Mankirt Aulakh : ਪੰਜਾਬੀ ਗਾਇਕ ਮਨਕੀਰਤ ਔਲਖ ਨੇ ਕਬੱਡੀ ਖਿਡਾਰਨਾਂ ਨਾਲ ਨਿਭਾਇਆ ਵਾਅਦਾ, ਵਿਆਹ 'ਤੇ ਦਿੱਤੀਆਂ ਕਾਰਾਂ
Mankirt Aulakh : ਪੰਜਾਬੀ ਗਾਇਕ ਮਨਕੀਰਤ ਔਲਖ ਨੇ ਕਬੱਡੀ ਖਿਡਾਰਨਾਂ ਨਾਲ ਨਿਭਾਇਆ ਵਾਅਦਾ ਅਤੇ ਉਨ੍ਹਾਂ ਨੂੰ ਵਿਆਹ 'ਤੇ ਕਾਰਾਂ ਦਿੱਤੀਆਂ। ਦੱਸ ਦਈਏ ਕਿ ਗਾਇਕ ਨੇ ਪੰਜਾਬ 'ਚ ਹੜ੍ਹ ਦੌਰਾਨ ਗੁਰਦਾਸਪੁਰ 'ਚ ਇਨ੍ਹਾਂ ਖਿਡਾਰਨਾਂ ਨੂੰ ਵਾਅਦਾ ਕੀਤਾ ਸੀ, ਜੋ ਅੱਜ ਮੁਹਾਲੀ ਦੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਪੂਰਾ ਕੀਤਾ।
ਇਹ ਉਪਰਾਲਾ ਕਰਦਿਆਂ ਮਨਕੀਰਤ ਔਲਖ, ਰੂਪਾ ਸੁਹਾਣਾ ਅਤੇ ਉਨ੍ਹਾਂ ਦੀਟੀਮ ਵੱਲੋਂ ਇਨ੍ਹਾਂ ਕੁੜੀਆਂ ਨੂੰ ਸਵਿਫਟ ਕਾਰ ਦਿੱਤੀ ਗਈ ਅਤੇ ਨਾਲ ਹੀ ਇੱਕ ਕਬੱਡੀ ਖਿਡਾਰੀ ਨੂੰ ਵੀ ਆਈ20 ਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
- PTC NEWS