Mon, Oct 19, 2026
Whatsapp

ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਮੁਲਤਵੀ : ਬਲਕੌਰ ਸਿੰਘ

ਬਲਕੌਰ ਸਿੰਘ ਨੇ ਕੈਲਗਰੀ ਤੇ ਅਮਰੀਕਾ ਦੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਦਿਆਂ ਸ਼ੋਅ ਕੀਤੇ ਮੁਲਤਵੀ

Reported by:  PTC News Desk  Edited by:  Jaswinder Kaur -- October 19th 2026 10:59 AM
ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਮੁਲਤਵੀ : ਬਲਕੌਰ ਸਿੰਘ

ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਮੁਲਤਵੀ : ਬਲਕੌਰ ਸਿੰਘ

Moosewala's Hologram Tour Postponed :  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿੱਚ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਮੌਜੂਦਾ ਹਾਲਾਤ ਨੂੰ ਦੇਖਦਿਆਂ ਮੂਸੇਵਾਲਾ ਦੇ ਕੈਨੇਡਾ ਅਤੇ ਅਮਰੀਕਾ ਵਿੱਚ ਚੱਲ ਰਹੇ “ਸਾਈਨਡ ਟੂ ਗੌਡ'' ਹੋਲੋਗ੍ਰਾਮ ਟੂਰ ਦੇ ਬਾਕੀ ਸ਼ੋਅ ਮੁਲਤਵੀ ਕਰਨ ਦਾ ਵੱਡਾ ਫੈਸਲਾ ਲਿਆ ਹੈ।

ਇਹ ਜਾਣਕਾਰੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਦਿੱਤੀ ਹੈ । ਉਨਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋ ਬਾਅਦ ਲੋਕਾਂ ਵਲੋ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਿਲਹਾਲ ਇਹ ਸੋਅ ਜੋ ਕੈਲਗਰੀ ਅਤੇ ਅਮਰੀਕਾ ਵਿਚ ਹੋਣੇ ਸੀ ਮੁਲਤਵੀ ਕੀਤੇ ਗਏ ਹਨ। ਉਨਾਂ ਕਿਹਾ ਕਿ ਮੇਰੇ ਲਈ ਮੇਰਾ ਹਲਕਾ ਅਤੇ ਮੇਰਾ ਪੰਜਾਬ ਸਭ ਤੋ ਪਹਿਲਾਂ ਹੈ। ਮੈਂ ਕੈਲਗਰੀ ਅਤੇ ਅਮਰੀਕਾ ਵਿਚ ਸਾਰੇ ਬੈਠੇ ਵੀਰਾਂ ਅਤੇ ਚਾਹੁੰਣ ਵਾਲਿਆ ਤੋਂ ਮੁਆਫ਼ੀ ਚਾਹੁੰਦਾ ਹਾਂ ਕਿ ਇਸ ਵਾਰ ਮੈਂ ਤੁਹਾਡੇ ਵਿਚ ਨਹੀ ਪਹੁੰਚ ਸਕਿਆ। ਉਨਾਂ ਕਿਹਾ ਕਿ ਬਹੁਤ ਜਲਦੀ ਹੀ ਮੈਂ ਦੁਬਾਰਾ ਸ਼ੋਅ ਲੈ ਕੇ ਆਵਾਗਾਂ ਉਹ ਸ਼ੋਅ ਹੁਣ ਨਾਲੋ ਹੋ ਵੀ ਵਧੀਆ ਹੋਣਗੇ। ਕੈਲਗਰੀ ਵਾਲਾ ਸ਼ੋਅ ਕੱਲ ਹੋਣਾ ਸੀ ਜਿਸ ਦੀਆਂ ਤਿਆਰੀਆ ਲਗਭਗ ਹੋ ਚੁੱਕੀਆਂ ਸਨ।

ਇਹ ਵੀ ਪੜ੍ਹੋ : 

ਪਰਵਿੰਦਰ ਸਿੰਘ ਝੋਟਾ ਦੇ ਹੱਕ 'ਚ ਆਏ ਪੰਜਾਬੀ ਇੰਡਸਟਰੀ ਦੇ ਕਲਾਕਾਰ

ਕੈਲਗਰੀ ਅਤੇ ਅਮਰੀਕਾ ਦੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ, ਪਰ ਵਾਅਦਾ ਕੀਤਾ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦੇ ਸੰਗੀਤ ਦੀ ਬਿਹਤਰ ਪੇਸ਼ਕਾਰੀ ਨਾਲ ਦੋਬਾਰਾ ਵਾਪਸੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਮਿਲੇ ਅਥਾਹ ਪਿਆਰ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿੱਥੇ ਸਾਰੇ ਸ਼ੋਅ ਹਾਊਸਫੁੱਲ ਰਹੇ ਸਨ। ਇਹ ਸ਼ੋਅ ਪਹਿਲਾਂ ਹੀ ਹੋ ਚੁੱਕੇ ਹਨ, ਜਦੋਂਕਿ ਕੈਲਗਰੀ ਅਤੇ ਅਮਰੀਕਾ ਦੇ ਬਾਕੀ ਰਹਿੰਦੇ ਸ਼ੋਅ ਫਿਲਹਾਲ ਰੋਕ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਹ ਐਲਾਨ 13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ’ਤੇ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਹੋਏ ਗੋਲੀਕਾਂਡ ਤੋਂ ਬਾਅਦ ਇਲਾਕੇ ਵਿੱਚ ਲਗਾਤਾਰ ਜਾਰੀ ਰੋਸ ਪ੍ਰਦਰਸ਼ਨਾਂ ਦਰਮਿਆਨ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਬਲਕੌਰ ਸਿੰਘ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵੀ ਹਨ ਅਤੇ ਮਾਨਸਾ ਦੇ ਨੇੜਲੇ ਪਿੰਡ ਮੂਸਾ ਦੇ ਰਹਿਣ ਵਾਲੇ ਹਨ। ਪਿਛਲੇ ਕੁਝ ਦਿਨਾਂ ਤੋਂ ਬਲਕੌਰ ਸਿੰਘ, ਉਨ੍ਹਾਂ ਦੀ ਪਤਨੀ ਚਰਨ ਕੌਰ ਅਤੇ ਛੋਟਾ ਪੁੱਤਰ ਸ਼ੁਭਦੀਪ ਸਿੰਘ (ਨਿੱਕਾ ਸਿੱਧੂ) ਇਨ੍ਹਾਂ ਹੋਲੋਗ੍ਰਾਮ ਸ਼ੋਆਂ ਲਈ ਕੈਨੇਡਾ ਗਏ ਹੋਏ ਸਨ।

ਦੂਜੇ ਪਾਸੇ ਹੁਣ ਕਈ ਪੰਜਾਬੀ ਕਲਾਕਾਰਾਂ ਵਲੋਂ ਵੀ ਪਰਵਿੰਦਰ ਝੋਟੇ ਦੇ ਹੱਕ 'ਚ ਆ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਸਭ ਕਲਾਕਾਰ ਝੋਟੇ ਨੂੰ ਇਨਸਾਫ ਮਿਲਣ ਤੱਕ ਉਸ ਦੇ ਪਰਿਵਾਰ ਦੇ ਨਾਲ ਖੜ੍ਹਨ ਦੀ ਗੱਲ ਕਹਿ ਰਹੇ ਹਨ।    


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK