Pakistan Broke The Ceasefire Highlights : 'ਆਪ੍ਰੇਸ਼ਨ ਸਿੰਦੂਰ' ਦਾ ਮਕਸਦ ਸਿਰਫ਼ ਅੱਤਵਾਦੀਆਂ ਦਾ ਖਾਤਮਾ , ਪਾਕਿਸਤਾਨ ਦੇ 9 ਅੱਤਵਾਦੀ ਟਿਕਾਣੇ ਤਬਾਹ, 100 ਅੱਤਵਾਦੀ ਢੇਰ : DGMO
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ 'ਤੇ ਸਥਿਤੀ ਆਮ ਵਾਂਗ ਹੈ। ਜਿਸ ਕਰਕੇ ਪੰਜਾਬ ਦੇ ਸਕੂਲ -ਕਾਲਜ ਅਤੇ ਯੂਨੀਵਰਸਟੀਆਂ ਹੁਣ 12 ਮਈ ਤੋਂ ਦੋਬਾਰਾ ਖੁੱਲਣਗੇ। ਸੰਸਥਾਵਾਂ 'ਚ ਪ੍ਰੀਖਿਆਵਾਂ ਵੀ ਆਪਣੇ ਨਿਰਧਾਰਿਤ ਸਮੇਂ 'ਤੇ ਹੋਣਗੀਆ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ
ਅੰਮ੍ਰਿਤਸਰ ਦੇ ਮਜੀਠਾ ਇਲਾਕੇ ਦੇ ਵਡਾਲਾ ਵੀਰਮ ਪਿੰਡ ਵਿੱਚ ਇੱਕ ਕਿਸਾਨ ਦੇ ਖੇਤ ਵਿੱਚੋਂ ਦਾਗੀ ਗਈ ਮਿਜ਼ਾਈਲ ਦਾ ਇੱਕ ਟੁਕੜਾ ਮਿਲਿਆ ਹੈ।
ਪੁਲਿਸ ਨੇ ਇਸ ਟੁਕੜੇ ਨੂੰ ਜਾਂਚ ਲਈ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਐਤਵਾਰ ਸਵੇਰੇ, ਟਰੰਪ ਨੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ 'ਤੇ ਫਿਰ ਬਿਆਨ ਦਿੱਤਾ। ਉਨ੍ਹਾਂ ਲਿਖਿਆ, "ਮੈਨੂੰ ਭਾਰਤ ਅਤੇ ਪਾਕਿਸਤਾਨ ਦੀ ਮਜ਼ਬੂਤ ਅਤੇ ਦ੍ਰਿੜ ਲੀਡਰਸ਼ਿਪ 'ਤੇ ਬਹੁਤ ਮਾਣ ਹੈ, ਕਿਉਂਕਿ ਉਨ੍ਹਾਂ ਕੋਲ ਇਹ ਜਾਣਨ ਦੀ ਤਾਕਤ ਅਤੇ ਬੁੱਧੀ ਹੈ ਕਿ ਮੌਜੂਦਾ ਹਮਲੇ ਨੂੰ ਰੋਕਣ ਦਾ ਸਮਾਂ ਆ ਗਿਆ ਹੈ। ਜੇ ਇਹ ਟਕਰਾਅ ਜਾਰੀ ਰਹਿੰਦਾ, ਤਾਂ ਇਸ ਦੇ ਨਤੀਜੇ ਵਜੋਂ ਬਹੁਤ ਸਾਰੀ ਮੌਤ ਅਤੇ ਤਬਾਹੀ ਹੁੰਦੀ। ਲੱਖਾਂ ਚੰਗੇ ਅਤੇ ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹੁੰਦੀਆਂ। ਮੈਨੂੰ ਮਾਣ ਹੈ ਕਿ ਸੰਯੁਕਤ ਰਾਜ ਅਮਰੀਕਾ ਇਸ ਇਤਿਹਾਸਕ ਅਤੇ ਬਹਾਦਰੀ ਭਰੇ ਫੈਸਲੇ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਸੀ। ਮੈਂ ਇਨ੍ਹਾਂ ਦੋ ਮਹਾਨ ਦੇਸ਼ਾਂ ਵਿਚਕਾਰ ਵਪਾਰ ਨੂੰ ਬਹੁਤ ਵਧਾਉਣ ਜਾ ਰਿਹਾ ਹਾਂ।"
ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਡੀਐਮਸੀ ਪਹੁੰਚਣਗੇ - ਜ਼ਖਮੀ ਨਾਗਰਿਕਾਂ ਦਾ ਹਾਲ-ਚਾਲ ਪੁੱਛਣਗੇ
ਫਰਿਸ਼ਤੇ ਯੋਜਨਾ ਤਹਿਤ, ਪੰਜਾਬ ਸਰਕਾਰ ਇਲਾਜ ਦਾ ਸਾਰਾ ਖਰਚਾ ਚੁੱਕ ਰਹੀ ਹੈ।
ਮੁੱਖ ਮੰਤਰੀ ਦਾ ਐਲਾਨ - ਸਰਕਾਰ ਜੰਗ ਜਾਂ ਅੱਤਵਾਦੀ ਹਮਲਿਆਂ ਵਿੱਚ ਜ਼ਖਮੀ ਹੋਏ ਹਰੇਕ ਨਾਗਰਿਕ ਦੀ ਦੇਖਭਾਲ ਕਰੇਗੀ
ਜ਼ਖਮੀਆਂ ਦਾ ਸਭ ਤੋਂ ਵਧੀਆ ਇਲਾਜ ਹੋਵੇਗਾ - ਸਰਕਾਰ ਮਨੁੱਖਤਾ ਅਤੇ ਜ਼ਿੰਮੇਵਾਰੀ ਨਾਲ ਖੜ੍ਹੀ ਹੈ
ਆਦਮਪੁਰ ਬੀਤੇ ਦਿਨੀਂ ਪਾਕਿਸਤਾਨ ਵਲੋਂ ਜ਼ਿਆਦਾ ਅਟੈਕ ਕੀਤੇ ਗਏ ਸਨ
ਪਰ ਕੱਲ ਰਾਤ ਹਲਾਤ ਠੀਕ ਸਨ ਕੁਝ ਦੇਰ ਤੱਕ ਬਿਜਲੀ ਬੰਦ ਸੀ ਪਰ ਲੋਕਾਂ ਵਲੋਂ ਬਿਜਲੀ ਆਉਣ ਤੇ ਵੀ ਲਾਇਟਾ ਬੰਦ ਰੱਖੀਆਂ ਗਈਆਂ ਸਨ
ਅਤੇ ਕੱਲ ਰਾਤ ਕੋਈ ਵੀ ਹੱਲ ਚੱਲ ਦੇਖਣ ਨੂੰ ਨੂੰ ਨਹੀਂ ਮਿਲੀ
ਰੁੱਖੇ ਲੋਕ ਮਿੱਠੀ ਭਾਸ਼ਾ ਨਹੀਂ ਸਮਝਦੇ। ਇਹ ਕਹਾਵਤ ਪਾਕਿਸਤਾਨ ਲਈ ਸੱਚ ਸਾਬਤ ਹੁੰਦੀ ਹੈ। 10 ਮਈ ਨੂੰ ਜੰਗਬੰਦੀ ਦਾ ਐਲਾਨ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ, ਪਾਕਿਸਤਾਨੀ ਫੌਜ ਨੇ ਗੁਜਰਾਤ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੀਆਂ ਸਰਹੱਦਾਂ ਨੇੜੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ, ਸ਼੍ਰੀਨਗਰ ਵਿੱਚ ਫੌਜ ਦੇ ਮੁੱਖ ਦਫਤਰ ਦੇ ਨੇੜੇ ਡਰੋਨ ਗਤੀਵਿਧੀਆਂ ਵੀ ਵੇਖੀਆਂ ਗਈਆਂ। ਦਰਅਸਲ, ਪਾਕਿਸਤਾਨੀ ਫੌਜ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਸਮਝੌਤੇ ਨੂੰ ਮੰਨਣ ਲਈ ਤਿਆਰ ਨਹੀਂ ਹੈ।
ਇਹ ਮੰਨਿਆ ਜਾਂਦਾ ਹੈ ਕਿ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਅੱਤਵਾਦੀਆਂ ਦੀ ਜ਼ਿਆਦਾ ਸੁਣਦੇ ਹਨ। ਅਜਿਹੀ ਸਥਿਤੀ ਵਿੱਚ, ਉਹ ਤਣਾਅ ਘਟਾਉਣ ਦੇ ਹੱਕ ਵਿੱਚ ਨਹੀਂ ਹੈ। ਇਸ ਦੌਰਾਨ, ਪਾਕਿਸਤਾਨ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਸਪੱਸ਼ਟੀਕਰਨ ਪੇਸ਼ ਕੀਤਾ ਹੈ। ਪਾਕਿਸਤਾਨੀ ਸਰਕਾਰ ਨੇ ਵੀ ਆਪਣੇ ਸੈਨਿਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ।
1- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਲਹਾਲ ਬਲੈਕ ਆਊਟ ਖਤਮ ਕਰ ਦਿੱਤਾ ਗਿਆ ਹੈ।
2- ਬਿਜਲੀ ਦੀ ਸਪਲਾਈ ਦੁਬਾਰਾ ਬਹਾਲ ਕਰ ਦਿੱਤੀ ਗਈ ਹੈ
3- ਜਰੂਰਤ ਪੈਣ ਤੇ ਹੋਰ ਸੂਚਨਾ ਜ਼ਿਲ੍ਾ ਨਿਵਾਸੀਆਂ ਨਾਲ ਸਮੇਂ ਸਮੇਂ ਸਿਰ ਸਾਂਝੀ ਕੀਤੀ ਜਾਂਦੀ ਰਹੇਗੀ।
4- ਇਹਤਿਆਤ ਦੇ ਤੌਰ ਤੇ ਜਿਲਾ ਨਿਵਾਸੀ ਹਮੇਸ਼ਾ ਸੁਚੇਤ ਰਹਿਣ
5 - ਜਿਲਾ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ
Pakistan Broke The Ceasefire Live Updates : ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਕਿਹਾ- ਚੀਨ ਸਾਡੇ ਨਾਲ ਹੈ
