Wed, Jun 18, 2025
Whatsapp

Mock drill News : ਗੁਜਰਾਤ,ਰਾਜਸਥਾਨ, ਜੰਮੂ-ਕਸ਼ਮੀਰ 'ਚ ਭਲਕੇ ਕੀਤੀ ਜਾਵੇਗੀ ਮੌਕ ਡ੍ਰਿਲ, ਪੰਜਾਬ 'ਚ 3 ਜੂਨ ਨੂੰ ਹੋਵੇਗੀ , ਆਪ੍ਰੇਸ਼ਨ ਸਿੰਦੂਰ ਹਾਲੇ ਵੀ ਜਾਰੀ

Mock drill News : ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਮੌਕ ਡ੍ਰਿਲ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਹ ਮੌਕ ਡ੍ਰਿਲ ਵੀਰਵਾਰ ਸ਼ਾਮ ਨੂੰ ਕੀਤੀ ਜਾਵੇਗੀ। ਇਹ ਮੌਕ ਡ੍ਰਿਲ ਗੁਜਰਾਤ,ਰਾਜਸਥਾਨ, ਜੰਮੂ-ਕਸ਼ਮੀਰ ਵਿੱਚ ਕੀਤੀ ਜਾਵੇਗੀ ਅਤੇ ਪੰਜਾਬ 'ਚ ਆਪ੍ਰੇਸ਼ਨ ਸ਼ੀਲਡ ਦੀ ਮੌਕ ਡਰਿੱਲ 3 ਜੂਨ ਨੂੰ ਸ਼ਾਮ 7.30 ਵਜੇ ਹੋਵੇਗੀ

Reported by:  PTC News Desk  Edited by:  Shanker Badra -- May 28th 2025 02:19 PM -- Updated: May 28th 2025 03:33 PM
Mock drill News : ਗੁਜਰਾਤ,ਰਾਜਸਥਾਨ, ਜੰਮੂ-ਕਸ਼ਮੀਰ 'ਚ ਭਲਕੇ ਕੀਤੀ ਜਾਵੇਗੀ ਮੌਕ ਡ੍ਰਿਲ, ਪੰਜਾਬ 'ਚ 3 ਜੂਨ ਨੂੰ ਹੋਵੇਗੀ , ਆਪ੍ਰੇਸ਼ਨ ਸਿੰਦੂਰ ਹਾਲੇ ਵੀ ਜਾਰੀ

Mock drill News : ਗੁਜਰਾਤ,ਰਾਜਸਥਾਨ, ਜੰਮੂ-ਕਸ਼ਮੀਰ 'ਚ ਭਲਕੇ ਕੀਤੀ ਜਾਵੇਗੀ ਮੌਕ ਡ੍ਰਿਲ, ਪੰਜਾਬ 'ਚ 3 ਜੂਨ ਨੂੰ ਹੋਵੇਗੀ , ਆਪ੍ਰੇਸ਼ਨ ਸਿੰਦੂਰ ਹਾਲੇ ਵੀ ਜਾਰੀ

