਾਲ ਜ਼ੁਲਮ ਕਰ ਰਹੇ ਹਨ। ਘਰ ਵਿੱਚ ਸੀਸੀਟੀਵੀ ਲੱਗੇ ਹੋਏ ਸਨ। ਇਸ ਲਈ ਬੇਟੀ ਨੇ ਇਸ 'ਤੇ ਗੌਰ ਕਰਨ ਦਾ ਫੈਸਲਾ ਕੀਤਾ। ਇਸ ਦੇ ਲਈ ਉਸ ਨੇ ਸੀਸੀਟੀਵੀ ਕੋਡ ਪਤਾ ਕਰਨ ਦਾ ਬਹਾਨਾ ਲਾਇਆ। ਜਿਸ ਤੋਂ ਬਾਅਦ ਜਦੋਂ ਉਸ ਨੇ ਸੀਸੀਟੀਵੀ ਦੇਖਿਆ ਤਾਂ ਉਹ ਹੈਰਾਨ ਰਹਿ ਗਈ। 

ਉਸ ਨੇ ਦੇਖਿਆ ਕਿ ਬੇਟਾ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ। ਆਪਣੀ ਮਾਂ 'ਤੇ ਤਸ਼ੱਦਦ ਨੂੰ ਦੇਖਦਿਆਂ ਉਸ ਨੇ ਇਲਾਕੇ ਦੀ ਮਾਨਵਤਾ ਸੇਵਾ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਉਨਾਂ ਨੂੰ ਪੂਰੀ ਵੀਡੀਓ ਸੌਂਪੀ। ਫਿਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਫਿਲਹਾਲ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਦੀ ਪਹਿਲਕਦਮੀ ਤੋਂ ਬਾਅਦ ਮਾਂ ਨੂੰ ਥਾਣਾ ਸਿਟੀ ਤੋਂ ਸੁਰੱਖਿਆ ਦਿੱਤੀ ਗਈ ਹੈ।



ਸਮਾਜ ਸੇਵੀ ਸੰਸਥਾ ਦੇ ਮੁਖੀ ਨੇ ਵਿਖਾਈ ਵੀਡੀਓ:
ਸਮਾਜ ਸੇਵੀ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਸੀਸੀਟੀਵੀ ਫੁਟੇਜ ਦਿਖਾਈ। ਉਸ ਨੇ ਇੱਕ ਫੁਟੇਜ ਵਿੱਚ ਦਿਖਾਇਆ ਕਿ ਬਜ਼ੁਰਗ ਦਾ ਪੋਤਾ ਰਾਤ ਨੂੰ ਕਮਰੇ ਵਿੱਚ ਆਉਂਦਾ ਹੈ। ਉਸ ਸਮੇਂ ਦਾਦੀ ਉੱਥੇ ਨਹੀਂ ਸੀ। ਉਹ ਉਸ ਦੇ ਬਿਸਤਰੇ 'ਤੇ ਪਾਣੀ ਸੁੱਟਦਾ ਅਤੇ ਫੈਲਾ ਦਿੰਦਾ ਹੈ। ਫਿਰ ਆਪਣੇ ਮਾਤਾ-ਪਿਤਾ ਨੂੰ ਦੱਸਦਾ ਹੈ ਕਿ ਦਾਦੀ ਨੇ ਮੰਜੇ 'ਤੇ ਪਿਸ਼ਾਬ ਕਰ ਦਿੱਤਾ ਹੈ। ਜਿਸ ਤੋਂ ਬਾਅਦ ਵਕੀਲ ਬੀਟਾ ਆਪਣੀ ਮਾਂ ਨਾਲ ਗੁੱਸੇ ਵਿੱਚ ਆ ਕੇ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ। ਬੁਜ਼ੁਰਗ ਕਹਿੰਦੀ ਵੀ ਹੈ ਕਿ ਉਸਨੇ ਅਜਿਹਾ ਨਹੀਂ ਕੀਤਾ। ਇਸ ਤੋਂ ਬਾਅਦ ਬੇਟਾ ਉਸ ਦੀ ਬੈੱਡ 'ਤੇ ਹੀ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ।

