Advertisment

Punjabi Girl Murder In UK: ਪਰਿਵਾਰ ਨੇ ਰੋ ਰੋ ਕੀਤਾ ਮਹਿਕ ਸ਼ਰਮਾ ਦਾ ਅੰਤਿਮ ਸਸਕਾਰ, ਲੰਡਨ ’ਚ ਪਤੀ ਵੱਲੋਂ ਕੀਤਾ ਗਿਆ ਸੀ ਕਤਲ

author-image
Aarti
Updated On
New Update
Punjabi Girl Murder In UK: ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪਹੁੰਚੀ ਮਹਿਕ ਸ਼ਰਮਾ ਦੀ ਲਾਸ਼, ਪਤੀ ਨੇ ਕੀਤਾ ਬੇਰਹਿਮੀ ਨਾਲ ਕਤਲ
Advertisment

Punjabi Girl Murder In UK: ਬੀਤੇ ਸਾਲ ਆਈਲੈਟਸ ਕਰ ਇੰਗਲੈਂਡ ਗਈ ਮਹਿਕ ਸ਼ਰਮਾ ਦਾ ਗੁਰਦਾਸਪੁਰ ਦੇ ਪਿੰਡ ਯੋਗੀਚੀਮਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 19 ਸਾਲਾ ਮਹਿਕ ਸ਼ਰਮਾ ਬੀਤੇ ਸਾਲ ਆਪਣੀ ਪਤੀ ਨਾਲ ਇੰਗਲੈਂਡ ਗਈ ਸੀ। ਉਸਦਾ 29 ਅਕਤੂਬਰ 2023 ਨੂੰ ਉਸਦੇ ਪਤੀ ਵਲੋ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

Advertisment

ਇਸ ਮੌਕੇ ਜਾਣਕਾਰੀ ਦਿੰਦਿਆ ਮ੍ਰਿਤਕਾ ਮਹਿਕ ਸ਼ਰਮਾ ਦੀ ਮਾਤਾ ਨੇ ਦੱਸਿਆ ਕਿ ਉਸਦੀ ਬੇਟੀ ਵਲੋ ਆਈਲੈਟਸ ਕੀਤੀ ਗਈ ਸੀ ਅਤੇ ਉਸਦਾ ਵਿਆਹ ਜੂਨ 2022 ਨੂੰ ਹੋਇਆ ਸੀ ਅਤੇ ਨਵੰਬਰ ਮਹੀਨੇ ਉਹ ਪਤੀ ਸਾਹਿਲ ਨਾਲ ਇੰਗਲੈਡ ਗਈ ਸੀ ਅਤੇ 29 ਅਕਤੂਬਰ 2023 ਨੂੰ ਉਸਦੇ ਪਤੀ ਵਲੋ ਉਸਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। 

Advertisment

ਪਰਿਵਾਰਿਕ ਮੈਬਰਾ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਆਖਿਰ ਉਸਨੇ ਉਸਦਾ ਕਤਲ ਹੀ ਕਰ ਦਿਤਾ। ਮੁਲਜ਼ਮ ਨੂੰ ਇੰਗਲੈਂਡ ਪੁਲਿਸ ਵਲੋ ਮੌਕੇ ’ਤੇ ਕਾਬੂ ਕਰ ਲਿਆ ਅਤੇ ਪਰਿਵਾਰ ਵਲੋ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਨਾਲ ਹੀ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਦੇ ਪਰਿਵਾਰਿਕ ਮੈਂਬਰ ਜੋ ਕਿ ਭਾਰਤ ਦੇ ਗੁਰਦਾਸਪੁਰ ਜਿਲ੍ਹੇ ਵਿੱਚ ਰਹਿੰਦੇ ਹਨ ਉਨ੍ਹਾਂ ’ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਸਿਆਸੀ ਆਗੂ ਵਿਕਾਸ ਸੋਨੀ ਨੇ ਦਸਿਆ ਕਿ ਪ੍ਰਤਾਪ ਸਿੰਘ ਬਾਜਵਾ ਦੀ ਅਣਥੱਕ ਮਿਹਨਤ ਸਦਕਾ ਇਸ ਪਰਿਵਾਰ ਨੂੰ ਬੇਟੀ ਦੀ ਲਾਸ਼ ਮਿਲ ਰਹੀ ਹੈ ਅਤੇ ਇਸ ਦੁਖ ਦੀ ਘੜੀ ਵਿਚ ਅਸੀ ਪਰਿਵਾਰ ਦੇ ਨਾਲ ਖੜੇ ਹਾਂ। ਬੇਟੀ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਤੇ ਪੰਜਾਬ ਸਰਕਾਰ ਵੱਲੋਂ ਖਰਚਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬੱਸ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ 2 ਸਕੇ ਭਰਾਵਾਂ ਸਮੇਤ 3 ਦੀ ਮੌਤ

gurdaspur amritsar england
Advertisment

Stay updated with the latest news headlines.

Follow us:
Advertisment