ਮੁਕਤਸਰ ਹੋਇਆ ਬਲੈਕ ਆਊਟ ਮੁਕਤਸਰ ਦੇ ਵਿੱਚ ਛਾਇਆ ਹਨੇਰਾ
ਤੁਰੰਤ ਪ੍ਰਭਾਵ ਦੇ ਨਾਲ ਬਲੈਕ ਆਊਟ ਦੀਆਂ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਸੀ ਕੁਝ ਮਿੰਟ ਪਹਿਲਾਂ ਹਦਾਇਤਾਂ
ਸ੍ਰੀ ਦਰਬਾਰ ਚ 3 ਦਿਨ ਬਾਅਦ ਅੱਜ ਨਹੀਂ ਹੋਵੇਗਾ ਬਲੈਕ ਆਊਟ
ਮੌਕ ਡਰਿੱਲ ਦੀ ਤਰਜ਼ 'ਤੇ ਬਰਨਾਲਾ ਜ਼ਿਲ੍ਹੇ ਦੇ ਸਾਰੇ ਕਸਬਿਆਂ ਅਤੇ ਪਿੰਡਾਂ ਵਿੱਚ 10 ਮਈ, 2025 ਨੂੰ ਰਾਤ 8 ਵਜੇ ਤੋਂ 11 ਮਈ, 2025 ਨੂੰ ਸਵੇਰੇ 6 ਵਜੇ ਤੱਕ ਲਾਗੂ ਕੀਤਾ ਜਾਣ ਵਾਲਾ ਬਲੈਕਆਊਟ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਕਾਨਾਂ ਬੰਦ ਕਰਨ ਸੰਬੰਧੀ ਹਦਾਇਤਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਬਠਿੰਡਾ ’ਚ ਅੰਦਰ ਲਗਾਏ ਗਏ ਸਾਰੇ ਪਾਬੰਦੀਸ਼ੁਦਾ ਹੁਕਮ, ਸਿਵਲ ਡਰੋਨ ਉਡਾਉਣ 'ਤੇ ਪਾਬੰਦੀ ਨੂੰ ਛੱਡ ਕੇ, ਤੁਰੰਤ ਵਾਪਸ ਲਏ ਜਾਂਦੇ ਹਨ। ਆਮ ਕੰਮ ਆਮ ਵਾਂਗ ਸ਼ੁਰੂ ਹੋ ਸਕਦਾ ਹੈ। ਸਲਾਹਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਸਾਰਿਆਂ ਦਾ ਧੰਨਵਾਦ।
ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਅੱਜ ਦੁਪਹਿਰ 3.35 ਵਜੇ ਦੋਵਾਂ ਦੇਸ਼ਾਂ ਦੇ DGMO ਵਿਚਕਾਰ ਗੱਲਬਾਤ ਹੋਈ। ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਦੇਸ਼ ਸ਼ਾਮ 5 ਵਜੇ ਤੋਂ ਹਮਲੇ ਤੁਰੰਤ ਬੰਦ ਕਰ ਦੇਣਗੇ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਸਰੀ ਨੇ ਕਿਹਾ ਕਿ 12 ਮਈ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀ ਅੱਗੇ ਦੀ ਰਣਨੀਤੀ 'ਤੇ ਚਰਚਾ ਕਰਨਗੇ।
ਤੁਰੰਤ ਪ੍ਰਭਾਵ ਨਾਲ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ਲਈ ਸਹਿਮਤ
ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਟਕਰਾਅ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਸ਼ਨੀਵਾਰ ਸ਼ਾਮ 5 ਵਜੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਲੜਾਈ ਨਹੀਂ ਹੋਵੇਗੀ।
ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਅੱਜ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ਲਈ ਸਹਿਮਤ ਹੋਏ ਹਨ। ਭਾਰਤ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਵਿਰੁੱਧ ਲਗਾਤਾਰ ਦ੍ਰਿੜ ਅਤੇ ਅਟੱਲ ਸਟੈਂਡ ਬਣਾਈ ਰੱਖਿਆ ਹੈ। ਉਹ ਅਜਿਹਾ ਕਰਦਾ ਰਹੇਗਾ।
ਇਸ ਦੌਰਾਨ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਭਾਰਤ ਅਤੇ ਪਾਕਿਸਤਾਨ ਤੁਰੰਤ ਪ੍ਰਭਾਵ ਨਾਲ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤੇ ਬਿਨਾਂ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਯਤਨਸ਼ੀਲ ਰਿਹਾ ਹੈ।
India Pakistan War Situation :ਭਾਰਤ ਅਤੇ ਪਾਕਿਸਤਾਨ ਨੇ ਅਮਰੀਕਾ ਦੀ ਵਿਚੋਲਗੀ ਨਾਲ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਜੰਗਬੰਦੀ 'ਤੇ ਸਹਿਮਤ ਜਤਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਾਰੇ ਟਵੀਟ ਕੀਤਾ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ 'ਤੇ ਲਗਾਤਾਰ ਡਰੋਨ ਹਮਲੇ, ਗੋਲਾਬਾਰੀ ਅਤੇ ਤਣਾਅਪੂਰਨ ਹਾਲਾਤ ਸਨ, ਜਿਸ ਨਾਲ ਖੇਤਰੀ ਅਤੇ ਵਿਸ਼ਵ ਪੱਧਰ 'ਤੇ ਚਿੰਤਾ ਵਧ ਗਈ ਸੀ।
ਭਾਰਤ ਅਤੇ ਪਾਕਿਸਤਾਨ ਤਣਾਅ ਪੂਰਨ ਮਾਹੌਲ ਨੂੰ ਲੈ ਕੇ ਜਿੱਥੇ ਵੱਖ ਜਿਲੀਆ ਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਉਥੇ ਹੀ ਬਠਿੰਡਾ ਵਿਖੇ ਪ੍ਰਸ਼ਾਸਨ ਵੱਲੋਂ ਸ਼ਾਮ 7 ਵਜੇ ਤੋਂ ਬਾਅਦ ਬੱਸਾਂ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਕਿਉਂਕਿ 8 ਵਜੇ ਬਲੈਕ ਆਊਟ ਸ਼ੁਰੂ ਹੋਵੇਗਾ ਇਸ ਕਰਕੇ ਇਹ ਹੁਕਮ ਜਾਰੀ ਕੀਤੇ ਗਏ ਹਨ, ਇਹਨਾਂ ਹੁਕਮਾਂ ਸਬੰਧੀ ਲੋਕਾਂ ਨੂੰ ਜਾਗਰੂਤ ਕਰਨ ਲਈ ਬਠਿੰਡਾ ਦੇ ਬੱਸ ਸਟੈਂਡ ਵਿੱਚ ਵਾਰ ਵਾਰ ਅਨਾਉਂਸਮੈਂਟ ਕਰਕੇ ਸਵਾਰੀਆਂ ਨੂੰ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਆਪਣੇ ਰੂਟਾਂ ਤੇ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਵੱਲੋਂ ਇਹ ਹੁਕਮ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਲਈ ਜਾਰੀ ਕੀਤੇ ਗਏ ਹਨ।, ਬਸ ਸਟੈਂਡ ਬਠਿੰਡਾ ਦੇ ਇੰਚਾਰਜ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਦੀ ਇਨ ਬਿਨ ਪਾਲਨਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ। ਅਤੇ 7 ਵਜੇ ਤੋਂ ਬਾਅਦ ਕੋਈ ਵੀ ਬੱਸ ਬਠਿੰਡਾ ਦੇ ਬਸ ਸਟੈਂਡ ਵਿੱਚੋਂ ਨਹੀਂ ਨਿਕਲੇਗੀ, ਇਸ ਹੁਕਮ ਨਾਲ ਲੰਬੇ ਰੂਟ ਦੀ ਦੋ ਤਿੰਨ ਬੱਸਾਂ ਪ੍ਰਭਾਵਿਤ ਹੋਣਗੀਆਂ ਜਦੋਂ ਕਿ ਲੋਕਲ ਬੱਸਾਂ ਨੂੰ ਬਹੁਤਾ ਫਰਕ ਨਹੀਂ ਪਵੇਗਾ, ਲੋਕਾਂ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਅਤੇ ਉਨਾਂ ਨੇ ਵੀ ਪ੍ਰਸ਼ਾਸਨ ਦੇ ਫੈਸਲੇ ਮੁਤਾਬਿਕ ਕੰਮ ਕਰਨ ਦੀ ਗੱਲ ਕੀਤੀ,
