Advertisment

ਮਾਸਟਰ ਤਾਰਾ ਸਿੰਘ ਜੀ ਨੂੰ ਭਾਰਤ ਰਤਨ ਐਵਾਰਡ ਦਿੱਤਾ ਜਾਵੇ, ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪ੍ਰਮੁੱਖ ਸ਼ਖਸੀਅਤ ਮਾਸਟਰ ਤਾਰਾ ਸਿੰਘ ਜੀ ਨੂੰ ਭਾਰਤ ਰਤਨ ਐਵਾਰਡ ਦਿੱਤਾ ਜਾਵੇ।

author-image
Amritpal Singh
New Update
ਤਰਨਤਾਰਨ 'ਚ ਡਰੋਨ-ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ, ਅਕਾਲੀ ਦਲ ਨੇ ਕਿਹਾ ਕਿ ਉਹ 'ਆਪ' ਵਿਧਾਇਕ ਦਾ ਹੈ ਰਿਸ਼ਤੇਦਾਰ
Listen to this article
0.75x 1x 1.5x
00:00 / 00:00
Advertisment

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪ੍ਰਮੁੱਖ ਸ਼ਖਸੀਅਤ ਮਾਸਟਰ ਤਾਰਾ ਸਿੰਘ ਜੀ ਨੂੰ ਭਾਰਤ ਰਤਨ ਐਵਾਰਡ ਦਿੱਤਾ ਜਾਵੇ।ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਜੀ ਨੂੰ ਭਾਰਤ ਰਤਨ ਐਵਾਰਡ ਕਾਫੀ ਦੇਰ ਪਹਿਲਾਂ ਹੀ ਮਿਲ ਜਾਣਾ ਚਾਹੀਦਾ  ਸੀ ਪਰ ਹੁਣ ਸਮਾਂ ਆ ਗਿਆ ਹੈ ਕਿ ਬੀਤੇ ਸਮੇਂ ਵਿਚ ਹੋਈ ਗਲਤੀ ਨੂੰ ਸੁਧਾਰਿਆ ਜਾਵੇ ਅਤੇ ਮਾਸਟਰ ਜੀ ਵੱਲੋਂ ਦੇਸ਼ ਲਈ ਦਿੱਤੇ ਵੱਡੇਮੁੱਲ ਯੋਗਦਾਨ ਲਈ ਉਹਨਾਂ ਨੂੰ ਦੇਸ਼ ਦਾ ਇਹ ਸਰਵ ਉੱਚ ਸਨਮਾਨ ਦਿੱਤਾ ਜਾਵੇ।ਬਾਦਲ ਨੇ ਮਾਸਟਰ ਤਾਰਾ ਸਿੰਘ ਵੱਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਅਤੇ ਪੱਛਮੀ ਪੰਜਾਬ ਜਿਸ ਵਿਚ ਮੌਜੂਦਾ ਸਮੇਂ ਦਾ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਸੀ, ਨੂੰ ਭਾਰਤ ਨਾਲ ਰੱਖਣ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਦੀ ਕੋਈ ਬਰਾਬਰੀ ਨਹੀਂ ਮਿਲਦੀ ਤੇ ਇਹ ਫੈਸਲਾਕੁੰਨ ਯੋਗਦਾਨ ਸੀ। ਉਹਨਾਂ ਕਿਹਾ ਕਿ ਇਸ ਭੁਗੌਲਿਕ ਨਕਸ਼ੇ ਤੋਂ ਬਗੈਰ ਕਸ਼ਮੀਰ ਵੀ ਸ਼ਾਇਦ ਸਾਡੇ ਪੱਛਮੀ ਗੁਆਂਢੀਆਂ ਕੋਲ ਹੁੰਦਾ।