Punjab Governor vs CM Mann: ਪੰਜਾਬ ਸਰਕਾਰ ਨੇ ਸੈਸ਼ਨ ’ਤੇ ਰਾਜਪਾਲ ਦੀ ਮਨਮਰਜ਼ੀ ਖਿਲਾਫ ਸੁਪਰੀਮ ਕੋਰਟ ਦਾ ਕੀਤਾ ਰੁਖ
Punjab Governor vs CM Mann: ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਸੁਪਰੀਮ ਕੋਰਟ ਪਹੁੰਚ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਵਿਧਾਨਸਭਾ ਦੇ ਸੈਸ਼ਨ ’ਤੇ ਪੰਜਾਬ ਰਾਜਪਾਲ ਦੀ ਮਨਮਰਜ਼ੀ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਦੱਸ ਦਈਏ ਕਿ ਰਾਜਪਾਲ ਨੇ ਸੈਸ਼ਨ ਨੂੰ ਗੈਰ ਕਾਨੂੰਨੀ ਦੱਸ ਕੇ ਬਿੱਲ ਨੂੰ ਸਾਈਨ ਕਰਨ ਤੋਂ ਨਾਂਹ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਵੱਲ ਰੁਖ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ 30 ਅਕਤੂਬਰ ਨੂੰ ਸੁਪਰੀਮ ਕੋਰਟ ’ਚ ਇਸ ਸਬੰਧੀ ਸੁਣਵਾਈ ਹੋਵੇਗੀ।
ਦੂਜੇ ਪਾਸੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੁਣਵਾਈ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਜਿਸ ’ਚ ਉਨ੍ਹਾਂ ਨੇ 27 ਬਿੱਲ ’ਚੋਂ 22 ਪਾਸ ਕਰ ਦਿੱਤੇ ਹਨ। 5 ਬਿੱਲ ਪੈਂਡਿੰਗ ਹਨ। ਜਿਨ੍ਹਾਂ ਨੂੰ ਪੰਜਾਬ ਦੇ ਹਿੱਤ ਨੂੰ ਦੇਖਦੇ ਹੋਏ ਬਿੱਲ ਪਾਸ ਕਰਨਗੇ। ਬਿੱਲਾਂ ’ਤੇ ਚਰਚਾ ਦੇ ਲਈ ਤਿਆਰ ਹਨ।
ਕਾਬਿਲੇਗੌਰ ਹੈ ਕਿ ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਸੈਸ਼ਨ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਰੁਖ ਕੀਤਾ ਸੀ। ਜਿਸ ’ਚ ਹਾਈਕੋਰਟ ਨੇ ਰਾਜਪਾਲ ਨੂੰ ਹਦਾਇਤਾਂ ਜਾਰੀ ਕਰ ਸੈਸ਼ਨ ਦੀ ਮਨਜ਼ੂਰੀ ਲਈ ਆਦੇਸ਼ ਦਿੱਤੇ ਸੀ।
ਇਹ ਵੀ ਪੜ੍ਹੋ: ਬਠਿੰਡਾ ਬੰਦ ਸੱਦੇ 'ਤੇ ਦੁਕਾਨਦਾਰਾਂ ਦਾ ਧਰਨਾ, ਇਨਸਾਫ਼ ਦੀ ਕੀਤੀ ਜਾ ਰਹੀ ਮੰਗ
- PTC NEWS