Mobile Phone Blast News : 10 ਸਾਲਾਂ ਬੱਚੇ ਦੇ ਹੱਥ ’ਚ ਫਟਿਆ ਮੋਬਾਈਲ, ਬਾਥਰੂਮ ਵਿੱਚ ਚਲਾ ਰਿਹਾ ਸੀ ਫੋਨ
Mobile Phone Blast News : ਅੱਜਕੱਲ ਮਾਪੇ ਆਪਣੇ ਸੁੱਖ ਅਤੇ ਸ਼ਾਂਤੀ ਲਈ ਛੋਟੇ ਬੱਚਿਆਂ ਨੂੰ ਮੋਬਾਈਲ ਫੋਨ ਵਰਤਣ ਲਈ ਦੇ ਦਿੰਦੇ ਹਨ, ਪਰ ਕਈ ਵਾਰ ਇਹ ਸੁਵਿੱਧਾ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸੇ ਤਰ੍ਹਾਂ ਦੀ ਇਕ ਦਰਦਨਾਕ ਘਟਨਾ ਪਿੰਡ ਸੰਗ ਢੇਸੀਆਂ ‘ਚ ਵਾਪਰੀ ਹੈ। ਜਿੱਥੇ ਇੱਕ ਬੱਚੇ ਦੇ ਹੱਥ ’ਚ ਮੋਬਾਈਲ ਫੋਨ ਫਟ ਗਿਆ।
ਇਸ ਸਬੰਧੀ ਪਰਿਵਾਰਕ ਮੈਂਬਰ ਛੋਟੂ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲਾਂ ਦਾ ਬੇਟਾ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ, ਇਸ ਦੌਰਾਨ ਅਚਾਨਕ ਮੋਬਾਈਲ ਹੱਥ ਵਿੱਚ ਹੀ ਬਲਾਸਟ ਕਰ ਗਿਆ। ਬਲਾਸਟ ਨਾਲ ਬੱਚੇ ਦਾ ਹੱਥ ਜਲ ਗਿਆ ਅਤੇ ਉਹ ਤੁਰੰਤ ਚੀਕਾਂ ਮਾਰਦਾ ਹੋਇਆ ਬਾਹਰ ਨਿਕਲਿਆ। ਜਦੋਂ ਮਾਤਾ ਬਾਥਰੂਮ ਵਿੱਚ ਦਾਖ਼ਲ ਹੋਈ ਤਾਂ ਉੱਥੇ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਚੁੱਕਾ ਸੀ।
ਬੱਚੇ ਦੇ ਪਿਤਾ ਨੇ ਕਿਹਾ ਕਿ “ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ ਬਜਾਏ ਖੇਡਾਂ ਤੇ ਬਾਹਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ।”ਇਹ ਮਾਮਲਾ ਮਾਪਿਆਂ ਲਈ ਇੱਕ ਵੱਡੀ ਸਿੱਖ ਹੈ ਕਿ ਬੱਚਿਆਂ ਨੂੰ ਮੋਬਾਈਲ ਫੋਨ ਦੀ ਅਤਿ ਵਰਤੋਂ ਤੋਂ ਬਚਾਇਆ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਿਆ ਜਾਵੇ।
ਇਹ ਵੀ ਪੜ੍ਹੋ : Punjab Weather News : ਪੰਜਾਬ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਜਾਰੀ, ਆਉਣ ਵਾਲੇ ਦਿਨਾਂ 'ਚ ਵਧੇਗੀ ਠੰਢ
- PTC NEWS