LPG Price Hike : ਅਗਸਤ ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ LPG ਸਿਲੰਡਰ, ਜਾਣੋ ਨਵੀਂਆਂ ਕੀਮਤਾਂ
LPG Price Hike : ਅਗਸਤ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ ਲੱਗਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਕਾਰਨ ਹੁਣ ਤੁਹਾਨੂੰ ਮਹਿੰਗਾ LPG ਸਿਲੰਡਰ ਮਿਲੇਗਾ।
ਦੱਸ ਦਈਏ ਕਿ ਨਵੀਆਂ ਕੀਮਤਾਂ 1 ਅਗਸਤ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ। ਇਹ ਵਾਧਾ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਹੋਇਆ ਹੈ। ਕੰਪਨੀਆਂ ਨੇ ਇਸ ਐਲਪੀਜੀ ਸਿਲੰਡਰ ਦੀ ਕੀਮਤ 8.50 ਰੁਪਏ ਵਧਾ ਦਿੱਤੀ ਹੈ। ਇਸ ਦੇ ਨਾਲ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਆਈਓਸੀਐੱਲ (IOCL) ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ ਤੋਂ ਮੁੰਬਈ ਤੱਕ ਵਪਾਰਕ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ 1 ਅਗਸਤ, 2024 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਤਾਜ਼ਾ ਬਦਲਾਅ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ 'ਚ 19 ਕਿਲੋ ਦੇ LPG ਸਿਲੰਡਰ ਦੀ ਕੀਮਤ 1646 ਰੁਪਏ ਤੋਂ ਵਧ ਕੇ 1652.50 ਰੁਪਏ ਹੋ ਗਈ ਹੈ। ਇੱਥੇ 6.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਜੇਕਰ ਕੋਲਕਾਤਾ ਦੀ ਗੱਲ ਕਰੀਏ ਤਾਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 8.50 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Himachal Pradesh : ਭਾਰੀ ਮੀਂਹ ਕਾਰਨ ਪਹਾੜਾਂ 'ਚ ਮਚਿਆ ਹਾਹਾਕਾਰ; ਸ਼ਿਮਲਾ, ਕੁੱਲੂ ਅਤੇ ਮੰਡੀ 'ਚ ਫੱਟਿਆ ਬੱਦਲ, ਕਈ ਲੋਕ ਲਾਪਤਾ
- PTC NEWS