Mon, Dec 8, 2025
Whatsapp

Bikram Singh Majithia ਦਾ ਮਾਮਲਾ, ਮਜੀਠੀਆ ਦੇ ਵਕੀਲਾਂ ਨੂੰ ਪਟੀਸ਼ਨ ’ਚ ਸੋਧ ਲਈ ਮਿਲਿਆ ਹਾਈਕੋਰਟ ਕੋਲੋਂ ਸਮਾਂ

ਦੱਸ ਦਈਏ ਕਿ ਹਾਈਕੋਰਟ ’ਚ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਹਾਲਾਤ ਬਦਲ ਰਹੇ ਹਨ, ਪਟੀਸ਼ਨ ’ਚ ਸੋਧ ਕਰਨਾ ਚਾਹੁੰਦੇ ਹਾਂ।

Reported by:  PTC News Desk  Edited by:  Aarti -- July 08th 2025 11:43 AM -- Updated: July 08th 2025 11:45 AM
Bikram Singh Majithia ਦਾ ਮਾਮਲਾ, ਮਜੀਠੀਆ ਦੇ ਵਕੀਲਾਂ ਨੂੰ ਪਟੀਸ਼ਨ ’ਚ ਸੋਧ ਲਈ ਮਿਲਿਆ ਹਾਈਕੋਰਟ ਕੋਲੋਂ ਸਮਾਂ

Bikram Singh Majithia ਦਾ ਮਾਮਲਾ, ਮਜੀਠੀਆ ਦੇ ਵਕੀਲਾਂ ਨੂੰ ਪਟੀਸ਼ਨ ’ਚ ਸੋਧ ਲਈ ਮਿਲਿਆ ਹਾਈਕੋਰਟ ਕੋਲੋਂ ਸਮਾਂ

Bikram Singh Majithia News : ਸ਼ੋਮਣੀ  ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ  ਸੁਣਵਾਈ ਹੋਈ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਤਿੰਨ ਹਫਤਿਆਂ ਦਾ ਸਮਾਂ ਮੰਗਿਆ। 

ਦੱਸ ਦਈਏ ਕਿ ਹਾਈਕੋਰਟ ’ਚ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਹਾਲਾਤ ਬਦਲ ਰਹੇ ਹਨ, ਪਟੀਸ਼ਨ ’ਚ  ਸੋਧ ਕਰਨਾ ਚਾਹੁੰਦੇ ਹਾਂ। ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਗਿਆ । ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮਿਲੀ ਮਨਜ਼ੂਰੀ ਮਗਰੋਂ ਪਟੀਸ਼ਨ ’ਤੇ ਹੁਣ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ।


ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਟੀਸ਼ਨ ’ਚ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਅਤੇ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਮਜੀਠੀਆ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। 

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਸੂਬੇ ਵਿੱਚ 26 ਥਾਵਾਂ 'ਤੇ ਮਜੀਠੀਆ ਨਾਲ ਸਬੰਧਤ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਦਾਅਵਾ ਕੀਤਾ ਗਿਆ ਕਿ ਇਹ ਮਜੀਠੀਆ ਤੋਂ ਬਰਾਮਦ ਕੀਤੇ ਗਏ। ਫਿਲਹਾਲ ਹੁਣ ਉਨ੍ਹਾਂ ਨੂੰ ਨਾਭਾ ਜੇਲ੍ਹ ’ਚ ਰੱਖਿਆ ਗਿਆ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਬੈਰਕ ’ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸੂਤਰਾਂ ਮੁਤਾਬਿਕ ਸੀਸੀਟੀਵੀ ਕੈਮਰੇ ਬੈਰਕ ਦੇ ਅੰਦਰ ਅਤੇ ਬਾਹਰ ਲਗਾਏ ਗਏ ਹਨ। ਜਿਨ੍ਹਾਂ ਦੀ ਵੀਡੀਓ ਜੇਲ੍ਹ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਜਾ ਰਹੀ ਹੈ। 

ਇਹ ਵੀ ਪੜ੍ਹੋ : Jalandhar Kabaddi Player Death : ਥਾਣੋ ’ਚੋਂ ਕਬੱਡੀ ਖਿਡਾਰੀ ਦੀ ਲਾਸ਼ ਬਰਾਮਦ; 3 ਦਿਨਾਂ ਤੋਂ ਉੱਪਰ ਕਮਰੇ ’ਚ ਪਈ ਸੀ ਲਾਸ਼, ਬਦਬੂ ਆਉਣ ’ਤੇ ਲੱਗਿਆ ਪਤਾ

- PTC NEWS

Top News view more...

Latest News view more...

PTC NETWORK
PTC NETWORK