ਬਰਨਾਲਾ 'ਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ ਬਲੈਕਆਊਟ
ਸ਼ਾਮ 7 ਵਜੇ ਤੋਂ ਬਾਅਦ ਸਾਰੇ ਬਾਜ਼ਾਰ ਰਹਿਣਗੇ ਬੰਦ
'ਅਫਵਾਹਾਂ 'ਤੇ ਕਿਸੇ ਵੀ ਤਰ੍ਹਾਂ ਵਿਸ਼ਵਾਸ ਨਾ ਕਰੋ'
ਬਰਨਾਲਾ ਪ੍ਰਸ਼ਾਸਨ ਨੇ ਜ਼ਿਲ੍ਹਾ ਵਾਸੀਆਂ ਲਈ ਜਾਰੀ ਕੀਤੇ ਹੁਕਮ
ਫਰੀਦਕੋਟ ਵਿਚ ਹਵਾਈ ਹਮਲੇ ਦੀ ਚਿਤਾਵਨੀ ਟਲੀ, ਹੋਇਆ ਗ੍ਰੀਨ ਅਲਰਟ, ਪ੍ਰਸ਼ਾਸ਼ਨ ਵਲੋਂ ਗ੍ਰੀਨ ਅਲਰਟ ਜਾਰੀ
ਅੰਮ੍ਰਿਤਸਰ ਤੋਂ ਦੇਸ਼ ਦੇ ਵੱਖ -ਵੱਖ ਹਿੱਸਿਆਂ ਨੂੰ ਰਾਤੀ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਦ
ਬਲੈਕਆਊਟ ਅਤੇ ਮੌਜੂਦਾ ਜੰਗੀ ਹਾਲਾਤਾਂ ਦੇ ਮੱਦੇਨਜ਼ਰ ਰੇਲਵੇ ਨੇ ਲਿਆ ਵੱਡਾ ਫੈਸਲਾ
ਹਿੰਦ-ਪਾਕਿ ਸਰਹੱਦ 'ਤੇ ਸੰਵੇਦਨਸ਼ੀਲ ਮਾਹੌਲ ਹੋਣ ਕਰਕੇ ਦੇਸ਼ ਭਰ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦਾ ਹੋਣ ਕਰਕੇ ਅਤੇ ਮੌਜੂਦਾ ਸਥਿਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਡਰੋਨ ਉਡਾਉਣ/ਲੇਜ਼ਰ ਲਾਈਟ/ਮਨੁੱਖ ਰਹਿਤ ਹਵਾਈ ਵਾਹਨ (ਯੂ.ਏ.ਵੀ.) ਚਲਾਉਣ 'ਤੇ ਮੁਕੰਮਲ ਪਾਬੰਦੀ ਲਗਾਉਣੀ ਜ਼ਰੂਰੀ ਹੈ।
ਸੁਲਤਾਨਪੁਰ ਲੋਧੀ ਤੇ ਕਪੂਰਥਲਾ ਸ਼ਹਿਰ 'ਚ ਦੁਕਾਨਾਂ ਬੰਦ ਕਰਾਉਣ ਲਈ ਕੀਤੀ ਅਨਾਉਂਸਮੈਂਟ
ਇਹ ਹੁਕਮ ਹਸਪਤਾਲ/ ਮੈਡੀਕਲ ਸਟੋਰ / ਮੈਡੀਕਲ ਕਲੀਨਿਕ ਜਾਂ ਹੋਰ ਐਮਰਜੈਂਸੀ ਸੇਵਾਵਾਂ 'ਤੇ ਲਾਗੂ ਨਹੀਂ ਹੋਣਗੇ
'ਘਬਰਾਉਣ ਦੀ ਕੋਈ ਲੋੜ ਨਹੀਂ, ਇਹ ਦਿਸ਼ਾ-ਨਿਰਦੇਸ਼ ਸਿਰਫ਼ ਸਾਵਧਾਨੀ ਹਿੱਤ ਅਤੇ ਸਲਾਹ ਲਈ'
ਡਿਪਟੀ ਕਮਿਸ਼ਨਰ , ਕਪੂਰਥਲਾ
ਪਹਿਲਗਾਮ ਹਮਲੇ ਤੋਂ ਬਾਅਦ 7 ਮਈ 2025 ਨੂੰ ਭਾਰਤ ਦੁਆਰਾ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਸਿੰਦੂਰ' ਦੌਰਾਨ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਇੱਕ ਨਿਸ਼ਾਨਾਬੱਧ ਫੌਜੀ ਕਾਰਵਾਈ ਵਿੱਚ ਕਈ ਪ੍ਰਮੁੱਖ ਅੱਤਵਾਦੀ ਮਾਰੇ ਗਏ ਸਨ। ਇਹ ਅੱਤਵਾਦੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਅਤੇ ਜੈਸ਼-ਏ-ਮੁਹੰਮਦ (JeM) ਨਾਲ ਜੁੜੇ ਹੋਏ ਸਨ। ਪੰਜ ਵੱਡੇ ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ। ਰੱਖਿਆ ਮੰਤਰਾਲੇ ਨੇ ਇਸਦੀ ਇੱਕ ਸੂਚੀ ਜਾਰੀ ਕੀਤੀ ਹੈ
PM ਨਰਿੰਦਰ ਮੋਦੀ ਨੇ ਆਪਣੇ ਨਿਵਾਸ ਸਥਾਨ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, NSA ਅਜੀਤ ਡੋਭਾਲ, CDS ਅਤੇ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਕੀਤੀ
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ, "ਅਸੀਂ ਆਪਣਾ ਨੁਕਸਾਨ ਨਹੀਂ ਕਰਨਾ ਚਾਹੁੰਦੇ। ਅਸੀਂ ਤਬਾਹੀ ਅਤੇ ਪੈਸੇ ਦੀ ਬਰਬਾਦੀ ਨਹੀਂ ਚਾਹੁੰਦੇ।" ਉਨ੍ਹਾਂ ਅੱਗੇ ਕਿਹਾ, "ਪਾਕਿਸਤਾਨ ਹਮੇਸ਼ਾ ਸ਼ਾਂਤੀ ਚਾਹੁੰਦਾ ਹੈ ਅਤੇ ਜੇਕਰ ਭਾਰਤ ਇਸ ਸਮੇਂ ਰੁਕਦਾ ਹੈ ਤਾਂ ਅਸੀਂ ਵੀ ਸ਼ਾਂਤੀ 'ਤੇ ਵੀ ਵਿਚਾਰ ਕਰਾਂਗੇ ਅਤੇ ਜਵਾਬੀ ਕਾਰਵਾਈ ਜਾਂ ਕੁੱਝ ਵੀ ਨਹੀਂ ਕਰਾਂਗੇ।" ਅਸੀਂ ਸੱਚਮੁੱਚ ਸ਼ਾਂਤੀ ਚਾਹੁੰਦੇ ਹਾਂ।
ਮਾਨਸਾ ਜ਼ਿਲ੍ਹੇ 'ਚ ਸ਼ਨੀਵਾਰ ਦੇਰ ਰਾਤ ਨੂੰ ਪਾਕਿਸਤਾਨ ਵੱਲੋਂ ਆਈ ਇੱਕ ਮਿਜ਼ਾਈਲ ਡਿੱਗਣ ਕਾਰਨ ਵੱਡਾ ਧਮਾਕਾ ਹੋਇਆ ਹੈ। ਇਹ ਮਿਜ਼ਾਈਲ ਪਿੰਡ ਮੱਲ ਸਿੰਘ ਵਾਲਾ ਦੇ ਖੇਤਾਂ ਵਿੱਚ ਡਿੱਗੀ ਹੈ। ਧਮਾਕੇ ਕਾਰਨ ਜ਼ਮੀਨ ਵਿੱਚ 8 ਤੋਂ 9 ਫੁੱਟ ਡੂੰਘਾ ਟੋਆ ਹੋ ਗਿਆ ਹੈ। ਹਾਲਾਂਕਿ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਵੇਰੇ ਪੁਲਿਸ ਅਤੇ ਫੌਜ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਨੁੱਖ ਰਹਿਤ ਹਵਾਈ ਵਾਹਨਾਂ (UAVs), ਜਿਨ੍ਹਾਂ ਨੂੰ ਆਮ ਤੌਰ 'ਤੇ ਡਰੋਨ ਕਿਹਾ ਜਾਂਦਾ ਹੈ, ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਆਪਣੇ ਹੁਕਮਾਂ ਵਿੱਚ ਉਹਨਾਂ ਕਿਹਾ ਕਿ ਇਹ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਇੱਕ ਸੰਭਾਵੀ ਖ਼ਤਰਾ ਪੈਦਾ ਕਰਦੀ ਹੈ।
ਇਸ ਤੋਂ ਇਲਾਵਾ ਇਹ ਕੁਝ ਸਮਾਜ ਵਿਰੋਧੀ ਤੱਤ ਜਾਂ ਸ਼ਰਾਰਤੀ ਅਨਸਰ ਨਿਗਰਾਨੀ, ਤਸਕਰੀ, ਸੰਵੇਦਨਸ਼ੀਲ ਸਥਾਪਨਾਵਾਂ ਦੀ ਫੋਟੋਗ੍ਰਾਫੀ, ਸ਼ਾਂਤੀ ਲਈ ਨੁਕਸਾਨਦੇਹ ਹੋਰ ਗਤੀਵਿਧੀਆਂ ਲਈ ਅਜਿਹੇ ਡਰੋਨ ਦੀ ਦੁਰਵਰਤੋਂ ਕਰ ਸਕਦੇ ਹਨ। ਇਸ ਲਈ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲ੍ਹਾ ਮੈਜਿਸਟ੍ਰੇਟ, ਅੰਮ੍ਰਿਤਸਰ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਦੇ ਆਧਾਰ 'ਤੇ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹਨਾਂ 'ਤੇ ਪਾਬੰਦੀ ਲਗਾਉਂਦੀ ਹਾਂ।
