Sat, Nov 21, 2026
Whatsapp

Punjab Board Exams 2027 : ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪ੍ਰੈਕਟੀਕਲ ਪ੍ਰੀਖਿਆਵਾਂ ਜਨਵਰੀ ਵਿੱਚ ਹੋਣਗੀਆਂ

Reported by:  PTC News Desk  Edited by:  Jaswinder Kaur -- November 21st 2026 12:48 PM
Punjab Board Exams 2027 : ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

Punjab Board Exams 2027 : ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

Punjab Board Exams 2027 :  ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਐਲਾਨ ਦਿੱਤਾ ਹੈ। ਤਿੰਨੋਂ ਜਮਾਤਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ 8 ਤੋਂ 20 ਜਨਵਰੀ 2027 ਤੱਕ ਹੋਣਗੀਆਂ, ਜਦੋਂ ਕਿ ਲਿਖਤੀ ਪ੍ਰੀਖਿਆਵਾਂ ਮਾਰਚ ਵਿੱਚ ਸ਼ੁਰੂ ਹੋਣਗੀਆਂ ਅਤੇ ਅਪ੍ਰੈਲ ਤੱਕ ਜਾਰੀ ਰਹਿਣਗੀਆਂ।

ਇਹ ਵੀ ਪੜ੍ਹੋ : 

https://www.ptcnews.tv/news-in-punjabi/dense-fog-alert-for-2-days-in-punjab-and-chandigarh-4431968

PSEB ਪ੍ਰੈਕਟੀਕਲ ਪ੍ਰੀਖਿਆ ਦੀਆਂ ਤਾਰੀਖਾਂ

ਬੋਰਡ ਅਨੁਸਾਰ 8ਵੀਂ ਕਲਾਸ ਲਈ 8 ਤੋਂ 20 ਜਨਵਰੀ 2027, 10 ਵੀਂ ਜਮਾਤ ਲਈ 8 ਤੋਂ 20 ਜਨਵਰੀ 2027 ਅਤੇ 12ਵੀਂ ਕਲਾਸ ਲਈ 8 ਤੋਂ 20 ਜਨਵਰੀ 2027 ਤੱਕ ਪ੍ਰੈਕਟੀਕਲ ਪ੍ਰੀਖਿਆਵਾਂ ਹੋਣਗੀਆਂ। 

 ਮਾਰਚ ਤੋਂ ਅਪ੍ਰੈਲ ਤੱਕ ਲਿਖਤੀ ਪ੍ਰੀਖਿਆਵਾਂ

8ਵੀਂ ਅਤੇ 12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 5 ਮਾਰਚ, 2027 ਨੂੰ ਸ਼ੁਰੂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਮਾਰਚ ਨੂੰ ਸ਼ੁਰੂ ਹੋਣਗੀਆਂ। 10ਵੀਂ ਅਤੇ 12ਵੀਂ ਜਮਾਤਾਂ ਦੇ ਸ਼ਡਿਊਲ ਵਿੱਚ ਓਪਨ ਸਕੂਲ ਸਿਸਟਮ ਅਧੀਨ ਰਜਿਸਟਰਡ ਵਿਦਿਆਰਥੀ ਵੀ ਸ਼ਾਮਲ ਹਨ।

ਬੋਰਡ ਅਨੁਸਾਰ 8ਵੀਂ ਕਲਾਸ ਲਈ  5 ਤੋਂ 18 ਮਾਰਚ 2027, 10ਵੀਂ ਜਮਾਤ ਲਈ 19 ਮਾਰਚ ਤੋਂ 20 ਅਪ੍ਰੈਲ 2027 ਅਤੇ 12ਵੀਂ ਕਲਾਸ ਲਈ 5 ਮਾਰਚ ਤੋਂ 23 ਅਪ੍ਰੈਲ 2027 ਲਿਖਤੀ ਪ੍ਰੀਖਿਆਵਾਂ ਦੀ ਸਾਰਣੀ ਹੈ। 

ਜਾਣਕਾਰੀ ਅਨੁਸਾਰ ਪ੍ਰੀਖਿਆ ਸ਼ਡਿਊਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਵਿਸਤ੍ਰਿਤ ਸ਼ਡਿਊਲ ਤਿਆਰ ਕਰਦੇ ਸਮੇਂ ਚੋਣਾਂ ਨਾਲ ਸਬੰਧਤ ਪ੍ਰਬੰਧਾਂ ਅਤੇ ਪ੍ਰਬੰਧਕੀ ਫਰਜ਼ਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ, ਤਾਂ ਜੋ ਪ੍ਰੀਖਿਆਵਾਂ ਦੇ ਸੰਚਾਲਨ ਵਿੱਚ ਕੋਈ ਰੁਕਾਵਟ ਨਾ ਆਵੇ।

ਦੱਸ ਦੇਈਏ ਕਿ ਬੋਰਡ ਵਿਸਤ੍ਰਿਤ ਵਿਸ਼ਾ-ਵਾਰ ਡੇਟਸ਼ੀਟਾਂ ਵੱਖਰੇ ਤੌਰ 'ਤੇ ਜਾਰੀ ਕਰੇਗਾ। ਵਿਦਿਆਰਥੀ ਇਹਨਾਂ ਨੂੰ PSEB ਦੀ ਅਧਿਕਾਰਤ ਵੈੱਬਸਾਈਟ, pseb.ac.in ਤੋਂ ਡਾਊਨਲੋਡ ਕਰ ਸਕਦੇ ਹਨ। ਬੋਰਡ ਵਿਦਿਆਰਥੀਆਂ ਨੂੰ ਵਿਸਤ੍ਰਿਤ ਸਮਾਂ-ਸਾਰਣੀ, ਪ੍ਰੀਖਿਆ ਨਿਰਦੇਸ਼ਾਂ ਅਤੇ ਹੋਰ ਅਪਡੇਟਾਂ ਲਈ ਨਿਯਮਿਤ ਤੌਰ 'ਤੇ ਵੈੱਬਸਾਈਟ ਦੀ ਜਾਂਚ ਕਰਨ ਦੀ ਸਲਾਹ ਦਿੰਦਾ ਹੈ। 

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK