Patiala Bridge Collapse Video : ਪਟਿਆਲਾ 'ਚ ਵੱਡਾ ਹਾਦਸਾ, ਭਾਖੜਾ ਨਹਿਰ 'ਤੇ ਬਣਿਆ ਪੁੱਲ ਟੁੱਟਿਆ, ਇੱਕ ਟਰੱਕ ਨੂੰ ਲੱਗੀ ਅੱਗ
Patiala Bridge Collapse Video : ਪਟਿਆਲਾ 'ਚ ਵੀਰਵਾਰ ਨੂੰ ਤੜਕਸਾਰ ਉਦੋਂ ਵੱਡਾ ਜਾਨੀ ਨੁਕਸਾਨ ਹੋਣੋ ਬਚ ਗਿਆ, ਜਦੋਂ ਭਾਖੜਾ ਨਹਿਰ 'ਤੇ ਬਣਿਆ ਇੱਕ ਲੋਹੇ ਦਾ ਪੁੱਲ ਡਿੱਗ ਕੇ ਜ਼ਮੀਨ 'ਚ ਧੱਸ ਗਿਆ। ਜਾਣਕਾਰੀ ਅਨੁਸਾਰ, ਪੁੱਲ ਦੇ ਧੱਸਣ ਮੌਕੇ ਉਪਰ ਟਰੱਕਾਂ ਦੀ ਆਵਾਜਾਈ ਸੀ, ਜਿਸ ਦੌਰਾਨ ਦੋ ਟਰੱਕ ਮੌਕੇ 'ਤੇ ਪੁੱਲ ਵਿੱਚ ਧੱਸ ਗਏ। ਮੌਕੇ 'ਤੇ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜੋ ਕਿ ਬੁਰੀ ਤਰ੍ਹਾਂ ਸੜ ਗਿਆ।
ਮੌਕੇ ਤੋਂ ਜਾਣਕਾਰੀ ਅਨੁਸਾਰ, ਇਹ ਪੁੱਲ ਪਟਿਆਲਾ-ਸੰਗਰੂਰ ਬਾਈਪਾਸ 'ਤੇ ਪਿੰਡ ਪਾਸਿਆਣਾ ਨੇੜੇ ਬਣਿਆ ਹੋਇਆ ਹੈ। ਅੱਜ ਤੜਕਸਾਰ ਜਦੋਂ ਦੋ ਟਰਾਲੇ ਪੁੱਲ ਦੇ ਉਪਰੋਂ ਲੰਘ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰੀ, ਜਿਸ ਦੌਰਾਨ ਪੁੱਲ ਅਚਾਨਕ ਟੁੱਟ ਗਿਆ ਅਤੇ ਧੱਸ ਗਿਆ। ਹਾਲਾਂਕਿ, ਪੁੱਲ ਟੁੱਟਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਖਬਰ ਅਪਡੇਟ ਜਾਰੀ...
- PTC NEWS