Mon, Dec 8, 2025
Whatsapp

Sangat Singh Gilzian : ਸਾਬਕਾ ਮੰਤਰੀ ਗਿਲਜੀਆਂ ਨੂੰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚੋਂ ਬੇਦੋਸ਼ ਕੀਤਾ ਕਰਾਰ

Sangat Singh Gilzian Case : ਹਾਲਾਂਕਿ, ਚਲਦੇ ਕੇਸ 'ਚ ਜੇਕਰ ਕਿਸੇ ਵੀ ਤਰਾਂ ਦਾ ਕੋਈ ਵੀ ਸਬੂਤ ਸਾਬਕਾ ਮੰਤਰੀ ਗਿਲਜੀਆਂ ਖਿਲਾਫ ਅਦਾਲਤ ਦੇ ਸਾਹਮਣੇ ਆਉਂਦਾ ਹੈ ਤਾਂ ਅਦਾਲਤ ਸੰਗਤ ਸਿੰਘ ਗਿਲਜੀਆਂ ਨੂੰ ਬਤੌਰ ਮੁਲਜਮ ਮੁੜ ਅਦਾਲਤ 'ਚ ਤਲਬ ਕਰ ਸਕਦੀ ਹੈ।

Reported by:  PTC News Desk  Edited by:  KRISHAN KUMAR SHARMA -- November 24th 2025 01:15 PM -- Updated: November 24th 2025 01:17 PM
Sangat Singh Gilzian : ਸਾਬਕਾ ਮੰਤਰੀ ਗਿਲਜੀਆਂ ਨੂੰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚੋਂ ਬੇਦੋਸ਼ ਕੀਤਾ ਕਰਾਰ

Sangat Singh Gilzian : ਸਾਬਕਾ ਮੰਤਰੀ ਗਿਲਜੀਆਂ ਨੂੰ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚੋਂ ਬੇਦੋਸ਼ ਕੀਤਾ ਕਰਾਰ

Sangat Singh Gilzian Case : ਜੰਗਲਾਤ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ (Corruption Case) ਦੇ ਮਾਮਲੇ 'ਚ ਵਿਜੀਲੈਂਸ ਵਲੋਂ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਸਮੇਤ ਉਸ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਅਤੇ ਹੋਰਨਾਂ ਖਿਲਾਫ ਦਰਜ ਮਾਮਲੇ 'ਚ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਦਲਜੀਤ ਸਿੰਘ ਗਿਲਜੀਆਂ ਨੂੰ ਬੇਦੋਸ਼ਾਂ ਕਰਾਰ ਦਿੰਦਿਆ ਅਦਾਲਤ 'ਚ ਇਸ ਸਬੰਧੀ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ।

ਵਿਜੀਲੈਂਸ ਦਾ ਕਹਿਣਾ ਹੈ ਕਿ ਸ਼ੁਰੁਆਤੀ ਜਾਂਚ 'ਚ ਸੰਗਤ ਸਿੰਘ ਗਿਲਜੀਆਂ ਦੀ ਸਿੱਧੇ ਤੌਰ 'ਤੇ ਕਿਸੇ ਵੀ ਤਰਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਇਸ ਮਾਮਲੇ 'ਚ ਜਦੋਂ ਸਾਬਕਾ ਮੰਤਰੀ ਗਿਲਜੀਆਂ ਵਲੋਂ ਆਪਣੇ ਖਿਲਾਫ ਦਰਜ ਕੀਤੀ ਗਈ ਐਫ.ਆਈ.ਆਰ ਨੂੰ  ਖਾਰਜ ਕਰਨ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਤਾਂ ਵਿਜੀਲੈਂਸ ਅਤੇ ਸਰਕਾਰੀ ਵਕੀਲ ਵਲੋਂ ਅਦਾਲਤ ਨੂੰ  ਜਾਣਕਾਰੀ ਦਿੱਤੀ ਗਈ ਸੀ ਕਿ ਸਾਬਕਾ ਮੰਤਰੀ ਗਿਲਜੀਆਂ ਨੂੰ  ਬੇਦੋਸ਼ਾ ਕਰਾਰ ਦੇ ਦਿੱਤਾ ਗਿਆ ਹੈ।


ਇਸ ਮਾਮਲੇ 'ਚ ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਅਤੇ ਹੋਰਨਾਂ ਖਿਲਾਫ ਪਹਿਲਾਂ ਹੀ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ ਅਤੇ ਮੋਹਾਲੀ ਵਿਚਲੀ ਅਦਾਲਤ 'ਚ ਇਸ ਸਮੇਂ ਉਕਤ ਕੇਸ ਵਿਚਾਰ ਅਧੀਨ ਹੈ।

ਉਧਰ, ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਵਿਜੀਲੈਂਸ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ  ਮੁਢਲੀ ਜਾਂਚ 'ਚ ਬੇਦੋਸ਼ਾ ਕਰਾਰ ਦਿੰਦਿਆਂ ਖਾਨਾ ਨੰਬਰ 2 'ਚ ਰੱਖਿਆ ਹੈ ਪ੍ਰੰਤੂ ਚਲਦੇ ਕੇਸ 'ਚ ਜੇਕਰ ਕਿਸੇ ਵੀ ਤਰਾਂ ਦਾ ਕੋਈ ਵੀ ਸਬੂਤ ਸਾਬਕਾ ਮੰਤਰੀ ਗਿਲਜੀਆਂ ਖਿਲਾਫ ਅਦਾਲਤ ਦੇ ਸਾਹਮਣੇ ਆਉਂਦਾ ਹੈ ਤਾਂ ਅਦਾਲਤ ਸੰਗਤ ਸਿੰਘ ਗਿਲਜੀਆਂ ਨੂੰ  ਬਤੌਰ ਮੁਲਜਮ ਮੁੜ ਅਦਾਲਤ 'ਚ ਤਲਬ ਕਰ ਸਕਦੀ ਹੈ।

ਡੀ.ਐਫ.ਓ ਦੀ ਕੋਠੀ 'ਚੋਂ ਮਿਲੇ ਸੀ ਨਵੇਂ ਬਣ ਰਹੇ ਟ੍ਰੀ-ਗਾਰਡ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ ਬਠਿੰਡਾ ਵਿਖੇ ਇਕ ਡੀ.ਐਫ.ਓ ਦੀ ਕੋਠੀ ਵਿਚ ਨਵੇਂ ਸਿਰਿਉਂ ਬਣ ਰਹੇ ਸੀਮਿੰਟ ਅਤੇ ਬਾਂਸ ਦੇ ਕਈ ਟ੍ਰੀ-ਗਾਰਡ ਮਿਲੇ ਸਨ। ਇਨਾਂ ਟ੍ਰੀ-ਗਾਰਡਾਂ ਨੂੰ  ਪੁਰਾਣੇ ਰਿਕਾਰਡ ਵਿਚ ਖਰੀਦਿਆਂ ਹੋਇਆ ਦਿਖਾਉਣ ਦੀ ਕੋਸ਼ਿਸ ਕੀਤੀ ਜਾਣ ਵਾਲੀ ਸੀ ਪ੍ਰੰਤੂ ਵਿਜੀਲੈਂਸ ਵਲੋਂ ਉਕਤ ਕੋਠੀ ਵਿਚ ਛਾਪਾ ਮਾਰ ਕੇ 854 ਸੀਮਿੰਟ ਦੇ ਟ੍ਰੀ-ਗਾਰਡ ਅਤੇ 500 ਦੇ ਕਰੀਬ ਬਾਂਸ ਦੇ ਟ੍ਰੀ ਗਾਰਡ ਬਰਾਮਦ ਕਰਕੇ ਕਬਜੇ ਵਿਚ ਲੈ ਕੇ ਇਸ ਗੱਲ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਕਿ ਇਹ ਟ੍ਰੀ-ਗਾਰਡ ਕਿਸੇ ਦੇ ਹੁਕਮ 'ਤੇ ਬਣਾਏ ਜਾ ਰਹੇ ਸਨ ਅਤੇ ਕਿਹੜੇ ਕਿਹੜੇ ਹੋਰਨਾਂ ਅਫਸਰਾਂ/ਕਰਮਚਾਰੀਆਂ ਦੀ ਇਸ ਮਾਮਲੇ 'ਚ ਸ਼ਮੂਲੀਅਤ ਹੈ।

ਵਿਜੀਲੈਂਸ ਸੂਤਰਾਂ ਮੁਤਾਬਕ ਬਿੰਦਰ ਸਿੰਘ ਨਾਂ ਦੇ ਗਿ੍ਫਤਾਰ ਕੀਤੇ ਗਏ ਪ੍ਰਾਈਵੇਟ ਵਿਅਕਤੀ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਸੀ ਕਿ ਉਸ ਨੇ ਬਿਨਾਂ ਟ੍ਰੀ-ਗਾਰਡ ਦੀ ਖਰੀਦੋ ਫਰੋਖਤ ਕੀਤਿਆਂ 1400 ਰੁਪਏ ਵਾਲਾ ਟ੍ਰੀ-ਗਾਰਡ 2400 ਰੁਪਏ ਵਿਚ ਦਸਤਵੇਜਾਂ ਵਿਚ ਖਰੀਦਿਆ ਦਿਖਾ ਕੇ ਆਪਣੇ ਖਾਤੇ ਵਿਚ ਵਿਭਾਗ ਕੋਲੋਂ ਲੱਖਾਂ ਰੁਪਏ ਪੁਆਏ ਅਤੇ ਬਾਅਦ ਵਿਚ ਆਪਣਾ ਕਮਿਸ਼ਨ ਕੱਟ ਕੇ 10 ਲੱਖ ਰੁਪਏ ਦੇ ਕਰੀਬ ਦਲਜੀਤ ਸਿੰਘ ਗਿਲਜੀਆਂ ਅਤੇ ਇਕ ਮਹਿਤਾ ਨਾਮ ਦੇ ਵਿਅਕਤੀ ਨੂੰ  ਵਾਪਸ ਕਰ ਦਿੱਤੇ। ਇਹ ਰਕਮ 2 ਕਿਸ਼ਤਾਂ, ਜਿਸ ਵਿਚ ਮੋਹਾਲੀ ਅਤੇ ਡੱਬਵਾਲੀ ਦੇ ਕਸਬਾ ਅਬੂਬ ਵਿਚ ਦਿੱਤੀ ਗਈ ਦੱਸੀ ਜਾ ਰਹੀ ਹੈ। ਇਨ੍ਹਾਂ ਟ੍ਰੀ-ਗਾਰਡਾਂ ਦੇ ਜਾਅਲੀ ਬਿਲ ਵੀ ਤਿਆਰ ਕੀਤੇ ਗਏ ਸਨ।

- PTC NEWS

Top News view more...

Latest News view more...

PTC NETWORK
PTC NETWORK