ਪਠਾਨਕੋਟ ਜੰਮੂ ਜਲੰਧਰ ਰਾਸ਼ਟਰੀ ਰਾਜਮਾਰਗ 'ਤੇ ਹਿਮਾਚਲ ਪ੍ਰਦੇਸ਼ ਦੇ ਦਮਤਾਲ ਪਹਾੜੀ 'ਤੇ ਧਮਾਕਾ ਹੋਇਆ।
ਮੀਟਿੰਗ ਵਿੱਚ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਸਮੇਤ ਸਾਰੇ ਉੱਚ ਅਧਿਕਾਰੀ ਮੌਜੂਦ ਹਨ।
ਸੂਬੇ ਦੇ ਸਾਰੇ ਕਮਿਸ਼ਨਰ, ਡੀਸੀ ਅਤੇ ਐਸਪੀ ਵੀ ਵੀਡੀਓ ਕਾਨਫਰੰਸਿੰਗ ਵਿੱਚ ਸ਼ਾਮਲ ਹੋਏ।
ਮੌਜੂਦਾ ਮਾਹੌਲ ਦੇ ਮੱਦੇਨਜ਼ਰ, ਮੀਟਿੰਗ ਵਿੱਚ ਵਿਸ਼ੇਸ਼ ਪਹਿਲੂਆਂ 'ਤੇ ਚਰਚਾ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਸ਼ੇਸ਼ ਨਿਰਦੇਸ਼ ਦੇ ਰਹੇ ਹਨ।
ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਤੋਂ ਬਾਅਦ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਕਾਰਨਾਮਾ ਉਦੋਕੇ ਦੇ ਵਿੱਚ ਮਿਜਾਇਲ ਦੇ ਅਵਿਸ਼ੇਸ਼ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ
ਜੇਕਰ ਤੁਹਾਡੇ ਨੇੜੇ ਕਿਤੇ ਡ੍ਰੋਨ ਡਿੱਗਦਾ ਹੈ ਤਾਂ ਉਸ ਦੇ ਨੇੜੇ ਨਾ ਜਾਇਆ ਜਾਵੇ। ਇਸ ਵਿੱਚ ਧਮਾਕਾ ਹੋਣ ਨਾਲ ਨੁਕਸਾਨ ਹੋ ਸਕਦਾ ਹੈ।
ਡ੍ਰੋਨ ਡਿੱਗਣ ਸਬੰਧੀ ਤੁਰੰਤ ਆਪਣੇ ਨੇੜੇ ਦੇ ਪੁਲਿਸ ਥਾਣੇ ਵਿੱਚ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਨੰਬਰ 112 ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ ਕੰਟਰੋਲ ਰੂਮ ਦੇ ਨੰਬਰ 0181-2224417 'ਤੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ।
10 ਮਈ
10.16 am
ਡਿਪਟੀ ਕਮਿਸ਼ਨਰ ਜਲੰਧਰ
ਡਾ. ਹਿਮਾਂਸ਼ੂ ਅਗਰਵਾਲ
ਪਾਕਿਸਤਾਨ ਨੇ ਆਦਮਪੁਰ, ਸੂਰਤਪੁਰ, ਐਸ-400, ਨਗਰੋਟਾ ਦੇ ਗੋਲਾ ਬਾਰੂਦ ਕੇਂਦਰ, ਬ੍ਰਹਮੋਸ ਫੈਸਿਲਿਟੀ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ। ਅਸੀਂ ਇਸ ਦਾਅਵੇ ਨੂੰ ਖਾਰਜ ਕਰਦੇ ਹਾਂ।- ਕਰਨਲ ਸੋਫੀਆ ਕੁਰੈਸ਼ੀ
ਬ੍ਰਹਮੋਸ ਸਹੂਲਤ ਨੂੰ ਤਬਾਹ ਕਰਨ ਦਾ ਦਾਅਵਾ ਝੂਠਾ ਹੈ। ਪਾਕਿਸਤਾਨ ਨੇ ਆਦਮਪੁਰ, ਸੂਰਤਪੁਰ, ਐਸ-400, ਨਗਰੋਟਾ ਗੋਲਾ ਬਾਰੂਦ ਕੇਂਦਰ, ਬ੍ਰਹਮੋਸ ਸਹੂਲਤ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ। ਅਸੀਂ ਇਸਨੂੰ ਰੱਦ ਕਰਦੇ ਹਾਂ। ਕੁਪਵਾੜਾ, ਬਾਰਾਮੂਲਾ, ਪੁੰਛ, ਰਾਜੌਰੀ ਅਤੇ ਅਖਨੂਰ ਵਿੱਚ ਤੋਪਾਂ ਅਤੇ ਮੋਰਟਾਰਾਂ ਨਾਲ ਭਾਰੀ ਗੋਲਾਬਾਰੀ ਜਾਰੀ ਹੈ।
'ਪੱਛਮੀ ਸਰਹੱਦ ਉੱਤੇ ਪਾਕਿਸਤਾਨ ਨੇ ਡਰੋਨ ਅਤੇ ਲੜਾਕੂ ਜਹਾਜ਼ ਵਰਤ ਰਿਹਾ ਪਾਕਿਸਤਾਨ'
'ਅੱਧੀ ਰਾਤ ਨੂੰ ਮਿਜ਼ਾਈਲ ਰਾਹੀਂ ਪੰਜਾਬ ਦੇ ਏਅਰਬੇਸ ਨੂੰ ਉਡਾਉਣ ਦੀ ਕੋਸ਼ਿਸ਼'
'ਪਾਕਿਸਤਾਨ ਦੇ 4 ਏਅਰਬੇਸ ਉੱਤੇ ਭਾਰਤ ਨੇ ਕਾਰਵਾਈ ਕੀਤੀ'
'ਪਾਕਿਸਤਾਨ LOC 'ਤੇ ਕਰ ਰਿਹਾ ਭਾਰੀ ਗੋਲੀਬਾਰੀ'
'ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਰਿਹਾਇਸ਼ੀ ਇਲਾਕੇ ਪਾਕਿਸਤਾਨ ਨਿਸ਼ਾਨੇ ਉੱਤੇ ਲੈ ਰਿਹਾ'
'ਆਦਮਪੁਰ, ਚੰਡੀਗੜ੍ਹ ਸਣੇ ਕਈ ਟਿਕਾਣਿਆਂ ਨੂੰ ਪਾਕ ਵੱਲੋਂ ਨਿਸ਼ਾਨਾ ਬਣਾਏ ਜਾਣ ਦੇ ਦਾਅਵੇ ਝੂਠੇ'
'ਉਧਮਪੁਰ, ਬਠਿੰਡਾ, ਆਦਮਪੁਰ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼'
'ਪਾਕਿਸਤਾਨ ਨੇ ਵੱਡੇ ਹਥਿਆਰਾਂ ਦੀ ਵਰਤੋਂ ਕੀਤੀ, ਭਾਰਤੀ ਫੌਜਾਂ ਨੇ ਨਾਕਾਮ ਕੀਤੇ ਹਮਲੇ'
'ਪਾਕਿਸਤਾਨ ਦੇ 26 ਥਾਵਾਂ 'ਤੇ ਕੀਤੇ ਹਮਲੇ ਕੀਤੇ ਗਏ ਨਾਕਾਮ'
'ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ'
'ਸਰਹੱਦ ਪਾਰ ਪਾਕਿਸਤਾਨ ਫੌਜਾਂ ਦੀ ਗਿਣਤੀ ਵਧਾਈ ਜਾ ਰਹੀ ਹੈ'
'ਨਾਗਰਿਕ ਜਹਾਜ਼ਾਂ ਦੀ ਆੜ ਵਿੱਚ ਪਾਕਿਸਤਾਨ ਕਰ ਰਿਹਾ ਹਮਲੇ'
ਪਾਕਿਸਤਾਨ ਨੇ ਮੈਡੀਕਲ ਸੈਂਟਰ ਅਤੇ ਸਕੂਲ ਕੈਂਪਸ ਨੂੰ ਨਿਸ਼ਾਨਾ ਬਣਾਇਆ: ਕਰਨਲ ਸੋਫੀਆ ਕੁਰੈਸ਼ੀ
ਪਾਕਿਸਤਾਨ ਨੇ ਸਿਵਲੀਅਨ ਜਹਾਜ਼ਾਂ ਦੀ ਆੜ ਵਿੱਚ ਹਵਾਈ ਰੂਟਾਂ ਦੀ ਦੁਰਵਰਤੋਂ ਕੀਤੀ: ਕਰਨਲ ਸੋਫੀਆ ਕੁਰੈਸ਼ੀ
ਅਬੋਹਰ ਵੀ ਹਾਈ ਅਲਰਟ 'ਤੇ ਹੈ, ਬਾਜ਼ਾਰ ਬੰਦ ਕੀਤਾ ਜਾ ਰਿਹਾ ਹੈ, ਐਸਡੀਐਮ ਕ੍ਰਿਸ਼ਨ ਪਾਲ ਰਾਜਪੂਤ ਨੇ ਪੁਸ਼ਟੀ ਕੀਤੀ।
ਬੀਤੀ ਰਾਤ ਪਾਕਿਸਤਾਨ ਵੱਲੋਂ ਅਜਨਾਲਾ ਦੇ ਪਿੰਡ ਸਾਰੰਗ 'ਚ ਕੀਤੀ ਗਈ ਫਾਇਰਿੰਗ
ਪਿੰਡ 'ਚੋਂ ਮਿਲੇ 5 -6 ਦੇ ਕਰੀਬ ਰਾਕਟ ਦੇ ਖੋਲ
ਇੱਕ ਪਸ਼ੂ ਵੀ ਹੋਇਆ ਜ਼ਖਮੀ
ਪਾਕਿਸਤਾਨ ਵੱਲੋਂ ਸ਼ਨੀਵਾਰ ਰਾਤ ਨੂੰ ਕੀਤੇ ਹਮਲੇ ਤੋਂ ਬਾਅਦ ਭਾਰਤ ਨੇ ਉਨ੍ਹਾਂ ਦੇ ਘੱਟੋ-ਘੱਟ ਚਾਰ ਏਅਰਬੇਸਾਂ 'ਤੇ ਹਮਲਾ ਕੀਤਾ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਜਵਾਬੀ ਕਾਰਵਾਈ ਵਿੱਚ ਭਾਰਤੀ ਫੌਜ ਨੇ ਜੰਮੂ ਨੇੜੇ ਇੱਕ ਵੱਡੇ ਆਪ੍ਰੇਸ਼ਨ ਵਿੱਚ ਇੱਕ ਪਾਕਿਸਤਾਨੀ ਫਰੰਟਲਾਈਨ ਪੋਸਟ ਅਤੇ ਅੱਤਵਾਦੀ ਲਾਂਚ ਪੈਡ ਤਬਾਹ ਕਰ ਦਿੱਤੇ ਹਨ।

