Mrunal Thakur Birthday : ਸੰਘਰਸ਼ ਨਾਲ ਭਰੀ ਹੈ ਮ੍ਰਿਣਾਲ ਦੀ ਕਹਾਣੀ...ਕਦੇ ਸੋਚ ਰਹੀ ਸੀ ਜ਼ਿੰਦਗੀ ਖਤਮ ਕਰਨ ਬਾਰੇ
Mrunal Thakur Birthday : ਮ੍ਰਿਣਾਲ ਠਾਕੁਰ ਇੱਕ ਟੀਵੀ ਇੰਡਸਟਰੀ ਅਤੇ ਬਾਲੀਵੁੱਡ ਇੰਡਸਟਰੀ ਦੀ ਇੱਕ ਜਾਣੀ-ਮਾਣੀ ਅਦਾਕਾਰ ਹੈ। ਦਸ ਦਈਏ ਕਿ ਉਸਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਲਈ ਹੈ। ਅੱਜ ਪੂਰੇ ਦੇਸ਼ 'ਚ ਮ੍ਰਿਣਾਲ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਸਨੇ ਆਪਣੀ ਕਾਮਯਾਬੀ ਲਈ ਕਾਫੀ ਸੰਘਰਸ਼ ਕੀਤਾ ਹੈ। ਤਾਂ ਆਓ, ਉਨ੍ਹਾਂ ਦੇ ਜਨਮ ਦਿਨ ਦੇ ਖਾਸ ਮੌਕੇ 'ਤੇ ਜਾਣਦੇ ਹਾਂ ਉਹ ਆਪਣੀ ਜ਼ਿੰਦਗੀ ਖਤਮ ਕਰਨ ਕਿਉਂ ਕਰਨਾ ਚਾਹੁੰਦੀ ਸੀ?
ਇੱਕ ਸਮੇਂ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਮ੍ਰਿਣਾਲ ਠਾਕੁਰ
ਮ੍ਰਿਣਾਲ ਠਾਕੁਰ ਨੇ ਆਪਣੇ ਇੱਕ ਇੰਟਰਵਿਊ 'ਚ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਸੀ ਅਤੇ ਦੱਸਿਆ ਸੀ ਕਿ ਉਸਨੂੰ ਕਿੰਨੀ ਮਿਹਨਤ ਕਰਨੀ ਪਈ ਸੀ। ਨਾਲ ਹੀ ਅਦਾਕਾਰਾ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਮੁੰਬਈ ਆਈ ਸੀ ਅਤੇ ਲੰਬੇ ਸਮੇਂ ਤੋਂ ਬ੍ਰੇਕ ਨਹੀਂ ਮਿਲ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਣਾਲ ਠਾਕੁਰ ਆਪਣੇ ਕਰੀਅਰ ਦੇ ਸਫਰ 'ਚ ਪੂਰੀ ਤਰ੍ਹਾਂ ਨਾਲ ਇਕੱਲੀ ਸੀ, ਜਿਸ ਕਾਰਨ ਉਸ ਦੇ ਦਿਮਾਗ 'ਚ ਅਕਸਰ ਜ਼ਿੰਦਗੀ ਖਤਮ ਕਰਨ ਦੇ ਵਿਚਾਰ ਆਉਂਦੇ ਸਨ। ਦਸ ਦਈਏ ਕਿ ਇੱਕ ਸਮਾਂ ਸੀ, ਜਦੋਂ ਮ੍ਰਿਣਾਲ ਠਾਕੁਰ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਉਸ 'ਚ ਇੱਛਾ ਸ਼ਕਤੀ ਨਹੀਂ ਬਚੀ ਸੀ। ਅਜਿਹੇ 'ਚ ਉਹ ਖਾਲੀ ਹੱਥ ਘਰ ਨਹੀਂ ਜਾਣਾ ਚਾਹੁੰਦੀ ਸੀ।
ਅਦਾਕਾਰ ਨੇ ਕਿਹਾ ਸੀ ਕਿ ''ਮੈਂ ਸੋਚਦੀ ਸੀ ਕਿ ਜੇਕਰ ਮੈਂ ਚੰਗਾ ਕੰਮ ਨਹੀਂ ਕਰ ਸਕਦੀ ਤਾਂ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੀ। ਮੈਂ ਸੋਚਿਆ ਸੀ ਕਿ ਮੇਰਾ 23 ਸਾਲ ਦੀ ਉਮਰ 'ਚ ਵਿਆਹ ਹੋ ਜਾਵੇਗਾ। ਉਸ ਤੋਂ ਬਾਅਦ ਬੱਚਾ ਪੈਦਾ ਹੋਵੇਗਾ, ਪਰ ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਲੋਕਲ ਟਰੇਨ 'ਚ ਸਫਰ ਕਰਦੀ ਸੀ। ਕਈ ਵਾਰ ਮੈਂ ਰੇਲਗੱਡੀ ਦੇ ਦਰਵਾਜ਼ੇ ਅੱਗੇ ਖੜੀ ਰਹਿੰਦੀ ਸੀ। ਕਈ ਵਾਰ ਮੈਨੂੰ ਲੱਗਾ ਜਿਵੇਂ ਮੈਂ ਰੇਲਗੱਡੀ ਤੋਂ ਛਾਲ ਮਾਰ ਦੇਵਾਂ।''
ਇਨ੍ਹਾਂ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ
ਮ੍ਰਿਣਾਲ ਠਾਕੁਰ ਆਖਰੀ ਵਾਰ ਫਿਲਮ 'ਗੁਮਰਾਹ' 'ਚ ਨਜ਼ਰ ਆਈ ਸੀ। ਦਸ ਦਈਏ ਕਿ ਇਸ ਫਿਲਮ 'ਚ ਉਹ ਆਦਿਤਿਆ ਰਾਏ ਕਪੂਰ ਨਾਲ ਨਜ਼ਰ ਆਈ ਸੀ। ਇਸ ਫਿਲਮ 'ਚ ਮ੍ਰਿਣਾਲ ਠਾਕੁਰ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
- PTC NEWS