Sat, Jul 20, 2024
Whatsapp

Paan Leaf : ਯੂਰਿਕ ਐਸਿਡ ਵਾਲੇ ਮਰੀਜ਼ਾਂ ਲਈ ਵਰਦਾਨ ਹਨ ਪਾਨ ਦੇ ਪੱਤੇ ! ਜਾਣੋ ਕਿਵੇਂ

ਯੂਰਿਕ ਐਸਿਡ ਵਾਲੇ ਮਰੀਜ਼ ਨੂੰ ਪਾਨ ਦੇ ਪੱਤੀਆਂ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਅਤੇ ਇਸ ਦੇ ਕੀ ਫਾਇਦੇ ਹੁੰਦੇ ਹਨ? ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 08th 2024 11:01 AM
Paan Leaf : ਯੂਰਿਕ ਐਸਿਡ ਵਾਲੇ ਮਰੀਜ਼ਾਂ ਲਈ ਵਰਦਾਨ ਹਨ ਪਾਨ ਦੇ ਪੱਤੇ ! ਜਾਣੋ ਕਿਵੇਂ

Paan Leaf : ਯੂਰਿਕ ਐਸਿਡ ਵਾਲੇ ਮਰੀਜ਼ਾਂ ਲਈ ਵਰਦਾਨ ਹਨ ਪਾਨ ਦੇ ਪੱਤੇ ! ਜਾਣੋ ਕਿਵੇਂ

Paan Patta In Uric Acid: ਪੁਰਾਣੇ ਸਮੇਂ ਤੋਂ ਹੀ ਪਾਨ ਦੇ ਪੱਤੀਆਂ ਨੂੰ ਆਯੁਰਵੇਦ 'ਚ ਦਵਾਈ ਦੇ ਰੂਪ 'ਚ ਵਰਤੀਆਂ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕਈ ਔਸ਼ਧੀ ਗੁਣ ਪਾਏ ਜਾਣਦੇ ਹਨ। ਦੱਸ ਦਈਏ ਕਿ ਇਸ ਦੀ ਵਰਤੋਂ ਪੂਜਾ ਕਰਨ ਅਤੇ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਨਾਲ ਹੀ ਇਹ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਮਾਹਿਰਾਂ ਮੁਤਾਬਕ ਪਾਨ ਦੇ ਪੱਤੀਆਂ ਨਾਲ ਯੂਰਿਕ ਐਸਿਡ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਤਾਂ ਆਉ ਜਾਣਦੇ ਹਾਂ ਯੂਰਿਕ ਐਸਿਡ ਵਾਲੇ ਮਰੀਜ਼ ਨੂੰ ਪਾਨ ਦੇ ਪੱਤੀਆਂ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਅਤੇ ਇਸ ਦੇ ਕੀ ਫਾਇਦੇ ਹੁੰਦੇ ਹਨ?

ਯੂਰਿਕ ਐਸਿਡ ਦੀ ਸਮੱਸਿਆ 'ਚ ਪਾਨ ਦੇ ਪੱਤੇ ਦੀ ਵਰਤੋਂ ਕਰਨ ਦਾ ਤਰੀਕਾ 


ਦੱਸ ਦਈਏ ਕਿ ਯੂਰਿਕ ਐਸਿਡ ਦੇ ਮਰੀਜ਼ ਪਾਨ ਦੀਆਂ ਪੱਤੀਆਂ ਨੂੰ ਉਬਾਲ ਕੇ ਪੀ ਸਕਦੇ ਹਨ। ਇਸ ਲਈ ਤੁਹਾਨੂੰ 2 ਕੱਪ ਪਾਣੀ 'ਚ 2-4 ਤਾਜ਼ੇ ਪਾਣੀ ਦੇ ਪਤੇ ਪਾ ਕੇ ਉਬਾਲਣਾ ਹੋਵੇਗਾ। ਜਦੋਂ ਪਾਣੀ ਅੱਧਾ ਰਹੀ ਜਾਵੇ ਤਾਂ ਛਾਣ ਕੇ ਪੀਓ।

ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਪਾਨ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਦਾ ਰਸ ਕੱਢ ਕੇ ਅਤੇ ਅੱਧੇ ਕੱਪ ਕੋਸੇ ਪਾਣੀ 'ਚ ਮਿਲਾ ਕੇ ਪੀ ਸਕਦੇ ਹੋ। ਜਿਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਨਾਲ ਹੀ ਤੁਸੀਂ ਪਾਨ ਦੀਆਂ ਪੱਤੀਆਂ ਨੂੰ ਧੋ ਕੇ ਵੀ ਚਬਾ ਕੇ ਖਾ ਸਕਦੇ ਹੋ। ਅਜਿਹਾ ਕਰਨ ਨਾਲ ਪੱਤਿਆਂ ਦੇ ਅੰਦਰ ਦਾ ਰਸ ਸਰੀਰ 'ਚ ਦਾਖਲ ਹੋਵੇਗਾ ਅਤੇ ਤੁਹਾਨੂੰ ਯੂਰਿਕ ਐਸਿਡ 'ਚ ਲਾਭ ਮਿਲੇਗਾ।

