Tue, Jan 31, 2023
Whatsapp

ਪੁਆਧੀ ਪੰਜਾਬੀ ਸੱਥ ਵੱਲੋਂ ਪੁਆਧ ਇਲਾਕੇ ਦੀਆਂ ਸੱਤ ਸ਼ਖ਼ਸੀਅਤਾਂ ਦਾ ਸਨਮਾਨ

Written by  Jasmeet Singh -- November 27th 2022 04:42 PM
ਪੁਆਧੀ ਪੰਜਾਬੀ ਸੱਥ ਵੱਲੋਂ ਪੁਆਧ ਇਲਾਕੇ ਦੀਆਂ ਸੱਤ ਸ਼ਖ਼ਸੀਅਤਾਂ ਦਾ ਸਨਮਾਨ

ਪੁਆਧੀ ਪੰਜਾਬੀ ਸੱਥ ਵੱਲੋਂ ਪੁਆਧ ਇਲਾਕੇ ਦੀਆਂ ਸੱਤ ਸ਼ਖ਼ਸੀਅਤਾਂ ਦਾ ਸਨਮਾਨ

ਮੁਹਾਲੀ, 27 ਨਵੰਬਰ: ਸਾਹਿਤਕਾਰ ਗੁਰਬਖ਼ਸ਼ ਸਿੰਘ ਕੇਸਰੀ ਨੂੰ ਸਮਰਪਿਤ ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 19ਵਾਂ ਸਾਲਾਨਾ ਸਮਾਗਮ ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਫ਼ੇਜ਼-6 ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾਇਰੈਕਟਰ ਮੀਡੀਆ, ਰਿਆਤ-ਬਾਹਰਾ ਯੂਨੀਵਰਸਿਟੀ ਡਾ. ਕੇ.ਕੇ. ਰੱਤੂ ਨੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਸਮਾਗਮ ਨੂੰ ਹਰ ਪੱਖੋਂ ਸਫ਼ਲ ਆਖਿਆ ਤੇ ਇਕ ਯਾਦਗਾਰੀ ਸੰਮੇਲਨ ਕਹਿ ਕੇ ਸ਼ਲਾਘਾ ਕੀਤੀ। ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਨੇ ਭਾਵ-ਪੂਰਤ ਸ਼ਬਦਾਂ ਰਾਹੀਂ ਸੁਆਗਤ ਕਰਦਿਆਂ ਸਮਾਗਮ ਦੀ ਰੂਪ-ਰੇਖਾ ’ਤੇ ਚਾਨਣਾ ਪਾਇਆ। ਆਰੰਭ ’ਚ ਢਾਡੀ ਗੁਰਨਾਮ ਸਿੰਘ ਮੋਹੀ ਦੇ ਜੱਥੇ ਨੇ ਕਾਵਿ-ਪ੍ਰਸੰਗ ਪੇਸ਼ ਕਰ ਕੇ ਵਾਹਵਾ ਖੱਟੀ। ਪੁਆਧ ਖੇਤਰ ਦੀਆਂ ਸੱਤ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੀ ਰਸਮ ਸਾਬਕਾ ਵਾਇਸ-ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਡਾ. ਗੁਰਦੇਵ ਸਿੰਘ ਸਿੱਧੂ, ਡਾ.ਨਿਰਮਲ ਸਿੰਘ ਲਾਂਬੜਾ (ਸਰਪ੍ਰਸਤ) ਅਤੇ ਡਾ. ਬਲਜੀਤ ਸਿੰਘ (ਕਨਵੀਨਰ) ਨੇ ਨਿਭਾਈ। 

