America ’ਚ ਅੰਤਰਰਾਸ਼ਟਰੀ ਪੁਲਿਸ ਖੇਡ ਮੁਕਾਬਲਿਆਂ ਵਿੱਚ ਪੰਜਾਬ ਪੁਲਿਸ ਦੀ ਬੱਲੇ-ਬੱਲੇ
Punjab News : ਅਮਰੀਕਾ ਦੇ ਅਲਬਾਮਾ ਦੇ ਬਰਮਿੰਗਮ ਸ਼ਹਿਰ ਵਿੱਚ ਅੰਤਰਰਾਸ਼ਟਰੀ ਪੁਲਿਸ ਖੇਡ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਪੁਲਿਸ ਵਿਭਾਗ ਦੇ ਵਧੇਰੇ ਖਿਡਾਰੀ ਵੱਖ-ਵੱਖ ਸਪੋਰਟਸ ਕੈਟਾਗਰੀ ਨਾਲ ਸਬੰਧਿਤ ਇਨ੍ਹਾਂ ਖੇਡਾਂ ’ਚ ਹਿੱਸਾ ਲਿਆ। ਇਨ੍ਹਾਂ ’ਚ ਹਿੱਸਾ ਲੈ ਕੇ ਪੁਲਿ ਵਿਭਾਗ ਦੇ ਕਈ ਮੁਲਾਜ਼ਮਾਂ ਨੇ ਦੇਸ਼ ਅਤੇ ਵਿਭਾਗ ਦਾ ਨਾਂ ਚਮਕਾਇਆ।
ਇਸ ਦੌਰਾਨ ਨਾਰੀ ਸ਼ਕਤੀ ਦੇ ਪ੍ਰਦਰਸ਼ਨ ਤੇ ਪ੍ਰਤੀਕ ਲਈ ਸਧਾਰਨ ਪਰਿਵਾਰ ਵਿੱਚੋਂ ਜੀਵਨ ਬਸਰ ਕਰਨ ਵਾਲੀ ਪੰਜਾਬ ਦੀ ਧੀ ਨੇ ਵੀ ਯੂਨਾਈਟਡ ਸਟੇਟ ਅਮਰੀਕਾ ਵਿੱਚ ਹੋਈਆ ਪੁਲਿਸ ਵਰਲਡ ਗੇਮਾਂ ਵਿੱਚੋਂ ਦੋ ਗੋਲਡ ਮੈਡਲ ਜਿੱਤ ਕੇ ਪੰਜਾਬ ਪੁਲਿਸ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਦੱਸ ਦਈਏ ਕਿ ਪਟਿਆਲਾ ਦੇ ਪਿੰਡ ਕਰਹਾਲੀ ਸਾਹਿਬ ਦੀ ਜੰਮਪਲ ਸਭ ਇੰਸਪੈਕਟਰ ਅਮਨਜੋਤ ਕੌਰ ਨੇ ਰੋਇੰਗ ਗੇਮ (ਕਰੂ) ਖੇਡ ਮੁਕਾਬਲਿਆਂ ਵਿੱਚ ਦੋ ਗੋਲਡ ਮੈਡਲ ਹਾਸਿਲ ਕੀਤਾ ਹੈ। ਉਨ੍ਹਾਂ ਨੇ ਆਪਣੀ ਇਸ ਜਿੱਤ ਨਾਲ ਪੁਲਿਸ ਵਿਭਾਗ, ਮਾਤਾ, ਪਿਤਾ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਰੌਸ਼ਨ ਕੀਤਾ ਹੈ।
ਅਮਨਜੋਤ ਕੌਰ ਦੇ ਭਰਾ ਵਿਕਰਮ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਅਮਨਜੋਤ ਕੌਰ 2017 ਵਿੱਚ ਬਤੌਰ ਸਭ ਇੰਸਪੈਕਟਰ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ, ਅਤੇ ਉਨ੍ਹਾਂ ਵੱਲੋਂ ਆਪਣੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਨੇ ਇਹ ਮੁਕਾਮ ਹਾਸਿਲ ਕੀਤਾ। ਜਿਸ ਨਾਲ ਪਰਿਵਾਰ ਦੇ ਨਾਲ-ਨਾਲ ਨਗਰ ਕਰਹਾਲੀ ਸਾਹਿਬ ਅਤੇ ਜ਼ਿਲ੍ਹੇ ਪਟਿਆਲਾ ਸਮੇਤ ਪੂਰੇ ਦੇਸ਼ ਮਾਣ ਅਤੇ ਨਾਮ ਵਧਾਇਆ ਹੈ।
ਕਾਬਿਲੇਗੌਰ ਹੈ ਕਿ ਆਪਣੇ ਪਿਤਾ ਧਰਮਪਾਲ ਸਿੰਘ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬ ਪੁਲਿਸ ਵਿੱਚ ਵੱਖ ਵੱਖ ਅਹੁਦਿਆਂ ’ਤੇ ਰਹਿ ਕੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਤੋਂ ਪ੍ਰਭਾਵਿਤ ਹੋ ਕੇ ਆਪਣੀ ਮਿਹਨਤ ’ਤੇ ਪੜ੍ਹਾਈ ਲਗਨ ਨਾਲ ਕਰਕੇ, ਸਮੁੱਚੀ ਔਰਤ ਸ਼ਕਤੀ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ : Ahmedabad Plane Crash : ਉਡਾਨ ਭਰਨ ਤੋਂ ਤੁਰੰਤ ਬਾਅਦ ਦੋਵੇਂ ਇੰਜਣ ਹੋਏ ਬੰਦ; ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸੇ
- PTC NEWS