Punjab Cabinet ReShuffle: ਪੰਜਾਬ ਕੈਬਨਿਟ ’ਚ ਹੋਇਆ ਵੱਡਾ ਫੇਰਬਦਲ, ਮੰਤਰੀ ਮੀਤ ਹੇਅਰ ਤੋਂ ਵਾਪਿਸ ਲਿਆ ਮਾਈਨਿੰਗ ਵਿਭਾਗ
Punjab Cabinet ReShuffle: ਪੰਜਾਬ ਕੈਬਨਿਟ ’ਚ ਇੱਕ ਵਾਰ ਫਿਰ ਤੋਂ ਵੱਡਾ ਫੇਰਬਦਲ ਹੋਇਆ ਹੈ। ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਮਾਈਨਿੰਗ ਵਿਭਾਗ ਵਾਪਿਸ ਲੈ ਲਿਆ ਗਿਆ ਹੈ। ਹੁਣ ਮਾਈਨਿੰਗ ਵਿਭਾਗ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇਖਣਗੇ। ਦੂਜੇ ਪਾਸੇ ਗੁਰਮੀਤ ਸਿੰਘ ਮੀਤ ਹੇਅਰ ਕੋਲ ਸਿਰਫ ਖੇਡ ਵਿਭਾਗ ਹੀ ਰਹੇਗਾ।
ਦੱਸ ਦਈਏ ਕਿ ਮੰਤਰੀ ਮੀਤ ਹੇਅਰ ਕੋਲੋ 4 ਵਿਭਾਗ ਵਾਪਸ ਲਏ ਗਏ ਹਨ। ਜਿਨ੍ਹਾਂ ਵਿੱਚੋਂ ਤਿੰਨ ਵਿਭਾਗ ਚੇਤਨ ਸਿੰਘ ਜੌੜਾਮਾਜਰਾ ਨੂੰ ਦਿੱਤਾ ਗਿਆ ਹੈ। ਜਦਕਿ ਸਾਇੰਸ ਤਕਨੀਕ ਤੇ ਵਾਤਾਵਰਣ ਵਿਭਾਗ ਸੀਐੱਮ ਨੇ ਆਪਣੇ ਕੋਲ ਰੱਖਿਆ ਹੈ। ਜਦਕਿ ਚੇਤਨ ਸਿੰਘ ਜੌੜਾਮਾਜਰਾ ਦੇ ਵਿਭਾਗਾਂ ਚ ਵਾਧਾ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਦੇ ਕੋਲ ਹੁਣ 7 ਵਿਭਾਗ ਦੀ ਜਿੰਮੇਵਾਰੀ ਹੋਵੇਗੀ। ਦੂਜੇ ਪਾਸੇ ਮੀਤ ਹੇਅਰ ਦਾ ਕੱਦ ਘਟਾ ਦਿੱਤਾ ਗਿਆ ਹੈ।
- PTC NEWS