ਆਪ੍ਰੇਸ਼ਨ ਸਿੰਦੂਰ ਦੇ ਅਗਲੇ ਹੀ ਦਿਨ ਬੀਐਸਐਫ ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ (LOC) 'ਤੇ ਫਿਰੋਜ਼ਪੁਰ ਸੈਕਟਰ ਵਿੱਚ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਸੀ। ਪਾਕਿਸਤਾਨੀ ਘੁਸਪੈਠੀਏ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਸਦੀ ਲਾਸ਼ ਫਿਰੋਜ਼ਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੱਖੀ ਗਈ ਹੈ।
ਇਸ ਮਾਮਲੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਘੁਸਪੈਠੀਏ ਨੇ ਹਾਫ ਜੈਕੇਟ ਵੀ ਪਹਿਨੀ ਹੋਈ ਸੀ। ਇੰਝ ਲੱਗਦਾ ਹੈ ਕਿ ਇਹ ਬੁਲੇਟ ਪਰੂਫ਼ ਜੈਕੇਟ ਹੋ ਸਕਦੀ ਹੈ। ਹਾਲਾਂਕਿ, ਸਥਾਨਕ ਪੁਲਿਸ ਇਸ ਬਾਰੇ ਕੁਝ ਨਹੀਂ ਕਹਿ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਪਰ ਫਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਸਮੇਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ।
ਪੰਜਾਬ ਵਿੱਚ ਸ਼ੁੱਕਰਵਾਰ ਰਾਤ ਨੂੰ ਹਨੇਰਾ ਹੁੰਦੇ ਹੀ ਪਾਕਿਸਤਾਨ ਨੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ 'ਤੇ ਹਮਲਾ ਕਰ ਦਿੱਤਾ। ਜਦੋਂ ਪਾਕਿਸਤਾਨੀ ਡਰੋਨ ਅੰਦਰ ਦਾਖਲ ਹੋਏ ਤਾਂ ਫੌਜ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਢੇਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ ਪਾਕਿਸਤਾਨ ਤੋਂ ਡਰੋਨ ਆਉਂਦੇ ਰਹੇ।
ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਵਿੱਚ ਡਰੋਨ ਡਿੱਗਣ ਤੋਂ ਬਾਅਦ ਇੱਕ ਘਰ ਨੂੰ ਅੱਗ ਲੱਗ ਗਈ। ਇੱਕ ਪਰਿਵਾਰ ਦੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਕਰਤਾਰਪੁਰ ਕੋਰੀਡੋਰ ਨੇੜੇ ਵੀ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ।
ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਹਮਲੇ ਦੀ ਸਾਜਿਸ਼ ਹੋਈ ਨਾਕਾਮ

ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਅੱਜ ਸਵੇਰੇ ਪੰਜਾਬ 'ਤੇ ਹਮਲਾ ਕੀਤਾ। ਜਲੰਧਰ ਵਿੱਚ ਫਿਰ ਧਮਾਕੇ ਸੁਣਾਈ ਦਿੱਤੇ। ਇਸ ਦੌਰਾਨ ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਸਾਇਰਨ ਵੱਜ ਰਹੇ ਹਨ। ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ। ਫੌਜ ਨੇ ਸਵੇਰੇ ਅੰਮ੍ਰਿਤਸਰ ਦੇ ਵਡਾਲਾ ਪਿੰਡ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ। ਇਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ।
ਗੁਰਦਾਸਪੁਰ ਦੇ ਕਸਬਾ ਚੱਕ ਸ਼ਰੀਫ ਅਤੇ ਪਿੰਡ ਛਿੱਛਰੇ ਵਿਚਕਾਰ ਅੱਜ ਸਵੇਰੇ 4:30 ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਕਾਰਨ ਜ਼ਮੀਨ 'ਚ ਡੂੰਘਾ ਟੋਇਆ ਪਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਇਸ ਘਟਨਾ ਤੋਂ ਬਾਅਦ ਪਿੰਡਾਂ 'ਚ ਸਹਿਮ ਦਾ ਮਾਹੌਲ ਹੈ। ਓਧਰ ਹੁਸ਼ਿਆਰਪੁਰ 'ਚ ਟਾਂਡਾ ਉੜਮੁੜ ਦੇ ਪਿੰਡ ਸੁੰਦਰਾ ਪੁੱਤਾਂ ਅਤੇ ਜਲੰਧਰ ਦੇ ਕਰਤਾਰਪੁਰ ਵਿੱਚ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਅੰਮ੍ਰਿਤਸਰ 'ਚ ਰਾਜਾਸਾਂਸੀ ਦੇ ਪਿੰਡ ਮੁਗਲਾਨੀ ਕੋਟ ,ਤਰਨਤਾਰਨ ਅਤੇ ਫਿਰੋਜ਼ਪੁਰ ਦੇ ਰਾਜਾਸਾਂਸੀ 'ਚ ਡਰੋਨ ਦੇ ਟੁਕੜੇ ਬਰਾਮਦ ਹੋਏ ਹਨ।
ਜ਼ਿਲੇ ਗੁਰਦਾਸਪੁਰ ਦੇ ਕਸਬਾ ਚੱਕ ਸ਼ਰੀਫ ਅਤੇ ਪਿੰਡ ਛਿੱਛਰੇ ਦੇ ਵਿਚਕਾਰ ਹੋਇਆ ਸਵੇਰੇ 4:30 ਦੇ ਕਰੀਬ ਹੋਇਆ ਜ਼ੋਰਦਾਰ ਧਮਾਕਾ, ਜ਼ਮੀਨ ਚ ਪਿਆ ਡੂੰਘਾ ਟੋਇਆ
ਲੋਕਾਂ ਦੇ ਘਰਾਂ ਚ ਖਿੜਕੀਆਂ ਦਰਵਾਜ਼ੇ ਹਿੱਲੇ
ਪਿੰਡਾ ਚ ਸਹਿਮ ਦਾ ਮਾਹੌਲ
ਭਾਰਤੀ ਹਵਾਈ ਰੱਖਿਆ ਬਲਾਂ ਨੇ ਅੰਮ੍ਰਿਤਸਰ ਦੇ ਵਡਾਲਾ ਨੇੜੇ ਭਿੱਟੇਵਾੜ ਪਿੰਡ ਵਿੱਚ ਇੱਕ ਘਰ ਨਾਲ ਟਕਰਾਉਣ ਤੋਂ ਬਾਅਦ ਇੱਕ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਅਤੇ ਇਸ ਵਿੱਚ ਅੱਗ ਲੱਗ ਗਈ।
ਬਠਿੰਡਾ ਦੇ ਭਿਸੀਆਣਾ ਨੇੜੇ ਹੋਇਆ ਵੱਡਾ ਧਮਾਕਾ
ਪੂਰੇ ਇਲਾਕੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ
- ਕੁਝ ਦੁਕਾਨਦਾਰ ਸ਼ਰਾਬ ਵਾਲੇ ਠੇਕੇਦਾਰ, ਪੈਟਰੋਲ ਪੰਪ ਵਾਲੇ ਨਹੀਂ ਮੰਨ ਰਹੇ ਪ੍ਰਸ਼ਾਸਨ ਦੀਆਂ ਹਦਾਇਤਾਂ
- ਲਗਾਤਾਰ ਕਰ ਰਿਹਾ ਹੈ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ
- ਮੁਕਤਸਰ ਦੇ ਵਿੱਚ ਬਲੈਕ ਆਊਟ ਦਾ ਦੂਸਰਾ ਦਿਨ
- ਰਹਾਇਸ਼ੀ ਇਲਾਕਿਆਂ ਦੇ ਵਿੱਚ ਕਰ ਰਹੇ ਨੇ ਲੋਕ ਸਹਿਯੋਗ ਗਲੀਆਂ ਦੇ ਵਿੱਚ ਛਾਇਆ ਹਨੇਰਾ
- ਮੇਨ ਸੜਕਾਂ ਤੇ ਚੱਲ ਰਹੇ ਵਹਿਕਲ, ਦੁਕਾਨਾਂ ਤੇ ਚੱਲ ਰਹੀਆਂ ਲਾਈਟਾਂ
ਪੰਜਾਬ ’ਚ ਅੱਜ ਦੀ ਰਾਤ ਮੁੜ ਭਾਰੀ !