ਇਸ ਵਰ੍ਹੇ ਬੀਬਾ ਹਰਪ੍ਰੀਤ ਕੌਰ (ਛੱਤ) ਇੰਸਪੈਕਟਰ ਪੰਜਾਬ ਪੁਲਿਸ ਨੂੰ ਮਾ. ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਗੁਰਨਾਮ ਸਿੰਘ ਮੋਹੀ ਨੂੰ ਢਾਡੀ ਪ੍ਰੀਤਮ ਸਿੰਘ ਕਲੌੜ ਪੁਰਸਕਾਰ, ਗਲਪਕਾਰ ਸ਼ਮਸ਼ੇਰ ਸਿੰਘ ਡੂਮੇਵਾਲ ਨੂੰ ਮਾ. ਗੁਰਚਰਨ ਸਿੰਘ ਸਕਰੁੱਲਾਪੁਰ ਪੁਰਸਕਾਰ, ਸਫ਼ਲ ਉੱਦਮੀ ਕਿਸਾਨ ਨਿਰਮਲ ਸਿੰਘ ਤੰਗੌਰੀ ਨੂੰ ਜੱਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ, ਭਾਈ ਬਲਦੇਵ ਸਿੰਘ ਪੋਪਨਿਆਂ ਨੂੰ ਗਿ. ਰਤਨ ਸਿੰਘ ਸਹੌੜਾਂ ਵਾਲਾ ਪੁਰਸਕਾਰ, ਪੁਆਧੀ ਮਿਊਜ਼ੀਅਮ ਦੇ ਸਿਰਜਕ ਸਤਨਾਮ ਸਿੰਘ ਜੜ੍ਹਖੇਲਾਂ ਖੇੜੀ ਨੂੰ ਮਾ. ਰਘਬੀਰ ਸਿੰਘ ਬੈਦਵਾਨ ਪੁਰਸਕਾਰ ਅਤੇ ਅਖਾਡ਼ਾ ਕਲਾਕਾਰ ਨਰਿੰਦਰ ਸਿੰਘ ਬੈਦਵਾਨ ਨੂੰ ਭਗਤ ਆਸਾ ਰਾਮ ਪੁਰਸਕਾਰ ਬਾਬਾ ਪ੍ਰਤਾਪ ਸਿੰਘ ਸੋਹਾਣਾ ਦੀ ਯਾਦ ਵਿੱਚ ਦਿੱਤਾ ਗਿਆ। ਸਨਮਾਨ ਵਿੱਚ ਰਾਸ਼ੀ, ਲੋਈ, ਮਮੈਂਟੋ, ਸਨਮਾਨ-ਪੱਤਰ ਅਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਸਨਮਾਨ ਪੱਤਰ ਕਮਲਪ੍ਰੀਤ ਕੌਰ ਦਾਊਂ, ਪ੍ਰੋ .ਸੁਖਵਿੰਦਰ ਸਿੰਘ, ਜਗਦੀਪ ਸਿੰਘ ਬੈਦਵਾਨ, ਡਾ. ਜਸਵਿੰਦਰ ਸਿੰਘ ਧਾਲੀਵਾਲ, ਦਰਸ਼ਨ ਬਨੂੜ ਅਤੇ ਡਾ. ਸਿਮਰਜੀਤ ਕੌਰ ਨੇ ਪੇਸ਼ ਕੀਤੇ। ਪੁਸਤਕ ਪੁਰਸਕਾਰ ‘ਮੁਗ਼ਲ ਸ਼ਹਿਰ ਸਰਹਿੰਦ ਦੀਆਂ ਯਾਦਗਾਰਾਂ’ ਲੇਖਕ ਗੁਰਬਚਨ ਸਿੰਘ ਵਿਰਦੀ ਅਤੇ ‘ਅੱਖੀ ਡਿੱਠੇ ਰੰਗਲੇ ਪੰਛੀ’ ਲੇਖਕ ਸਤਵਿੰਦਰ ਸਿੰਘ ਮੜੌਲਵੀ ਨੂੰ ਦਿੱਤੇ ਗਏ। ਇਸ ਮੌਕੇ ਤਿੰਨ ਪੁਸਤਕਾਂ ‘ਆਦਿ ਜੁਗਾਦਿ ਪੁਆਧ’ (ਸੰਪਾਦਕ ਮਨਮੋਹਨ ਸਿੰਘ ਦਾਊਂ), ‘ਜ਼ਿੰਦਗੀ ਦੀ ਕਿਣਮਿਣਕਾਣੀ’(ਲੇਖਕ ਨਿਰੰਜਣ ਸਿੰਘ ਸੈਲਾਨੀ) ਅਤੇ ‘ਪੰਜਾਬੀ ਸਭਿਆਚਾਰ ਦੀਆਂ ਸਤਰੰਗੀ ਪੀਂਘਾਂ’ (ਲੇਖਕ ਬਹਾਦਰ ਸਿੰਘ ਗੋਸਲ) ਲੋਕ-ਅਰਪਣ ਕੀਤੀਆਂ ਗਈਆਂ। 


ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਪੁਆਧੀ ਪੰਜਾਬੀ ਸੱਥ ਦੀਆਂ ਪੁਸਤਕਾਂ ਪੁਆਧ ਬਾਰੇ ਹਰ ਪੱਖੋਂ ਭਰਪੂਰ ਜਾਣਕਾਰੀ ਦੇਣ ਵਾਲੀਆਂ ਹਨ। ਸੱਥ ਇਕ ਸੰਸਥਾ ਵਾਂਗ ਪਿਛਲੇ 19 ਸਾਲਾਂ ਤੋਂ ਗਤੀਸ਼ੀਲ ਹੈ। ਸੇਵਾਮੁਕਤ ਆਈਏਐਸ ਅਧਿਕਾਰੀ ਮਾਨਯੋਗ ਸ੍ਰੀ ਜੀ.ਕੇ. ਸਿੰਘ ਨੇ ਸੱਥ ਨਾਲ ਆਪਣੀ ਨੇੜਤਾ ਤੇ ਮੁਹੱਬਤ ਲਿਖਤ ਰਾਹੀਂ ਭੇਜੀ। ਡਾ. ਨਿਰਮਲ ਸਿੰਘ ਲਾਂਬੜਾ ਨੇ ਧੰਨਵਾਦੀ ਸ਼ਬਦ ਬੋਲਦਿਆਂ ਪੁਆਧੀ ਪੰਜਾਬੀ ਸੱਥ ਨੂੰ ਸ਼੍ਰੋਮਣੀ-ਸੱਥ ਦਾ ਰੁਤਬਾ ਦਿੱਤਾ। ਸੱਥ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸ਼ਖ਼ਸੀਅਤਾਂ ਨੂੰ ਯਾਦ-ਚਿੰਨ ਭੇਟ ਕੀਤੇ ਗਏ। ਇਸ ਮੌਕੇ ਪਰਵਾਸੀ ਸਭਾ ਪੰਜਾਬ ਦੀ ਜ਼ਿਲ੍ਹਾ ਯੂਨਿਟ ਵੱਲੋਂ ਸਾਬਕਾ ਪ੍ਰਧਾਨ ਮੇਵਾ ਸਿੰਘ ਨੇ ਪੁਆਧੀ ਪੰਜਾਬੀ ਸੱਥ ਦੇ ਸਰਪ੍ਰਸਤ ਮਨਮੋਹਨ ਸਿੰਘ ਦਾਊਂਦਾ ਸਮੁੱਚੇ ਕਾਰਜ ਲਈ ਸਨਮਾਨ ਕੀਤਾ। 

ਪੁਰਸਕਾਰ ਦੇਣ ਵਾਲੇ ਪਰਿਵਾਰਕ-ਮੈਂਬਰਾਂ ’ਚ ਜੀਵਨ ਸਿੰਘ, ਹਰਮੀਤ ਸਿੰਘ ਬਡਹੇੜੀ, ਰਵਿੰਦਰ ਸਿੰਘ ਸਕਰੁੱਲਾਪੁਰ, ਕੇਸਰ ਸਿੰਘ ਬੈਦਵਾਨ, ਜਸਪਾਲ ਸਿੰਘ ਕੰਵਲ, ਯਾਦਵਿੰਦਰ ਸਿੰਘ ਤੋਂ ਬਿਨਾਂ ਸਾਬਕਾ ਡਿਪਟੀ ਡਾਇਰੈਕਟਰ ਦੂਰਦਰਸ਼ਨ ਕੇਂਦਰ ਹਰਬੰਸ ਸੋਢੀ, ਡਾ. ਗੁਰਬਚਨ ਸਿੰਘ ਮਾਵੀ, ਸਵਰਨ ਸਿੰਘ ਬੈਦਵਾਨ, ਐਡਵੋਕੇਟ ਸਤਵੰਤ ਸਿੰਘ ਰੰਗੀ, ਦਲਜੀਤ ਕੌਰ ਦਾਊਂ, ਪਰਮਿੰਦਰ ਸਿੰਘ ਬਾਠ (ਕੈਨੇਡਾ), ਸੰਤਵੀਰ, ਡਾ. ਕਰਨੈਲ ਸਿੰਘ ਸੋਮਲ, ਡਾ.ਪਰਦੀਪ ਗਿੱਲ, ਕਸ਼ਮੀਰ ਕੌਰ ਸੰਧੂ, ਰਤਨ ਅਨਮੋਲ ਤੂਰ, ਡਾ. ਮੁਖਤਿਆਰ ਸਿੰਘ, ਗਿ. ਧਰਮ ਸਿੰਘ ਭੰਖਰਪੁਰ, ਡਾ.ਜਸਪਾਲ ਜੱਸੀ, ਡਾ.ਰਜਿੰਦਰ ਸਿੰਘ ਕੰਬੋਜ, ਜਸਮੇਰ ਸਿੰਘ ਬਾਠ, ਪ੍ਰਿੰ. ਗੁਰਸ਼ੇਰ ਸਿੰਘ, ਡਾ. ਰਾਜਿੰਦਰ ਕੁਰਾਲੀ, ਪ੍ਰਿੰ. ਨਸੀਬ ਸਿੰਘ ਸੇਵਕ, ਮਨਜੀਤ ਕੌਰ ਅੰਬਾਲਵੀ ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਮੰਚ-ਸੰਚਾਲਨ ਪ੍ਰਿੰ. ਗੁਰਮੀਤ ਸਿੰਘ ਖਰੜ ਨੇ ਬਾਖ਼ੂਬੀ ਨਿਭਾਇਆ।

- PTC NEWS

adv-img

Top News view more...

Latest News view more...