PSEB ਦੇ 10ਵੀਂ ਦੇ ਨਤੀਜਿਆਂ ਦਾ ਐਲਾਨ; ਨਤੀਜਿਆਂ ’ਚ ਕੁੜੀਆਂ ਨੇ ਮਾਰੀ ਬਾਜ਼ੀ, ਜਾਣੋ ਪਹਿਲਾਂ, ਦੂਜਾ ਤੇ ਤੀਜਾ ਸਥਾਨ ਕਿੰਨ੍ਹੇ ਕੀਤਾ ਹਾਸਿਲ
PSEB 10th Result News : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਪਿਛਲੇ ਸਾਲ ਦੇ ਵਾਂਗ ਹੀ ਇਸ ਸਾਲ ਵੀ ਪੰਜਾਬ ਦੀਆਂ ਧੀਆਂ ਨੇ ਨਤੀਜਿਆਂ ’ਚ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੈਟ੍ਰਿਕ ਸਕੋਰਕਾਰਡਾਂ ਦਾ ਐਲਾਨ ਚੇਅਰਮੈਨ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਦੱਸ ਦਈਏ ਕਿ ਪਹਿਲੇ ਸਥਾਨ ’ਤੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਜਿਸ ਨੇ 650 ਅੰਕਾਂ ਚੋਂ 646 ਹੰਕ ਹਾਸਿਲ ਕੀਤੇ ਹਨ, ਜਿਸਦਾ ਫੀਸਦ 99.38 ਹੈ, ਜਦਕਿ ਦੂਜਾ ਸਥਾਨ ਰੋਪੜ ਦੇ ਮਨੀਮਹੇਸ਼ ਸ਼ਰਮਾ ਨੇ ਹਾਸਿਲ ਕੀਤਾ ਹੈ ਜਿਸ ਨੇ 650 ਅੰਕਾਂ ਚੋਂ 645 ਅੰਕ ਹਾਸਿਲ ਕੀਤੇ ਹਨ ਜਿਸਦਾ ਫੀਸਦ 99.23 ਹੈ।


ਇਸ ਤੋਂ ਇਲਾਵਾ ਇਨ੍ਹਾਂ ਪ੍ਰੀਖਿਆ ’ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਹੁਸ਼ਿਆਰਪੁਰ ਦੀ ਰੀਆ ਰਾਣੀ ਹੈ ਜਿਸ ਨੇ 650 ਚੋਂ 645 ਅੰਕ ਹਾਸਿਲ ਕੀਤੇ ਹਨ ਜਿਸਦਾ ਫੀਸਦ 99.23 ਹੈ।

ਇਸ ਸਾਲ ਪੰਜਾਬ ਬੋਰਡ ਨੇ 6 ਮਾਰਚ ਤੋਂ 1 ਅਪ੍ਰੈਲ, 2026 ਤੱਕ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਈਆਂ। ਰਿਪੋਰਟਾਂ ਅਨੁਸਾਰ ਰਾਜ ਭਰ ਵਿੱਚ 2.84 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਮੈਟ੍ਰਿਕ ਪ੍ਰੀਖਿਆਵਾਂ ਦਿੱਤੀਆਂ ਸਨ।
ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਆਏ ਨਤੀਜਿਆਂ ਵਿਚ ਜ਼ਿਲ੍ਹਾ ਜਲੰਧਰ ਤਹਿਸੀਲ ਫਿਲੌਰ ਦੇ ਸ਼੍ਰੀ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀ ਸੁਖਮਨ ਸਿੰਘ ਨੇ ਪੰਜਾਬ ਵਿੱਚੋਂ 11ਵਾਂ, ਜ਼ਿਲ੍ਹੇ ਵਿੱਚੋਂ ਛੇਵਾਂ ,ਤਹਿਸੀਲ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਦੱਸ ਦਈਏ ਕਿ ਸੁਖਮਨ ਸਿੰਘ ਦੇ ਮਾਤਾ ਪਿਤਾ ਦੋਵੇਂ ਹੀ ਸਰਕਾਰੀ ਅਧਿਆਪਕ ਹਨ।
ਇਹ ਵੀ ਪੜ੍ਹੋ : Himachal Pradesh ਦੇ ਚੰਬਾ ’ਚ ਵਾਪਰਿਆ ਵੱਡਾ ਹਾਦਸਾ; ਡੂੰਘੀ ਖੱਡ ’ਚ ਡਿੱਗੀ ਬੱਸ, 6 ਦੀ ਮੌਤ
- PTC NEWS