Sun, Dec 7, 2025
Whatsapp

Punjab Police DIG Transferred : ਪੰਜਾਬ ਪੁਲਿਸ ’ਚ ਵੱਡਾ ਫੇਰਬਦਲ; ਡੀਆਈਜੀ ਦੇ ਹੋਏ ਤਬਾਦਲੇ, ਇੱਥੇ ਦੇਖੋ ਲਿਸਟ

ਲਿਸਟ ਮੁਤਾਬਿਕ ਹੁਣ ਗੁਰਮੀਤ ਸਿੰਘ ਚੌਹਾਨ ਨੂੰ AGTF ਦੇ DIG ਵਜੋਂ ਸੇਵਾ ਨਿਭਾਉਣਗੇ। ਜਦਕਿ ਕੁਲਦੀਪ ਸਿੰਘ ਚਹਿਲ ਨੰੂ DIG ਪਟਿਆਲਾ ਰੇਂਜ ਨਿਯੁਕਤ ਕੀਤਾ ਗਿਆ ਹੈ।

Reported by:  PTC News Desk  Edited by:  Aarti -- July 12th 2025 02:54 PM
Punjab Police DIG Transferred :  ਪੰਜਾਬ ਪੁਲਿਸ ’ਚ ਵੱਡਾ ਫੇਰਬਦਲ; ਡੀਆਈਜੀ ਦੇ ਹੋਏ ਤਬਾਦਲੇ, ਇੱਥੇ ਦੇਖੋ ਲਿਸਟ

Punjab Police DIG Transferred : ਪੰਜਾਬ ਪੁਲਿਸ ’ਚ ਵੱਡਾ ਫੇਰਬਦਲ; ਡੀਆਈਜੀ ਦੇ ਹੋਏ ਤਬਾਦਲੇ, ਇੱਥੇ ਦੇਖੋ ਲਿਸਟ

Punjab Police DIG Transferred :   ਪੰਜਾਬ ਪੁਲਿਸ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਗਵਰਨਰ ਹੁਕਮਾਂ ਮਗਰੋਂ ਸੱਤ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ। 

ਹੁਕਮਾਂ ਮੁਤਾਬਿਕ ਜਗਦਲੇ ਨਿਲਾਂਬਰੀ ਵਿਜੈ ਆਈਪੀਐੱਸ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ, ਐੱਸਏਐੱਸ ਨਗਰ ਤੇ ਕੁਲਦੀਪ ਸਿੰਘ ਚਾਹਲ ਆਈਪੀਐੱਸ ਨੂੰ ਡੀਆਈਜੀ ਤਕਨੀਕੀ ਸਰਵਿਸ, ਪੰਜਾਬ, ਚੰਡੀਗੜ੍ਹ ਅਤੇ ਡੀਆਈਜੀ ਪਟਿਆਲਾ ਰੇਂਜ ਦਾ ਵਾਧੂ ਚਾਰ ਸੌਂਪਿਆ ਹੈ। 


ਇਨ੍ਹਾਂ ਤੋਂ ਇਲਾਵਾ ਹੁਣ ਗੁਰਮੀਤ ਸਿੰਘ ਚੌਹਾਨ ਨੂੰ AGTF ਦੇ DIG ਵਜੋਂ ਸੇਵਾ ਨਿਭਾਉਣਗੇ। ਜਦਕਿ ਕੁਲਦੀਪ ਸਿੰਘ ਚਹਿਲ ਨੰੂ DIG ਪਟਿਆਲਾ ਰੇਂਜ ਨਿਯੁਕਤ ਕੀਤਾ ਗਿਆ ਹੈ। ਸਤਿੰਦਰ ਸਿੰਘ ਨੂੰ ਲੁਧਿਆਣਾ ਰੇਂਜ ਦਾ DIG ਵਜੋਂ ਡਿਊਟੀ ਨਿਭਾਉਣਗੇ। 


ਇਸ ਤੋਂ ਇਲਾਵਾ ਨਾਨਕ ਸਿੰਘ ਨੂੰ ਅੰਮ੍ਰਿਤਸਰ ਬਾਰਡਰ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਨਵੀਨ ਸੈਣੀ ਆਈਪੀਐੱਸ ਨੂੰ ਡੀਆਈਜੀ ਕ੍ਰਾਈਮ, ਚੰਡੀਗੜ੍ਹ, ਧਰੁਵ ਦਹੀਆ ਆਈਪੀਐੱਸ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ, ਚੰਡੀਗੜ੍ਹ ਤੇ ਡੀ ਸੁਦਰਵਿਜ਼ੀ ਆਈਪੀਐੱਸ ਨੂੰ ਏਆਈਜੀ ਇੰਟਰਨਲ ਸਕਿਓਰਿਟੀ ਐੱਸਏਐੱਸ ਨਗਰ ਲਾਇਆ ਹੈ।

ਇਹ ਵੀ ਪੜ੍ਹੋ : Shahbaz Ansari : ਸਿੱਧੂ ਮੂਸੇਵਾਲਾ ਹੱਤਿਆ ਕਾਂਡ 'ਚ ਹਥਿਆਰ ਸਪਲਾਇਲਰ ਸ਼ਾਹਬਾਜ਼ ਅੰਸਾਰੀ ਫ਼ਰਾਰ ! ਪਤਨੀ ਦੀ ਸਰਜਰੀ ਦੇ ਬਹਾਨੇ ਲਈ ਜ਼ਮਾਨਤ, ਫ਼ੋਨ ਵੀ ਬੰਦ

- PTC NEWS

Top News view more...

Latest News view more...

PTC NETWORK
PTC NETWORK