Mock drill News : ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ ਵੀਰਵਾਰ ਨੂੰ ਇੱਕ ਵਾਰ ਫਿਰ ਮੌਕ ਡ੍ਰਿਲ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਹ ਮੌਕ ਡ੍ਰਿਲ ਵੀਰਵਾਰ ਸ਼ਾਮ ਨੂੰ ਕੀਤੀ ਜਾਵੇਗੀ। ਇਹ ਮੌਕ ਡ੍ਰਿਲ ਗੁਜਰਾਤ,ਰਾਜਸਥਾਨ, ਜੰਮੂ-ਕਸ਼ਮੀਰ ਵਿੱਚ ਕੀਤੀ ਜਾਵੇਗੀ ਅਤੇ ਪੰਜਾਬ 'ਚ ਆਪ੍ਰੇਸ਼ਨ ਸ਼ੀਲਡ ਦੀ ਮੌਕ ਡਰਿੱਲ 3 ਜੂਨ ਨੂੰ ਸ਼ਾਮ 7.30 ਵਜੇ ਹੋਵੇਗੀ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਮੌਕ ਡ੍ਰਿਲ ਦੌਰਾਨ ਘਬਰਾਉਣ ਦੀ ਵੀ ਹਦਾਇਤ ਨਹੀਂ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਵਿੱਚ 9 ਅੱਤਵਾਦੀ ਕੈਂਪਾਂ 'ਤੇ ਸਟੀਕ ਹਮਲਾ ਕੀਤਾ ਸੀ, ਜਿਸ ਵਿੱਚ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਸਨ ਪਰ ਪਾਕਿਸਤਾਨ ਵਿੱਚ 12 ਹੋਰ ਅੱਤਵਾਦੀ ਕੈਂਪਾਂ ਦੀ ਸੂਚੀ ਤਿਆਰ ਹੈ। ਅਜਿਹੀ ਸਥਿਤੀ ਵਿੱਚ ਪਾਕਿਸਤਾਨ ਵਿੱਚ 12 ਹੋਰ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅੱਤਵਾਦ ਦੀਆਂ ਜੜ੍ਹਾਂ ਨੂੰ ਖਤਮ ਕਰਨ ਲਈ ਆਪ੍ਰੇਸ਼ਨ ਪੀਓਕੇ ਤੋਂ ਲੈ ਕੇ ਪਾਕਿਸਤਾਨ ਦੇ ਅੰਦਰ ਤੱਕ ਜਾਰੀ ਹੈ। 


ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਪਾਕਿਸਤਾਨ ਡਰਿਆ ਹੋਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਅੱਤਵਾਦ ਦੇ ਬਾਕੀ ਰਹਿੰਦੇ ਠਿਕਾਣਿਆਂ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਭਾਰਤ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਹਵਾਈ ਰੱਖਿਆ ਪ੍ਰਣਾਲੀ ਅਲਰਟ 'ਤੇ ਹੈ। ਪਾਕਿਸਤਾਨ ਦੀ ਘਬਰਾਹਟ ਅਤੇ ਕੰਟਰੋਲ ਰੇਖਾ 'ਤੇ ਉਸਦੀ ਗੋਲੀਬਾਰੀ ਨੂੰ ਦੇਖਦੇ ਹੋਏ ਫੌਜ ਨੇ ਕਸ਼ਮੀਰ ਦੇ 10 ਜ਼ਿਲ੍ਹਿਆਂ ਵਿੱਚ ਕੰਟਰੋਲ ਸੈਂਟਰ ਸਥਾਪਤ ਕੀਤੇ ਹਨ।

ਦੱਸ ਦੇਈਏ ਕਿ ਅੱਤਵਾਦ ਦੀ ਕਮਰ ਤੋੜਨ ਲਈ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਪਾਕਿਸਤਾਨ ਅਤੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਸਨ। ਭਾਰਤੀ ਫੌਜ, ਹਵਾਈ ਫੌਜ ਅਤੇ ਜਲ ਸੈਨਾ ਦੇ ਸਾਂਝੇ ਆਪ੍ਰੇਸ਼ਨ ਤਹਿਤ ਪਾਕਿਸਤਾਨ ਅਤੇ ਪੀਓਕੇ ਵਿੱਚ ਜਿਨ੍ਹਾਂ ਨੌਂ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ, ਉਹ ਹਨ ਬਹਾਵਲਪੁਰ, ਮੁਰੀਦਕੇ, ਗੁਲਪੁਰ, ਭਿੰਬਰ, ਚੱਕ ਅਮਰੂ, ਬਾਗ, ਕੋਟਲੀ, ਸਿਆਲਕੋਟ ਅਤੇ ਮੁਜ਼ੱਫਰਾਬਾਦ ਹਨ। ਬਹਾਵਲਪੁਰ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖ ਦਫਤਰ ਅਤੇ ਮੁਦੀਰਕੇ ਵਿੱਚ ਲਸ਼ਕਰ-ਏ-ਤੋਇਬਾ ਦੇ ਮੁੱਖ ਦਫਤਰ ਨੂੰ ਨਿਸ਼ਾਨਾ ਬਣਾਇਆ ਗਿਆ।


- PTC NEWS

Top News view more...

Latest News view more...

PTC NETWORK