Fri, Jun 20, 2025
Whatsapp

Amritsar News : ਅੰਮ੍ਰਿਤਸਰ 'ਚ ਵਿਆਹੁਤਾ ਦੀ ਛੱਤ ਤੋਂ ਡਿੱਗਣ ਕਾਰਨ ਮੌਤ, ਪਰਿਵਾਰਕ ਮੈਂਬਰਾਂ ਨੇ ਪਤੀ 'ਤੇ ਲਾਏ ਦੋਸ਼

Amritsar News : ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਸੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਗਲਵਾਲੀ ਗੇਟ ਵਿਖੇ ਇੱਕ ਸਪਨਾ ਨਾਮ ਦੀ ਔਰਤ ਦੀ ਛੱਤ ਤੋਂ ਡਿੱਗਣ ਦੇ ਨਾਲ ਮੌਤ ਹੋ ਗਈ ਹੈ।

Reported by:  PTC News Desk  Edited by:  KRISHAN KUMAR SHARMA -- May 18th 2025 08:02 PM -- Updated: May 18th 2025 08:07 PM
Amritsar News : ਅੰਮ੍ਰਿਤਸਰ 'ਚ ਵਿਆਹੁਤਾ ਦੀ ਛੱਤ ਤੋਂ ਡਿੱਗਣ ਕਾਰਨ ਮੌਤ, ਪਰਿਵਾਰਕ ਮੈਂਬਰਾਂ ਨੇ ਪਤੀ 'ਤੇ ਲਾਏ ਦੋਸ਼

Amritsar News : ਅੰਮ੍ਰਿਤਸਰ 'ਚ ਵਿਆਹੁਤਾ ਦੀ ਛੱਤ ਤੋਂ ਡਿੱਗਣ ਕਾਰਨ ਮੌਤ, ਪਰਿਵਾਰਕ ਮੈਂਬਰਾਂ ਨੇ ਪਤੀ 'ਤੇ ਲਾਏ ਦੋਸ਼

Amritsar News : ਅੰਮ੍ਰਿਤਸਰ ਦੇ ਗਲਵਾਲੀ ਗੇਟ ਵਿੱਚ ਇੱਕ ਵਿਆਹਤਾ ਔਰਤ ਦੇ ਛੱਤ ਤੋਂ ਡਿੱਗ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹੁਤਾ ਦੀ ਮੌਤ ਨੂੰ ਲੈ ਕੇ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਪਤੀ 'ਤੇ ਧੱਕਾ ਦੇਣ ਦੇ ਦੋਸ਼ ਲਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੀ 17 ਸਾਲ ਪਹਿਲੇ ਅਜੇ ਕੁਮਾਰ ਨੌਜਵਾਨ ਦੇ ਨਾਲ ਲਵ ਮੈਰਿਜ ਹੋਈ ਸੀ ਅਤੇ ਮ੍ਰਿਤਕਾਂ ਦਾ ਨਾਮ ਸਪਨਾ ਦੱਸਿਆ ਜਾ ਰਿਹਾ ਹੈ।

ਮੌਕੇ 'ਤੇ ਪਹੁੰਚੇ ਪਰਿਵਾਰਿਕ ਮੈਂਬਰ ਵੀ ਪਹੁੰਚੇ ਹੋਏ ਸਨ। ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕੁੜੀ ਦੇ ਪਤੀ ਵੱਲੋਂ ਉਸ ਨੂੰ ਛੱਤ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ।


ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਸੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਗਲਵਾਲੀ ਗੇਟ ਵਿਖੇ ਇੱਕ ਸਪਨਾ ਨਾਮ ਦੀ ਔਰਤ ਦੀ ਛੱਤ ਤੋਂ ਡਿੱਗਣ ਦੇ ਨਾਲ ਮੌਤ ਹੋ ਗਈ ਹੈ। ਅਸੀਂ ਮੌਕੇ 'ਤੇ ਪੁੱਜੇ ਹਾਂ ਤੇ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੱਸਿਆ ਜਾ ਰਿਹਾ ਕਿ 17 ਸਾਲ ਪਹਿਲੇ ਸਪਨਾ ਦੀ ਲਵ ਮੈਰਿਜ ਅਜੇ ਕੁਮਾਰ ਦੇ ਨਾਲ ਹੋਈ ਸੀ। ਉਹਨਾਂ ਕਿਹਾ ਕਿ ਸਪਨਾ ਦੇ ਦੋ ਬੱਚੇ ਵੀ ਹਨ। ਇੱਕ 16 ਸਾਲ ਦੀ ਲੜਕੀ ਤੇ ਅੱਠ ਸਾਲ ਦਾ ਮੁੰਡਾ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਕੁਮਾਰ ਦੇ ਖਿਲਾਫ ਪਹਿਲਾਂ ਵੀ ਇੱਕ ਐਨਡੀਪੀਸੀ ਐਕਟ ਦਾ ਕੇਸ ਦਰਜ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜੇ ਕੁਮਾਰ ਨੇ ਇੱਕ ਔਰਤ ਰੱਖੀ ਹੋਈ ਸੀ, ਜਿਸ ਨਾਲ ਉਹ ਦੂਜਾ ਵਿਆਹ ਕਰਨਾ ਚਾਹੁੰਦਾ ਸੀ, ਜਿਸਦੇ ਚਲਦੇ ਘਰ ਵਿੱਚ ਕਾਫੀ ਲੜਾਈ-ਝਗੜਾ ਰਹਿੰਦਾ ਸੀ, ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਜੋ ਵੀ ਬਿਆਨ ਨੂੰ ਦਰਜ ਕਰਨਗੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

- PTC NEWS

Top News view more...

Latest News view more...

PTC NETWORK