Jalandhar News : ਫਿਲੌਰ-ਗੁਰਾਇਆ ਹਾਈਵੇ 'ਤੇ ਪਲਟੀ ਮਾਰਬਲ ਨਾਲ ਭਰੀ ਪਿਕਅੱਪ ਗੱਡੀ ,3 ਲੋਕਾਂ ਦੀ ਮੌਤ, 3 ਗੰਭੀਰ ਜ਼ਖਮੀ
Goraya Accident News : ਜਲੰਧਰ ਦੇ ਫਿਲੌਰ-ਗੁਰਾਇਆ ਦਰਮਿਆਨ ਪਿੰਡ ਖਹਿਰਾ ਭੱਟੀਆਂ ਸਥਿਤ ਹਾਈਵੇ 'ਤੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹਨ। ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਸਮੇਂ ਪਿਕਅੱਪ ਗੱਡੀ ਵਿੱਚ 6 ਲੋਕ ਸਵਾਰ ਸਨ।
ਮਿਲੀ ਜਾਣਕਾਰੀ ਅਨੁਸਾਰ ਮਾਰਬਲ ਨਾਲ ਭਰੀ ਪਿਕਅੱਪ ਗੱਡੀ ਲੁਧਿਆਣਾ ਤੋਂ ਜਲੰਧਰ ਵਾਲੀ ਸਾਈਡ ਜਾ ਰਿਹਾ ਸੀ। ਜਦੋਂ ਪਿਕਅੱਪ ਗੱਡੀ ਪਿੰਡ ਖਹਿਰਾ ਭੱਟੀਆਂ ਨੇੜੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਨੇ ਫਿਲੌਰ ਹਸਪਤਾਲ ਲੈ ਕੇ ਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ। ਪੰਜਾਬ ਪੁਲਿਸ ਦੀ SSF ਮੌਕੇ 'ਤੇ ਪਹੁੰਚੀ। ਜਿਸ ਤੋਂ ਬਾਅਦ ਫਿਲੌਰ ਥਾਣੇ ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚੀ।
ਇਹ ਹਾਦਸਾ ਅੱਜ ਸਵੇਰੇ 8.15 ਵਜੇ ਦੇ ਕਰੀਬ ਫਿਲੌਰ ਦੇ ਸ਼ਹਿਨਾਈ ਰਿਜ਼ੋਰਟ ਨੇੜੇ ਵਾਪਰਿਆ। ਇਸ ਘਟਨਾ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪਿਕਅੱਪ ਗੱਡੀ ਮਾਰਬਲ ਅਤੇ ਟਾਈਲਾਂ ਨਾਲ ਭਾਰੀ ਹੋਈ ਸੀ ਅਤੇ ਛੱਤ ਅਤੇ ਕੈਬਿਨ 'ਤੇ ਕੁੱਲ 6 ਲੋਕ ਸਵਾਰ ਸਨ।
ਜਦੋਂ ਪਿਕਅੱਪ ਗੱਡੀ ਸ਼ਹਿਨਾਈ ਰਿਜ਼ੋਰਟ ਨੇੜੇ ਪਹੁੰਚੀ ਤਾਂ ਤੇਜ਼ ਰਫ਼ਤਾਰ ਕਾਰਨ ਪਿਕਅੱਪ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਹਾਈਵੇਅ 'ਤੇ ਪਲਟ ਗਈ। ਪਿਕਅੱਪ ਵਿੱਚ ਪਿਆ ਮਾਰਬਲ ਅਤੇ ਟਾਈਲਾਂ ਉਨ੍ਹਾਂ 'ਤੇ ਡਿੱਗ ਪਈਆਂ।ਪਿਕਅੱਪ ਗੱਡੀ ਚਲਾ ਰਹੇ ਡਰਾਈਵਰ ਨੇ ਕਿਹਾ ਜਦੋਂ ਗੱਡੀ ਫਿਲੌਰ ਨੇੜੇ ਪਹੁੰਚੀ ਤਾਂ ਉਸਦੀ ਗੱਡੀ ਅਚਾਨਕ ਬੇਕਾਬੂ ਹੋ ਗਈ।
- PTC NEWS