ਪਾਨ ਦੇ ਪੱਤੀਆਂ ਸੇਵਨ ਕਰਨ ਦੇ ਫਾਇਦੇ 

ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਚ ਮਦਦਗਾਰ 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਪਾਨ ਦੀਆਂ ਪੱਤੀਆਂ 'ਚ ਭਰਪੂਰ ਮਾਤਰਾ 'ਚ ਤੱਤ ਪਾਏ ਜਾਣਦੇ ਹਨ। ਜੋ ਤੁਹਾਡੀ ਕਿਡਨੀ ਨੂੰ ਸੁਧਾਰਨ, ਠੀਕ ਕਰਨ ਅਤੇ ਸਰੀਰ 'ਚੋ ਯੂਰਿਕ ਐਸਿਡ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ। ਨਾਲ ਹੀ ਇਹ ਡਾਇਯੂਰੇਟਿਕਸ ਦਾ ਕੰਮ ਕਰਦੇ ਹਨ, ਜਿਸ ਨਾਲ ਸਰੀਰ 'ਚ ਜਮ੍ਹਾ ਯੂਰਿਕ ਐਸਿਡ ਵੀ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ।

ਸੋਜ ਨੂੰ ਘੱਟ ਕਰਨ ਲਈ ਫਾਇਦੇਮੰਦ 

ਮਾਹਿਰਾਂ ਮੁਤਾਬਕ ਪਾਨ ਦੇ ਪੱਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਕਿਉਂਕਿ ਇਸ 'ਕੁਝ ਭਰਪੂਰ ਮਾਤਰਾ 'ਚ ਪੌਲੀਫੇਨੌਲ ਅਤੇ ਬਹੁਤ ਸਾਰੇ ਬਾਇਓਐਕਟਿਵ ਮਿਸ਼ਰਣ ਪਾਏ ਜਾਣਦੇ ਹਨ ਜੋ ਸਾੜ ਵਿਰੋਧੀ ਗੁਣਾਂ 'ਚ ਭਰਪੂਰ ਹੁੰਦੇ ਹਨ। ਇਸ ਨਾਲ ਸੋਜ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਦਸ ਦਈਏ ਕਿ ਸਰੀਰ 'ਚ ਸੋਜ ਵਧਣ ਨਾਲ ਯੂਰਿਕ ਐਸਿਡ ਵਧਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਪਾਨ ਦੀਆਂ ਪੱਤੀਆਂ ਨਾਲ ਵੀ ਗਠੀਏ ਨੂੰ ਘੱਟ ਕੀਤਾ ਜਾ ਸਕਦਾ ਹੈ।

ਚਮੜੀ ਦੀਆਂ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ 

ਜੇਕਰ ਤੁਹਾਨੂੰ ਚਮੜੀ ਨਾਲ ਜੁੜੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਪਾਨ ਦੇ ਪੱਤੀਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ, ਵਿਟਾਮਿਨ ਸੀ  ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਫ੍ਰੀ ਰੈਡੀਕਲਸ ਦੇ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦੇ ਹਨ। ਨਾਲ ਹੀ ਪਾਨ ਦੀਆਂ ਪੱਤੀਆਂ ਦਾ ਸੇਵਨ ਸਰੀਰ ਦੇ ਸੈੱਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦਾ ਹੈ ਅਤੇ ਯੂਰਿਕ ਐਸਿਡ ਨੂੰ ਘੱਟ ਕਰਦਾ ਹੈ।

ਪਾਚਨ ਨੂੰ ਸੁਧਾਰਨ ਅਤੇ ਮੇਟਾਬੋਲਿਜ਼ਮ ਨੂੰ ਮਜ਼ਬੂਤ ਕਰਨ ਲਈ ਫਾਇਦੇਮੰਦ 

ਵੈਸੇ ਤਾਂ ਇਸ ਦੀ ਵਰਤੋਂ ਪਾਚਨ ਕਿਰਿਆ ਨੂੰ ਸੁਧਾਰਨ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ 'ਚ ਕੀਤੀ ਜਾਂਦੀ ਹੈ। ਕਿਉਂਕਿ ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਭੋਜਨ ਸਰੀਰ ਦੁਆਰਾ ਸਹੀ ਢੰਗ ਨਾਲ ਸੋਖ ਲਿਆ ਜਾਂਦਾ ਹੈ। ਨਾਲ ਹੀ ਇਸ ਦੇ ਸਾਰੇ ਗੁਣ ਯੂਰਿਕ ਐਸਿਡ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦੇ ਹਨ।

( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Babbar Khalsa International: ਅੱਤਵਾਦੀ ਸਿਮਰਨਜੀਤ ਬਬਲੂ ਗ੍ਰਿਫਤਾਰ, ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੇ ਕਤਲ ਦਾ ਹੈ ਮੁੱਖ ਮੁਲਜ਼ਮ

- PTC NEWS

Top News view more...

Latest News view more...

PTC NETWORK