Tue, Dec 9, 2025
Whatsapp

PM ਮੋਦੀ ਨੇ ਤਿੰਨ ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ , ਯੈਲੋ ਲਾਈਨ ਮੈਟਰੋ ਦਾ ਵੀ ਕੀਤਾ ਉਦਘਾਟਨ

PM Modi Bengaluru Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਦੌਰੇ 'ਤੇ ਹਨ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ਦੇ KSR ਰੇਲਵੇ ਸਟੇਸ਼ਨ 'ਤੇ 3 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ

Reported by:  PTC News Desk  Edited by:  Shanker Badra -- August 10th 2025 03:25 PM
PM ਮੋਦੀ ਨੇ ਤਿੰਨ ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ , ਯੈਲੋ ਲਾਈਨ ਮੈਟਰੋ ਦਾ ਵੀ ਕੀਤਾ ਉਦਘਾਟਨ

PM ਮੋਦੀ ਨੇ ਤਿੰਨ ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ , ਯੈਲੋ ਲਾਈਨ ਮੈਟਰੋ ਦਾ ਵੀ ਕੀਤਾ ਉਦਘਾਟਨ

PM Modi Bengaluru Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਦੌਰੇ 'ਤੇ ਹਨ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ਦੇ KSR ਰੇਲਵੇ ਸਟੇਸ਼ਨ 'ਤੇ 3 ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਇਸ ਵਿੱਚ ਬੰਗਲੁਰੂ ਤੋਂ ਬੇਲਗਾਮ, ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਨਾਗਪੁਰ (ਅਜਨੀ) ਤੋਂ ਪੁਣੇ ਜਾਣ ਵਾਲੀਆਂ ਟ੍ਰੇਨਾਂ ਸ਼ਾਮਲ ਹਨ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੰਗਲੁਰੂ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। PM ਮੋਦੀ ਦੀ ਇੱਕ ਝਲਕ ਪਾਉਣ ਲਈ ਸੜਕ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। 


PM Modi ਨੇ Yellow Line ਮੈਟਰੋ ਦਾ ਵੀ ਕੀਤਾ ਉਦਘਾਟਨ  

ਯੈਲੋ ਲਾਈਨ ਮੈਟਰੋ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਰਵੀ ਰੋਡ (ਰਾਗੀਗੁੱਡਾ) ਤੋਂ ਇਲੈਕਟ੍ਰਾਨਿਕ ਸਿਟੀ ਮੈਟਰੋ ਸਟੇਸ਼ਨ ਤੱਕ ਮੈਟਰੋ ਦੀ ਸਵਾਰੀ ਵੀ ਕੀਤੀ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।

ਆਪ੍ਰੇਸ਼ਨ ਸਿੰਦੂਰ ਨਾਲ ਪਾਕਿਸਤਾਨ ਗੋਡੇ ਟੇਕਣ ਲਈ ਮਜ਼ਬੂਰ ਹੋਇਆ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤੀ ਸੈਨਿਕਾਂ ਦੀ ਅੱਤਵਾਦੀਆਂ ਅਤੇ ਪਾਕਿਸਤਾਨ ਨੂੰ ਗੋਡਿਆਂ ਭਾਰ ਕਰਨ ਦੀ ਤਾਕਤ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਇਸਦੀ ਸਫਲਤਾ ਪਿੱਛੇ ਸਾਡੀ ਤਕਨਾਲੋਜੀ ਅਤੇ ਮੇਕ ਇਨ ਇੰਡੀਆ ਦੀ ਤਾਕਤ ਹੈ। ਇਸ ਵਿੱਚ ਬੰਗਲੁਰੂ ਦੇ ਨੌਜਵਾਨਾਂ ਨੇ ਵੀ ਬਹੁਤ ਯੋਗਦਾਨ ਪਾਇਆ ਹੈ। ਮੋਦੀ ਨੇ ਕਿਹਾ,ਬੰਗਲੁਰੂ ਦੁਨੀਆ ਵਿੱਚ ਇੱਕ ਵੱਡੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। 

ਪੀਐਮ ਮੋਦੀ ਨੇ ਕਿਹਾ ਕਿ  ਸਾਡਾ ਉਦੇਸ਼ ਮੇਕ ਇਨ ਇੰਡੀਆ ਵਿੱਚ ਬੰਗਲੁਰੂ ਦੀ ਮੌਜੂਦਗੀ ਨੂੰ ਹੋਰ ਵਧਾਉਣਾ ਹੈ। ਅਸੀਂ ਉਦੋਂ ਹੀ ਅੱਗੇ ਵਧਾਂਗੇ ਜਦੋਂ ਸਾਡੇ ਸ਼ਹਿਰ ਤੇਜ਼ ਅਤੇ ਆਧੁਨਿਕ ਹੋਣਗੇ।  ਬੰਗਲੁਰੂ ਦੀ ਪਹਿਚਾਣ ਦੁਨੀਆ ਦੇ ਇੱਕ ਵੱਡੇ ਸ਼ਹਿਰ ਵਜੋਂ ਹੈ। ਸਾਡਾ ਉਦੇਸ਼ ਮੇਕ ਇਨ ਇੰਡੀਆ ਵਿੱਚ ਬੰਗਲੁਰੂ ਦੀ ਮੌਜੂਦਗੀ ਨੂੰ ਹੋਰ ਵਧਾਉਣਾ ਹੈ। ਅਸੀਂ ਉਦੋਂ ਹੀ ਅੱਗੇ ਵਧਾਂਗੇ ਜਦੋਂ ਸਾਡੇ ਸ਼ਹਿਰ ਫਾਸਟ ਅਤੇ ਆਧੁਨਿਕ ਹੋਣਗੇ।

- PTC NEWS

Top News view more...

Latest News view more...

PTC NETWORK
PTC NETWORK