Sun, Oct 4, 2026
Whatsapp

Mad Sandhu Cremation : ਮੈਡ ਸੰਧੂ ਦਾ ਸਿੱਖ ਰਵਾਇਤਾਂ ਅਨੁਸਾਰ ਹੋਇਆ ਸਸਕਾਰ; ਭੁੱਬਾਂ ਮਾਰ ਰੋਏ ਕਰੀਬੀ, ਬੋਲੇ - Bigg Boss 'ਚ ਹੋਣੀ ਸੀ ਛੇਤੀ ਹੀ ਐਂਟਰੀ

Mad Sandhu Cremation : ਇੱਕ ਦੋਸਤ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਮੈਡ ਸੰਧੂ ਦੇ ਕਰੀਅਰ ਵਿੱਚ ਛੇਤੀ ਹੀ ਇੱਕ ਵੱਡਾ ਮੋੜ ਆਉਣ ਵਾਲਾ ਸੀ। ਉਨ੍ਹਾਂ ਮੁਤਾਬਕ, ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿੱਚ ਐਂਟਰੀ ਤੈਅ ਹੋ ਚੁੱਕੀ ਸੀ ਅਤੇ 29 ਤਾਰੀਖ ਨੂੰ ਸ਼ੋਅ ਨਾਲ ਸਬੰਧਤ ਉਨ੍ਹਾਂ ਦਾ ਪ੍ਰੋਗਰਾਮ ਤੈਅ ਸੀ।

Reported by:  PTC News Desk  Edited by:  KRISHAN KUMAR SHARMA -- October 04th 2026 05:35 PM -- Updated: October 04th 2026 05:51 PM
Mad Sandhu Cremation : ਮੈਡ ਸੰਧੂ ਦਾ ਸਿੱਖ ਰਵਾਇਤਾਂ ਅਨੁਸਾਰ ਹੋਇਆ ਸਸਕਾਰ; ਭੁੱਬਾਂ ਮਾਰ ਰੋਏ ਕਰੀਬੀ, ਬੋਲੇ - Bigg Boss 'ਚ ਹੋਣੀ ਸੀ ਛੇਤੀ ਹੀ ਐਂਟਰੀ

Mad Sandhu Cremation : ਮੈਡ ਸੰਧੂ ਦਾ ਸਿੱਖ ਰਵਾਇਤਾਂ ਅਨੁਸਾਰ ਹੋਇਆ ਸਸਕਾਰ; ਭੁੱਬਾਂ ਮਾਰ ਰੋਏ ਕਰੀਬੀ, ਬੋਲੇ - Bigg Boss 'ਚ ਹੋਣੀ ਸੀ ਛੇਤੀ ਹੀ ਐਂਟਰੀ

Mad Sandhu Cremation : ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਡਿਜੀਟਲ ਕ੍ਰੀਏਟਰ ਮੈਡ ਸੰਧੂ ਦੇ ਅਚਾਨਕ ਕੀਤੇ ਗਏ ਕਤਲ ਤੋਂ ਬਾਅਦ ਉਨ੍ਹਾਂ ਦੇ ਜੱਦੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਅਤੇ ਮੈਡੀਕਲ ਟੀਮ ਵੱਲੋਂ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ, ਜਿਸ ਤੋਂ ਬਾਅਦ ਗਮਗੀਨ ਮਾਹੌਲ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਮੈਡ ਸੰਧੂ ਦੇ ਸਸਕਾਰ ਮੌਕੇ ਭੁੱਬਾਂ ਮਾਰ ਰੋਏ ਕਰੀਬੀ

ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।ਸ਼ਮਸ਼ਾਨ ਘਾਟ ਵਿੱਚ ਮੌਜੂਦ ਮੈਡ ਸੰਧੂ ਦੇ ਕਰੀਬੀ ਦੋਸਤਾਂ ਅਤੇ ਸਾਥੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸਮਾਜ ਸੇਵਾ ਨਾਲ ਜੁੜੇ ਕਈ ਪਹਿਲੂ ਸਾਂਝੇ ਕੀਤੇ।

'ਅਕਸ ਹੀ ਖਰਾਬ ਸੀ, ਪਰ ਦਿਲ ਦਾ ਸਾਫ਼ ਮੈਡ ਸੰਧੂ'

ਉਨ੍ਹਾਂ ਦੇ ਇੱਕ ਕਰੀਬੀ ਸਾਥੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੈਡ ਸੰਧੂ ਦਿਲ ਦੇ ਬਹੁਤ ਸਾਫ਼ ਇਨਸਾਨ ਸਨ। ਉਨ੍ਹਾਂ ਕਿਹਾ ਕਿ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਸਨ। ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕਰਨੀ ਹੋਵੇ, ਛਬੀਲ ਲਗਾਉਣੀ ਹੋਵੇ ਜਾਂ ਲੰਗਰ ਦੀ ਸੇਵਾ ਕਰਨੀ ਹੋਵੇ—ਉਹ ਹਮੇਸ਼ਾ ਅੱਗੇ ਰਹਿੰਦੇ ਸਨ। ਉਨ੍ਹਾਂ ਦੇ ਮੁਤਾਬਕ ਸੋਸ਼ਲ ਮੀਡੀਆ ਅਤੇ ਲੋਕਾਂ ਵੱਲੋਂ ਮਿਲ ਕੇ ਉਨ੍ਹਾਂ ਦੀ ਛਵੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਦਕਿ ਅਸਲ ਜ਼ਿੰਦਗੀ ਵਿੱਚ ਉਹ ਹਰ ਕਿਸੇ ਦੀ ਮਦਦ ਕਰਨ ਵਾਲੇ ਨੇਕ ਇਨਸਾਨ ਸਨ।