ਸੂਬੇ ਦੇ ਕਈ ਜ਼ਿਲ੍ਹਿਆਂ ’ਚੋਂ ਆ ਰਹੀ ਧਮਾਕੇ ਤੇ ਗੋਲੀਆਂ ਦੀ ਆਵਾਜ਼
ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ ’ਚ ਹੋਏ ਹਮਲੇ
ਫਿਰੋਜ਼ਪੁਰ ’ਚ ਵੀ ਡਰੋਨ ਨਾਲ ਹਮਲਾ, 3 ਹੋਏ ਜ਼ਖਮੀ
ਕੈਂਟ ਇਲਾਕੇ ’ਚ ਹੈ ਆਰਮੀ ਸਟੇਸ਼ਨ
ਧਮਾਕਿਆਂ ਤੋਂ ਬਾਅਦ ਲਗਾਤਾਰ ਵੱਜ ਰਿਹਾ ਸਾਇਰਨ
ਪਾਕਿਸਤਾਨ ਆਪਣੀਆਂ ਗਤੀਵਿਧੀਆਂ ਨਹੀਂ ਰੋਕ ਰਿਹਾ, ਪਠਾਨਕੋਟ ਜ਼ਿਲ੍ਹੇ ਵਿੱਚ ਡਰੋਨ ਹਮਲਾ ਹਵਾ ਵਿੱਚ ਹੀ ਤਬਾਹ, ਹੁਣ ਤੱਕ ਪੰਜ ਧਮਾਕੇ ਹੋ ਚੁੱਕੇ ਹਨ
ਪੰਜਾਬ ਦੇ ਜਲੰਧਰ, ਪਠਾਨਕੋਟ ਅਤੇ ਕਸ਼ਮੀਰ ਖੇਤਰ ਦੇ ਉੜੀ ਵਿੱਚ ਬਲੈਕਆਊਟ ਲਾਗੂ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਕਈ ਸੈਕਟਰਾਂ ਵਿੱਚ ਭਾਰੀ ਗੋਲਾਬਾਰੀ ਕਰ ਰਿਹਾ ਹੈ। ਭਾਰਤੀ ਫੌਜ ਇਸਦਾ ਜਵਾਬ ਦੇ ਰਹੀ ਹੈ।
ਪਾਕਿਸਤਾਨ ਆਪਣੀਆਂ ਕਾਇਰਤਾਪੂਰਨ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸ਼ੁੱਕਰਵਾਰ ਨੂੰ ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਉੜੀ, ਪੁੰਛ ਅਤੇ ਕੁਪਵਾੜਾ ਇਲਾਕਿਆਂ ਵਿੱਚ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ।
ਰਾਤ 9 ਵਜੇ ਦਾ ਸਮਾਂ ਸੀ ਪਰ ਇਕ ਘੰਟਾ ਪਹਿਲਾਂ ਹੀ ਕੀਤਾ ਗਿਆ ਬਲੈਕ ਆਊਟ
ਸਾਇਰਨ ਵਜਾ ਕੇ ਕੀਤਾ ਗਿਆ ਬਲੈਕ ਆਊਟ
ਸ੍ਰੀ ਦਰਬਾਰ ਸਾਹਿਬ ਸਮੇਤ ਸਾਰੇ ਸ਼ਹਿਰ ਦੀ ਲਾਈਟ ਹੋਈ ਬੰਦ
ਪਠਾਨਕੋਟ ਏਅਰਬੇਸ 'ਤੇ ਅੱਜ ਫਿਰ ਸਾਇਰਨ ਵੱਜਿਆ, ਸਾਇਰਨ ਵੱਜਣ ਤੋਂ ਬਾਅਦ ਪੂਰਾ ਪਠਾਨਕੋਟ ਹਨੇਰਾ ਹੋ ਗਿਆ।
ਚੰਡੀਗੜ੍ਹ Elante Mall 7 ਵਜੇ ਤੋਂ ਪਹਿਲਾਂ ਹੀ ਹੋਇਆ ਬੰਦ
(ਤੁਰੰਤ ਲਾਗੂ– ਸਾਇਰਨ ਦਾ ਮਤਲਬ ਤਰੁੰਤ ਸਾਵਧਾਨੀ ਵਰਤਣੀ ਹੈ)
ਹੁਣ ਤੋਂ ਬਾਅਦ ਕੋਈ ਵੀ ਮੌਕ ਡ੍ਰਿੱਲ ਨਹੀਂ ਹੋਵੇਗੀ। ਜਦੋਂ ਵੀ ਸਾਇਰਨ ਵੱਜੇ, ਇਹ ਇੱਕ ਸਾਵਧਾਨੀ ਦਾ ਸੰਕੇਤ ਹੋਵੇਗਾ। ਸਾਰੇ ਵਾਸੀਆਂ ਲਈ ਇਹ ਹਦਾਇਤਾਂ ਸਖ਼ਤੀ ਨਾਲ ਮੰਨਣੀਆਂ ਲਾਜ਼ਮੀ ਹਨ।
⸻
ਕਰਨਯੋਗ ਗੱਲਾਂ (DOs)
1. ਸਾਰੇ ਲਾਈਟਾਂ ਬੰਦ ਕਰੋ
• ਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ, ਜੋ ਬਾਹਰੋਂ ਦਿਖ ਸਕਦੀ ਹੋਵੇ।
2. ਹਰ ਰੋਜ਼ ਸ਼ਾਮ 7:30 ਵਜੇ ਇਨਵਰਟਰ ਦੀ ਲਾਈਟ ਬੰਦ ਕਰਨੀ ਲਾਜ਼ਮੀ ਹੈ
• ਇਹ ਇੱਕ ਸਾਵਧਾਨੀ ਦੀ ਤਰ੍ਹਾਂ ਰੋਜ਼ਾਨਾ ਅਮਲ ਵਿੱਚ ਲਿਆਉਣੀ ਹੈ।
3. ਪਰਦੇ ਪੂਰੀ ਤਰ੍ਹਾਂ ਲਗਾਓ
• ਕੋਈ ਰੋਸ਼ਨੀ ਬਾਹਰ ਨਜ਼ਰ ਨਾ ਆਵੇ, ਇਹ ਯਕੀਨੀ ਬਣਾਓ।
4. ਸਾਰੇ ਜ਼ਰੂਰੀ ਸਾਮਾਨ ਪਹਿਲਾਂ ਤੋਂ ਚਾਰਜ ਰੱਖੋ
• ਮੋਬਾਈਲ, ਪਾਵਰ ਬੈਂਕ, ਟਾਰਚ, ਰੇਡੀਓ ਆਦਿ ਹਮੇਸ਼ਾ ਚਾਰਜ ਰੱਖੋ।
5. ਗੁਆਂਢੀਆਂ ਅਤੇ ਬੱਚਿਆਂ ਨੂੰ ਸੂਚਿਤ ਕਰੋ
• ਜੋ ਲੋਕ ਜਾਣਕਾਰੀ ਵਿੱਚ ਨਹੀਂ, ਉਨ੍ਹਾਂ ਦੀ ਮਦਦ ਕਰੋ ਅਤੇ ਉਨ੍ਹਾਂ ਨੂੰ ਵੀ ਇਹ ਦਿਸ਼ਾ-ਨਿਰਦੇਸ਼ ਮਨਾਉਣ ਲਈ ਕਹੋ।
6. ਬਲੈਕਆਉਟ ਲਈ ਤਿਆਰ ਰਹੋ
• ਆਪਣੀਆਂ ਜ਼ਰੂਰੀ ਚੀਜ਼ਾਂ ਜਿਵੇਂ ਕਿ ਪਾਣੀ, ਟਾਰਚ, ਜੁੱਤੀਆਂ, ਦਸਤਾਵੇਜ਼ ਆਦਿ ਇਕੱਠੀਆਂ ਅਤੇ ਤਿਆਰ ਰੱਖੋ।
7. ਕਾਰ ਵਿੱਚ ਹੋਣ ਦੀ ਸੂਰਤ ਵਿੱਚ
• ਜੇ ਸਾਇਰਨ ਦੌਰਾਨ ਤੁਸੀਂ ਰਸਤੇ ਵਿੱਚ ਹੋ, ਤਾਂ ਹੈੱਡਲਾਈਟ ਤੁਰੰਤ ਬੰਦ ਕਰੋ, ਕਾਰ ਨੂੰ ਥਾਂ ਤੇ ਰੋਕੋ, ਅਤੇ ਕੋਈ ਹਿਲਜੁਲ ਨਾ ਕਰੋ।
8. ਡਰੋਨ ਜਾਂ ਉੱਡਦੀਆਂ ਚੀਜ਼ਾਂ ਵੇਖਣ ’ਤੇ ਰਿਪੋਰਟ ਕਰੋ
• ਕਿਸੇ ਵੀ ਅਣਪਛਾਤੀ ਉੱਡਦੀ ਚੀਜ਼ ਜਾਂ ਡਰੋਨ ਨੂੰ ਤੁਰੰਤ ਕੰਟਰੋਲ ਰੂਮ ਜਾਂ ਅਧਿਕਾਰੀ ਨੂੰ ਦੱਸੋ।
⸻
ਨਹੀਂ ਕਰਨੀਆਂ ਗੱਲਾਂ (DON’Ts)
1. ਕੋਈ ਵੀ ਲਾਈਟ ਨਾ ਚਾਲੂ ਕਰੋ
• ਛੋਟੀ ਤੋਂ ਛੋਟੀ ਰੌਸ਼ਨੀ ਜਾਂ ਸਕਰੀਨ ਦੀ ਚਮਕ ਵੀ ਲੁਕਾ ਦਿਓ।
2. ਸਾਇਰਨ ਦੇ ਬਾਅਦ ਕੋਈ ਵੀ ਗੱਡੀ ਜਾਂ ਪੈਦਲ ਹਲਚਲ ਨਾ ਹੋਵੇ
• ਜਿੱਥੇ ਹੋ, ਉਥੇ ਹੀ ਰੁੱਕ ਜਾਓ।
3. ਕਿਸੇ ਵੀ ਝਰੋਖੇ ਜਾਂ ਦਰਵਾਜ਼ੇ ਨੂੰ ਨਾ ਖੋਲ੍ਹੋ
• ਬਾਹਰ ਰੌਸ਼ਨੀ ਜਾਣਾ ਸਖ਼ਤ ਮਨਾਹੀ ਹੈ।
4. ਇਸਨੂੰ ਮੌਕਾ ਅਭਿਆਸ ਭਾਵ ਮੌਕ ਡਰਿਲ ਸਮਝਣ ਦੀ ਭੁੱਲ ਨਾ ਕਰੋ
• ਹਰ ਸਾਇਰਨ ਸਾਵਧਾਨੀ ਦੀ ਨਿਸ਼ਾਨੀ ਹੈ।
5. ਅਫਵਾਹਾਂ ਨਾ ਫੈਲਾਓ ਅਤੇ ਨਾ ਵਿਸ਼ਵਾਸ ਕਰੋ
• ਕੇਵਲ ਸਰਕਾਰੀ ਹਦਾਇਤਾਂ ਉੱਤੇ ਭਰੋਸਾ ਕਰੋ।
ਯਾਦ ਰੱਖੋ:
ਖਾਮੋਸ਼ੀ, ਹਨੇਰਾ ਅਤੇ ਅਨੁਸ਼ਾਸਨ – ਇਨ੍ਹਾਂ ਨਾਲ ਹੀ ਜਿੰਦਗੀਆਂ ਬਚਦੀਆਂ ਹਨ।
ਤੁਹਾਡੀ ਜ਼ਿੰਮੇਵਾਰੀ ਸਾਰੇ ਸਮਾਜ ਦੀ ਸੁਰੱਖਿਆ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਕਾਰ, ਸ਼ੁੱਕਰਵਾਰ ਨੂੰ ਜੰਮੂ ਹਵਾਈ ਅੱਡੇ ਦੇ ਨੇੜੇ ਫਿਰ ਸਾਇਰਨ ਵੱਜਿਆ। ਇਸ ਦੇ ਨਾਲ ਹੀ, ਪਾਕਿਸਤਾਨ ਨੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਹਥਿਆਰਾਂ ਅਤੇ ਤੋਪਖਾਨਿਆਂ ਨਾਲ ਗੋਲੀਬਾਰੀ ਮੁੜ ਸ਼ੁਰੂ ਕਰ ਦਿੱਤੀ ਹੈ। ਅੱਜ ਸ਼ਾਮ ਉੜੀ ਵਿੱਚ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਅੰਬਾਲਾ, ਪਾਣੀਪਤ ਅਤੇ ਪੰਚਕੂਲਾ ਵਿੱਚ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬਲੈਕਆਊਟ ਦੇ ਹੁਕਮ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ 'ਚ ਸ਼ਾਮ 7 ਵਜੇ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਕਰਨ ਦਾ ਹੁਕਮ
