Manoranjan Kalia grenade attack : ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਸੈਦੁਲ ਅਮੀਨ ਨੂੰ ਕਪੂਰਥਲਾ ਜੇਲ੍ਹ 'ਚੋਂ ਆਪਣੇ ਨਾਲ ਲੈ ਗਈ NIA ਟੀਮ
Manoranjan Kalia grenade attack: ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ ( NIA ) ਨੇ ਆਪਣੇ ਹੱਥਾਂ 'ਚ ਲੈ ਲਈ ਹੈ। NIA ਦੀ ਟੀਮ ਅੱਤਵਾਦੀ ਹੁਣ ਸੈਦੁਲ ਅਮੀਨ ਨੂੰ ਕਪੂਰਥਲਾ ਜੇਲ੍ਹ 'ਚੋਂ ਆਪਣੇ ਨਾਲ ਲੈ ਗਈ ਹੈ। ਸਰਹੱਦ ਪਾਰ ਤੋਂ ਕੀਤੀਆਂ ਜਾ ਰਹੀਆਂ ਗਰਨੇਡ ਅਟੈਕ ਦੀਆਂ ਸਾਜ਼ਿਸ਼ਾਂ ਦੀਆਂ ਪਰਤਾਂ ਖੁੱਲਣ ਦੀ ਸੰਭਾਵਨਾ ਹੈ। ਇਸ ਮਾਮਲੇ 'ਚ ਅਭਿਜੋਤ ਜਾਗੜਾ ਨਿਵਾਸੀ ਕੁਰੂਕਸ਼ੇਤਰ ਨੇ 2 ਹੋਰ ਮੁਲਜ਼ਮਾਂ ਨੂੰ 3500 ਰੁਪਏ ਪਾਏ ਸਨ। ਪੰਜਾਬ ਪੁਲਿਸ ਦੀ ਜਾਂਚ ਤੋਂ ਬਾਅਦ ਹੁੰਬ ਅੱਗੇ ਦੀ ਜਾਂਚ NIA ਦੀ ਟੀਮ ਕਰੇਗੀ।
ਇਸ ਦੇ ਇਲਾਵਾ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲਾ ਕਰਨ ਵਾਲੇ 19 ਸਾਲਾ ਅੱਤਵਾਦੀ ਸੈਦੁਲ ਅਮੀਨ ਨੂੰ ਫੰਡਿੰਗ ਦੇ ਆਰੋਪ ਵਿੱਚ ਪੁਲਸ ਹਰਿਆਣਾ ਤੋਂ ਅਭਿਜੋਤ ਜਾਗੜਾ ਨਿਵਾਸੀ ਸ਼ਾਸਤਰੀ ਮਾਰਕੀਟ ਕੁਰੂਕਸ਼ੇਤਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। ਸੈਦੂਲ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ । ਅਭਿਜੋਤ ਲਾਰੈਂਸ ਦੇ ਕਰੀਬੀ ਸਾਥੀ ਕਾਕਾ ਰਾਣਾ ਦਾ ਕਰੀਬੀ ਹੈ।
ਦੱਸ ਦੇਈਏ ਕਿ ਗ੍ਰਨੇਡ ਹਮਲੇ ਦੀ ਜਾਂਚ ਬੀਤੇ ਦਿਨੀਂ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ ਗਈ ਸੀ। ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਲਿਆ ਗਿਆ ਸੀ। ਹੁਣ ਇਸ ਹਮਲੇ ਪਿੱਛੇ ਸਰਗਰਮ ਅਤਿਵਾਦੀ ਮਾਡਿਊਲ ਅਤੇ ਗੈਂਗਸਟਰ ਨੈੱਟਵਰਕ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੁਲੀਸ ਨੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ’ਤੇ ਗ੍ਰਨੇਡ ਸੁੱਟਣ ਦੇ ਮੁੱਖ ਮੁਲਜ਼ਮ ਸੈਦੁਲ ਅਮੀਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ
- PTC NEWS