ਬਾਦਲ ਨੇ ਕਿਹਾ ਕਿ ਜੇਕਰ ਕੋਈ ਭਾਰਤੀ ਜਿਸਨੂੰ ਸਚਮੁੱਲ ਭਾਰਤ ਰਤਨ ਦੇਣਾ ਬਣਦਾ ਹੈ ਤਾਂ ਉਹ ਮਾਸਟਰ ਤਾਰਾ ਸਿੰਘ ਜੀ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਕਿਵੇਂ ਮਾਸਟਰ ਤਾਰਾ ਸਿੰਘ ਜੀ ਨੇ ਵੰਡ ਤੋਂ ਪਹਿਲਾਂ ਦਿਨਾਂ ਵਿੱਚ ਖੁਦ ਇਕੱਲਿਆਂ ਹੀ ਅਗਵਾਈ ਕੀਤੀ ਤੇ ਪੱਛਮੀ ਭਾਗਾਂ ਨੂੰ ਭਾਰਤ ਦੇ ਮੌਜੂਦਾ ਹਿੱਸੇ ਵਿਚ ਸ਼ਾਮਲ ਕਰਨਾ ਯਕੀਨੀ ਬਣਾਇਆ। ਉਹਨਾਂ ਕਿਹਾ ਕਿ ਮੁਹੰਮਦ ਅਲੀ ਜਿਨਾਹ ਤਾਂ ਚਾਹੁੰਦਾ ਸੀ ਕਿ ਸਾਰਾ ਪੰਜਾਬ ਹੀ ਪਾਕਿਸਤਾਨ ਵਿਚ ਸ਼ਾਮਲ ਕਰ ਦਿੱਤਾ ਜਾਵੇ ਪਰ ਮਾਸਟਰ ਜੀ ਨੇ ਬੇਖੌਫ ਹੋ ਕੇ ਅਤੇ ਸਫਲਤਾ ਨਾਲ ਸੰਘਰਸ਼ ਕੀਤਾ ਅਤੇ ਜੇਕਰ ਉਹ ਅਜਿਹਾ ਨਾ ਕਰਦੇ ਤਾਂ ਕਸ਼ਮੀਰ ਕਦੇ ਵੀ ਭਾਰਤ ਦਾ ਹਿੱਸਾ ਨਾ ਹੁੰਦਾ ਕਿਉਂਕਿ ਇਹ ਦੇਸ਼ ਨਾਲ ਉਸਦੇ ਸੰਪਰਕ ਦਾ ਇਕਲੌਤਾ ਸੜਕ ਮਾਰਗ ਹੈ। ਉਹਨਾਂ ਕਿਹਾ ਕਿ ਪੰਜਾਬ ਭੁਗੌਲਿਕ ਤੌਰ ’ਤੇ ਸਾਡੀ ਮੁੱਖ ਭੂਮੀ ਤੇ ਸਾਡੇ ਉੱਤਰ ਪੂਰਬੀ ਰਾਜ ਵਿਚ ਇਕ ੜਕੀ ਹੈ।ਬਾਦਲ ਨੇ ਉਸ ਵੇਲੇ ਦੇ ਕਾਂਗਰਸੀ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਜੇਕਰ ਉਸ ਵੇਲੇ ਦੇ ਕਾਂਗਰਸੀ ਆਗੂਆਂ ਨੇ ਮਾਸਟਰ ਜੀ ਦੀ ਗੱਲ ਸੁਣੀ ਹੁੰਦੀ ਤਾਂ ਪੰਜਾਬ ਅਤੇ ਭਾਰਤ ਲਾਹੌਰ ਤੱਕ ਹੁੰਦਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਰਾਜਧਾਨੀ ਸੀ ਅਤੇ ਸਾਨੂੰ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਵੱਖ ਨਾ ਕੀਤਾ ਗਿਆ ਹੁੰਦਾ।ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਮਾਸਟਰ ਜੀ ਆਪਣੇ ਯੁੱਗ ਦੇ ਸਭ ਤੋਂ ਮਹਾਨ ਸਿੱਖ ਆਗੂ ਸਨ ਅਤੇ ਭਾਰਤ ਕਦੇ ਵੀ ਮਾਸਟਰ ਜੀ ਦੀ ਦੇਣ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਇਹ ਸਨਮਾਨ ਕਾਫੀ ਦੇਰ ਪਹਿਲਾਂ ਹੀ ਉਹਨਾਂ ਨੂੰ ਮਿਲ ਜਾਣਾ ਚਾਹੀਦਾਸੀ  ਤੇ ਹੁਣ ਆ ਗਿਆ ਹੈ ਕਿ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾਵੇ।

ਮਾਸਟਰ ਤਾਰਾ ਸਿੰਘ
Advertisment

Stay updated with the latest news headlines.

Follow us:
Advertisment