Wed, Sep 9, 2026
Whatsapp

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਜ਼ੋਰਾਂ 'ਤੇ

ਫੁੱਲਾਂ ਦੀ ਸ਼ਾਨਦਾਰ ਸਜਾਵਟ ਲਈ ਵਿਸ਼ੇਸ਼ ਤੌਰ ਤੇ ਦਿੱਲੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ 100 ਤੋਂ ਵੱਧ ਮਾਹਰ ਕਾਰੀਗਰ ਮੰਗਵਾਏ ਗਏ ਹਨ।

Reported by:  PTC News Desk  Edited by:  Aarti -- September 09th 2026 09:11 AM
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਜ਼ੋਰਾਂ 'ਤੇ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਜ਼ੋਰਾਂ 'ਤੇ

ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ 12 ਤਾਰੀਕ ਨੂੰ ਪਹਿਲਾ ਪ੍ਰਕਾਸ਼ ਗੁਰਪੁਰਬ (ਪਹਿਲਾ ਪ੍ਰਕਾਸ਼ ਉਤਸਵ) ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। "ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥" ਦੇ ਮਹਾਂਵਾਕਾਂ ਅਨੁਸਾਰ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਤਿਆਰੀਆਂ ਪੂਰੇ ਉਤਸ਼ਾਹ ਨਾਲ ਚੱਲ ਰਹੀਆਂ ਹਨ।

ਫੁੱਲਾਂ ਦੀ ਸ਼ਾਨਦਾਰ ਸਜਾਵਟ

ਫੁੱਲਾਂ ਦੀ ਸ਼ਾਨਦਾਰ ਸਜਾਵਟ ਲਈ ਵਿਸ਼ੇਸ਼ ਤੌਰ ਤੇ ਦਿੱਲੀ ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ 100 ਤੋਂ ਵੱਧ ਮਾਹਰ ਕਾਰੀਗਰ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਦੇਸ਼ ਵਿਦੇਸ਼ਾਂ ਤੋਂ ਉਚੇਚੇ ਤੌਰ ਤੇ ਪਹੁੰਚੇ 250 ਦੇ ਕਰੀਬ ਸ਼ਰਧਾਲੂਆਂ ਵੱਲੋਂ ਦਿਨ ਰਾਤ ਇੱਕ ਕਰਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਫੁੱਲਾਂ ਦੇ ਬੇਹਦ ਖੂਬਸੂਰਤ ਤਰ੍ਹਾਂ ਤਰ੍ਹਾਂ ਦੇ ਗੁਲਦਸਤੇ ਅਤੇ ਲੜੀਆਂ ਤਿਆਰ ਕਰਨ ਦੀ ਸੇਵਾ ਕੀਤੀ ਜਾਵੇਗੀ। 

50 ਤੋਂ 60 ਕਿਸਮ ਦੇ ਫੁੱਲ ਮੰਗਵਾਏ ਗਏ

ਇਸ ਸ਼ੁਭ ਅਵਸਰ 'ਤੇ ਫੁੱਲਾਂ ਦੀ ਸਜਾਵਟ ਦੀ ਸਾਰੀ ਸੇਵਾ ਸਰਦਾਰ ਸੁੰਦਰਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਭਾਈ ਜਾ ਰਹੀ ਹੈ। ਪ੍ਰਭਲੀਨ ਸਿੰਘ ਜੀ ਨੇ ਦੱਸਿਆ ਕਿ ਇਸ ਵਾਰ 50 ਤੋਂ 60 ਕਿਸਮ ਦੇ ਫੁੱਲ ਮੰਗਵਾਏ ਗਏ ਹਨ। ਦੂਜਾ ਟਰੱਕ ਅਨਲੋਡ ਹੋ ਚੁੱਕਾ ਹੈ ਅਤੇ ਤਿੰਨ ਹੋਰ ਟਰੱਕ ਆਉਣੇ ਬਾਕੀ ਹਨ। ਇਸ ਸੇਵਾ ਲਈ 100 ਤੋਂ ਵੱਧ ਮਾਹਰ ਕਾਰੀਗਰ ਅਤੇ 200 ਤੋਂ 250 ਸ਼ਰਧਾਲੂ ਸੇਵਾਦਾਰ (ਵਾਲੰਟੀਅਰਜ਼) ਯੋਗਦਾਨ ਪਾ ਰਹੇ ਹਨ। ਸੰਗਤਾਂ ਕੱਲ੍ਹ ਸਵੇਰ ਤੋਂ ਹੀ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇਸ ਮਨਮੋਹਕ ਸਜਾਵਟ ਦੇ ਦਰਸ਼ਨ ਕਰ ਸਕਣਗੀਆਂ। 

ਇਹ ਵੀ ਪੜ੍ਹੋ  : Gulzar Singh death: ਗੁਲਜਾਰ ਸਿੰਘ ਦੇ ਖੁਦਕੁਸ਼ੀ ਮਾਮਲੇ 'ਚ ਪਿੰਡ ਤੂਰਬੰਜ਼ਾਰਾ ਦੇ ਸਰਪੰਚ ਸਮੇਤ ਪੰਜ ਲੋਕਾਂ 'ਤੇ ਹੋਈ FIR ਦਰਜ, ਸਰਕਾਰ 'ਤੇ ਭੜਕੀ ਵਿਰੋਧੀ ਧਿਰ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK