Punjab Monsoon Update : ਅੱਤ ਦੀ ਗਰਮੀ ਤੋਂ ਪਰੇਸ਼ਾਨ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ; ਮਾਨਸੂਨ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ
Punjab Monsoon Update : ਪੰਜਾਬ ਭਰ ਵਿੱਚ ਲਗਾਤਾਰ ਤਾਪਮਾਨ ਵਧ ਰਹੇ ਹਨ ਅਤੇ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਜਿਆਦਾ ਚੱਲ ਰਹੇ ਹਨ। ਪੰਜਾਬ ਵਿੱਚ ਬਠਿੰਡਾ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚ ਚੁੱਕਾ ਹੈ।
ਬੇਸ਼ੱਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮਾਨਸੂਨ ਸਮੇਂ ਨਾਲੋਂ ਪਹਿਲਾਂ ਆਉਣ ਦੀ ਉਮੀਦ ਹੈ ਅਤੇ ਕੇਰਲਾ ’ਚੋ 27 ਮਈ ਨੂੰ ਮਾਨਸੂਨ ਦੀ ਆਮਦ ਹੋ ਸਕਦੀ ਹੈ। ਜਿਸ ਦੇ ਚੱਲਦੇ ਪੰਜਾਬ ਵਿੱਚ 27 ਜੂਨ ਦਾ ਸਮਾਂ ਮੰਨਿਆ ਜਾ ਰਿਹਾ ਹੈ। ਪਰ ਆਉਣ ਵਾਲੇ ਤਿੰਨ ਚਾਰ ਦਿਨ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ ਹੈ ਹੋਰ ਤਾਪਮਾਨ ਵਧ ਸਕਦੇ ਹਨ।
ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਪੰਜਾਬ ਭਰ ਵਿੱਚ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਜਿਆਦਾ ਚੱਲ ਰਹੇ ਹਨ। ਉਹਨਾਂ ਨੇ ਦੱਸਿਆ ਕਿ ਬਠਿੰਡਾ ਵਿੱਚ ਤਾਪਮਾਨ 45 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਅਤੇ ਰਾਤ ਦੇ ਤਾਪਮਾਨ ਦਿਨ ਦੇ ਨਾਲੋਂ ਜਿਆਦਾ ਰਹਿੰਦੇ ਹਨ ਜਿਸ ਦੇ ਚੱਲਦਿਆਂ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ ਹੈ। ਤਾਪਮਾਨ ਜਿਆਦਾ ਹੋਣ ਦੇ ਕਾਰਨ ਮੌਸਮ ਵਿਗਿਆਨੀ ਵੱਲੋਂ ਲੋਕਾਂ ਨੂੰ ਸਿੱਧੀ ਧੁੱਪ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ।
ਉੱਥੇ ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਮਾਨਸੂਨ ਦੀ ਆਮਦ ਸਮੇਂ ਤੋਂ ਪਹਿਲਾਂ ਦੱਸੀ ਜਾ ਰਹੀ ਹੈ ਅਤੇ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਇਸ ਵਾਰ ਮਾਨਸੂਨ ਚੰਗਾ ਰਹੇਗਾ। ਪਰ ਪਿਛਲੇ 10 ਸਾਲਾਂ ਦੇ ਅੰਕੜਿਆਂ ਵਿੱਚ ਮਾਨਸੂਨ ਸਿਰਫ ਤਿੰਨ ਕੂ ਸਾਲ ਹੀ ਆਮ ਨਾਲੋਂ ਵੱਧ ਰਿਹਾ ਹੈ ਜਦਕਿ ਬਾਕੀ ਸਾਲ ਮਾਨਸੂਨ ਦੀ ਆਮਦ ਘੱਟ ਹੋਈ ਹੈ।
- PTC NEWS