Bigg Boss 'ਚ ਹੋਣੀ ਸੀ Mad Sandhu ਦੀ ਐਂਟਰੀ 

ਗੱਲਬਾਤ ਦੌਰਾਨ ਉਨ੍ਹਾਂ ਦੇ ਦੋਸਤ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਮੈਡ ਸੰਧੂ ਦੇ ਕਰੀਅਰ ਵਿੱਚ ਛੇਤੀ ਹੀ ਇੱਕ ਵੱਡਾ ਮੋੜ ਆਉਣ ਵਾਲਾ ਸੀ। ਉਨ੍ਹਾਂ ਮੁਤਾਬਕ ਮੈਡ ਸੰਧੂ ਦੀ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿੱਚ ਐਂਟਰੀ ਤੈਅ ਹੋ ਚੁੱਕੀ ਸੀ ਅਤੇ ਇਸ ਨਾਲ ਸਬੰਧਤ ਅਧਿਕਾਰਤ ਪੇਪਰਵਰਕ ਵੀ ਪੂਰਾ ਹੋ ਗਿਆ ਸੀ। 29 ਤਾਰੀਖ ਨੂੰ ਸ਼ੋਅ ਨਾਲ ਸਬੰਧਤ ਉਨ੍ਹਾਂ ਦਾ ਪ੍ਰੋਗਰਾਮ ਤੈਅ ਸੀ। ਇਸ ਨੂੰ ਲੈ ਕੇ ਪਰਿਵਾਰ ਅਤੇ ਉਹ ਖੁਦ ਬੇਹੱਦ ਉਤਸ਼ਾਹਿਤ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

ਭਰਾ ਦੇ ਵਿਆਹ ਲਈ ਖੁਸ਼ ਸੀ ਮੈਡ ਸੰਧੂ (Mad Sandhu Murder Video)

ਅੰਤਿਮ ਸੰਸਕਾਰ ਦੌਰਾਨ ਮਾਹੌਲ ਉਸ ਸਮੇਂ ਹੋਰ ਵੀ ਭਾਵੁਕ ਹੋ ਗਿਆ, ਜਦੋਂ ਉਨ੍ਹਾਂ ਦੇ ਭਰਾ ਅਤੇ ਦੋਸਤਾਂ ਦੀ ਬੇਵਸੀ ਸਾਹਮਣੇ ਆਈ। ਦੱਸਿਆ ਗਿਆ ਕਿ ਮੈਡ ਸੰਧੂ ਆਪਣੇ ਭਰਾ ਦੇ ਵਿਆਹ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਸਨ ਅਤੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਹੇ ਸਨ। ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਪਣੇ ਭਰਾ ਦੇ ਸਿਰ ’ਤੇ ਸੇਹਰਾ ਸਜਾਉਣ ਅਤੇ ਖੂਬ ਜਸ਼ਨ ਮਨਾਉਣ। ਪਰ ਕਿਸਮਤ ਨੇ ਅਜਿਹਾ ਦਰਦਨਾਕ ਮੋੜ ਲਿਆ ਕਿ ਵਿਆਹ ਦੇ ਸੇਹਰੇ ਦੀ ਥਾਂ ਉਨ੍ਹਾਂ ਨੂੰ ਖੁਦ ਅੰਤਿਮ ਯਾਤਰਾ ’ਤੇ ਰਵਾਨਾ ਹੋਣਾ ਪਿਆ।

ਸ਼ਮਸ਼ਾਨ ਘਾਟ ਵਿੱਚ ਮੌਜੂਦ ਹਰ ਅੱਖ ਇਸ ਨੌਜਵਾਨ ਦੀ ਅਚਾਨਕ ਹੋਈ ਮੌਤ ’ਤੇ ਨਮ ਸੀ।

ਇਹ ਵੀ ਪੜ੍ਹੋ...

Navjot Singh Sidhu : ਨਵਜੋਤ ਸਿੰਘ ਸਿੱਧੂ ਬਣੇ ਦਾਦਾ, ਪੋਤੀ ਨਾਲ ਸਾਂਝੀ ਕੀਤੀ ਤਸਵੀਰ, ਜਾਣੋ ਕੀ ਰੱਖਿਆ ਨਾਮ ?

ਡੀਜ਼ਲ ਦੀਆਂ ਥੋਕ ਕੀਮਤਾਂ 'ਚ 14.60 ਰੁਪਏ ਤੱਕ ਦਾ ਹੋਇਆ ਵਾਧਾ ! ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK