Cricketer Dies of Heart Attack: ਕ੍ਰਿਕਟ ਖੇਡਦੇ ਸਮੇਂ ਖਿਡਾਰੀ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ
Cricketer Dies of Heart Attack: ਸ਼ਨੀਵਾਰ ਨੂੰ ਐਸਜੀਐਸਟੀ ਵਿਭਾਗ ਦੇ 34 ਸਾਲਾ ਸੀਨੀਅਰ ਕਲਰਕ ਵਸੰਤ ਰਾਠੌੜ ਦੀ ਕ੍ਰਿਕਟ ਖੇਡਦੇ ਸਮੇੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਘਟਨਾ ਅਹਿਮਦਾਬਾਦ ਦੇ ਨੇੜੇ ਭਦਾਜ ਵਿੱਚ ਇੱਕ ਡੈਂਟਲ ਕਾਲਜ ਦੇ ਖੇਡ ਮੈਦਾਨ ਵਿੱਚ ਵਾਪਰੀ।
ਮਾਮਲੇ ਸਬੰਧੀ ਐਸਜੀਐਸਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੈਚ ਦੌਰਾਨ ਰਾਠੌੜ ਫੀਲਡਿੰਗ ਕਰ ਰਿਹਾ ਸੀ. ਪਰ ਜਿਵੇਂ ਹੀ ਉਹ ਕ੍ਰੀਜ਼ ਦੇ ਨੇੜੇ ਗੇਂਦਬਾਜ਼ੀ ਕਰ ਰਿਹਾ ਸੀ ਤਾਂ ਉਹ ਠੀਕ ਦਿਖਾਈ ਦੇ ਰਿਹਾ ਸੀ ਪਰ ਅਚਾਨਕ ਉਨ੍ਹਾਂ ਨੂੰ ਛਾਤੀ ’ਚ ਤੇਜ਼ ਦਰਦ ਮਹਿਸੂਸ ਹੋਇਆ ਅਤੇ ਉਹ ਡਿੱਗ ਗਏ। ਜਿਸ ਤੋਂ ਬਾਅਦ ਉਹ ਅਤੇ ਟੀਮ ਉਨ੍ਹਾਂ ਨੂੰ ਬਚਾਉਣ ਦੇ ਲਈ ਭਜੇ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਿੱਥੇ ਮੈਚ ਹੋਇਆ ਸੀ ਉੱਥੇ ਰਾਠੌੜ ਨੂੰ ਪਹਿਲਾਂ ਡੈਂਟਲ ਕਾਲਜ ਲਿਜਾਇਆ ਗਿਆ। ਹਾਲਾਂਕਿ, ਉਸ ਦਾ ਆਕਸੀਜਨ ਦਾ ਪੱਧਰ ਘਟਣ ਕਾਰਨ ਉਸ ਨੂੰ ਸੋਲਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਆਖਰੀ ਸਾਹ ਲਿਆ। ਦੱਸ ਦਈਏ ਕਿ ਵਸਤਰਪੁਰ ਦਾ ਰਹਿਣ ਵਾਲਾ ਰਾਠੌੜ ਅਹਿਮਦਾਬਾਦ ਵਿੱਚ ਐਸਜੀਐਸਟੀ ਹੈੱਡਕੁਆਰਟਰ ਦੀ ਯੂਨਿਟ 14 ਵਿੱਚ ਤਾਇਨਾਤ ਸੀ।
ਇਹ ਵੀ ਪੜ੍ਹੋ: Manish Sisodia: CBI ਦੇ ਸਵਾਲਾਂ ਦਾ ਸਾਹਮਣਾ ਕਰਨ ਪਹੁੰਚੇ ਸਿਸੋਦੀਆ, ਦੱਖਣੀ ਦਿੱਲੀ 'ਚ ਧਾਰਾ 144 ਲਾਗੂ
- PTC NEWS