ਇੱਕ ਹੋਰ ਸੀਸੀਟੀਵੀ ਵੀਡੀਓ ਦਿਖਾਉਂਦੇ ਹੋਏ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਵਿੱਚ ਨਾਬਾਲਿਗ ਪੋਤਾ ਕਮਰੇ ਵਿੱਚ ਆਉਂਦਾ ਹੈ। ਉਹ ਬਿਮਾਰ ਦਾਦੀ ਨੂੰ ਮੰਜੇ ਦੇ ਦੂਰ ਕੋਨੇ 'ਤੇ ਲੇਟਾਉਂਦਾ ਹੈ। ਉਸ ਦਾ ਇਰਾਦਾ ਸੀ ਕਿ ਦਾਦੀ ਇੱਥੋਂ ਹੇਠਾਂ ਡਿੱਗੇਗੀ ਅਤੇ ਸਿਰ 'ਤੇ ਵੱਜ ਕੇ ਮਰ ਜਾਵੇਗੀ। ਇਸ ਤੋਂ ਬਾਅਦ ਇਹ ਕੁਦਰਤੀ ਮੌਤ ਦਾ ਮਾਮਲਾ ਹੋਵੇਗਾ ਅਤੇ ਕਿਸੇ ਨੂੰ ਉਸ 'ਤੇ ਸ਼ੱਕ ਨਹੀਂ ਹੋਵੇਗਾ। ਹਾਲਾਂਕਿ ਬਜ਼ੁਰਗ  ਨੂੰ ਕੋਈ ਨੁਕਸਾਨ ਨਹੀਂ ਹੋਇਆ।

ਬਾਰ ਐਸੋਸੀਏਸ਼ਨ ਨੇ ਦੋਸ਼ੀ ਵਕੀਲ ਦੀ ਮੈਂਬਰਸ਼ਿਪ ਕੀਤੀ ਰੱਦ
ਦੱਸ ਦਈਏ ਕਿ
ਰੋਪੜ ਬਾਰ ਐਸੋਸੀਏਸ਼ਨ ਨੇ ਵੀ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਪੁਲਿਸ ਨੇ ਅੰਕੁਰ ਵਰਮਾ ਤੋਂ ਇਲਾਵਾ ਉਸ ਦੀ ਪਤਨੀ ਸੁਧਾ ਵਰਮਾ ਅਤੇ ਨਾਬਾਲਿਗ ਪੁੱਤਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਰੋਪੜ ਦੇ ਐੱਸ.ਐੱਚ.ਓ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਵਕੀਲ ਆਪਣੀ ਪਤਨੀ ਅਤੇ ਪੁੱਤਰ ਨਾਲ ਮਿਲ ਕੇ ਬਿਮਾਰ ਬਜ਼ੁਰਗ ਮਾਂ ਦੀ ਕਾਫ਼ੀ ਸਮੇਂ ਤੋਂ ਕੁੱਟਮਾਰ ਕਰ ਰਿਹਾ ਸੀ। ਬਜ਼ੁਰਗ ਮਾਂ ਨੂੰ ਮਨੁੱਖਤਾ ਦੀ ਸੇਵਾ ਸੰਸਥਾ ਦੇ ਗੁਰਪ੍ਰੀਤ ਸਿੰਘ ਨੇ ਪੁਲਿਸ ਦੀ ਮਦਦ ਨਾਲ ਬਚਾਇਆ ਗਿਆ। ਅੱਜ ਵਕੀਲ ਅੰਕੁਰ ਵਰਮਾਂ ਨੂੰ ਰੋਪੜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਫਿਲਹਾਲ ਉਸ ਨੂੰ ਪੁਲਿਸ ਦੀ ਇੱਕ ਦਿਨ ਦੀ  ਰਿਮਾਂਡ 'ਤੇ ਭੇਜ ਦਿੱਤਾ ਹੈ। 

- PTC NEWS

Top News view more...

Latest News view more...