Thu, Sep 3, 2026
Whatsapp

Private School-Van Closed : ਪੰਜਾਬ 'ਚ ਅੱਜ ਪ੍ਰਾਈਵੇਟ ਸਕੂਲ ਬੱਸਾਂ ਤੇ ਵੈਨਾਂ ਦਾ ਬੰਦ, ਅਪ੍ਰੇਟਰਾਂ ਵੱਲੋਂ ਬਠਿੰਡਾ 'ਚ ਕੀਤੀ ਜਾਵੇਗੀ 'ਮਹਾਂਪੰਚਾਇਤ'

Private School-Van Protest : ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਮਹਾਂ-ਪੰਚਾਇਤ ਰੈਲੀ ਰੱਖੀ ਗਈ ਹੈ, ਜਿਸ ਵਿੱਚ ਪੰਜਾਬ ਭਰ ਦੇ ਸਾਰੇ ਡਰਾਈਵਰ ਕੰਡਕਟਰ ਅਤੇ ਬਸ ਮਾਲਕ ਸ਼ਾਮਿਲ ਹੋਣਗੇ।

Reported by:  PTC News Desk  Edited by:  KRISHAN KUMAR SHARMA -- September 03rd 2026 08:37 AM -- Updated: September 03rd 2026 08:55 AM
Private School-Van Closed : ਪੰਜਾਬ 'ਚ ਅੱਜ ਪ੍ਰਾਈਵੇਟ ਸਕੂਲ ਬੱਸਾਂ ਤੇ ਵੈਨਾਂ ਦਾ ਬੰਦ, ਅਪ੍ਰੇਟਰਾਂ ਵੱਲੋਂ ਬਠਿੰਡਾ 'ਚ ਕੀਤੀ ਜਾਵੇਗੀ 'ਮਹਾਂਪੰਚਾਇਤ'

Private School-Van Closed : ਪੰਜਾਬ 'ਚ ਅੱਜ ਪ੍ਰਾਈਵੇਟ ਸਕੂਲ ਬੱਸਾਂ ਤੇ ਵੈਨਾਂ ਦਾ ਬੰਦ, ਅਪ੍ਰੇਟਰਾਂ ਵੱਲੋਂ ਬਠਿੰਡਾ 'ਚ ਕੀਤੀ ਜਾਵੇਗੀ 'ਮਹਾਂਪੰਚਾਇਤ'

Private School-Van Closed : ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ ਤੇ ਵੈਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਦਕਿ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਐਸੋਸੀਏਸ਼ਨ ਵੱਲੋਂ ਬਠਿੰਡਾ ਵਿਖੇ ਅੱਜ ਮਹਾਂਪੰਚਾਇਤ ਦਾ ਵੀ ਕੀਤੀ ਜਾਵੇਗੀ, ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਰਾਈਵਰ, ਕੰਡਕਟਰ ਅਤੇ ਬੱਸ ਮਾਲਕ ਸ਼ਾਮਿਲ ਹੋਣਗੇ।

ਪੰਜਾਬ ਸਕੂਲ ਅਤੇ ਕਾਲਜ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਮਹਾਂ-ਪੰਚਾਇਤ ਰੈਲੀ ਰੱਖੀ ਗਈ ਹੈ, ਜਿਸ ਵਿੱਚ ਪੰਜਾਬ ਭਰ ਦੇ ਸਾਰੇ ਡਰਾਈਵਰ ਕੰਡਕਟਰ ਅਤੇ ਬਸ ਮਾਲਕ ਸ਼ਾਮਿਲ ਹੋਣਗੇ।

Krishna Janmashtami 2026 : ਜਨਮ ਅਸ਼ਟਮੀ ਦੀ ਤਰੀਕ ਤੋਂ ਲੈ ਕੇ ਪੂਜਾ ਅਤੇ ਪਰਾਣਾ ਦਾ ਸ਼ੁਭ ਸਮਾਂ ਕੀ ਹੈ ? ਪੜ੍ਹੋ ਸ਼੍ਰੀ ਕ੍ਰਿਸ਼ਨ ਦੀ ਜਨਮ ਪਿੱਛੇ ਕਹਾਣੀ

'ਲੰਬੇ ਸਮੇਂ ਤੋਂ ਮੰਗਾਂ ਨੂੰ ਕੀਤਾ ਜਾ ਰਿਹਾ ਅੱਖੋਂ-ਪਰੋਖੇ'

ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਸਾਨੂੰ ਸਾਡੀਆਂ ਮੰਗਾਂ ਪ੍ਰਤੀ ਅੱਖੋ ਪਰੋਖੇ ਕੀਤਾ ਗਿਆ ਹੈ, ਕੋਈ ਵੀ ਟਰਾਂਸਪੋਰਟ ਅਧਿਕਾਰੀ ਅਤੇ ਨਾ ਹੀ ਕੋਈ ਮੰਤਰੀ ਸਾਨੂੰ ਸਮਾਂ ਤੱਕ ਨਹੀਂ ਦੇ ਰਿਹਾ, ਜਦਕਿ ਸਾਡੇ ਨਾਲ ਲੱਖਾਂ ਪਰਿਵਾਰ ਜੁੜੇ ਹੋਏ ਹਨ ਕਿਉਂਕਿ ਅਸੀਂ ਉਹਨਾਂ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਂਦੇ ਹਾਂ, ਜਿਨ੍ਹਾਂ ਬੱਚਿਆਂ ਦੇ ਮਾਪੇ ਸਾਡੇ 'ਤੇ ਭਰੋਸਾ ਕਰਦੇ ਹਨ। ਸਾਡੇ ਨਾਲ ਹਜ਼ਾਰਾਂ ਡਰਾਈਵਰ-ਕੰਡਕਟਰ ਜੁੜੇ ਹੋਏ ਹਨ ਅਤੇ ਸਾਨੂੰ ਹੀ ਸਰਕਾਰਾਂ ਵੱਲੋਂ ਪਾਸੇ ਕੀਤਾ ਹੋਇਆ ਹੈ, ਟਰਾਂਸਪੋਰਟ ਪਾਲਸੀ, ਜੋ ਵੱਡੀਆਂ ਬੱਸਾਂ ਲਈ ਹੈ ਉਹੀ ਪਾਲਿਸੀ ਸਾਡੇ ਲਈ ਹੈ ਪਰ ਸਾਡੀਆਂ ਬੱਸਾਂ 50 ਕਿਲੋਮੀਟਰ ਚਲਦੀਆਂ ਹਨ ਅਤੇ ਦੂਸਰੀਆਂ ਬੱਸਾਂ 500-500 ਕਿਲੋਮੀਟਰ ਸੜਕਾਂ 'ਤੇ ਚਲਦੀਆਂ ਹਨ।

ਆਗੂਆਂ ਨੇ ਕਿਹਾ ਕਿ ਸਾਡੇ ਲਈ ਅਲੱਗ ਪਾਲਸੀ ਬਣਾਉਣੀ ਚਾਹੀਦੀ ਹੈ ਕਿਉਂਕਿ ਅਸੀਂ ਛੋਟੇ ਲੈਵਲ ਦੇ ਛੋਟੇ ਟਰਾਂਸਪੋਰਟਰ ਹਾਂ, ਕਿਉਂਕਿ ਸਾਡੀ ਪਬਲਿਕ ਡੀਲਿੰਗ ਨਹੀਂ ਬੱਚਿਆਂ ਨਾਲ ਸੰਪਰਕ ਹੈ। ਜੇ ਸਰਕਾਰ ਨੇ ਸਾਡੀਆਂ ਮੰਗਾਂ  ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਜਿਲ੍ਹਾ ਲੈਵਲ ਤੋਂ ਸ਼ੁਰੂ ਹੋ ਜਾਣਗੇ, ਜਿਸ ਦਿਨ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਗੱਲਬਾਤ ਕਰਕੇ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ।

  • ਕੀ ਹਨ ਮੰਗਾਂ ?
  • ਟਰਾਂਸਪੋਰਟ ਪਾਲਿਸੀ ਨੂੰ ਬਦਲਣਾ
  • ਸੜਕਾਂ 'ਤੇ ਆਰਟੀਓ ਰਾਹੀਂ ਪਰੇਸ਼ਾਨ ਕਰਨਾ ਬੰਦ ਕਰਨਾ
  • ਭਾਰੀ ਟੈਕਸ ਨੂੰ ਘੱਟ ਕਰਨਾ ਅਤੇ ਟੈਕਸ ਵਿੱਚ ਛੂਟ ਦੇਣਾ
  • ਵਾਹਨਾਂ ਦੀ 15 ਸਾਲ ਤੋਂ ਵਧਾ ਕੇ 25 ਸਾਲ ਤੱਕ ਦੀ ਲਾਈਫ ਕਰਨਾ।

ਇਹ ਵੀ ਪੜ੍ਹੋ... ਪੰਜਾਬ ਸਰਕਾਰ ਵੱਲੋਂ ਫੰਡ ਜੁਟਾਉਣ ਲਈ ਨਵੇਂ 'ਸਰਕਾਰੀ ਸਕਿਓਰਿਟੀਜ਼' ਨਿਯਮਾਂ ਦਾ ਐਲਾਨ, RBI ਕਰੇਗਾ ਨਿਲਾਮੀ!

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK