Fri, May 10, 2024
Whatsapp

ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਵਣ ਬਾਰੇ ਨਾਟਕ ਵਿੱਚ ਇਤਰਾਜ਼ਯੋਗ ਦ੍ਰਿਸ਼, ਕਈ ਵਿਦਿਆਰਥੀ ਗ੍ਰਿਫ਼ਤਾਰ

Written by  Jasmeet Singh -- February 03rd 2024 04:12 PM
ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਵਣ ਬਾਰੇ ਨਾਟਕ ਵਿੱਚ ਇਤਰਾਜ਼ਯੋਗ ਦ੍ਰਿਸ਼, ਕਈ ਵਿਦਿਆਰਥੀ ਗ੍ਰਿਫ਼ਤਾਰ

ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਵਣ ਬਾਰੇ ਨਾਟਕ ਵਿੱਚ ਇਤਰਾਜ਼ਯੋਗ ਦ੍ਰਿਸ਼, ਕਈ ਵਿਦਿਆਰਥੀ ਗ੍ਰਿਫ਼ਤਾਰ

Pune University Case: ਮਹਾਰਾਸ਼ਟਰ ਦੀ ਪੁਣੇ ਪੁਲਿਸ ਨੇ ਭਗਵਾਨ ਰਾਮ, ਮਾਤਾ ਸੀਤਾ ਅਤੇ ਰਾਵਣ ਦੇ ਪਾਤਰਾਂ ਦੇ ਕਥਿਤ ਤੌਰ 'ਤੇ ਇਤਰਾਜ਼ਯੋਗ ਚਿੱਤਰਣ ਦੇ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਨੇ ਇਤਰਾਜ਼ਯੋਗ ਵਿਦਿਆਰਥੀ ਡਰਾਮੇ ਦੇ ਮਾਮਲੇ ਵਿੱਚ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ (ਐਸ.ਪੀ.ਪੀ.ਯੂ) ਦੇ ਫਾਈਨ ਆਰਟਸ ਸੈਂਟਰ ਦੇ ਮੁਖੀ ਸਮੇਤ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। 

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੀ ਪੁਣੇ ਇਕਾਈ ਦੇ ਮੁਖੀ ਹਰਸ਼ਵਰਧਨ ਹਰਪੁੜੇ (22) ਨੇ ਸ਼ਨਿੱਚਰਵਾਰ ਸਵੇਰੇ ਚਤੁਰਸ਼੍ਰਿੰਗੀ ਪੁਲਿਸ ਸਟੇਸ਼ਨ 'ਚ ਇਸ ਸਬੰਧ 'ਚ ਐੱਫ.ਆਈ.ਆਰ. ਦਰਜ ਕਾਰਵਾਈ ਸੀ। ਜਿਸ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 


ਪੂਰੀ ਖ਼ਬਰ ਪੜ੍ਹੋ: ਰਾਜਪਾਲ ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ, ਦੱਸਿਆ ਇਹ ਕਾਰਨ

ਮੁਖੀ ਸਣੇ ਵਿਦਿਆਰਥੀਆਂ 'ਤੇ ਮਾਮਲਾ ਦਰਜ 

ਇਨ੍ਹਾਂ ਵਿੱਚ ਲਲਿਤ ਕਲਾ ਕੇਂਦਰ ਦੇ ਮੁਖੀ ਡਾਕਟਰ ਪ੍ਰਵੀਨ ਦੱਤਾਤ੍ਰੇਆ ਭੋਲੇ, ਨਾਟਕ ਲੇਖਕ ਭਾਵੇਸ਼ ਪਾਟਿਲ, ਨਿਰਦੇਸ਼ਕ ਜੈ ਪੇਧੇਨਕਰ ਅਤੇ ਅਦਾਕਾਰ ਪ੍ਰਥਮੇਸ਼ ਸਾਵੰਤ, ਰਿਸ਼ੀਕੇਸ਼ ਡਾਲਵੀ, ਯਸ਼ ਚਿਖਲੇ ਅਤੇ ਹੋਰ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 295ਏ, 294, 143 (ਗੈਰ-ਕਾਨੂੰਨੀ ਆਚਰਣ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੀ ਧਾਰਾ 147 (ਦੰਗੇ), 149, 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 116, 117 (ਅਪਰਾਧ ਕਰਨ ਲਈ ਉਕਸਾਉਣਾ) ਅਤੇ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੂਰੀ ਖ਼ਬਰ ਪੜ੍ਹੋ: ਭਾਨਾ ਸਿੱਧੂ ਰਿਹਾਈ ਮਾਮਲਾ: ਪੰਜਾਬ 'ਚ ਸਮਰਥਕ ਸੜਕਾਂ 'ਤੇ ਉਤਰੇ, ਸਾਬਕਾ CM ਚੰਨੀ ਸਮੇਤ ਕਈ ਆਗੂ ਨਜ਼ਰਬੰਦ ਤੇ ਹਿਰਾਸਤ 'ਚ ਲਏ

ਇਤਰਾਜ਼ਯੋਗ, ਅਪਮਾਨਜਨਕ ਸ਼ਬਦ ਅਤੇ ਟਿੱਪਣੀਆਂ ਦੀ ਵਰਤੋਂ

ਐਫ.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਹਰਪੁੜੇ ਅਤੇ ਉਸ ਦੇ ਦੋਸਤ ਸ਼ੁੱਕਰਵਾਰ ਸ਼ਾਮ ਨੂੰ SPPU ਕੈਂਪਸ ਵਿੱਚ ਫਾਈਨ ਆਰਟਸ ਸੈਂਟਰ ਦੇ ਓਪਨ ਥੀਏਟਰ ਵਿੱਚ ਵਿਦਿਆਰਥੀਆਂ ਦਾ ਨਾਟਕ ਦੇਖਣ ਗਏ ਸਨ। 'ਜਬ ਵੀ ਮੈੱਟ' ਸਿਰਲੇਖ ਵਾਲੇ ਇੱਕ ਨਾਟਕ ਵਿੱਚ ਕਲਾਕਾਰਾਂ ਦੁਆਰਾ ਕਥਿਤ ਤੌਰ 'ਤੇ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦ ਅਤੇ ਟਿੱਪਣੀਆਂ ਸਨ। ਇਹ ਵੀ ਇਲਜ਼ਾਮ ਲਗਾਇਆ ਗਿਆ ਸੀ ਕਿ ਸੀਤਾ ਦੀ ਭੂਮਿਕਾ ਨਿਭਾ ਰਿਹਾ ਇੱਕ ਐਕਟਰ ਨਾਟਕ ਦੌਰਾਨ ਸਟੇਜ 'ਤੇ ਸਿਗਰਟ ਪੀ ਰਹੀ ਸੀ।

ਪੂਰੀ ਖ਼ਬਰ ਪੜ੍ਹੋ: ਭਾਜਪਾ ਦੇ 'ਭੀਸ਼ਮ ਪਿਤਾਮਾ' LK ਅਡਵਾਨੀ, ਹੁਣ ਤੱਕ ਦੇ ਸਿਆਸੀ ਕਰੀਅਰ 'ਤੇ ਇੱਕ ਝਾਤ

ਹਿੰਦੂਆਂ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ

ਉਨ੍ਹਾਂ ਕਿਹਾ ਕਿ ਇਸ ਡਰਾਮੇ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜਦੋਂ ਸ਼ਿਕਾਇਤਕਰਤਾ ਅਤੇ ਉਸ ਦੇ ਦੋਸਤਾਂ ਨੇ ਇਤਰਾਜ਼ ਕੀਤਾ ਤਾਂ ਲਲਿਤ ਕਲਾ ਕੇਂਦਰ ਦੇ ਕਲਾਕਾਰਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਅਤੇ ਕੁੱਟਮਾਰ ਕੀਤੀ। ਪੁਲਿਸ ਨੇ ਦੱਸਿਆ ਕਿ ਕੁਝ ਦੋਸ਼ੀਆਂ ਨੂੰ ਜਾਂਚ ਲਈ ਹਿਰਾਸਤ 'ਚ ਲਿਆ ਗਿਆ ਹੈ। ਇਸ ਦੌਰਾਨ ਡਰਾਮੇ ਦੀਆਂ ਕਥਿਤ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

ਪੂਰੀ ਖ਼ਬਰ ਪੜ੍ਹੋ: Poonam Pandey is alive! ਜਿੰਦਾ ਹੂੰ ਮੈਂ...ਪੂਨਮ ਪਾਂਡੇ ਨੇ ਇੰਸਟਗ੍ਰਾਮ 'ਤੇ ਸਾਂਝੀ ਕੀਤੀ ਵੀਡੀਓ

-

Top News view more...

Latest News view more...