Faridkot News : ਕਸਬਾ ਸਾਦਿਕ 'ਚ ਪ੍ਰਵਾਸੀ ਮਜ਼ਦੂਰ ਵੱਲੋਂ ਬੈਂਕ 'ਚ ਚੋਰੀ ਦੀ ਕੋਸ਼ਿਸ਼ ,ਲੋਕਾਂ ਨੇ ਮੁਲਜ਼ਮ ਨੂੰ ਮੌਕੇ 'ਤੇ ਕੀਤਾ ਕਾਬੂ , 2 ਸਾਥੀ ਫਰਾਰ
Faridkot News : ਫ਼ਰੀਦਕੋਟ ਦੇ ਨਜ਼ਦੀਕੀ ਕਸਬਾ ਸਾਦਿਕ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਦਿਖਾਇਆ ਜਾ ਰਿਹਾ ਕਿ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਨੂੰ ਹੱਥ ਪੈਰ ਬੰਨ ਕੇ ਬੰਧਕ ਬਣਾਇਆ ਹੋਇਆ। ਜਿਸ ਵਿੱਚ ਲੋਕ ਕਹਿ ਰਹੇ ਹਨ ਕਿ ਉਹਨਾਂ ਵੱਲੋਂ ਇਸ ਪ੍ਰਵਾਸੀ ਮਜ਼ਦੂਰ ਨੂੰ ਕਸਬਾ ਸਾਦਿਕ ਦੇ ਇੱਕ ਬੈਂਕ ਦੇ ਬਾਹਰ ਲੱਗੇ ਕੈਮਰਿਆਂ ਨੂੰ ਭੰਨਦੇ ਹੋਏ ਦੇਖਿਆ ਅਤੇ ਉਸਦਾ ਤਾਲਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ।
ਉਸਦੇ ਇੱਕ ਦੋ ਸਾਥੀ ਹੋਰ ਵੀ ਸਨ ,ਜਿਹੜੇ ਕਿ ਮੌਕੇ ਤੋਂ ਫਰਾਰ ਹੋ ਗਏ ,ਜਿਨ੍ਹਾਂ ਚੋ ਇੱਕ ਵਿਅਕਤੀ ਉਹਨਾਂ ਦੇ ਕਾਬੂ ਵਿੱਚ ਆ ਗਿਆ। ਇਸ ਮੌਕੇ ਵਪਾਰੀ ਵਰਗ ਦੇ ਪ੍ਰਧਾਨ ਵੱਲੋਂ ਵੀ ਅਪੀਲ ਕੀਤੀ ਗਈ ਕਿ ਝੋਨੇ ਦੇ ਸੀਜ਼ਨ ਵਿੱਚ ਜਿਹੜੇ ਵੀ ਆੜਤੀਏ ਭਰਾ ਆਪਣੀ ਲੇਬਰ ਰੱਖਦੇ ਹਨ ਤਾਂ ਉਹਨਾਂ ਦਾ ਪੂਰਾ ਐਡਰੈਸ ਪਤਾ ਆਪਣੇ ਕੋਲ ਰੱਖਣ।
ਉਹਨਾਂ ਦੇ ਆਧਾਰ ਕਾਰਡ ਜਾਂ ਆਡੈਂਟੀ ਲੈ ਕੇ ਹੀ ਕੰਮ 'ਤੇ ਰੱਖਣ ਕਿਉਂਕਿ ਲਗਾਤਾਰ ਇਲਾਕੇ ਵਿੱਚ ਚੋਰੀ ਲੁੱਟਾਂ ਦੀਆਂ ਘਟਨਾਵਾਂ ਵਧ ਰਹੀਆਂ ਹਨ ਅਤੇ ਕਈ ਤਰ੍ਹਾਂ ਦੇ ਸ਼ੱਕੀ ਬੰਦੇ ਇਲਾਕੇ ਵਿੱਚ ਘੁੰਮ ਰਹੇ ਹਨ ,ਜਿਨਾਂ ਨੂੰ ਜਲਦ ਕਾਬੂ ਕਰ ਇਲਾਕੇ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
- PTC NEWS