Elante Mall ਸ਼ਾਮ 7 ਵਜੇ ਤੋਂ ਪਹਿਲਾਂ ਹੀ ਹੋਇਆ ਬੰਦ
Patiala News : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਨਵੇਂ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਅਤੇ ਪਾਕਿਸਤਾਨ ਤੋਂ ਸੰਭਾਵੀ ਹਵਾਈ ਹਮਲੇ ਦੇ ਖ਼ਤਰੇ ਨੂੰ ਦਰਸਾਉਂਦੇ ਖੁਫੀਆ ਜਾਣਕਾਰੀ ਦੇ ਮੱਦੇਨਜ਼ਰ ਰਾਤ ਦੇ ਸਮੇਂ ਦੌਰਾਨ ਪੂਰੀ ਤਰ੍ਹਾਂ ਬਲੈਕਆਊਟ ਦੀ ਲੋੜ ਹੋ ਸਕਦੀ ਹੈ। ਇਸ ਲਈ ਜਦੋਂ ਵੀ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਪਟਿਆਲਾ ਜ਼ਿਲ੍ਹੇ ਵਿੱਚ ਬਲੈਕ ਆਊਟ ਐਲਾਨਿਆ ਜਾਵੇਗਾ।
India Pakistan Tension : ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿੱਚ 36 ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿੱਚ ਤੁਰਕੀ ਵਿੱਚ ਬਣੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ।
ਭਾਰਤੀ ਹਵਾਈ ਸੈਨਾ ਨੇ ਤੁਰੰਤ ਇਸ ਹਮਲੇ ਦਾ ਜਵਾਬ ਦਿੰਦੇ ਹੋਏ ਡਰੋਨ ਜਵਾਬੀ ਹਮਲਾ ਕੀਤਾ, ਜਿਸ ਵਿੱਚ ਪਾਕਿਸਤਾਨ ਦਾ ਨਿਗਰਾਨੀ ਰਾਡਾਰ ਸਿਸਟਮ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸੋਫੀਆ ਕੁਰੈਸ਼ੀ ਨੇ ਕਿਹਾ ਕਿ ਇਸ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੀ ਫੌਜ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਹ ਉਨ੍ਹਾਂ ਦੇ ਫੌਜੀ ਅਭਿਆਨ ਲਈ ਇੱਕ ਵੱਡਾ ਝਟਕਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਨਹੀਂ ਕੀਤਾ ਸਗੋਂ ਇਸਨੂੰ ਢਾਲ (shield) ਵਜੋਂ ਇਸਤੇਮਾਲ ਕੀਤਾ ਹੈ । ਜਦੋਂ ਇਹ ਹਮਲਾ ਕੀਤਾ ਗਿਆ , ਉਸ ਸਮੇਂ ਕਰਾਚੀ ਅਤੇ ਲਾਹੌਰ ਵਰਗੇ ਵੱਡੇ ਸ਼ਹਿਰਾਂ ਵਿੱਚ ਯਾਤਰੀ ਜਹਾਜ਼ ਉੱਡ ਰਹੇ ਸਨ, ਜਿਸ ਨਾਲ ਆਮ ਨਾਗਰਿਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਾਈਆਂ ਗਈਆਂ।
ਭਾਰਤੀ ਸੁਰੱਖਿਆ ਬਲਾਂ ਨੇ ਪੂਰੇ ਆਪ੍ਰੇਸ਼ਨ ਦੌਰਾਨ ਸੰਜਮ ਵਰਤਿਆ ਅਤੇ ਸੀਮਤ ਜਵਾਬੀ ਹਮਲੇ ਕੀਤੇ ਤਾਂ ਜੋ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਰੱਖਿਆਤਮਕ ਅਤੇ ਸੰਵੇਦਨਸ਼ੀਲ ਰੁਖ਼ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਸ਼ਲਾਘਾ ਕੀਤੀ ਜਾ ਰਹੀ ਹੈ।
ਦੇਰ ਸ਼ਾਮ ਨੂੰ ਸਿਨੇਮਾ ਹਾਲਾਂ ਅਤੇ ਮਾਲਾਂ ਵਿੱਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ, ਕੋਮਲ ਮਿੱਤਲ ਨੇ ਜ਼ਿਲ੍ਹਾ ਐਸ ਏ ਐਸ ਨਗਰ ਵਿੱਚ ਸਿਨੇਮਾ ਹਾਲ, ਸ਼ਾਪਿੰਗ ਮਾਲ ਸ਼ਾਮ 8:00 ਵਜੇ ਤੋਂ ਸਵੇਰੇ 6:00 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਆਦੇਸ਼ ਆਮ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਅਤੇ ਰਾਤ ਦੇ ਸਮੇਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਨਾਗਰਿਕਾਂ ਦੇ ਜੀਵਨ ਨੂੰ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਖਤਰੇ ਤੋਂ ਬਚਾਉਣ ਲਈ ਕੀਤਾ ਗਿਆ ਹੈ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਖ਼ਤਰੇ ਤੋਂ ਬਚਿਆ ਜਾ ਸਕੇ।
ਹੁਸ਼ਿਆਰਪੁਰ ਦੇ ਪਹਾੜੀ ਇਲਾਕੇ ਵਿੱਚ ਇੱਕ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਕਿਹਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੀ ਇਸ ਮਿਜ਼ਾਈਲ ਨੂੰ ਢੇਰ ਕਰ ਦਿੱਤਾ ਸੀ। ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਨੇ ਅੱਜ ਸਵੇਰੇ ਤੀਜੀ ਵਾਰ ਪੰਜਾਬ 'ਤੇ ਹਮਲਾ ਕੀ
ਭਾਰਤੀ ਹਵਾਈ ਸੈਨਾ ਨੇ ਤੁਰੰਤ ਇਸ ਹਮਲੇ ਦਾ ਜਵਾਬ ਦਿੰਦੇ ਹੋਏ ਡਰੋਨ ਜਵਾਬੀ ਹਮਲਾ ਕੀਤਾ, ਜਿਸ ਵਿੱਚ ਪਾਕਿਸਤਾਨ ਦਾ ਨਿਗਰਾਨੀ ਰਾਡਾਰ ਸਿਸਟਮ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸੋਫੀਆ ਕੁਰੈਸ਼ੀ ਨੇ ਕਿਹਾ ਕਿ ਇਸ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੀ ਫੌਜ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਇਹ ਉਨ੍ਹਾਂ ਦੇ ਫੌਜੀ ਅਭਿਆਨ ਲਈ ਇੱਕ ਵੱਡਾ ਝਟਕਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਨਹੀਂ ਕੀਤਾ ਸਗੋਂ ਇਸਨੂੰ ਢਾਲ (shield) ਵਜੋਂ ਇਸਤੇਮਾਲ ਕੀਤਾ ਹੈ । ਜਦੋਂ ਇਹ ਹਮਲਾ ਕੀਤਾ ਗਿਆ , ਉਸ ਸਮੇਂ ਕਰਾਚੀ ਅਤੇ ਲਾਹੌਰ ਵਰਗੇ ਵੱਡੇ ਸ਼ਹਿਰਾਂ ਵਿੱਚ ਯਾਤਰੀ ਜਹਾਜ਼ ਉੱਡ ਰਹੇ ਸਨ, ਜਿਸ ਨਾਲ ਆਮ ਨਾਗਰਿਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਾਈਆਂ ਗਈਆਂ।
ਭਾਰਤੀ ਸੁਰੱਖਿਆ ਬਲਾਂ ਨੇ ਪੂਰੇ ਆਪ੍ਰੇਸ਼ਨ ਦੌਰਾਨ ਸੰਜਮ ਵਰਤਿਆ ਅਤੇ ਸੀਮਤ ਜਵਾਬੀ ਹਮਲੇ ਕੀਤੇ ਤਾਂ ਜੋ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਰੱਖਿਆਤਮਕ ਅਤੇ ਸੰਵੇਦਨਸ਼ੀਲ ਰੁਖ਼ ਦੀ ਅੰਤਰਰਾਸ਼ਟਰੀ ਪੱਧਰ 'ਤੇ ਵੀ ਸ਼ਲਾਘਾ ਕੀਤੀ ਜਾ ਰਹੀ ਹੈ।
ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਨੇ ਐਲਾਨ ਕੀਤਾ ਕਿ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਬੰਦ ਰਹਿਣਗੀਆਂ।
ਰਾਤ ਨੂੰ ਪਾਕਿਸਤਾਨ ਵੱਲੋਂ ਪਠਾਨਕੋਟ ਏਅਰ ਬੇਸ 'ਤੇ ਕੀਤੇ ਗਏ ਹਮਲੇ ਦੇ ਸਬੰਧ ਵਿੱਚ, ਜਿੱਥੇ ਭਾਰਤੀ ਰੱਖਿਆ ਨੇ ਜਵਾਬੀ ਕਾਰਵਾਈ ਕੀਤੀ ਅਤੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਪਠਾਨਕੋਟ ਏਅਰ ਬੇਸ 'ਤੇ ਡਰੋਨ ਹਮਲਿਆਂ ਦਾ ਬਦਲਾ ਲਿਆ ਗਿਆ।
ਇਸ ਕਾਰਵਾਈ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਸਵੇਰੇ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਫਿਲਹਾਲ, ਏਅਰਬੇਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਗੱਲਾਂ ਦਾ ਖੁਲਾਸਾ ਪੁਲਿਸ ਅਧਿਕਾਰੀ ਨੇ ਕੀਤਾ।
ਟੁੱਟੇ ਘਰ ਦੇ ਸਾਰੇ ਸ਼ੀਸ਼ੇ ਅਤੇ ਦਰਵਾਜ਼ੇ
ਪਰਿਵਾਰਕ ਮੈਂਬਰਾਂ 'ਚ ਸਹਿਮ ਦਾ ਮਾਹੌਲ
ਆਪ੍ਰੇਸ਼ਨ ਸਿੰਦੂਰ ਤੋਂ ਪਰੇਸ਼ਾਨ ਪਾਕਿਸਤਾਨ ਨੇ ਬੀਤੀ ਰਾਤ ਕੰਟਰੋਲ ਰੇਖਾ (LoC) ਅਤੇ ਅੰਤਰਰਾਸ਼ਟਰੀ ਸਰਹੱਦ (IB) ਦੇ ਨਾਲ-ਨਾਲ ਵੱਖ-ਵੱਖ ਇਲਾਕਿਆਂ ਵਿੱਚ ਡਰੋਨ ਹਮਲਿਆਂ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਭਾਰਤੀ ਸੁਰੱਖਿਆ ਬਲਾਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਸੂਤਰਾਂ ਅਨੁਸਾਰ, ਭਾਰਤੀ ਫੌਜ ਦੀਆਂ ਹਵਾਈ ਰੱਖਿਆ ਇਕਾਈਆਂ ਦੁਆਰਾ ਕੀਤੇ ਗਏ ਇੱਕ ਵੱਡੇ ਐਂਟੀ-ਡਰੋਨ ਆਪ੍ਰੇਸ਼ਨ ਵਿੱਚ 50 ਤੋਂ ਵੱਧ ਡਰੋਨਾਂ ਨੂੰ ਸਫਲਤਾਪੂਰਵਕ ਡੇਗ ਦਿੱਤਾ ਗਿਆ। ਇਹ ਡਰੋਨ ਹਮਲੇ ਊਧਮਪੁਰ, ਸਾਂਬਾ, ਜੰਮੂ, ਅਖਨੂਰ, ਨਗਰੋਟਾ ਅਤੇ ਪਠਾਨਕੋਟ ਵਰਗੇ ਸੰਵੇਦਨਸ਼ੀਲ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਕੀਤੇ ਗਏ ਸਨ।
ਸਵੇਰੇ 5.01 ਵਜੇ ਛੇਹਰਟਾ ਅਤੇ ਖਾਸਾ ਵਿਖੇ 5.07 ਵਜੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ
Operation Sindoor India vs Pakistan 2 Live Updates : ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ, ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਤੋਂ ਪਰੇਸ਼ਾਨ ਹੋ ਗਿਆ ਹੈ। ਵੀਰਵਾਰ ਰਾਤ ਨੂੰ ਪਾਕਿਸਤਾਨ ਨੇ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿੱਚ ਕਈ ਥਾਵਾਂ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸਦੇ ਸਾਰੇ ਹਮਲੇ ਨਾਕਾਮ ਕਰ ਦਿੱਤੇ ਗਏ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਹ ਸਵੇਰੇ ਜਲਦੀ ਜੰਮੂ-ਕਸ਼ਮੀਰ ਜਾ ਰਹੇ ਹਨ।
ਉਮਰ ਅਬਦੁੱਲਾ ਨੇ ਕਾਰ ਵਿੱਚ ਯਾਤਰਾ ਕਰਦੇ ਹੋਏ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ, "ਬੀਤੀ ਰਾਤ ਜੰਮੂ ਸ਼ਹਿਰ ਅਤੇ ਹੋਰ ਇਲਾਕਿਆਂ ਵਿੱਚ ਪਾਕਿਸਤਾਨੀ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ।" ਹੁਣ ਮੈਂ ਜੰਮੂ ਦੀ ਸਥਿਤੀ ਜਾਣਨ ਜਾ ਰਿਹਾ ਹਾਂ।
ਬੀਤੀ ਰਾਤ, ਊਧਮਪੁਰ, ਪਠਾਨਕੋਟ, ਜੰਮੂ-ਅਖਨੂਰ, ਸਾਂਬਾ, ਬਾਰਾਮੂਲਾ ਅਤੇ ਕੁਪਵਾੜਾ, ਪੁੰਛ ਦੇ ਸਰਹੱਦੀ ਇਲਾਕਿਆਂ ਵਿੱਚ ਧਮਾਕਿਆਂ ਅਤੇ ਸਾਇਰਨ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਪਾਕਿਸਤਾਨ ਕੰਟਰੋਲ ਰੇਖਾ 'ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਦਰਜਨਾਂ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ। ਹਾਲਾਂਕਿ, ਸਾਰੇ ਹਮਲਿਆਂ ਨੂੰ ਤੁਰੰਤ ਨਾਕਾਮ ਕਰ ਦਿੱਤਾ ਗਿਆ। ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਰਾਜਸਥਾਨ ਦੇ ਸ਼੍ਰੀਗੰਗਾਨਗਰ ਦੇ ਪੰਜ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਆਦੇਸ਼ ਲਾਗੂ ਕਰ ਦਿੱਤੇ ਗਏ ਹਨ। ਇੱਥੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੇਲੋੜੇ ਬਾਹਰ ਨਾ ਜਾਣ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਅੱਜ, ਜੰਮੂ-ਕਸ਼ਮੀਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿੱਚ ਫੌਜੀ ਟਿਕਾਣਿਆਂ ਨੂੰ ਪਾਕਿਸਤਾਨੀ ਡਰੋਨਾਂ ਅਤੇ ਮਿਜ਼ਾਈਲਾਂ ਨੇ ਨਿਸ਼ਾਨਾ ਬਣਾਇਆ।"
ਇਹ ਵੀ ਪੜ੍ਹੋ : Hoshiarpur Terror Attack : ਹੁਸ਼ਿਆਰਪੁਰ ’ਚ ਦੇਖਿਆ ਗਿਆ ਮਿਜ਼ਾਇਲ, ਹਲਕਾ ਮੁਕੇਰੀਆਂ ਦੇ ਪਿੰਡ ਉੱਚੀ ਬੱਸੀ ਦੀ ਘਟਨਾ
- PTC NEWS